ਫਰਾਂਸ 'ਚ ਆਈਫੋਨ-12 ਦੀ ਵਿਕਰੀ 'ਤੇ ਪਾਬੰਦੀ
ਫਰਾਂਸ : ਫਰਾਂਸ ਨੇ ਆਈਫੋਨ 12 ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਵਿੱਚ ਰੇਡੀਏਸ਼ਨ ਜ਼ਿਆਦਾ ਹੈ। ਫਰਾਂਸ ਦੇ ਇਸ ਫੈਸਲੇ 'ਤੇ ਐਪਲ ਨੇ ਕਿਹਾ ਕਿ ਉਹ ਜਲਦ ਹੀ ਰੇਡੀਏਸ਼ਨ ਨੂੰ ਘੱਟ ਕਰਨ ਲਈ ਸਾਫਟਵੇਅਰ ਅਪਡੇਟ ਲੈ ਕੇ ਆਉਣਗੇ। ਇਸ ਨਾਲ ਐਕਸੈਸ ਰੇਡੀਏਸ਼ਨ ਦੀ ਸਮੱਸਿਆ ਹੱਲ ਹੋ ਜਾਵੇਗੀ। ਐਪਲ […]
By : Editor (BS)
ਫਰਾਂਸ : ਫਰਾਂਸ ਨੇ ਆਈਫੋਨ 12 ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਵਿੱਚ ਰੇਡੀਏਸ਼ਨ ਜ਼ਿਆਦਾ ਹੈ। ਫਰਾਂਸ ਦੇ ਇਸ ਫੈਸਲੇ 'ਤੇ ਐਪਲ ਨੇ ਕਿਹਾ ਕਿ ਉਹ ਜਲਦ ਹੀ ਰੇਡੀਏਸ਼ਨ ਨੂੰ ਘੱਟ ਕਰਨ ਲਈ ਸਾਫਟਵੇਅਰ ਅਪਡੇਟ ਲੈ ਕੇ ਆਉਣਗੇ। ਇਸ ਨਾਲ ਐਕਸੈਸ ਰੇਡੀਏਸ਼ਨ ਦੀ ਸਮੱਸਿਆ ਹੱਲ ਹੋ ਜਾਵੇਗੀ। ਐਪਲ ਨੇ 2020 ਵਿੱਚ ਆਈਫੋਨ-12 ਮਾਡਲ ਲਾਂਚ ਕੀਤਾ ਸੀ। ਇਹ 3 ਸਾਲ ਪੁਰਾਣਾ ਮਾਡਲ ਹੈ। ਹਾਲ ਹੀ 'ਚ ਐਪਲ ਨੇ ਆਈਫੋਨ-15 ਸੀਰੀਜ਼ ਦੇ ਮਾਡਲ ਲਾਂਚ ਕੀਤੇ ਹਨ। ਹਾਲਾਂਕਿ ਇਹ ਨਿਯਮ ਸਿਰਫ ਸਰਕਾਰੀ ਅਧਿਕਾਰੀਆਂ 'ਤੇ ਹੀ ਲਾਗੂ ਹੈ। ਜਿਵੇਂ ਹੀ ਇਹ ਜਾਣਕਾਰੀ ਸਾਹਮਣੇ ਆਈ, ਐਪਲ ਕੰਪਨੀ ਦੇ ਸ਼ੇਅਰ ਲਗਭਗ 6% ਤੱਕ ਡਿੱਗ ਗਏ ਸਨ। ਚੀਨ ਨੂੰ ਡਰ ਹੈ ਕਿ ਆਈਫੋਨ ਰਾਹੀਂ ਉਸ ਦੀ ਜਾਸੂਸੀ ਕੀਤੀ ਜਾ ਸਕਦੀ ਹੈ।