Begin typing your search above and press return to search.

ਪੰਜਾਬ ਸਰਕਾਰ ਦੇਵੇਗੀ ਸ਼ਹੀਦੀ ਦਾ ਦਰਜਾ: ਭਗਵੰਤ ਮਾਨ

ਚੰਡੀਗੜ੍ਹ, 16 ਅਕਤੂਬਰ (ਪ੍ਰਵੀਨ ਕੁਮਾਰ) : ਪੰਜਾਬ ਦੇ ਮਾਨਸੇ ਜਿਲ੍ਹੇ ਦਾ ਨੋਜਵਾਨ ਜੋ ਫ਼ੌਜ ਵਿਚ ਭਰਤੀ ਹੁੰਦਾ ਹੈ ਇਹ ਸੋਚ ਕੇ ਉਹ ਦੇਸ਼ ਦੀ ਸੇਵਾ ਕਰਨ ਜਾ ਰਿਹਾ ਹੈ। ਉਨ੍ਹਾਂ ਦੇ ਘਰ ਦਿਆ ਨੂੰ ਵੀ ਇਹੀ ਆਸ ਹੁੰਦੀ ਹੈ ਕਿ ਸਾਡਾ ਪੁੱਤ ਫ਼ੌਜ ’ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇਗਾ ’ਤੇ ਸਾਡਾ ਵੀ ਨਾਂ […]

ਪੰਜਾਬ ਸਰਕਾਰ ਦੇਵੇਗੀ ਸ਼ਹੀਦੀ ਦਾ ਦਰਜਾ: ਭਗਵੰਤ ਮਾਨ
X

Editor (BS)By : Editor (BS)

  |  16 Oct 2023 11:03 AM GMT

  • whatsapp
  • Telegram

ਚੰਡੀਗੜ੍ਹ, 16 ਅਕਤੂਬਰ (ਪ੍ਰਵੀਨ ਕੁਮਾਰ) : ਪੰਜਾਬ ਦੇ ਮਾਨਸੇ ਜਿਲ੍ਹੇ ਦਾ ਨੋਜਵਾਨ ਜੋ ਫ਼ੌਜ ਵਿਚ ਭਰਤੀ ਹੁੰਦਾ ਹੈ ਇਹ ਸੋਚ ਕੇ ਉਹ ਦੇਸ਼ ਦੀ ਸੇਵਾ ਕਰਨ ਜਾ ਰਿਹਾ ਹੈ। ਉਨ੍ਹਾਂ ਦੇ ਘਰ ਦਿਆ ਨੂੰ ਵੀ ਇਹੀ ਆਸ ਹੁੰਦੀ ਹੈ ਕਿ ਸਾਡਾ ਪੁੱਤ ਫ਼ੌਜ ’ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇਗਾ ’ਤੇ ਸਾਡਾ ਵੀ ਨਾਂ ਉੱਚਾ ਹੋਉਗਾ, ਪਰ ਕੀ ਪਤਾ ਕਿਸੇ ਸਮੇਂ ਕੀ ਹੋ ਜਾਏ ? ਇਹੋ ਜਿਹਾ ਕੁਝ ਹੋਇਆ ਪੰਜਾਬ ਦੇ ਨੌਜਵਾਨ ਜਿਸ ਦਾ ਪਤਾ ਚਲਦੇ ਹੀ ਪੰਜਾਬੀਆਂ ’ਚ ਸ਼ੋਕ ਛਾ ਗਿਆ ’ਤੇ ਨਾਲ ਹੀ ਘਰ ਦਿਆਂ ਤੇ ਕੀ ਬੀਤੀ ਇਹ ਤਾਂ ਉਹੀ ਜਾਣਦੇ। ਜਿਨ੍ਹਾਂ 7 ਭੈਣਾਂ ਦਾ ਇੱਕ ਹੀ ਭਰਾ ਸੀ।

ਜ਼ਿਲ੍ਹਾ ਮਾਨਸਾ, ਪਿੰਡ ਕੋਟਲੀ ਕਲਾਂ ਦਾ ਰਹਿਣ ਵਾਲਾ ਅੰਮ੍ਰਿਤਪਾਲ ਸਿੰਘ ਜੋ ‘ਅਗਨੀਵੀਰ’ ਸਕੀਮ’ ਦੇ ਤਹਿਤ ਫ਼ੌਜ ’ਚ ਭਰਤੀ ਹੋਇਆ ਸੀ। ਜਿਸ ਦੀ 11 ਅਕਤੂਬਰ ਨੂੰ ਜੰਮੂ ਕਸ਼ਮੀਰ ’ਚ ਡਿਊਟੀ ਦੌਰਾਣ ਗੋਲੀ ਲੱਗਣ ਕਾਰਣ ਸ਼ਹੀਦ ਹੋ ਗਈ ਸੀ। ਇਸ ਮਗਰੋਂ ਇਸ ਦੀ ਸੂਚਨਾ ਘਰ ਦਿਆਂ ਨੂੰ ਦਿੱਤੀ ਗਈ ’ਤੇ ਖ਼ਬਰ ਮਿਲਦੇ ਹੀ ਅਮ੍ਰਿਤਪਾਲ ਸਿੰਘ ਦੇ ਘਰ ਮਾਤਮ ਛਾ ਗਿਆ। ਇਸਦੇ ਨਾਲ ਹੀ ਪੂਰੇ ਇਲਾਕੇ ’ਚ ਸ਼ੋਕ ਦੀ ਲਹਿਰ ਛਾ ਗਈ।

ਇਸ ਤੋਂ ਮਗਰੋਂ ਸ਼ਹੀਦ ਅਮ੍ਰਿਤਪਾਲ ਸਿੰਘ ਦੇ ਮ੍ਰਿਤਕ ਸਰੀਰ ਨੂੰ ਪਿੰਡ ਲਿਆਦਾ ਗਿਆ ਤਾਂ ਬਹੁਤ ਹੀ ਬਹੁਤ ਹੀ ਸ਼ਰਮਨਾਕ ਤਰੀਕੇ ਨਾਲ ਸ਼ਹੀਦ ਅਮ੍ਰਿਤਪਾਲ ਸਿੰਘ ਦੀ ਦੇਹ ਪਿੰਡ ਪਹੁੰਚੀ। ਜਿਸ ਵਿੱਚ ਨਾ ਤਾਂ ਇੱਕ ਸੈਨਿਕ ਵਾਲਾ ਸਨਮਾਨ ਸੀ ’ਤੇ ਨਾ ਹੀ ਕੇਂਦਰ ਸਰਕਾਰ ਨੇ ਕੋਈ ਸਤਕਾਰ ਦਿੱਤਾ।

ਅੰਮ੍ਰਿਤਪਾਲ ਦੀ ਦੇਹ ਨੂੰ 2 ਫ਼ੌਜ ਦੇ ਜਵਾਨ ਲੈ ਕੇ ਆਏ, ਉਹ ਵੀ ਇੱਕ ਪ੍ਰਾਈਵੇਟ ਐਬੂਲੈਂਸ ’ਚ ਲਿਆਦਾ ਗਿਆ ਤਾਂ ਸਾਰਿਆਂ ਨੂੰ ਹੈਰਾਨ ਹੋ ਗਏ। ਇੱਕ ਫ਼ੌਜੀ ਦਾ ਮ੍ਰਿਤਕ ਸਰੀਰ ਇਸ ਤਰ੍ਹਾਂ ਉਸ ਦੇ ਘਰ ਪਹੁੰਚੇਗਾ। ਇਸ ਮਾਮਲੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੀ ਡਿਊਟੀ ਲਗਾਈ ਤੇ ਉਸ ਦੀ ਜ਼ਿਮੇਵਾਰੀ ਲਗਾਈ ਗਈ ਸਾਰੀਆਂ ਰਸਮਾਂ ਪੰਜਾਬ ਪੁਲਿਸ ਨਿਭਾਏਗੀ। ਅਮ੍ਰਿਤਪਾਲ ਦੇ ਸੰਸਕਾਰ ਸਮੇਂ ਪੰਜਾਬ ਪੁਲਿਸ ਵੱਲੋਂ ਰਾਇਫ਼ਲਾਂ ਨਾਲ ਸਲਾਮੀ ਦਿੱਤੀ ਗਈ।

ਅੱਜ 16 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਦੁੱਖ ਦੀ ਘੜੀ ’ਤੇ ਅੰਮ੍ਰਿਤਪਾਲ ਸਿੰਘ ਦੀ ਅੰਤਿਮ ਅਰਦਾਸ ਤੇ ਉਸ ਦੇ ਘਰ ਪੁਹੰਚੇ । ਜਿਸ ਤੋਂ ਬਾਅਦ ਉਨ੍ਹਾਂ ਨੇ ਦੁੱਖ ਸਾਝਾ ਕੀਤਾ ਤੇ ਅੰਮ੍ਰਿਤਪਾਲ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪਰਿਵਾਰ ਨੂੰ ਹੌਸਲਾ ਵੀ ਦਿੱਤਾ। ਨਾਲ ਹੀ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ। ਜੋ ਕਿ ਉਸ ਦੇ ਪਰਿਵਾਰ ਨੂੰ ਕੰਮ ਆ ਸਕੇ।

ਭਗਵੰਤ ਮਾਨ ਨੇ ਦੁੱਖ ਜਤਾਉਂਦਿਆ ਕਿਹਾ ਕਿ “ਬੜੇ ਦੁੱਖ ਦੀ ਗੱਲ ਹੈ ਇੱਕ ਜਵਾਨ ਦੀ ਜਾਨ ਚਲੀ ਗਈ। 60 ਫ਼ੀਸਦੀ ਸਰਕਾਰ ਦਾ ਦੇਸ਼ ਸਰਕਾਰ ਕੋਲੋਂ ਡਿਫੈਂਸ ਵਾਸਤੇ ਜਾਂਦਾ ਹੈ ’ਤੇ ਉਨ੍ਹਾਂ ਕੋਲ ਇਕ ਐਬੂਲੈਂਸ ਨਹੀ ਸੀ ਇਸ ਸ਼ਹੀਦ ਲਈ ’ਤੇ ਚਾਰ ਸਲੂਟ ਨਹੀ ਮਾਰ ਸਕੇ। ਸ਼ਹੀਦੀ ’ਚ ਵੀ ਰੈਂਕ ਬਣਾ ’ਤੇ ਇਨ੍ਹਾਂ ਨੇ ਕਿ ਇਸ ਰੈਂਕ ਦੀ ਸ਼ਹੀਦੀ ਵੱਡੀ ਹੈ ’ਤੇ ਇਸ ਰੈਂਕ ਦੀ ਸ਼ਹੀਦੀ ਛੋਟੀ ਹੈ। ਜਾਨ ਤਾਂ ਜਾਨ ਹੈ। ” ਨਾਲ ਹੀ ਉਨ੍ਹਾਂ ਨੇ ਅਗਨੀਵੀਰ ਭਰਤੀ ਦਾ ਵਿਰੋਧ ਵੀ ਕੀਤਾ ਤੇ ਕਿਹਾ ਕਿ “6 ਮਹਿਨੇ ਦੀ ਟ੍ਰੇਨਿੰਗ ਦੇ ਸਾਡੇ ਤਿੰਨ ਸਾਲ ਨੋਕਰੀ 4 ਸਾਲ ਬਾਅਦ ਕਹੋਗੇ ਤੁਸੀ ਜਾਉ। 23 ਸਾਲ ਦਾ ਜਵਾਨ ਨਾ ਰਿਟਾਇਰਾਂ ’ਚ ਨਾ ਮੋਜੂਦਾਂ ’ਚ ’ਤੇ ਨਾ ਹੀ ਕੋਈ ਪੈਨਸ਼ਨ, ਆ ਤਾਂ ਹੱਦ ਹੀ ਹੋ ਗਈ ਕਿ ਕੋਈ ਸਲੂਟ ਵੀ ਨੀ ਮਾਰਿਆ।”

ਭਗਵੰਤ ਮਾਨ ਨੇ ਇਸ ਨੂੰ ਅਪਮਾਨ ਕਿਹਾ ਕਿ ਇਹ ਅਪਮਾਨ ਹੈ ਸ਼ਹੀਦਾ ਦੀ ਸ਼ਹੀਦੀ ਦਾ। ਪਰ ਪੰਜਾਬ ਸਰਕਾਰ ਵੱਲੋਂ ਇਹ ਪੋਲਸੀ ਹੈ ਕਿ ਜੇ ਕੋਈ ਦੇਸ਼ ਦੀ ਸੇਵਾ ਦੌਰਾਨ ਸ਼ਹੀਦ ਹੁੰਦਾ ਹੈ ਤਾਂ ਪੰਜਾਬ ਸਰਕਾਰ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਫ਼ੌਜ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਫ਼ੌਜ ਨੂੰ ਵੀ ਇਹ ਸੋਚਣਾ ਚਾਹਿਦਾ ਹੈ ਕਿ ਅਗਨੀਵੀਰ ਨੀਤੀ ਜੋ ਬਣਾਈ ਹੈ ਇਹ ਗਲਤ ਹੈ।

ਇਸ ਤੋਂ ਬਾਅਦ ਪਰਿਵਾਰ ਬਾਰੇ ਕਿਹਾ ਕਿ ਪਰਿਵਾਰ ਵੀ ਇਸ ਨੂੰ ਲੈ ਕੇ ਗੁੱਸੇ ਵਿਚ ਹੈ ਕਿ ਸਾਡੇ ਸ਼ਹੀਦ ਪੁੱਤ ਦਾ ਅਪਮਾਨ ਕੀਤਾ ਗਿਆ ਹੈ।

Next Story
ਤਾਜ਼ਾ ਖਬਰਾਂ
Share it