Begin typing your search above and press return to search.

ਪਾਕਿਸਤਾਨੀ ਨੋਟ ’ਤੇ ਪੁਜਾਰੀ ਨੂੰ ਜਾਨੋਂ ਮਾਰਨ ਦੀ ਧਮਕੀ

ਅੰਮ੍ਰਿਤਸਰ, 1 ਅਕਤੂਬਰ (ਹਿਮਾਂਸ਼ੂ ਸ਼ਰਮਾ) : ਅੰਮ੍ਰਿਤਸਰ ਦੇ ਛੇਹਰਟਾ ਅਧੀਨ ਪੈਂਦੇ ਇਕ ਪਿੰਡ ਦੇ ਮੰਦਰ ਦੀ ਗੋਲਕ ਖੋਲ੍ਹਦਿਆਂ ਉਸ ਸਮੇਂ ਲੋਕਾਂ ਵਿਚ ਦਹਿਸ਼ਤ ਫੈਲ ਗਈ ਜਦੋਂ ਗੋਲਕ ਵਿਚੋਂ ਇਕ ਪਾਕਿਸਤਾਨੀ ਨੋਟ ਨਿਕਲਿਆ, ਜਿਸ ’ਤੇ ਮੰਦਰ ਦੇ ਪੁਜਾਰੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਨਾਲ ਨਾਲ ਪੰਜ ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਮੰਦਰ […]

ਪਾਕਿਸਤਾਨੀ ਨੋਟ ’ਤੇ ਪੁਜਾਰੀ ਨੂੰ ਜਾਨੋਂ ਮਾਰਨ ਦੀ ਧਮਕੀ
X

Hamdard Tv AdminBy : Hamdard Tv Admin

  |  1 Oct 2023 5:14 AM IST

  • whatsapp
  • Telegram

ਅੰਮ੍ਰਿਤਸਰ, 1 ਅਕਤੂਬਰ (ਹਿਮਾਂਸ਼ੂ ਸ਼ਰਮਾ) : ਅੰਮ੍ਰਿਤਸਰ ਦੇ ਛੇਹਰਟਾ ਅਧੀਨ ਪੈਂਦੇ ਇਕ ਪਿੰਡ ਦੇ ਮੰਦਰ ਦੀ ਗੋਲਕ ਖੋਲ੍ਹਦਿਆਂ ਉਸ ਸਮੇਂ ਲੋਕਾਂ ਵਿਚ ਦਹਿਸ਼ਤ ਫੈਲ ਗਈ ਜਦੋਂ ਗੋਲਕ ਵਿਚੋਂ ਇਕ ਪਾਕਿਸਤਾਨੀ ਨੋਟ ਨਿਕਲਿਆ, ਜਿਸ ’ਤੇ ਮੰਦਰ ਦੇ ਪੁਜਾਰੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਨਾਲ ਨਾਲ ਪੰਜ ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਮੰਦਰ ਦੇ ਪ੍ਰਬੰਧਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਅੰਮ੍ਰਿਤਸਰ ਦੇ ਛੇਹਰਟਾ ਅਧੀਨ ਪੈਂਦੇ ਪਿੰਡ ਘਣੂੰਪੁਰ ਕਾਲੇ ਵਿਚ ਸਥਿਤ ਸ੍ਰੀ ਰਾਮ ਬਾਲਾ ਜੀ ਧਾਮ ਦੇ ਮੰਦਰ ਦੇ ਪੁਜਾਰੀ ਨੂੰ ਕਿਸੇ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਐ ਅਤੇ ਪੰਜ ਕਰੋੜ ਰੁਪਏ ਦੀ ਮੰਗ ਕੀਤੀ ਗਈ। ਇਸ ਧਮਕੀ ਬਾਰੇ ਉਸ ਸਮੇਂ ਪਤਾ ਚੱਲਿਆ ਜਦੋਂ ਮੰਦਰ ਦੀ ਗੋਲਕ ਦੇ ਨੋਟ ਗਿਣੇ ਜਾ ਰਹੇ ਸੀ ਅਤੇ ਉਸ ਵਿਚੋਂ ਇਕ ਪਾਕਿਸਤਾਨੀ ਨੋਟ ਨਿਕਲਿਆ, ਉਸ ’ਤੇ ਇਹ ਧਮਕੀ ਲਿਖੀ ਹੋਈ ਸੀ। 100 ਰੁਪਏ ਦੇ ਪਾਕਿਸਤਾਨੀ ਨੋਟ ’ਤੇ ਲਿਖਿਆ ਹੋਇਆ ਸੀ ‘‘ਬਾਬਾ ਸਨੀਲ ਤੈਨੂੰ ਬਹੁਤ ਕਹਿ ਦਿੱਤਾ ਪਰ ਤੂੰ ਨਹੀਂ ਮੰਨਿਆ, 5 ਕਰੋੜ ਤਿਆਰ ਰੱਖੀਂ, ਨਹੀਂ ਤਾਂ ਤੈਨੂੰ ਗੱਡੀ ਚਾੜ੍ਹ ਦੇਣਾ।’’ ਜਿਵੇਂ ਹੀ ਮੰਦਰ ਦੇ ਪ੍ਰਬੰਧਕਾਂ ਨੇ ਇਹ ਪੜ੍ਹਿਆ ਤਾਂ ਸਾਰਿਆਂ ਦੇ ਹੋਸ਼ ਉਡ ਗਏ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਇਸ ਸਬੰਧੀ ਗੱਲਬਾਤ ਕਰਦਿਆਂ ਮੰਦਰ ਕਮੇਟੀ ਦੇ ਮੁੱਖ ਪੁਜਾਰੀ ਅਸ਼ਨੇਲ ਮਹਾਰਾਜ ਨੇ ਦੱਸਿਆ ਕਿ ਪਿਛਲੇ ਸਾਲ ਵੀ ਮੰਦਰ ਦੀ ਗੋਲਕ ਵਿਚੋਂ ਇਸੇ ਤਰ੍ਹਾਂ ਦਾ ਇਕ ਨੋਟ ਮਿਲਿਆ ਸੀ, ਜਿਸ ’ਤੇ ਪੰਜ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਨੇ। ਉਨ੍ਹਾਂ ਮੰਦਰ ਕਮੇਟੀ ਤੇ ਪੁਲਿਸ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਵੇ।

ਦੱਸ ਦਈਏ ਕਿ ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਐ, ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਇਹ ਸ਼ਰਾਰਤ ਕਿਸ ਵੱਲੋਂ ਕੀਤੀ ਗਈ।

Next Story
ਤਾਜ਼ਾ ਖਬਰਾਂ
Share it