ਟੋਰਾਂਟੋ ਹਵਾਈ ਅੱਡੇ ਤੋਂ 125 ਕਰੋੜ ਦਾ ਸੋਨਾ ਲੁੱਟਣ ਦਾ ਮਾਮਲਾ ਮੁੜ ਭਖਿਆ
ਟੋਰਾਂਟੋ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 125 ਕਰੋੜ ਰੁਪਏ ਦਾ ਸੋਨਾ ਗਾਇਬ ਹੋਣ ਦੇ ਮਾਮਲੇ ਵਿਚ ਏਅਰ ਕੈਨੇਡਾ ਵਿਰੁੱਧ ਮੁਕੱਦਮਾ ਦਾਇਰ ਕੀਤਾ ਗਿਆ ਹੈ। ਸੁਰੱਖਿਆ ਕੰਪਨੀ ਬ੍ਰਿੰਕਸ ਨੇ ਮੁਕੱਦਮੇ ਵਿਚ ਦਾਅਵਾ ਕੀਤਾ ਹੈ ਕਿ ਏਅਰ ਕੈਨੇਡਾ ਨੇ ਜਾਅਲੀ ਬਿਲ ਲੈ ਕੇ 400 ਕਿਲੋ ਸੋਨਾ ਅਤੇ 20 ਲੱਖ ਡਾਲਰ ਨਕਦ […]
By : Hamdard Tv Admin
ਟੋਰਾਂਟੋ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 125 ਕਰੋੜ ਰੁਪਏ ਦਾ ਸੋਨਾ ਗਾਇਬ ਹੋਣ ਦੇ ਮਾਮਲੇ ਵਿਚ ਏਅਰ ਕੈਨੇਡਾ ਵਿਰੁੱਧ ਮੁਕੱਦਮਾ ਦਾਇਰ ਕੀਤਾ ਗਿਆ ਹੈ। ਸੁਰੱਖਿਆ ਕੰਪਨੀ ਬ੍ਰਿੰਕਸ ਨੇ ਮੁਕੱਦਮੇ ਵਿਚ ਦਾਅਵਾ ਕੀਤਾ ਹੈ ਕਿ ਏਅਰ ਕੈਨੇਡਾ ਨੇ ਜਾਅਲੀ ਬਿਲ ਲੈ ਕੇ 400 ਕਿਲੋ ਸੋਨਾ ਅਤੇ 20 ਲੱਖ ਡਾਲਰ ਨਕਦ ਇਕ ਅਣਪਛਾਤੇ ਸ਼ਖਸ ਦੇ ਹਵਾਲੇ ਕਰ ਦਿਤੇ।
ਕੈਨੇਡਾ ਦੀ ਇਕ ਫੈਡਰਲ ਅਦਾਲਤ ਵਿਚ ਦਾਇਰ ਮੁਕੱਦਮੇ ਨਾਲ ਸਬੰਧਤ ਦਸਤਾਵੇਜ਼ਾਂ ਮੁਤਾਬਕ 17 ਅਪ੍ਰੈਲ ਨੂੰ ਸਵਿਟਜ਼ਰਲੈਂਡ ਤੋਂ ਆਏ ਜਹਾਜ਼ ਵਿਚ ਸੋਨਾ ਅਤੇ ਨਕਦੀ ਪੀਅਰਸਨ ਹਵਾਈ ਅੱਡੇ ’ਤੇ ਪੁੱਜੇ ਤਾਂ ਇਕ ਅਣਪਛਾਤਾ ਸ਼ਖਸ ਏਅਰ ਕੈਨੇਡਾ ਦੇ ਕਾਰਗੋ ਸਟੋਰ ਵਿਚ ਦਾਖਲ ਹੋ ਗਿਆ। ਉਸ ਸ਼ਖਸ ਵੱਲੋਂ ਦਿਖਾਏ ਕਾਗਜ਼ਾਂ ਦੀ ਡੂੰਘਾਈ ਨਾਲ ਤਸਦੀਕ ਕਰਨ ਦਾ ਕਿਸੇ ਨੇ ਯਤਨ ਨਾ ਕੀਤਾ ਅਤੇ ਚਾਰ ਕੁਇੰਟਲ ਸੋਨਾ ਉਸ ਦੇ ਸਪੁਰਦ ਕਰ ਦਿਤਾ। ਬ੍ਰਿੰਕਸ ਨੇ ਅੱਗੇ ਕਿਹਾ ਕਿ ਵਿਦੇਸ਼ ਤੋਂ ਆਏ ਕਾਰਗੋ ਦੇ ਬਿਲ ਵਿਚ ਸ਼ਿਪਮੈਂਟ, ਰੂਟ ਅਤੇ ਖਰਚਿਆਂ ਦਾ ਵੇਰਵਾ ਹੁੰਦਾ ਹੈ ਪਰ ਇਹ ਸਾਰੀਆਂ ਚੀਜ਼ਾਂ ਕਥਿਤ ਤੌਰ ’ਤੇ ਨਜ਼ਰਅੰਦਾਜ਼ ਕਰ ਦਿਤੀਆਂ ਗਈਆਂ।
ਸੀ.ਪੀ. 24 ਦੀ ਰਿਪੋਰਟ ਮੁਤਾਬਕ ਬ੍ਰਿੰਕਸ ਵੱਲੋਂ ਏਅਰ ਕੈਨੇਡਾ ਵਿਰੁੱਧ ਲਾਏ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤੇ ਗਏ ਪਰ ਏਅਰ ਕੈਨੇਡਾ ਦੇ ਇਕ ਬੁਲਾਰੇ ਨੇ ਮਾਮਲਾ ਅਦਾਲਤ ਸਾਹਮਣੇ ਹੋਣ ਕਾਰਨ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸਵਿਟਜ਼ਰਲੈਂਡ ਦੇ ਇਕ ਬੈਂਕ ਅਤੇ ਮਹਿੰਗੀਆਂ ਧਾਤਾਂ ਰੀਫਾਈਨ ਕਰਨ ਕਰਨ ਵਾਲੀ ਇਕ ਕੰਪਨੀ ਨੇ ਜਿਊਰਿਕ ਤੋਂ ਸੋਨਾ ਅਤੇ ਨਕਦੀ ਟੋਰਾਂਟੋ ਭੇਜਣ ਵਾਸਤੇ ਬ੍ਰਿੰਕਸ ਦੀਆਂ ਸੇਵਾਵਾਂ ਲਈਆਂ। ਬ੍ਰਿੰਕਸ ਦਾਅਵਾ ਕਰ ਰਹੀ ਹੈ ਕਿ ਐਨੀਆਂ ਮਹਿੰਗੀਆਂ ਚੀਜ਼ਾਂ ਕੈਨੇਡਾ ਲਿਆਉਣ ਵਾਸਤੇ ਏ.ਸੀ. ਸਕਿਉਰ ਪ੍ਰੋਗਰਾਮ ਵਰਤਿਆਂ ਗਿਆ।