ਜੀ-20 ਸੰਮੇਲਨ ਦੌਰਾਨ ਹੋਈ ਇਤਿਹਾਸਕ ਸੰਧੀ
ਨਵੀਂ ਦਿੱਲੀ, 10 ਸਤੰਬਰ (ਬਿੱਟੂ) : ਦਿੱਲੀ ’ਚ ਜੀ-20 ਸੰਮੇਲਨ ਦੌਰਾਨ ਇੱਕ ਇਤਿਹਾਸਕ ਤੇ ਵੱਡੀ ਸੰਧੀ ਕੀਤੀ ਗਈ। ਇਸ ਦੇ ਤਹਿਤ ਭਾਰਤ-ਮੱਧ ਪੂਰਬ ਤੇ ਯੂਰਪ ਵਿਚਾਲੇ ਇੱਕ ਆਰਥਿਕ ਗਲਿਆਰੇ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਤਹਿਤ ਭਾਰਤ ਨੂੰ ਯੂਰਪ ਨਾਲ ਰੇਲ ਅਤੇ ਸ਼ਿਪਿੰਗ ਮਾਧਿਆਮ ਜੋੜਿਆ ਜਾਵੇਗਾ ਅਤੇ ਇਹ ਰੇਲ Çਲੰਕ ਪ੍ਰੋਜੈਕਟ ਮੱਧ ਪੂਰਬ ਦੇ ਦੇਸ਼ਾਂ […]
By : Editor (BS)
ਨਵੀਂ ਦਿੱਲੀ, 10 ਸਤੰਬਰ (ਬਿੱਟੂ) : ਦਿੱਲੀ ’ਚ ਜੀ-20 ਸੰਮੇਲਨ ਦੌਰਾਨ ਇੱਕ ਇਤਿਹਾਸਕ ਤੇ ਵੱਡੀ ਸੰਧੀ ਕੀਤੀ ਗਈ। ਇਸ ਦੇ ਤਹਿਤ ਭਾਰਤ-ਮੱਧ ਪੂਰਬ ਤੇ ਯੂਰਪ ਵਿਚਾਲੇ ਇੱਕ ਆਰਥਿਕ ਗਲਿਆਰੇ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਤਹਿਤ ਭਾਰਤ ਨੂੰ ਯੂਰਪ ਨਾਲ ਰੇਲ ਅਤੇ ਸ਼ਿਪਿੰਗ ਮਾਧਿਆਮ ਜੋੜਿਆ ਜਾਵੇਗਾ ਅਤੇ ਇਹ ਰੇਲ Çਲੰਕ ਪ੍ਰੋਜੈਕਟ ਮੱਧ ਪੂਰਬ ਦੇ ਦੇਸ਼ਾਂ ਵਿੱਚੋਂ ਹੋ ਕੇ ਲੰਘੇਗਾ।
ਰਾਜਧਾਨੀ ਦਿੱਲੀ ’ਚ ਜੀ-20 ਸੰਮੇਲਨ ਦੌਰਾਨ ਪਾਰਤ, ਅਮਰੀਕਾ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਫਰਾਂਸ, ਜਰਮਨੀ, ਇਟਲੀ ਅਤੇ ਯੂਰਪੀ ਯੂਨੀਅਨ ਦੇ ਸੀਨੀਅਰ ਨੇਤਾਵਾਂ ਨੇ ਇਸ ਆਰਥਿਕ ਗਲਿਆਰੇ ਦੇ ਨਿਰਮਾਣ ਦਾ ਐਲਾਨ ਕਰ ਦਿੱਤਾ। ਭਾਰਤ, ਯੂਰਪ ਅਤੇ ਮਿਡਲ ਈਸਟ ਯਾਨੀ ਖਾੜੀ ਦੇਸ਼ਾਂ ਵਿਚਾਲੇ ਹੋਈ ਇਸ ਡੀਲ ਨੂੰ ਚੀਨਦੇ ਦੋ ਪ੍ਰੋਜੈਕਟਸ ਦਾ ਜਵਾਬ ਮੰਨਿਆ ਜਾ ਰਿਹਾ ਹੈ।
ਫਿਲਹਾਲ 8 ਦੇਸ਼ ਇਸ ਇਕਨੌਮਿਕ ਕੌਰੀਡੋਰ ਦਾ ਹਿੱਸਾ ਹਨ। ਇਸ ਡੀਲ ਦੇ ਬੇਸ਼ੁਮਾਰ ਫਾਇਦੇ ਨੇ ਅਤੇ ਇਸ ਨੂੰ 10 ਸਾਰਲ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਕਨੌਮਿਕ ਕੌਰੀਡੋਰ ਦੀ ਅਹਿਮਤੀਅਤ ਬਾਰੇ ਜਾਣਕਾਰੀ ਦਿੰਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਵਨ ਅਰਥ, ਵਨ ਫਿਊਚਰ ਅਤੇ ਵਨ ਫੈਮਲੀ ਦਾ ਫਾਰਮੁੱਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਹੈ। ਇਸ ਦੇ ਲਈ ਉਨ੍ਹਾਂ ਨੇ ਪੀਐਮ ਮੋਦੀ ਦਾ ਧੰਨਵਾਦ ਵੀ ਕੀਤਾ।
ਇਸ ’ਤੇ ਟਿੱਪਣੀ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਬੇਹੱਦ ਅਹਿਮ ਸਮਝੌਤਾ ਹੈ। ਯੂਰਪੀ ਯੂਨੀਅਨ ਦੇ ਚੀਫ਼ ਉਰਸਲਾ ਵੌਨ ਡੇਰ ਲਿਨ ਨੇ ਕਿਹਾ ਕਿ ਇਸ ਇਤਿਹਾਸਕ ਪ੍ਰੋਜੈਕਟ ਨਾਲ ਰੇਲ ਨੈਟਵਰਕ ਬਣੇਗਾ, ਜੋ 40 ਫੀਸਦੀ ਫਾਸਟ ਹੋਵੇਗਾ।
ਪੀਐਮ ਮੋਦੀ ਦਾ ਇਹ ਵਿਜ਼ਨ ਸ਼ਾਨਦਾਰ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਂਕਰੋ ਨੇ ਕਿਹਾ ਕਿ ਇਸ ਨਾਲ ਕਈ ਦੇਸ਼ਾਂ ਵਿੱਚ ਵਿਕਾਸ ਹੋਵੇਗਾ, ਕਿਉਂਕਿ ਇਸ ਨਾਲ ਨਵਾਂ ਇਨਫਰਾਸਟਰੱਕਚਰ ਬਣੇਗਾ, ਜਿਸ ਨਾਲ ਕਈ ਲਾਭ ਹੋਣਗੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਇਸ ਕੌਮਾਂਤਰੀ ਪ੍ਰੋਜੈਕਟ ਦੇ ਫੋਕਸ ਵਿੱਚ ਇਰਜ਼ਾਈਲ ਹੈ, ਜੋ ਕਿ ਏਸ਼ੀਆ ਨੂੰ ਯੂਰਪ ਨਾਲ ਜੋੜੇਗਾ। ਇਸ ਯੋਜਨਾ ਨਾਲ ਮੱਧ ਪੂਰਬ ਅਤੇ ਇਜ਼ਰਾਈਲ ਦੀ ਸੂਰਤ ਹੀ ਬਦਲ ਜਾਵੇਗੀ।
ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਜਘਾਟ ’ਤੇ ਜੀ-20 ਨੇਤਾਵਾਂ ਦਾ ਭਰਵਾਂ ਸਵਾਗਤ ਕੀਤਾ, ਜਿੱਥੇ ਇਨ੍ਹਾਂ ਸਾਰਿਆਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪੀਐਮ ਮੋਦੀ ਨੇ ਸਾਰੇ ਵਿਦੇਸ਼ੀ ਮਹਿਮਾਨਾਂ ਦਾ ਖਾਦੀ ਦੇ ਸ਼ਾਲ ਪਾ ਕੇ ਸਵਾਗਤ ਕੀਤਾ। ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟਕਰਨ ਮਗਰੋਂ ਆਗੂਆਂ ਨੇ ਲੀਡਰਜ਼ ਲਾਉਂਜ ਵਿੱਚ ‘ਪੀਸ ਵਾਲ’ ਉੱਛੇ ਸਾਈਨ ਵੀ ਕੀਤੇ।
ਇਸ ਮੌਕੇ ਸੰਯੂਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ, ਏਸ਼ੀਅਨ ਵਿਕਾਸ ਬੈਂਕ ਦੇ ਪ੍ਰਧਾਨ ਮਾਤਾਸੁਗੂ ਅਸਾਕਾਵਾ, ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ, ਆਈਐਮਐਫ਼ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜਾਰਜੀਵਾ, ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰੌਸ ਐਡਾਨੋਮ ਅਤੇ ਹੋਰ ਨੇਤਾਵਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।