ਚੰਡੀਗੜ੍ਹ : ਕੈਬ ਡਰਾਈਵਰਾਂ ਵਲੋਂ ਹੜਤਾਲ ਦਾ ਐਲਾਨ, ਪੜ੍ਹੋ ਕਾਰਨ
ਚੰਡੀਗੜ੍ਹ : ਪਿਛਲੇ ਕਈ ਦਿਨਾਂ ਤੋਂ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਕਿ ਕੋਈ ਜਣਾ ਕੈਬ ਬੁੱਕ ਕਰਦਾ ਹੈ ਅਤੇ ਡਰਾਈਵਰ ਦਾ ਕਤਲ ਕਰ ਕੇ ਕਾਰ ਲੈ ਕੇ ਫ਼ਰਾਰ ਹੋ ਜਾਂਦਾ ਹੈ। ਇਸੇ ਗਲ ਤੋਂ ਦੁਖੀ ਹੋ ਕੇ ਕੈਬ ਡਰਾਈਵਰਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ। ਅਸਲ ਵਿਚ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਕੈਬ ਡਰਾਈਵਰ 10 […]
By : Editor (BS)
ਚੰਡੀਗੜ੍ਹ : ਪਿਛਲੇ ਕਈ ਦਿਨਾਂ ਤੋਂ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਕਿ ਕੋਈ ਜਣਾ ਕੈਬ ਬੁੱਕ ਕਰਦਾ ਹੈ ਅਤੇ ਡਰਾਈਵਰ ਦਾ ਕਤਲ ਕਰ ਕੇ ਕਾਰ ਲੈ ਕੇ ਫ਼ਰਾਰ ਹੋ ਜਾਂਦਾ ਹੈ। ਇਸੇ ਗਲ ਤੋਂ ਦੁਖੀ ਹੋ ਕੇ ਕੈਬ ਡਰਾਈਵਰਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ। ਅਸਲ ਵਿਚ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਕੈਬ ਡਰਾਈਵਰ 10 ਤੋਂ 15 ਅਗਸਤ ਤੱਕ ਹੜਤਾਲ 'ਤੇ ਰਹਿਣਗੇ। ਡਰਾਈਵਰਾਂ ਨੇ ਕਹਿਣਾ ਹੈ ਕਿ ਪਿਛਲੇ ਦੋ ਮਹੀਨਿਆਂ ਵਿੱਚ 5 ਤੋਂ 6 ਡਰਾਈਵਰ ਮਾਰੇ ਜਾ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਹੈ ਕਿ ਕਈ ਅਣਅਧਿਕਾਰਤ ਕੈਬ ਕੰਪਨੀਆਂ ਕਾਰਨ ਹੀ ਡਰਾਈਵਰਾਂ ਨਾਲ ਇਹ ਹਾਦਸੇ ਵਾਪਰ ਰਹੇ ਹਨ। ਇਸ ਲਈ ਉਹ ਸੈਕਟਰ 25 ਦੇ ਰੈਲੀ ਮੈਦਾਨ ਵਿੱਚ ਭੁੱਖ ਹੜਤਾਲ ਕਰਨਗੇ।