ਕੈਨੇਡੀਅਨ ਸਿਟੀਜ਼ਨਸ਼ਿਪ ਵਾਸਤੇ ਮੁੜ ਲਾਜ਼ਮੀ ਹੋ ਸਕਦੀ ਐ ਨਿਜੀ ਹਾਜ਼ਰੀ
ਔਟਵਾ, 10 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਨਾਗਰਿਕਤਾ ਦੀ ਸਹੁੰ ਮੁੜ ਜੱਜ ਸਾਹਮਣੇ ਜਾ ਕੇ ਚੁੱਕਣੀ ਲਾਜ਼ਮੀ ਕੀਤੀ ਜਾ ਸਕਦੀ ਹੈ। ਜੀ ਹਾਂ, ਮੌਜੂਦਾ ਸਮੇਂ ਵਿਚ ਵਰਚੁਅਲ ਤਰੀਕੇ ਨਾਲ ਸਹੁੰ ਚੁੱਕਣ ਦੀ ਇਜਾਜ਼ਤ ਮਿਲੀ ਹੋਈ ਹੈ ਪਰ ਲਗਾਤਾਰ ਹੋ ਰਹੇ ਵਿਰੋਧ ਨੂੰ ਵੇਖਦਿਆਂ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਬਿਆਨ ਦੇਣਾ ਪਿਆ ਕਿ ਆਪਣੇ ਪਰਵਾਰ ਨਾਲ […]
By : Hamdard Tv Admin
ਔਟਵਾ, 10 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਨਾਗਰਿਕਤਾ ਦੀ ਸਹੁੰ ਮੁੜ ਜੱਜ ਸਾਹਮਣੇ ਜਾ ਕੇ ਚੁੱਕਣੀ ਲਾਜ਼ਮੀ ਕੀਤੀ ਜਾ ਸਕਦੀ ਹੈ। ਜੀ ਹਾਂ, ਮੌਜੂਦਾ ਸਮੇਂ ਵਿਚ ਵਰਚੁਅਲ ਤਰੀਕੇ ਨਾਲ ਸਹੁੰ ਚੁੱਕਣ ਦੀ ਇਜਾਜ਼ਤ ਮਿਲੀ ਹੋਈ ਹੈ ਪਰ ਲਗਾਤਾਰ ਹੋ ਰਹੇ ਵਿਰੋਧ ਨੂੰ ਵੇਖਦਿਆਂ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਬਿਆਨ ਦੇਣਾ ਪਿਆ ਕਿ ਆਪਣੇ ਪਰਵਾਰ ਨਾਲ ਲੋਕਾਂ ਸਾਹਮਣੇ ਜਾ ਕੇ ਸਹੁੰ ਚੁੱਕਣਾ ਪੂਰੀ ਜ਼ਿੰਦਗੀ ਯਾਦ ਰਹਿੰਦਾ ਹੈ ਅਤੇ ਅਜਿਹੀਆਂ ਖੁਸ਼ਨੁਮਾ ਯਾਦਾਂ ਸਾਂਭ ਕੇ ਰੱਖਣ ਵਾਲੀਆਂ ਹੁੰਦੀਆਂ ਹਨ।
ਇਕ ਪਟੀਸ਼ਨ ਰਾਹੀਂ 1500 ਤੋਂ ਵੱਧ ਕੈਨੇਡੀਅਨ ਵਰਚੁਅਲ ਸਿਟੀਜ਼ਨਸ਼ਿਪ ਸਮਾਗਮਾਂ ਦਾ ਤਿੱਖਾ ਵਿਰੋਧ ਕਰ ਚੁੱਕੇ ਹਨ। ਇੰਮੀਗ੍ਰੇਸ਼ਨ ਮੰਤਰੀ ਨੇ ਵਿਚਕਾਰਲਾ ਰਾਹ ਅਖਤਿਆਰ ਕਰਦਿਆਂ ਕਿਹਾ ਕਿ 21ਵੀਂ ਸਦੀ ਵਿਚ ਸਾਨੂੰ ਲਚੀਲੇ ਤਰੀਕੇ ਅਖਤਿਆਰ ਕਰਨੇ ਹੋਣਗੇ, ਖਾਸ ਤੌਰ ’ਤੇ ਪੇਂਡੂ ਖੇਤਰਾਂ ਵਿਚ ਰਹਿਣ ਵਾਲਿਆਂ ਵਾਸਤੇ। ਮਾਰਕ ਮਿਲਰ ਨੇ ਸਵਾਲੀਆ ਲਹਿਜ਼ੇ ਵਾਲੀ ਦਲੀਲ ਦਿਤੀ ਕਿ ਲੋਕ ਸਹੁੰ ਚੁੱਕਣ ਵਾਸਤੇ 100 ਜਾਂ 200 ਕਿਲੋਮੀਟਰ ਦਾ ਸਫਰ ਕਿਉਂ ਕਰਨ? ਇੰਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ 2022 ਦੇ ਦੂਜੇ ਅੱਧ ਦੌਰਾਨ 10 ਫੀ ਸਦੀ ਤੋਂ ਵੀ ਘੱਟ ਪ੍ਰਵਾਸੀਆਂ ਨੇ ਨਿਜੀ ਤੌਰ ’ਤੇ ਹਾਜ਼ਰ ਹੋ ਕੇ ਸਹੁੰ ਚੁੱਕੀ ਪਰ ਦੂਜੇ ਪਾਸੇ ਵਰਚੁਅਲ ਤਰੀਕੇ ਨਾਲ ਸਹੁੰ ਚੁਕਾਏ ਜਾਣ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ।