ਕੈਨੇਡਾ ’ਚ ਪੱਕੇ 70 ਹਜ਼ਾਰ ਪ੍ਰਵਾਸੀਆਂ ਨੂੰ ਨਹੀਂ ਮਿਲੇ ਪੀ.ਆਰ.ਕਾਰਡ
ਟੋਰਾਂਟੋ, 28 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕਈ ਸਾਲ ਬਤੀਤ ਕਰਨ ਮਗਰੋਂ ਵੱਡੀ ਗਿਣਤੀ ਵਿਚ ਪ੍ਰਵਾਸੀ ਪੱਕੇ ਤਾਂ ਹੋ ਰਹੇ ਹਨ ਪਰ 70 ਹਜ਼ਾਰ ਤੋਂ ਵੱਧ ਮੁਲਕ ਤੋਂ ਬਾਹਰ ਜਾਣ ਬਾਰੇ ਸੋਚ ਵੀ ਨਹੀਂ ਸਕਦੇ। ਜੀ ਹਾਂ, ਪਰਮਾਨੈਂਟ ਰੈਜ਼ੀਡੈਂਸ ਦੀ ਸਿਧਾਂਤਕ ਪ੍ਰਵਾਨਗੀ ਤੋਂ ਬਾਅਦ ਕਈ ਪ੍ਰਵਾਸੀਆਂ ਨੂੰ ਪੀ.ਆਰ. ਕਾਰਡ ਦੀ ਉਡੀਕ ਕਰਦਿਆਂ ਅੱਠ ਮਹੀਨੇ […]
By : Editor Editor
ਟੋਰਾਂਟੋ, 28 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕਈ ਸਾਲ ਬਤੀਤ ਕਰਨ ਮਗਰੋਂ ਵੱਡੀ ਗਿਣਤੀ ਵਿਚ ਪ੍ਰਵਾਸੀ ਪੱਕੇ ਤਾਂ ਹੋ ਰਹੇ ਹਨ ਪਰ 70 ਹਜ਼ਾਰ ਤੋਂ ਵੱਧ ਮੁਲਕ ਤੋਂ ਬਾਹਰ ਜਾਣ ਬਾਰੇ ਸੋਚ ਵੀ ਨਹੀਂ ਸਕਦੇ। ਜੀ ਹਾਂ, ਪਰਮਾਨੈਂਟ ਰੈਜ਼ੀਡੈਂਸ ਦੀ ਸਿਧਾਂਤਕ ਪ੍ਰਵਾਨਗੀ ਤੋਂ ਬਾਅਦ ਕਈ ਪ੍ਰਵਾਸੀਆਂ ਨੂੰ ਪੀ.ਆਰ. ਕਾਰਡ ਦੀ ਉਡੀਕ ਕਰਦਿਆਂ ਅੱਠ ਮਹੀਨੇ ਤੋਂ ਵੱਧ ਹੋ ਚੁੱਕੇ ਹਨ ਪਰ ਇਹ ਉਡੀਕ ਖਤਮ ਹੁੰਦੀ ਨਜ਼ਰ ਨਹੀਂ ਆਉਂਦੀ।
ਅੱਠ ਮਹੀਨੇ ਤੋਂ ਉਡੀਕ ਕਰ ਰਹੇ ਕਈ ਪ੍ਰਵਾਸੀ
‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ ਅਹਿਮਦ ਓਮਰ ਨੂੰ ਅੱਠ ਸਾਲ ਬਾਅਦ ਕੈਨੇਡਾ ਵਿਚ ਪੱਕਾ ਹੋਣ ਦਾ ਮੌਕਾ ਮਿਲਿਆ ਅਤੇ ਉਸ ਵਾਸਤੇ ਸੁਪਨਾ ਸੱਚ ਹੋਣ ਵਾਂਗ ਸੀ ਪਰ ਦੂਜੇ ਪਾਸੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਉਸ ਦਾ ਪੀ.ਆਰ. ਕਾਰਡ ਨਹੀਂ ਭੇਜਿਆ ਗਿਆ। ਬਗੈਰ ਕਾਰਡ ਤੋਂ ਉਹ ਆਪਣੇ ਜੱਦੀ ਮੁਲਕ ਨਹੀਂ ਜਾ ਸਕਦਾ ਅਤੇ ਪੱਕਾ ਹੋਣ ਤੋਂ ਬਾਅਦ ਵੀ ਮਨ ਦੀਆਂ ਰੀਝਾਂ ਅਧਵਾਟੇ ਲਟਕਦੀਆਂ ਮਹਿਸੂਸ ਹੋ ਰਹੀਆਂ ਹਨ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਪੀ.ਆਰ ਕਾਰਡ ਜਾਰੀ ਕਰਨ ਦਾ ਔਸਤ ਸਮਾਂ 68 ਦਿਨ ਦੱਸਿਆ ਜਾ ਰਿਹਾ ਹੈ ਜਦਕਿ ਅਹਿਮਦ ਓਮਰ ਵਰਗੇ ਪ੍ਰਵਾਸੀ ਕਈ ਕਈ ਮਹੀਨੇ ਤੋਂ ਉਡੀਕ ਕਰ ਰਹੇ ਹਨ।