Begin typing your search above and press return to search.
ਕੈਨੇਡਾ ’ਚ ਕੱਚੇ ਪ੍ਰਵਾਸੀਆਂ ਦੀ ਗਿਣਤੀ 25 ਲੱਖ ਤੋਂ ਟੱਪੀ
ਟੋਰਾਂਟੋ, 30 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕੱਚੇ ਤੌਰ ’ਤੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 25 ਲੱਖ ਤੋਂ ਟੱਪ ਚੁੱਕੀ ਹੈ ਅਤੇ ਪਿਛਲੇ ਇਕ ਸਾਲ ਦੌਰਾਨ ਇਸ ਗਿਣਤੀ ਵਿਚ ਤਕਰੀਬਨ 10 ਲੱਖ ਦਾ ਵਾਧਾ ਹੋਇਆ ਹੈ। ਸਟੈਟਕੈਨ ਦੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ ਸਾਲ ਅਕਤੂਬਰ ਵਿਚ 17 ਲੱਖ ਲੋਕ ਨੌਨ ਪਰਮਾਨੈਂਟ ਰੈਜ਼ੀਡੈਂਟ ਵਜੋਂ ਕੈਨੇਡਾ […]
By : Editor Editor
ਟੋਰਾਂਟੋ, 30 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕੱਚੇ ਤੌਰ ’ਤੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 25 ਲੱਖ ਤੋਂ ਟੱਪ ਚੁੱਕੀ ਹੈ ਅਤੇ ਪਿਛਲੇ ਇਕ ਸਾਲ ਦੌਰਾਨ ਇਸ ਗਿਣਤੀ ਵਿਚ ਤਕਰੀਬਨ 10 ਲੱਖ ਦਾ ਵਾਧਾ ਹੋਇਆ ਹੈ। ਸਟੈਟਕੈਨ ਦੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ ਸਾਲ ਅਕਤੂਬਰ ਵਿਚ 17 ਲੱਖ ਲੋਕ ਨੌਨ ਪਰਮਾਨੈਂਟ ਰੈਜ਼ੀਡੈਂਟ ਵਜੋਂ ਕੈਨੇਡਾ ਵਿਚ ਮੌਜੂਦ ਸਨ ਅਤੇ ਇਨ੍ਹਾਂ ਵਿਚ ਸਭ ਤੋਂ ਵੱਧ ਆਬਾਦੀ ਭਾਰਤੀਆਂ ਦੀ ਹੈ। ਨੌਨ ਪਰਮਾਨੈਂਟ ਰੈਜ਼ੀਡੈਂਟਸ ਵਿਚੋਂ 28.5 ਫ਼ੀ ਸਦੀ ਭਾਰਤੀ ਹਨ ਜਦਕਿ 10.5 ਫੀ ਸਦੀ ਚੀਨੀ ਮੂਲ ਦੇ ਦੱਸੇ ਜਾ ਰਹੇ ਹਨ। ਇਸ ਤੋਂ ਬਾਅਦ 5.1 ਫੀ ਸਦੀ ਅੰਕੜੇ ਨਾਲ ਫਰਾਂਸ ਤੀਜੇ ਅਤੇ 3.6 ਫੀ ਸਦੀ ਅੰਕੜੇ ਨਾਲ ਫਿਲੀਪੀਨਜ਼ ਚੌਥੇ ਨੰਬਰ ’ਤੇ ਆਉਂਦਾ ਹੈ। ਜ਼ਿਆਦਾਤਰ ਨੌਨ ਪਰਮਾਨੈਂਟ ਰੈਜ਼ੀਡੈਂਟਸ ਵਰਕ ਪਰਮਿਟ ’ਤੇ ਕੈਨੇਡਾ ਪੁੱਜੇ ਅਤੇ ਇਨ੍ਹਾਂ ਦੀ ਕੁਲ ਗਿਣਤੀ 16 ਲੱਖ ਦੇ ਨੇੜੇ ਤੇੜੇ ਦੱਸੀ ਜਾ ਰਹੀ ਹੈ। 2021 ਵਿਚ ਇਹ ਅੰਕੜਾ ਸਿਰਫ 8 ਲੱਖ 30 ਹਜ਼ਾਰ ਦਰਜ ਕੀਤਾ ਗਿਆ ਸੀ।
10 ਲੱਖ ਦਾ ਵਾਧਾ ਪਿਛਲੇ ਇਕ ਸਾਲ ਦੌਰਾਨ ਹੋਇਆ
ਕੌਮਾਂਤਰੀ ਵਿਦਿਆਰਥੀ ਗਿਣਤੀ ਦੇ ਮਾਮਲੇ ਵਿਚ ਦੂਜੇ ਸਥਾਨ ’ਤੇ ਦੱਸੇ ਜਾ ਰਹੇ ਹਨ ਅਤੇ ਇਸ ਮਗਰੋਂ ਪਨਾਹ ਮੰਗਣ ਵਾਲੇ ਆਉਂਦੇ ਹਨ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਮੌਜੂਦਾ ਵਰ੍ਹੇ ਦੌਰਾਨ 10 ਲੱਖ ਸਟੱਡੀ ਵੀਜ਼ੇ ਜਾਰੀ ਕੀਤੇ ਗਏ ਜਾਂ ਇਨ੍ਹਾਂ ਵਿਚ ਵਾਧਾ ਕੀਤਾ ਗਿਆ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਯੂਨੀਵਰਸਿਟੀ ਆਫ ਟੋਰਾਂਟੋ ਵਿਚ ਸਮਾਜ ਵਿਗਿਆਨ ਦੀ ਪ੍ਰੋਫੈਸਰ ਰਹਿ ਚੁੱਕੇ ਜੈਫਰੀ ਰਿਟਜ਼ ਨੇ ਕਿਹਾ ਕਿ ਪ੍ਰਵਾਸੀਆਂ ਦੀ ਗਿਣਤੀ ਵਧਾਉਣ ਪਿੱਛੇ ਫੈਡਰਲ ਸਰਕਾਰ ਦੇ ਆਰਥਿਕ ਹਿਤ ਕੰਮ ਕਰ ਰਹੇ ਹਨ। ਲਿਬਰਲ ਸਰਕਾਰ ਨੇ ਸੱਤਾ ਵਿਚ ਆਉਣ ਮਗਰੋਂ 2016 ਵਿਚ ਇਕ ਕਮੇਟੀ ਬਣਾਈ ਜਿਸ ਦਾ ਮੁੱਖ ਕੰਮ ਕੈਨੇਡੀਅਨ ਅਰਥਚਾਰੇ ਨੂੰ ਹੁਲਾਰਾ ਦੇਣ ਬਾਰੇ ਸਿਫਾਰਸ਼ਾਂ ਕਰਨਾ ਸੀ। ਕਮੇਟੀ ਦੇ ਜ਼ਿਆਦਾਤਰ ਮੈਂਬਰ ਕਾਰੋਬਾਰੀ ਸਨ ਪਰ ਇਸ ਦੇ ਨਾਲ ਅਕਾਦਮਿਕ ਸ਼ਖਸੀਅਤਾਂ ਅਤੇ ਆਰਥਿਕ ਮਾਹਰਾਂ ਨੂੰ ਵੀ ਢੁਕਵੀਂ ਥਾਂ ਮਿਲੀ। ਇਨ੍ਹਾਂ ਸਭਨਾਂ ਨੇ ਰਲ ਕੇ ਇੰਮੀਗ੍ਰੇਸ਼ਨ ਵਧਾਉਣ ਦੀ ਸਿਫਾਰਸ਼ ਕੀਤੀ ਅਤੇ ਸਰਕਾਰ ਨੇ ਦਰਵਾਜ਼ੇ ਖੋਲ੍ਹ ਦਿਤੇ।
Next Story