ਕੈਨੇਡਾ ’ਚ 7 ਨਵੰਬਰ ਤੋਂ ਮਹਿੰਗਾ ਹੋ ਰਿਹੈ ਹਵਾਈ ਸਫਰ
ਕੈਲਗਰੀ, 1 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ 7 ਨਵੰਬਰ ਤੋਂ ਹਵਾਈ ਸਫਰ ਮਹਿੰਗਾ ਹੋ ਰਿਹਾ ਹੈ। ਜੀ ਹਾਂ, ਵੈਸਟ ਜੈਟ ਵੱਲੋਂ ਬੈਗੇਜ ਅਤੇ ਸੀਟ ਸਿਲੈਕਸ਼ਨ ਫੀਸ ਵਧਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ 7 ਨਵੰਬਰ ਜਾਂ ਇਸ ਤੋਂ ਬਾਅਦ ਵਾਲੀ ਕਿਸੇ ਵੀ ਤਰੀਕ ਨੂੰ ਬੁੱਕ ਕੀਤੀਆਂ ਜਾਣ ਵਾਲੀਆਂ ਹਵਾਈ ਟਿਕਟਾਂ ’ਤੇ 10 ਡਾਲਰ ਵਾਧੂ […]
By : Editor Editor
ਕੈਲਗਰੀ, 1 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ 7 ਨਵੰਬਰ ਤੋਂ ਹਵਾਈ ਸਫਰ ਮਹਿੰਗਾ ਹੋ ਰਿਹਾ ਹੈ। ਜੀ ਹਾਂ, ਵੈਸਟ ਜੈਟ ਵੱਲੋਂ ਬੈਗੇਜ ਅਤੇ ਸੀਟ ਸਿਲੈਕਸ਼ਨ ਫੀਸ ਵਧਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ 7 ਨਵੰਬਰ ਜਾਂ ਇਸ ਤੋਂ ਬਾਅਦ ਵਾਲੀ ਕਿਸੇ ਵੀ ਤਰੀਕ ਨੂੰ ਬੁੱਕ ਕੀਤੀਆਂ ਜਾਣ ਵਾਲੀਆਂ ਹਵਾਈ ਟਿਕਟਾਂ ’ਤੇ 10 ਡਾਲਰ ਵਾਧੂ ਅਦਾ ਕਰਨੇ ਹੋਣਗੇ। ਵੈਸਟ ਜੈਟ ਦੀ ਦੇਖਾਦੇਖੀ ਹੋਰਨਾਂ ਏਅਰਲਾਈਨਜ਼ ਵੱਲੋਂ ਵੀ ਇਹ ਵਾਧਾ ਕੀਤਾ ਜਾ ਸਕਦਾ ਹੈ।
ਵੈਸਟ ਜੈਟ ਵੱਲੋਂ ਬੈਗੇਜ ਅਤੇ ਸੀਟ ਸਿਲੈਕਸ਼ਨ ਫੀਸ ਵਧਾਉਣ ਦਾ ਐਲਾਨ
ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ 6 ਨਵੰਬਰ ਨੂੰ ਟਿਕਟਾਂ ਖਰੀਦਣ ਵਾਲਿਆਂ ਤੋਂ 10 ਡਾਲਰ ਵਾਧੂ ਵਸੂਲ ਨਹੀਂ ਕੀਤੇ ਜਾਣਗੇ। ਵੈਸਟ ਜੈਟ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਤਰਜੀਹੀ ਸੀਟਾਂ ’ਤੇ ਮੁਸਾਫਰ ਖੁੱਲ੍ਹੇ ਡੁੱਲੇ ਹੋ ਕੇ ਬੈਠਦੇ ਹਨ ਅਤੇ ਜ਼ਿਆਦਾਤਰ ਮਾਮਲਿਆਂ ਵਿਚ ਇਹ ਇਕੌਨਮੀ ਕਲਾਸ ਦੇ ਮੂਹਰਲੇ ਹਿੱਸੇ ਵਿਚ ਹੁੰਦੀਆਂ ਹਨ। ਹਵਾਈ ਜਹਾਜ਼ ਲੈਂਡ ਕਰਨ ਮਗਰੋਂ ਇਨ੍ਹਾਂ ਸੀਟਾਂ ’ਤੇ ਬੈਠੇ ਮੁਸਾਫਰਾਂ ਨੂੰ ਸਭ ਤੋਂ ਪਹਿਲਾਂ ਉਤਰਨ ਦਾ ਮੌਕਾ ਮਿਲਦਾ ਹੈ। ਹੌਲੀਡੇਅ ਸੀਜ਼ਨ ਤੋਂ ਐਨ ਪਹਿਲਾਂ ਵੈਸਟ ਜੈਟ ਦਾ ਤਾਜ਼ਾ ਵਾਧਾ ਹਵਾਈ ਮੁਸਾਫਰਾਂ ਦੀ ਜੇਬ ’ਤੇ ਬੋਝ ਪਾਉਣ ਦਾ ਕੰਮ ਕਰੇਗਾ। ਹਾਲਾਂਕਿ ਵਧੀ ਹੋਈ ਫੀਸ ਤੋਂ ਬਚਣ ਦੇ ਤਰੀਕੇ ਵੀ ਦੱਸੇ ਜਾ ਰਹੇ ਹਨ ਪਰ ਹਰ ਮੁਸਾਫਰ ਵਾਸਤੇ ਇਨ੍ਹਾਂ ਨੂੰ ਅਜ਼ਮਾਨਾਉਣਾ ਸੰਭਵ ਨਹੀਂ।