ਕਾਰਬਨ ਟੈਕਸ ਦੇ ਮੁਕੰਮਲ ਖਾਤਮੇ ਦੀ ਵਕਾਲਤ ਕਰਦਾ ਮਤਾ ਸੰਸਦ ਵਿਚ ਰੱਦ
ਔਟਵਾ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਘਰ ਗਰਮਾਉਣ ਲਈ ਵਰਤੇ ਜਾਂਦੇ ਹਰ ਕਿਸਮ ਦੇ ਤੇਲ ਨੂੰ ਕਾਰਬਨ ਟੈਕਸ ਦੇ ਘੇਰੇ ਵਿਚੋਂ ਬਾਹਰ ਕਰਵਾਉਣ ਦਾ ਯਤਨ ਅਸਫਲ ਨਾ ਹੋ ਸਕਿਆ ਜਦੋਂ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਸੰਸਦ ਵਿਚ ਪੇਸ਼ ਮਤੇ ਨੂੰ ਲੋੜੀਂਦੀ ਹਮਾਇਤ ਨਾ ਮਿਲ ਸਕੀ। ਭਾਵੇਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਵੱਲੋਂ ਪੇਸ਼ ਮਤਾ […]
By : Editor Editor
ਔਟਵਾ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਘਰ ਗਰਮਾਉਣ ਲਈ ਵਰਤੇ ਜਾਂਦੇ ਹਰ ਕਿਸਮ ਦੇ ਤੇਲ ਨੂੰ ਕਾਰਬਨ ਟੈਕਸ ਦੇ ਘੇਰੇ ਵਿਚੋਂ ਬਾਹਰ ਕਰਵਾਉਣ ਦਾ ਯਤਨ ਅਸਫਲ ਨਾ ਹੋ ਸਕਿਆ ਜਦੋਂ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਸੰਸਦ ਵਿਚ ਪੇਸ਼ ਮਤੇ ਨੂੰ ਲੋੜੀਂਦੀ ਹਮਾਇਤ ਨਾ ਮਿਲ ਸਕੀ। ਭਾਵੇਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਵੱਲੋਂ ਪੇਸ਼ ਮਤਾ ਪਾਸ ਹੋਣ ’ਤੇ ਵੀ ਟਰੂਡੋ ਸਰਕਾਰ ਇਸ ਨੂੰ ਮੰਨਣ ਲਈ ਪਾਬੰਦ ਨਹੀਂ ਸੀ ਪਰ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਦਾ ਸਾਥ ਮਿਲਣ ਦੇ ਬਾਵਜੂਦ ਮਤਾ ਰੱਦ ਹੋ ਗਿਆ ਕਿਉਂਕਿ ਬਲੌਕ ਕਿਊਬੈਕ ਅਤੇ ਗਰੀਨ ਪਾਰਟੀ ਦੇ ਸੰਸਦ ਮੈਂਬਰਾਂ ਨੇ ਸੱਤਾਧਾਰੀ ਧਿਰ ਦਾ ਸਾਥ ਦਿਤਾ।
ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਪੇਸ਼ ਕੀਤਾ ਸੀ ਮਤਾ
ਮਤੇ ਦੇ ਵਿਰੁੱਧ 186 ਅਤੇ ਹੱਕ ਵਿਚ 135 ਵੋਟਾਂ ਪਈਆਂ। ਇਥੇ ਦਸਣਾ ਬਣਦਾ ਹੈ ਕਿ ਕਿਊਬੈਕ ਵਿਚ ਇਸ ਵੇਲੇ ਫੈਡਰਲ ਕਾਰਬਨ ਟੈਕਸ ਲਾਗੂ ਨਹੀਂ ਜਿਸ ਦੇ ਮੱਦੇਨਜ਼ਰ ਮਤਾ ਪਾਸ ਹੋਣ ਜਾਂ ਰੱਦ ਦਾ ਕੋਈ ਫਰਕ ਨਹੀਂ ਸੀ ਪੈਣਾ। ਕਿਊਬੈਕ ਨੂੰ ਕਾਰਬਨ ਟੈਕਸ ਤੋਂ ਆਰਜ਼ੀ ਰਾਹਤ ਮਿਲੀ ਹੋਈ ਹੈ। ਦੂਜੇ ਪਾਸੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਆਪਣੇ ਫੈਸਲੇ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਲਿਬਰਲ ਸਰਕਾਰ ਦੀ ਬੇਤੁਕੀ ਸੋਚ ਨੂੰ ਪਛਾੜਨ ਵਾਸਤੇ ਇਹ ਕਦਮ ਲਾਜ਼ਮੀ ਸੀ।