Begin typing your search above and press return to search.

ਐਲਬਰਟਾ ਦੀ ਝੀਲ ਵਿਚ ਡੁੱਬਣ ਕਾਰਨ ਇਕੋ ਪਰਵਾਰ ਦੇ 3 ਜੀਆਂ ਦੀ ਮੌਤ

ਐਡਮਿੰਟਨ, 27 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਐਲਬਰਟਾ ਦੀ ਇਕ ਝੀਲ ਵਿਚ ਡੁੱਬਣ ਕਾਰਨ ਇਕੋ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਇਹ ਪਰਵਾਰ ਕਈ ਦਿਨ ਤੋਂ ਲਾਪਤਾ ਦੱਸਿਆ ਜਾ ਰਿਹਾ ਸੀ ਅਤੇ ਪੁਲਿਸ ਦੀ ਭਾਲ ਐਡਮਿੰਟਨ ਤੋਂ 90 ਕਿਲੋਮੀਟਰ ਦੂਰ ਲੈਕ ਸੇਂਟ ਐਨੀ ਕਾਊਂਟੀ ਵਿਚ ਖਤਮ ਹੋਈ। ਦੂਜੇ ਪਾਸੇ ਨੋਵਾ ਸਕੋਸ਼ੀਆ ਵਿਚ ਹਾਈਵੇਅ 104 […]

ਐਲਬਰਟਾ ਦੀ ਝੀਲ ਵਿਚ ਡੁੱਬਣ ਕਾਰਨ ਇਕੋ ਪਰਵਾਰ ਦੇ 3 ਜੀਆਂ ਦੀ ਮੌਤ
X

Editor EditorBy : Editor Editor

  |  27 Dec 2023 12:04 PM IST

  • whatsapp
  • Telegram
ਐਡਮਿੰਟਨ, 27 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਐਲਬਰਟਾ ਦੀ ਇਕ ਝੀਲ ਵਿਚ ਡੁੱਬਣ ਕਾਰਨ ਇਕੋ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਇਹ ਪਰਵਾਰ ਕਈ ਦਿਨ ਤੋਂ ਲਾਪਤਾ ਦੱਸਿਆ ਜਾ ਰਿਹਾ ਸੀ ਅਤੇ ਪੁਲਿਸ ਦੀ ਭਾਲ ਐਡਮਿੰਟਨ ਤੋਂ 90 ਕਿਲੋਮੀਟਰ ਦੂਰ ਲੈਕ ਸੇਂਟ ਐਨੀ ਕਾਊਂਟੀ ਵਿਚ ਖਤਮ ਹੋਈ। ਦੂਜੇ ਪਾਸੇ ਨੋਵਾ ਸਕੋਸ਼ੀਆ ਵਿਚ ਹਾਈਵੇਅ 104 ’ਤੇ ਵਾਪਰੇ ਭਿਆਨਕ ਹਾਦਸੇ ਦੌਰਾਨ ਚਾਰ ਬੱਚਿਆਂ ਸਣੇ 7 ਜਣੇ ਜ਼ਖਮੀ ਹੋ ਗਏ ਜਦਕਿ ਉਨਟਾਰੀਓ ਦੇ ਹੈਮਿਲਟਨ ਵਿਖੇ ਦੋ ਗੱਡੀਆਂ ਦੀ ਆਹਮੋ ਸਾਹਮਣੀ ਟੱਕਰ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋਣ ਦੀ ਰਿਪੋਰਟ ਹੈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ 39 ਸਾਲ ਦਾ ਕੈਲੀ ਪਲਸਮਾ, ਉਸ ਦੀ ਪਤਨੀ ਲੌਰਾ ਪਲਸਮਾ ਅਤੇ ਅੱਠ ਸਾਲ ਦਾ ਡਿਲਨ ਪਲਸਮਾ 23 ਦਸੰਬਰ ਤੋਂ ਲਾਪਤਾ ਸਨ। ਇਹ ਪਰਵਾਰ ਇਕ ਸਮਾਜਿਕ ਸਮਾਗਮ ਵਿਚ ਸ਼ਾਮਲ ਹੋਣ ਘਰੋਂ ਰਵਾਨਾ ਹੋਇਆ ਪਰ ਮੰਜ਼ਲ ’ਤੇ ਨਾ ਪੁੱਜਿਆ।

ਨੋਵਾ ਸਕੋਸ਼ੀਆ ਵਿਖੇ ਦਰਦਨਾਕ ਹਾਦਸਾ, 4 ਬੱਚਿਆਂ ਸਣੇ 7 ਜ਼ਖਮੀ

ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਪਲਸਮਾ ਪਰਵਾਰ ਆਪਣੇ ਯੂ.ਟੀ.ਵੀ. ਰਾਹੀਂ ਕੱਚੇ ਰਸਤੇ ਤੋਂ ਜਾ ਰਿਹਾ ਸੀ ਅਤੇ ਇਸੇ ਦੌਰਾਨ ਕਿਸੇ ਹਾਦਸੇ ਕਾਰਨ ਪਰਵਾਰ ਪਾਣੀ ਵਿਚ ਡੁੱਬਿਆ। ਆਰ.ਸੀ.ਐਮ.ਪੀ. ਦੇ ਪਾਰਕਲੈਂਡ ਡਿਟੈਚਮੈਂਟ ਅਤੇ ਐਮਰਜੰਸੀ ਕਾਮਿਆਂ ਵੱਲੋਂ ਕ੍ਰਿਸਮਸ ਵਾਲੇ ਦਿਨ ਵੀ ਭਾਲ ਜਾਰੀ ਰੱਖੀ ਗਈ ਅਤੇ ਮੰਗਲਵਾਰ ਨੂੰ ਗੋਤਾਖੋਰਾਂ ਨੇ ਝੀਲ ਵਿਚੋਂ ਲਾਸ਼ਾਂ ਬਰਾਮਦ ਕਰ ਲਈਆਂ। ਕਾਰਪੋਰਲ ਪੈਟ੍ਰਿਕ ਲੈਂਬਰਟ ਨੇ ਕਿਹਾ ਕਿ ਗੋਤਾਖੋਰਾਂ ਨੇ ਕਰੜੀ ਮੁਸ਼ੱਕਤ ਕਰਦਿਆਂ ਅਲੈਕਸਿਸ ਬ੍ਰਿਜ ਨੇੜੇ ਪਲਸਮਾ ਪਰਵਾਰ ਦੀਆਂ ਦੇਹਾਂ ਲੱਭ ਲਈਆਂ ਅਤੇ ਇਨ੍ਹਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਕ ਪੂਰਾ ਪਰਵਾਰ ਖਤਮ ਹੋ ਗਿਆ ਅਤੇ ਐਨਾ ਵੱਡਾ ਜਾਨੀ ਨੁਕਸਾਨ ਕਿਸੇ ਤਰਾਸਦੀ ਤੋਂ ਘੱਟ ਨਹੀਂ। ਮੰਨਿਆ ਜਾ ਰਿਹਾ ਹੈ ਕਿ ਯੂ.ਟੀ.ਵੀ. ਬਰਫ਼ ਤੋਂ ਲੰਘ ਰਿਹਾ ਹੋਵੇਗਾ ਜਦੋਂ ਇਕ ਝੀਲ ਵਿਚ ਡੁੱਬਿਆ।
Next Story
ਤਾਜ਼ਾ ਖਬਰਾਂ
Share it