ਏਅਰ ਕੈਨੇਡਾ ਵੱਲੋਂ ਮੁਸਾਫਰਾਂ ਨੂੰ ਮਾਮੂਲੀ ਮੁਆਵਜ਼ੇ ਦੀ ਪੇਸ਼ਕਸ਼
ਮੌਂਟਰੀਅਲ, 27 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਏਅਰ ਕੈਨੇਡਾ ਵੱਲੋਂ ਚੋਣਵੇਂ ਮੁਸਾਫਰਾਂ ਨਾਲ ਸੰਪਰਕ ਕਾਇਮ ਕਰਦਿਆਂ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਪਰ ਮੁਆਵਜ਼ੇ ਦੀ ਰਕਮ ਐਨੀ ਘੱਟ ਹੈ ਕਿ ਮੁਸਾਫਰ ਸਮਝੌਤਾ ਕਰਨ ਦੇ ਮੂਡ ਵਿਚ ਨਜ਼ਰ ਨਹੀਂ ਆਉਂਦੇ। ਫਲਾਈਟ ਰੱਦ ਹੋਣ ਜਾਂ ਦੇਰ ਨਾਲ ਰਵਾਨਾ ਹੋਣ ਵਰਗੇ ਹਾਲਾਤ ਪੈਦਾ ਹੋਣ ’ਤੇ ਮੁਸਾਫਰ ਮੁਆਵਜ਼ੇ ਦੇ […]
By : Hamdard Tv Admin
ਮੌਂਟਰੀਅਲ, 27 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਏਅਰ ਕੈਨੇਡਾ ਵੱਲੋਂ ਚੋਣਵੇਂ ਮੁਸਾਫਰਾਂ ਨਾਲ ਸੰਪਰਕ ਕਾਇਮ ਕਰਦਿਆਂ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਪਰ ਮੁਆਵਜ਼ੇ ਦੀ ਰਕਮ ਐਨੀ ਘੱਟ ਹੈ ਕਿ ਮੁਸਾਫਰ ਸਮਝੌਤਾ ਕਰਨ ਦੇ ਮੂਡ ਵਿਚ ਨਜ਼ਰ ਨਹੀਂ ਆਉਂਦੇ। ਫਲਾਈਟ ਰੱਦ ਹੋਣ ਜਾਂ ਦੇਰ ਨਾਲ ਰਵਾਨਾ ਹੋਣ ਵਰਗੇ ਹਾਲਾਤ ਪੈਦਾ ਹੋਣ ’ਤੇ ਮੁਸਾਫਰ ਮੁਆਵਜ਼ੇ ਦੇ ਹੱਕਦਾਰ ਹਨ ਪਰ 1500 ਡਾਲਰ ਦਾ ਦਾਅਵਾ ਕਰਨ ਵਾਲਿਆਂ ਨੂੰ ਏਅਰ ਕੈਨੇਡਾ ਸਿਫਰ 250 ਡਾਲਰ ਨਕਦ ਦੀ ਪੇਸ਼ਕਸ਼ ਕਰ ਰਹੀ ਹੈ।
1500 ਡਾਲਰ ਦੇ ਦਾਅਵੇ ’ਤੇ 250 ਡਾਲਰ ਦੀ ਪੇਸ਼ਕਸ਼ ਬੇਇੱਜ਼ਤ ਕਰਨ ਵਾਲੀ : ਮੁਸਾਫਰ
ਏਅਰਲਾਈਨਜ਼ ਵਿਰੁੱਘ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਕੋਲ ਆਈਆਂ ਹਵਾਈ ਮੁਸਾਫਰਾਂ ਦੀਆਂ ਸ਼ਿਕਾਇਤਾਂ ਦਾ ਵੱਡਾ ਬੈਕਲਾਗ ਇਕੱਤਰ ਹੋ ਗਿਆ ਹੈ। ਇਸ ਵੇਲੇ 61 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਬਕਾਇਆ ਹਨ ਅਤੇ ਮੁਸਾਫਰਾਂ ਨੂੰ 18 ਮਹੀਨੇ ਤੱਕ ਉਡੀਕ ਕਰਨੀ ਪੈ ਸਕਦੀ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਸੰਭਾਵਤ ਤੌਰ ’ਤੇ ਇਸੇ ਕਰ ਕੇ ਏਅਰਲਾਈਨਜ਼ ਵੱਲੋਂ ਮੁਸਾਫਰਾਂ ਨੂੰ ਮਾਮੂਲੀ ਰਕਮ ਦੇ ਕੇ ਚੁੱਪ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਏਅਰਲਾਈਨ ਨਾਲ ਸਮਝੌਤਾ ਹੋਣ ਦੀ ਸੂਰਤ ਵਿਚ ਮੁਸਾਫਰ ਨੂੰ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਕੋਲ ਦਾਇਰ ਸ਼ਿਕਾਇਤ ਵਾਪਸ ਲੈਣੀ ਪਵੇਗੀ।