ਉਨਟਾਰੀਓ ਦੇ ਬਰਲੰਗਟਨ ਵਿਖੇ ਲੱਗੀ ਭਿਆਨਕ ਅੱਗ
ਬਰਲੰਗਟਨ, 4 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਬਰਲੰਗਟਨ ਵਿਖੇ ਸੋਮਵਾਰ ਵੱਡੇ ਤੜਕੇ ਰਿਹਾਇਸ਼ੀ ਇਲਾਕੇ ਵਿਚ ਭਿਆਨਕ ਅੱਗ ਲੱਗਣ ਕਾਰਨ ਕਈ ਮਕਾਨ ਸੜ ਕੇ ਸੁਆ ਹੋਣ ਦੀ ਰਿਪੋਰਟ ਹੈ। ਬਰÇਲੰਗਟਨ ਫਾਇਰ ਫਾਇਟਰਜ਼ ਨੇ ਦੱਸਿਆ ਕਿ ਡੰਡਾਸ ਸਟ੍ਰੀਟ ਵੈਸਟ ਅਤੇ ਵਾਕਰਜ਼ ਲਾਈਨ ਨੇੜੇ ਲੋਦੀ ਰੋਡ ’ਤੇ ਲੱਗੀ ਅੱਗ ਨੂੰ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ। […]
By : Editor Editor
ਬਰਲੰਗਟਨ, 4 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਬਰਲੰਗਟਨ ਵਿਖੇ ਸੋਮਵਾਰ ਵੱਡੇ ਤੜਕੇ ਰਿਹਾਇਸ਼ੀ ਇਲਾਕੇ ਵਿਚ ਭਿਆਨਕ ਅੱਗ ਲੱਗਣ ਕਾਰਨ ਕਈ ਮਕਾਨ ਸੜ ਕੇ ਸੁਆ ਹੋਣ ਦੀ ਰਿਪੋਰਟ ਹੈ। ਬਰÇਲੰਗਟਨ ਫਾਇਰ ਫਾਇਟਰਜ਼ ਨੇ ਦੱਸਿਆ ਕਿ ਡੰਡਾਸ ਸਟ੍ਰੀਟ ਵੈਸਟ ਅਤੇ ਵਾਕਰਜ਼ ਲਾਈਨ ਨੇੜੇ ਲੋਦੀ ਰੋਡ ’ਤੇ ਲੱਗੀ ਅੱਗ ਨੂੰ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਕਈ ਮਕਾਨਾਂ ਨੂੰ ਨੁਕਸਾਨ ਪੁੱਜਣ ਦਾ ਖਦਸ਼ਾ
ਅੱਗ ਤੋਂ ਪ੍ਰਭਾਵਤ ਇਲਾਕੇ ਵਿਚ ਪੁਲਿਸ ਦੀ ਮੌਜੂਦਗੀ ਵੀ ਦੇਖੀ ਗਈ ਪਰ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਪੁਲਿਸ ਵੱਲੋਂ ਅਹਿਤਿਆਤ ਵਜੋਂ ਟ੍ਰੈਫਿਕ ਨੂੰ ਬਦਲਵੇਂ ਰਾਹਾਂ ’ਤੇ ਡਾਇਵਰਟ ਕੀਤਾ ਗਿਆ ਹੈ। ਇਸੇ ਦੌਰਾਨ ਬਰੈਂਪਟਨ ਵਿਖੇ ਸੜਕ ’ਤੇ ਘਸੁੰਨ ਮੁੱਕੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਦਕਿ ਪੀਲ ਰੀਜਨਲ ਪੁਲਿਸ ਅਤੇ ਓ.ਪੀ.ਪੀ. ਵੱਲੋਂ ਸਾਂਝੀ ਕਾਰਵਾਈ ਦੌਰਾਨ ਸ਼ੱਕੀਆਂ ਨੂੰ ਘੇਰਨ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ।