ਇੰਟਰਪੋਲ ਨੇ ਜਾਰੀ ਕੀਤਾ ਬੱਬਰ ਖਾਲਸਾ ਦੇ ਕਰਨਵੀਰ ਸਿੰਘ ਵਿਰੁੱਧ ਰੈੱਡ ਕਾਰਨਰ ਨੋਟਿਸ
ਨਵੀਂ ਦਿੱਲੀ (25/09/2023)ਇੰਟਰਨੈਸ਼ਨਲ ਕ੍ਰਿਮੀਨਲ ਪੁਲਿਸ ਆਰਗੇਨਾਈਜ਼ੇਸ਼ਨ (ਇੰਟਰਪੋਲ) ਵੱਲੋਂ ਬੈਨ ਕੀਤੀ ਜੱਥੇਬੰਦੀ ਬੱਬਰ ਖਾਲਸਾ ਇੰਟਰਨੈਨਸ਼ਲ ਦੇ ਮੈਂਬਰ ਕਰਨਵੀਰ ਸਿੰਘ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਹ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਰਗਰਮ ਮੈਂਬਰ ਹੈ ਤੇ ਇਸ ਵੇਲੇ ਪਾਕਿਸਤਾਨ 'ਚ ਲੁਕਿਆ ਹੋਇਆ ਹੈ।ਇੰਟਰਪੋਲ ਵੱਲੋਂ ਆਪਣੀ ਵੈਬਸਾਈਟ ਨੂੰ ਅਪਡੇਟ ਕਰਦੇ ਹੋਏ […]
By : Hamdard Tv Admin
ਨਵੀਂ ਦਿੱਲੀ (25/09/2023)
ਇੰਟਰਨੈਸ਼ਨਲ ਕ੍ਰਿਮੀਨਲ ਪੁਲਿਸ ਆਰਗੇਨਾਈਜ਼ੇਸ਼ਨ (ਇੰਟਰਪੋਲ) ਵੱਲੋਂ ਬੈਨ ਕੀਤੀ ਜੱਥੇਬੰਦੀ ਬੱਬਰ ਖਾਲਸਾ ਇੰਟਰਨੈਨਸ਼ਲ ਦੇ ਮੈਂਬਰ ਕਰਨਵੀਰ ਸਿੰਘ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਹ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਰਗਰਮ ਮੈਂਬਰ ਹੈ ਤੇ ਇਸ ਵੇਲੇ ਪਾਕਿਸਤਾਨ 'ਚ ਲੁਕਿਆ ਹੋਇਆ ਹੈ।
ਇੰਟਰਪੋਲ ਵੱਲੋਂ ਆਪਣੀ ਵੈਬਸਾਈਟ ਨੂੰ ਅਪਡੇਟ ਕਰਦੇ ਹੋਏ ਕਰਨਵੀਰ ਸਿੰਘ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ।38 ਸਾਲਾ ਕਰਨਵੀਰ ਸਿੰਘ ਮੂਲ ਰੂਪ ਨਾਲ ਪੰਜਾਬ ਦੇ ਕਪੂਰਥਲਾ ਨਾਲ ਸਬੰਧਤ ਹੈ। ਇੰਟੈਲੀਜੈਂਸ ਦੇ ਅਨੁਸਾਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਰਨਵੀਰ ਦੇ ਪਾਕਿਸਤਾਨ 'ਚ ਲੁਕੇ ਹੋਣ ਦੀ ਸੰਭਾਵਨਾ ਹੈ।ਇਸ ਤੋਂ ਇਲਾਵਾ, ਇੰਟਰਪੋਲ ਦੇ ਅਨੁਸਾਰ, ਸਿੰਘ ਭਾਰਤ ਨੂੰ ਅਪਰਾਧਿਕ ਸਾਜ਼ਿਸ਼, ਕਤਲ, ਆਰਮਜ਼ ਐਕਟ ਅਤੇ ਵਿਸਫੋਟਕ ਪਦਾਰਥ ਐਕਟ ਨਾਲ ਸਬੰਧਤ ਅਪਰਾਧਾਂ, ਅੱਤਵਾਦੀ ਕਾਰਵਾਈਆਂ ਲਈ ਫੰਡ ਇਕੱਠਾ ਕਰਨ, ਸਾਜ਼ਿਸ਼ ਰਚਣ ਅਤੇ ਅੱਤਵਾਦੀ ਗਿਰੋਹ ਜਾਂ ਸੰਗਠਨ ਦਾ ਮੈਂਬਰ ਹੋਣ ਲਈ ਲੋੜੀਂਦਾ ਹੈ।
ਰੈੱਡ ਕਾਰਨਰ ਨੋਟਿਸ ਇੰਟਰਪੋਲ ਦੇ ਮੈਂਬਰ ਦੇਸ਼ਾਂ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਕਿਸੇ ਵਿਅਕਤੀ ਨੂੰ ਉਦੋਂ ਤੱਕ ਲੱਭਣ ਅਤੇ ਅਸਥਾਈ ਤੌਰ 'ਤੇ ਨਜ਼ਰਬੰਦ ਕਰਨ ਦੀ ਬੇਨਤੀ ਹੈ ਜਦੋਂ ਤੱਕ ਹਵਾਲਗੀ, ਸਮਰਪਣ ਜਾਂ ਕੋਈ ਸਮਾਨ ਕਾਨੂੰਨੀ ਪ੍ਰਕਿਿਰਆ ਨਹੀਂ ਹੋ ਸਕਦੀ।
ਓਧਰ ਦੂਜੇ ਪਾਸੇ ਇਸ ਵੇਲੇ ਭਾਰਤ ਸਰਕਾਰ ਗਰਮ ਖਿਆਲੀਆਂ ਤੇ ਸ਼ਿਕੰਜਾ ਕੱਸਦੀ ਹੋਈ ਨਜ਼ਰ ਆ ਰਹੀ ਹੈ। ਗੁਰਪਤਵੰਤ ਸਿੰਘ ਪੰਨੂ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਵੱਖਵੱਦੀਆਂ ਦੇ ਓਸੀਆਈ ਕਾਰਡ ਰੱਦ ਕਰਨ ਅਤੇ ਉਹਨਾਂ ਦੀ ਜਾਇਦਾਦ ਜ਼ਬਤ ਕਰਨ ਦੀ ਗੱਲ ਆਖੀ ਹੈ। ਸਰਕਾਰ ਨੇ ਹੁਣ ਏਜੰਸੀਆਂ ਨੂੰ ਅਜਿਹੇ ਹੋਰਾਂ ਦਹਿਸ਼ਤਗਰਦਾਂ ਦੀ ਸੰਪਤੀ ਦੀ ਸ਼ਨਾਖ਼ਤ ਕਰਨ ਲਈ ਕਿਹਾ ਹੈ ਜੋ ਭਾਰਤ ਨੂੰ ਲੋੜੀਂਦੇ ਹਨ ਤੇ ਬਾਹਰਲੇ ਮੁਲਕਾਂ ਵਿਚ ਬੈਠੇ ਹਨ। ਮਾਮਲੇ ਨਾਲ ਜੁੜੇ ਸੂਤਰਾਂ ਮੁਤਾਬਕ ਸਰਕਾਰ ਨੇ ਏਜੰਸੀਆਂ ਨੂੰ ਬਾਹਰ ਬੈਠੇ ਅਜਿਹੇ ਅਨਸਰਾਂ ਦੀ ਜਾਇਦਾਦ ਦੀ ਸੂਚੀ ਬਣਾਉਣ ਲਈ ਕਹਿ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਏਜੰਸੀਆਂ ਨੂੰ ਅਮਰੀਕਾ, ਬਰਤਾਨੀਆ, ਕੈਨੇਡਾ ਤੇ ਆਸਟਰੇਲੀਆ ਵਿਚ ਰਹਿ ਰਹੇ ਦਹਿਸ਼ਤਗਰਦਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਦੇ ‘ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ’ (ਓਸੀਆਈ) ਕਾਰਡ ਰੱਦ ਕਰਨ ਬਾਰੇ ਕਿਹਾ ਹੈ ਤਾਂ ਕਿ ਉਹ ਭਾਰਤ ਨਾ ਆ ਸਕਣ। ਸੂਤਰਾਂ ਮੁਤਾਬਕ ਇਸ ਕਦਮ ਨਾਲ ਸਰਕਾਰ ਇਨ੍ਹਾਂ ਨੂੰ ਭਾਰਤ ਤੋਂ ਮਿਲਦੀ ਵਿੱਤੀ ਮਦਦ ਬੰਦ ਕਰਨਾ ਚਾਹੁੰਦੀ ਹੈ ਤੇ ਨਾਲ ਹੀ ਇਨ੍ਹਾਂ ਦਾ ਭਾਰਤ ਵਿਚ ਦਾਖਲਾ ਰੋਕਣਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਸਰਕਾਰ ਨੇ ਅਮਰੀਕਾ, ਬਰਤਾਨੀਆ, ਕੈਨੇਡਾ, ਯੂਏਈ, ਪਾਕਿਸਤਾਨ ਤੇ ਹੋਰ ਮੁਲਕਾਂ ਵਿਚ ਫਰਾਰ ਹੋਏ 19 ਜਣਿਆਂ ਦੀ ਸੂਚੀ ਤਿਆਰ ਕੀਤੀ ਹੈ।
ਓਧਰ ਕੈਨੇਡਾ ਵੱਲੋਂ ਇਸ ਮਾਮਲੇ ਵਿਚ ਕੋਈ ਸੂਚਨਾ ਭਾਰਤ ਨਾਲ ਸਾਂਝੀ ਕੀਤੇ ਜਾਣ ਬਾਰੇ ਪੁੱਛਣ ’ਤੇ ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ, ‘ਕੈਨੇਡਾ ਨੇ ਇਸ ਮਾਮਲੇ ’ਤੇ ਉਦੋਂ ਜਾਂ ਉਸ ਤੋਂ ਪਹਿਲਾਂ ਜਾਂ ਬਾਅਦ ਵਿਚ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕੀਤੀ। ਜਦਕਿ ਵਾਸ਼ਿੰਗਟਨ: ‘ਦਿ ਇੰਟਰਸੈਪਟ’ ਵਿਚ ਛਪੀ ਇਕ ਰਿਪੋਰਟ ਮੁਤਾਬਕ ਹਰਦੀਪ ਨਿੱਝਰ ਦੀ ਕੈਨੇਡਾ ਵਿਚ ਹੋਈ ਹੱਤਿਆ ਤੋਂ ਬਾਅਦ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਨੇ ਅਮਰੀਕਾ ਵਿਚਲੇ ਕਈ ਸਿੱਖ ਆਗੂਆਂ ਨੂੰ ਮਿਲ ਕੇ ਉਨ੍ਹਾਂ ਨੂੰ ਚੌਕਸ ਕੀਤਾ ਸੀ। ਏਜੰਸੀ ਨੇ ਉਨ੍ਹਾਂ ਨੂੰ ‘ਜਾਨ ਦੇ ਖ਼ਤਰੇ ਬਾਰੇ ਚਿਤਾਵਨੀ ਦਿੱਤੀ ਸੀ’।
ਅਮਰੀਕੀ ਅਖਬਾਰ "ਦ ਨਿਊਯਾਰਕ ਟਾਈਮਜ਼" ਨੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਨਿੱਝਰ ਕਤਲਕਾਂਢ ਵਿੱਚ ਕੈਨੇਡਾ ਨੂੰ ਖੁਫੀਆ ਜਾਣਕਾਰੀ ਅਮਰੀਕਾ ਨੇ ਮੁਹੱਈਆ ਕਰਬਾਈ ਸੀ। ਅਮਰੀਕੀ ਖੁਫੀਆ ਤੰਤਰ ਦੇ ਇਸ ਮਾਮਲੇ ਵਿੱਚ ਸ਼ਾਮਲ ਹੋਣ ਦੇ ਖੁਲਾਸੇ ਦੇ ਨਾਲ ਹੁਣ ਕੈਨੇਡਾ ਤੇ ਭਾਰਤ ਵਿੱਚ ਪੈਦਾ ਹੋਏ ਕੂਟਨੀਤਕ ਵਿਵਾਦ ਵਿੱਚ ਅਮਰੀਕਾ ਦੇ ਵੀ ਉਲਝਣ ਦਾ ਖਤਰਾ ਪੈਦਾ ਹੋ ਗਿਆ ਹੈ।