Begin typing your search above and press return to search.

ਇਨ੍ਹਾਂ ਗੈਂਗਸਟਰਾਂ ਨੇ ਕੀਤਾ ਸੀ ਨਫ਼ੇ ਸਿੰਘ ਰਾਠੀ ਦਾ ਕਤਲ

ਰੇਵਾੜੀ : ਵੱਡੀ ਖ਼ਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਐ, ਜਿੱਥੇ ਇਨੈਲੋ ਦੇ ਸੂਬਾ ਪ੍ਰਧਾਨ ਨਫ਼ੇ ਸਿੰਘ ਰਾਠੀ ਨੂੰ ਮਾਰਨ ਵਾਲੇ ਕਾਤਲਾਂ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ। ਦਰਅਸਲ ਪੁਲਿਸ ਵੱਲੋਂ ਤਿੰਨ ਕਾਤਲਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ, ਜਿਨ੍ਹਾਂ ਦੀ ਸੂਚਨਾ ਦੇਣ ਵਾਲਿਆਂ ਲਈ ਪੁਲਿਸ ਵੱਲੋਂ ਇਕ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ […]

nafe singh rathi murder case
X

Makhan ShahBy : Makhan Shah

  |  2 March 2024 1:19 PM IST

  • whatsapp
  • Telegram

ਰੇਵਾੜੀ : ਵੱਡੀ ਖ਼ਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਐ, ਜਿੱਥੇ ਇਨੈਲੋ ਦੇ ਸੂਬਾ ਪ੍ਰਧਾਨ ਨਫ਼ੇ ਸਿੰਘ ਰਾਠੀ ਨੂੰ ਮਾਰਨ ਵਾਲੇ ਕਾਤਲਾਂ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ। ਦਰਅਸਲ ਪੁਲਿਸ ਵੱਲੋਂ ਤਿੰਨ ਕਾਤਲਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ, ਜਿਨ੍ਹਾਂ ਦੀ ਸੂਚਨਾ ਦੇਣ ਵਾਲਿਆਂ ਲਈ ਪੁਲਿਸ ਵੱਲੋਂ ਇਕ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਏ। ਇਸ ਤੋਂ ਇਲਾਵਾ ਕਤਲ ਕਾਂਡ ਵਿਚ ਵਰਤੀ ਗਈ ਕਾਰ ਵੀ ਪੁਲਿਸ ਨੇ ਬਰਾਮਦ ਕਰ ਲਈ ਐ।

ਹਰਿਆਣਾ ਪੁਲਿਸ ਵੱਲੋਂ ਇਨੈਲੋ ਦੇ ਸੂਬਾ ਪ੍ਰਧਾਨ ਨਫ਼ੇ ਸਿੰਘ ਰਾਠੀ ਦੇ ਤਿੰਨ ਕਾਤਲਾਂ ਆਸ਼ੀਸ਼ ਉਰਫ਼ ਬਾਬਾ ਨਾਂਗਲੋਈ, ਦੀਪਕ ਉਰਫ਼ ਨਕੁਲ ਸਾਂਗਵਾਨ ਅਤੇ ਅਤੁਲ ਨਜ਼ਫ਼ਗੜ੍ਹ ਦੀਆਂ ਤਸਵੀਰਾਂ ਜਾਰੀ ਕਰਦਿਆਂ ਇਨ੍ਹਾਂ ਦੀ ਸੂਚਨਾ ਦੇਣ ਵਾਲਿਆਂ ਲਈ ਇਕ ਇਕ ਲੱਖ ਰੁਪਏ ਦਾ ਐਲਾਨ ਕੀਤਾ ਗਿਆ ਏ।

ਉਧਰ ਦੂਜੇ ਪਾਸੇ ਪੁਲਿਸ ਨੂੰ ਕਤਲ ਕਾਂਡ ਦੌਰਾਨ ਵਰਤੀ ਗਈ ਕਾਰ ਵੀ ਰੇਵਾੜੀ ਜੰਕਸ਼ਨ ਦੀ ਕਾਰ ਪਾਰਕਿੰਗ ਤੋਂ ਬਰਾਮਦ ਹੋ ਗਈ ਐ, ਜਿਸ ਦੀ ਪੁਸ਼ਟੀ ਐਸਪੀ ਅਰਪਿਤ ਜੈਨ ਵੱਲੋਂ ਕੀਤੀ ਗਈ ਐ। ਉਨ੍ਹਾਂ ਦੱਸਿਆ ਕਿ ਨਫ਼ੇ ਸਿੰਘ ਰਾਠੀ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਮੁਲਜ਼ਮ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਏ, ਜਿਸ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਦੋ ਦਿਨਾ ਰਿਮਾਂਡ ਹਾਸਲ ਕੀਤਾ ਗਿਆ ਏ। ਜਦਕਿ ਦੂਜੇ ਪਾਸੇ ਹੱਤਿਆ ਕਾਂਡ ਵਿਚ ਸ਼ਾਮਲ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਐ।

ਰੇਵਾੜੀ ਜੀਆਰਪੀ ਥਾਣਾ ਮੁਖੀ ਭੁਪੇਂਦਰ ਕੁਮਾਰ ਨੇ ਦੱਸਿਆ ਕਿ ਸਟੇਸ਼ਨ ਦੇ ਬਿਲਕੁਲ ਨੇੜੇ ਵਾਲੀ ਪਾਰਕਿੰਗ ਵਿਚ ਇਹ ਕਾਰ 25 ਫਰਵਰੀ ਦੀ ਰਾਤ ਹੀ ਖੜ੍ਹੀ ਕੀਤੀ ਗਈ ਸੀ। ਮੁਲਜ਼ਮਾਂ ਨੇ ਪਾਰਕਿੰਗ ਦੀ ਪਰਚੀ ਵੀ ਕਟਵਾਈ ਹੋਈ ਐ। ਕਾਰ ਨੂੰ ਝੱਜਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਏ। ਇਹ ਮੰਨਿਆ ਜਾ ਰਿਹਾ ਏ ਕਿ ਮੁਲਜ਼ਮ ਇੱਥੇ ਕਾਰ ਖੜ੍ਹੀ ਕਰਕੇ ਕਿਸੇ ਟ੍ਰੇਨ ਰਾਹੀਂ ਫ਼ਰਾਰ ਹੋਏ ਹੋਣਗੇ। ਪੁਲਿਸ ਦੀਆਂ ਟੀਮਾਂ ਵੱਲੋਂ ਰੇਲਵੇ ਸਟੇਸ਼ਨ ਦੇ ਸਾਰੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ।

ਜਾਣਕਾਰੀ ਅਨੁਸਾਰ ਸ਼ੂਟਰਾਂ ਵੱਲੋਂ ਨਫ਼ੇ ਸਿੰਘ ਰਾਠੀ ਦੇ ਕਤਲ ਵਿਚ ਵਰਤੀ ਗਈ ਕਾਰ ਫਰੀਦਾਬਾਦ ਦੀ ਸੀ ਪਰ ਕਤਲ ਵਾਲੇ ਦਿਨ ਉਸ ਕਾਰ ’ਤੇ ਕਿਸੇ ਸਕੂਟੀ ਦਾ ਨੰਬਰ ਲਗਾਇਆ ਹੋਇਆ ਸੀ। ਪੁਲਿਸ ਕਾਰ ਮਾਲਕ ਦੀ ਭਾਲ ਵਿਚ ਪਹਿਲਾਂ ਵਿਸ਼ਨੂੰ ਨਾਂਅ ਦੇ ਵਿਅਕਤੀ ਦੇ ਘਰ ਪੁੱਜੀ, ਜਿਸ ਨੇ ਦੱਸਿਆ ਕਿ ਉਸ ਨੇ ਇਹ ਕਾਰ ਉਸ ਦੇ ਭਰਾ ਨੀਰਜ਼ ਤੋਂ ਖ਼ਰੀਦੀ ਸੀ। ਵਿਸ਼ਨੂੰ ਨੇ ਇਹ ਵੀ ਦੱਸਿਆ ਕਿ ਉਸ ਦੇ ਭਰਾ ਨੇ ਕਾਰ ਦੀਆਂ ਕਿਸ਼ਤਾਂ ਨਹੀਂ ਸੀ ਭਰੀਆਂ, ਜਿਸ ਕਰਕੇ ਉਸ ਨੇ 2021 ਵਿਚ ਇਹ ਕਾਰ ਤਰੁਣ ਨਾਗਰ ਨੂੰ ਵੇਚ ਦਿੱਤੀ ਸੀ।

ਤਰੁਣ ਨੇ ਅੱਗੇ ਇਹ ਕਾਰ ਗਾਜ਼ੀਆਬਾਦ ਦੇ ਇਮਰਾਨ ਨੂੰ ਵੇਚ ਦਿੱਤੀ। ਪੁਲਿਸ ਜਦੋਂ ਇਮਰਾਨ ਦੇ ਘਰ ਪੁੱਜੀ ਤਾਂ ਉਸ ਨੇ ਆਖਿਆ ਕਿ ਉਸ ਨੇ ਇਹ ਕਾਰ ਗ੍ਰੇਟਰ ਫਰੀਦਾਬਾਦ ਦੇ ਮੋਨੂੰ ਨੂੰ ਵੇਚੀ ਸੀ ਪਰ ਜਦੋਂ ਪੁਲਿਸ ਮੋਨੂੰ ਦੇ ਘਰ ਪੁੱਜੀ ਤਾਂ ਮੋਨੂੰ ਫਰਾਰ ਮਿਲਿਆ ਜੋ ਗੱਡੀਆਂ ਦੀ ਸੇਲ ਪਰਚੇਜ਼ ਦਾ ਕੰਮ ਕਰਦਾ ਏ।

ਦੱਸ ਦਈਏ ਕਿ 25 ਫਰਵਰੀ ਵਾਲੇ ਦਿਨ ਨਫੇ ਸਿੰਘ ਰਾਠੀ ਅਤੇ ਉਨ੍ਹਾਂ ਦੇ ਵਰਕਰ ਜੈਕਿਸ਼ਨ ਦੀ ਬਹਾਦਰਗੜ੍ਹ ਦੇ ਰੇਲਵੇ ਫਾਟਕ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਤਿੰਨ ਦਿਨਾਂਬਾਅਦ ਗੈਂਗਸਟਰ ਕਪਿਲ ਉਰਫ਼ ਨੰਦੂ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਕਬੂਲੀ ਗਈ ਸੀ, ਜਿਸ ਨੂੰ ਲੈ ਕੇ ਉਸ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਸੀ। ਫਿਲਹਾਲ ਪੁਲਿਸ ਵੱਲੋਂ ਤੇਜ਼ੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ, ਉਮੀਦ ਐ ਕਿ ਜਲਦ ਹੀ ਕਾਤਲ ਪੁਲਿਸ ਦੀ ਪਕੜ ਵਿਚ ਹੋਣਗੇ।

Next Story
ਤਾਜ਼ਾ ਖਬਰਾਂ
Share it