ਇਟੋਬੀਕੋ ਵਿਖੇ ਪੂਰੇ ਪਰਵਾਰ ਨੂੰ ਗੱਡੀ ਨੇ ਮਾਰੀ ਟੱਕਰ
ਟੋਰਾਂਟੋ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਟੋਬੀਕੋ ਵਿਖੇ ਇਕ ਗੱਡੀ ਵੱਲੋਂ ਪੂਰੇ ਪਰਵਾਰ ਨੂੰ ਟੱਕਰ ਮਾਰਨ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੁੱਧਵਾਰ ਸ਼ਾਮ ਤਕਰੀਬਨ ਸਾਢੇ ਛੇ ਵਜੇ ਕਿਪÇਲੰਗ ਐਵੇਨਿਊ ਦੇ ਪੂਰਬ ਵੱਲ ਥਰਟੀਨਥ ਸਟ੍ਰੀਟ ਨੇੜੇ ਲੇਕਸ਼ੋਰ ਬੁਲੇਵਾਰਡ ’ਤੇ ਵਾਪਰੀ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਗੱਡੀ ਦੀ ਟੱਕਾਰ ਕਾਰਨ ਦੋ ਬੱਚਿਆਂ ਅਤੇ ਇਕ […]
By : Hamdard Tv Admin
ਟੋਰਾਂਟੋ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਟੋਬੀਕੋ ਵਿਖੇ ਇਕ ਗੱਡੀ ਵੱਲੋਂ ਪੂਰੇ ਪਰਵਾਰ ਨੂੰ ਟੱਕਰ ਮਾਰਨ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੁੱਧਵਾਰ ਸ਼ਾਮ ਤਕਰੀਬਨ ਸਾਢੇ ਛੇ ਵਜੇ ਕਿਪÇਲੰਗ ਐਵੇਨਿਊ ਦੇ ਪੂਰਬ ਵੱਲ ਥਰਟੀਨਥ ਸਟ੍ਰੀਟ ਨੇੜੇ ਲੇਕਸ਼ੋਰ ਬੁਲੇਵਾਰਡ ’ਤੇ ਵਾਪਰੀ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਗੱਡੀ ਦੀ ਟੱਕਾਰ ਕਾਰਨ ਦੋ ਬੱਚਿਆਂ ਅਤੇ ਇਕ ਔਰਤ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਦਕਿ ਪੁਰਸ਼ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਾਦਸੇ ਮਗਰੋਂ ਡਰਾਈਵਰ ਮੌਕੇ ਤੋਂ ਫਰਾਰ ਨਾ ਹੋਇਆ ਅਤੇ ਪੁਲਿਸ ਵੱਲੋਂ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪਰਵਾਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਨਾ ਹੀ ਡਰਾਈਵਰ ਬਾਰੇ ਕੋਈ ਵੇਰਵਾ ਜਾਰੀ ਕੀਤਾ ਗਿਆ ਹੈ। ਚੇਤੇ ਰਹੇ ਕਿ ਉਨਟਾਰੀਓ ਦੇ ਲੰਡਨ ਸ਼ਹਿਰ ਵਿਚ ਇਕ ਸਿਰਫਿਰੇ ਸ਼ਖਸ ਨੇ ਮੁਸਲਮਾਨ ਪਰਵਾਰ ਨੂੰ ਗੱਡੀ ਹੇਠ ਦਰੜ ਕੇ ਮਾਰ ਦਿਤਾ ਸੀ। ਪਰਵਾਰ ਵਿਚੋਂ ਸਿਰਫ ਇਕ ਬੱਚਾ ਹੀ ਬਚ ਸਕਿਆ।