ਇਜ਼ਰਾਈਲ ਵਿਚ ਹੋਏ ਕਤਲੇਆਮ ਦੀਆਂ ਤਸਵੀਰਾਂ ਨੇ ਝੰਜੋੜ ਦਿਤੀ ਦੁਨੀਆਂ
ਯੇਰੂਸ਼ਲਮ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਕਈ ਕਸਬਿਆਂ ਵਿਚ ਹੋਏ ਕਤਲੇਆਮ ਦੀਆਂ ਤਸਵੀਰਾਂ ਨੇ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ। 7 ਅਕਤੂਬਰ ਨੂੰ ਹਮਾਸ ਵੱਲੋਂ ਕੀਤੇ ਹਮਲੇ ਦੌਰਾਨ ਸਿਰਫ ਮਿਊਜ਼ਿਕ ਫੈਸਟੀਵਲ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਬਲਕਿ ਕਈ ਸਰਹੱਦੀ ਕਸਬਿਆਂ ਵਿਚ ਕਤਲੇਆਮ ਹੋਇਆ ਅਤੇ ਪੰਘੂੜੇ ਵਿਚ […]
By : Hamdard Tv Admin
ਯੇਰੂਸ਼ਲਮ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਕਈ ਕਸਬਿਆਂ ਵਿਚ ਹੋਏ ਕਤਲੇਆਮ ਦੀਆਂ ਤਸਵੀਰਾਂ ਨੇ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ। 7 ਅਕਤੂਬਰ ਨੂੰ ਹਮਾਸ ਵੱਲੋਂ ਕੀਤੇ ਹਮਲੇ ਦੌਰਾਨ ਸਿਰਫ ਮਿਊਜ਼ਿਕ ਫੈਸਟੀਵਲ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਬਲਕਿ ਕਈ ਸਰਹੱਦੀ ਕਸਬਿਆਂ ਵਿਚ ਕਤਲੇਆਮ ਹੋਇਆ ਅਤੇ ਪੰਘੂੜੇ ਵਿਚ ਸੌਂ ਰਹੇ ਬੱਚਿਆਂ ਨੂੰ ਵੀ ਗੋਲੀਆਂ ਨਾਲ ਵਿੰਨ ਦਿਤਾ ਗਿਆ ਜਾਂ ਉਨ੍ਹਾਂ ਦੇ ਸਿਰ ਵੱਢ ਦਿਤੇ ਗਏ।
ਗਾਜ਼ਾ ਬਾਰਡਰ ਨੇੜੇ ਇਜ਼ਰਾਇਲੀ ਕਸਬਿਆਂ ਵਿਚ ਥਾਂ ਥਾਂ ’ਤੇ ਲਾਸ਼ਾਂ ਵਿਛੀਆਂ ਨਜ਼ਰ ਆਈਆਂ। ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਦੇ 20 ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ ਅਤੇ ਇਸ ਦੌਰਾਨ ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਹੱਤਿਆ ਕੀਤੀ ਗਈ। ਸਭ ਤੋਂ ਵੱਧ ਮੌਤਾਂ ਵਾਲੇ ਕਸਬਿਆਂ ਵਿਚ ਕਿਬੁਤਜ ਬੀਰੀ, ਕਫਾਰ ਅਜ਼ਾ, ਨੀਰ ਓਜ਼ ਅਤੇ ਸਦੇਰੋਟ ਸ਼ਾਮਲ ਹਨ। ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਕੱਲੇ ਕਿਬੁਤਜ ਵਿਖੇ ਹਮਲੇ ਤੋਂ ਪਹਿਲਾਂ ਤਕਰੀਬਨ 400 ਲੋਕ ਮੌਜੂਦ ਸਨ ਪਰ ਹਮਲੇ ਮਗਰੋਂ ਸਿਰਫ 200 ਹੀ ਰਹਿ ਗਏ।
ਮੋਟਰਸਾਈਕਲਾਂ ਅਤੇ ਹੋਰ ਸਾਧਨਾਂ ’ਤੇ ਸਵਾਰ ਹਮਾਸ ਦੇ ਲੜਾਕੇ ਕਸਬੇ ਵਿਚ ਦਾਖਲ ਹੋਏ ਅਤੇ ਸਾਹਮਣੇ ਆਉਣ ਵਾਲੇ ਹਰ ਸ਼ਖਸ ਨੂੰ ਨਿਸ਼ਾਨਾ ਬਣਾਇਆ। ਇਕ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਕਾਰ ਗੇਟ ਨੇੜੇ ਆ ਕੇ ਰੁਕਦੀ ਹੈ ਤਾਂ ਹਮਾਸ ਦੇ ਦੋ ਲੜਾਕੇ ਗੋਲੀਆਂ ਚਲਾਉਣਾ ਸ਼ੁਰੂ ਕਰ ਦਿੰਦੇ ਹਨ।