ਅਮਰੀਕਾ ਨੇ ਵਰਕ ਪਰਮਿਟ ਦੀ ਮਿਆਦ ਵਧਾ ਕੇ 5 ਸਾਲ ਕੀਤੀ
ਨਿਊ ਯਾਰਕ, 13 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਜਨਮ ਦਰ ਹੇਠਾਂ ਆਉਣ ਦਰਮਿਆਨ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ 2 ਸਾਲ ਵਾਲੇ ਵਰਕ ਪਰਮਿਟ ਦੀ ਮਿਆਦ ਵਧਾ ਕੇ ਪੰਜ ਸਾਲ ਕਰ ਦਿਤੀ ਗਈ ਹੈ। ਇੰਪਲੌਇਮੈਂਟ ਆਥੋਰਾਈਜ਼ੇਸ਼ਨ ਡਾਕੂਮੈਂਟਸ ਵਾਸਤੇ 27 ਸਤੰਬਰ ਜਾਂ ਇਸ ਤੋਂ ਬਾਅਦ ਅਰਜ਼ੀ ਦਾਇਰ ਕਰਨ ਵਾਲਿਆਂ ਨੂੰ ਇਹ ਸਹੂਲਤ ਮਿਲੇਗੀ ਪਰ ਇਸ […]
By : Hamdard Tv Admin
ਨਿਊ ਯਾਰਕ, 13 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਜਨਮ ਦਰ ਹੇਠਾਂ ਆਉਣ ਦਰਮਿਆਨ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ 2 ਸਾਲ ਵਾਲੇ ਵਰਕ ਪਰਮਿਟ ਦੀ ਮਿਆਦ ਵਧਾ ਕੇ ਪੰਜ ਸਾਲ ਕਰ ਦਿਤੀ ਗਈ ਹੈ। ਇੰਪਲੌਇਮੈਂਟ ਆਥੋਰਾਈਜ਼ੇਸ਼ਨ ਡਾਕੂਮੈਂਟਸ ਵਾਸਤੇ 27 ਸਤੰਬਰ ਜਾਂ ਇਸ ਤੋਂ ਬਾਅਦ ਅਰਜ਼ੀ ਦਾਇਰ ਕਰਨ ਵਾਲਿਆਂ ਨੂੰ ਇਹ ਸਹੂਲਤ ਮਿਲੇਗੀ ਪਰ ਇਸ ਦੇ ਨਾਲ ਹੀ ਬੈਕਲਾਗ ਅਰਜ਼ੀਆਂ ਵਿਚ ਸ਼ਾਮਲ ਬਿਨੈਕਾਰਾਂ ਨੂੰ ਵੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਹੈ।
ਹਜ਼ਾਰਾਂ ਭਾਰਤੀਆਂ ਨੂੰ ਹੋਵੇਗਾ ਫਾਇਦਾ
ਅਮਰੀਕਾ ਦੇ ਕਾਰੋਬਾਰੀਆਂ ਅਤੇ ਇੰਮੀਗ੍ਰੇਸ਼ਨ ਹਮਾਇਤੀਆਂ ਵੱਲੋਂ ਇਸ ਕਦਮ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ। ਇਸ ਐਲਾਨ ਦਾ ਸਭ ਤੋਂ ਵੱਧ ਫਾਇਦਾ ਭਾਰਤੀਆਂ ਨੂੰ ਹੋਵੇਗਾ ਜਿਨ੍ਹਾਂ ਦੇ ਜੀਵਨ ਸਾਥੀ ਐਚ-1ਬੀ ਵੀਜ਼ਾ ’ਤੇ ਅਮਰੀਕਾ ਵਿਚ ਕੰਮ ਕਰ ਰਹੇ ਹਨ ਅਤੇ ਗਰੀਨ ਕਾਰਡ ਅਰਜ਼ੀਆਂ ਦਾ ਨੇੜ ਭਵਿੱਖ ਵਿਚ ਨਿਪਟਾਰਾ ਹੁੰਦਾ ਨਜ਼ਰ ਨਹੀਂ ਆ ਰਿਹਾ।
ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਮੇਂ ਦੌਰਾਨ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਸਮਾਂ ਲੱਗਣ ਕਾਰਨ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਵਰਕ ਪਰਮਿਟ ਦੀ ਮਿਆਦ ਵਧਾਉਣ ਵਿਚ ਦਿੱਕਤਾਂ ਆਈਆਂ। ਉਧਰ ਇੰਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਐਚ-4 ਵੀਜ਼ਾ ਸ਼੍ਰੇਣੀ ਅਧੀਨ ਕੰਮ ਲਈ ਅਧਿਕਾਰਤ ਪ੍ਰਵਾਸੀਆਂ ਅਜਾਂ ਔਪਸ਼ਨਲ ਪ੍ਰੈਕਟਿਕਲ ਟ੍ਰੇਨਿੰਗ ਅਧੀਨ ਆਉਂਦੇ ਕੌਮਾਂਤਰੀ ਵਿਦਿਆਰਥੀਆਂ ਨੂੰ ਇਸ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ।