ਟੈਕਨੋਲੌਜੀ ਦੇ ਦੌਰ ਵਿੱਚ ਛਾਏ ਹੋਏ ਨੇ ਡਾਕ ਘਰ, 151 ਦੇਸ਼ ਮਨਾਉਂਦੇ ਨੇ ਕੌਮਾਂਤਰੀ ਡਾਕ ਦਿਵਸ
ਚੰਡੀਗੜ੍ਹ, 10 ਅਕਤੂਬਰ, ( ਸਵਾਤੀ ਗੌੜ) : ਬੇਸ਼ਕ ਅੱਜ ਦੇ ਟੈਕਨੋਲੋਜੀ ਭਰੇ ਸਮੇਂ ਵਿੱਚ ਹਰ ਚੀਜ਼ ਬਹੁਤ ਐਡਵਾਂਸ ਹੋ ਗਈ ਹੈ ਪਰ ਉਸ ਦੇ ਬਾਵਜੂਦ ਵੀ ਕੁਝ ਅਜਿਹੀਆਂ ਚੀਜ਼ਾਂ ਨੇ ਜਿਹਨਾਂ ਦੀ ਵਰਤੋਂ ਪਹਿਲਾਂ ਨਾਲੋਂ ਘੱਟ ਗਈ ਹੈ ਪਰ ਹਾਲੇ ਵੀ ਬਹੁਤ ਖਾਸ ਨੇ |ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਡਾਕ ਘਰ ਦੀ ਜੋ […]
By : Editor Editor
ਚੰਡੀਗੜ੍ਹ, 10 ਅਕਤੂਬਰ, ( ਸਵਾਤੀ ਗੌੜ) : ਬੇਸ਼ਕ ਅੱਜ ਦੇ ਟੈਕਨੋਲੋਜੀ ਭਰੇ ਸਮੇਂ ਵਿੱਚ ਹਰ ਚੀਜ਼ ਬਹੁਤ ਐਡਵਾਂਸ ਹੋ ਗਈ ਹੈ ਪਰ ਉਸ ਦੇ ਬਾਵਜੂਦ ਵੀ ਕੁਝ ਅਜਿਹੀਆਂ ਚੀਜ਼ਾਂ ਨੇ ਜਿਹਨਾਂ ਦੀ ਵਰਤੋਂ ਪਹਿਲਾਂ ਨਾਲੋਂ ਘੱਟ ਗਈ ਹੈ ਪਰ ਹਾਲੇ ਵੀ ਬਹੁਤ ਖਾਸ ਨੇ |ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਡਾਕ ਘਰ ਦੀ ਜੋ ਅੱਜ ਵੀ ਬਹੁਤ ਸਾਰੇ ਕੰਮ ਲਈ ਅਸੀਂ ਇਸਤੇਮਾਲ ਕਰਦੇ ਹਾਂਬੀਤੇ ਕਲ ਦੁਨਿਆ ਭਰ ਵਿੱਚ ਵਰਲਡ ਪੋਸਟ ਡੇ ਮਨਾਇਆ ਗਿਆ |
9 ਅਕਤੂਬਰ 1874 ਵਿੱਚ ਸਵਿਟਜ਼ਰਲੈਂਡ ਦੀ ਰਾਜਧਾਨੀ ਬਰਨ ਵਿੱਚ ਇੱਕ ਯੂਨੀਵਰਸਲ ਪੋਸਟਲ ਯੂਨੀਅਨ ਦਾ ਗਠਨ ਹੋਇਆ ਸੀ ਜਿਸ ਵਿੱਚ ਦੁਨਿਆ ਦੇ 22 ਦੇਸ਼ ਸ਼ਾਮਿਲ ਸੀ|ਯੂਨੀਵਰਸਲ ਪੋਸਟਲ ਯੂਨੀਅਨ ਡਾਕ ਵਿਭਾਗ ਤੇ ਪੋਸਟਲ ਸਰਵਿਸ ਦੇ ਲਈ ਕੰਮ ਕਰਨ ਵਾਲੀ ਪਹਿਲੀ ਕੌਮਾਂਤਰੀ ਸੰਸਥਾ ਸੀ|ਬਾਅਦ ਵਿੱਚ ਸਾਲ 1969 ਵਿੱਚ ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਯੂਪੀਯੂ ਦਾ ਇੱਕ ਸੰਮੇਲਨ ਆਯੋਜਿਤ ਕੀਤਾ ਗਿਆ|ਇਸ ਸੰਮੇਲਨ ਵਿੱਚ ਯੂਪੀਯੂ ਦੇ ਗਠਨ ਦਿਵਸ ਯਾਨੀ ਵਿਸ਼ਵ ਡਾਕ ਦਿਵਸ ਦੇ ਤੌਰ ਤੇ ਮਨਾਉਣ ਦਾ ਫੈਸਲਾ ਲਿਆ ਗਿਆ ਜਿਸ ਤੋਂ ਬਾਅਦ ਹਰ ਸਾਲ ਵਰਲਡ ਪੋਸਟ ਡੇ ਮਨਾਇਆ ਜਾਂਦਾ ਹੈ|
ਪਹਿਲਾਂ ਦੇ ਸਮੇਂ ਵਿੱਚ ਲੋਕ ਆਪਣੀ ਗੱਲਾਂ ਦਾ ਆਦਾਨ ਪ੍ਰਦਾਨ ਕਰਨ ਦੇ ਲਈ ਚਿੱਠੀਆਂ ਦਾ ਇਸਤੇਮਾਲ ਕਰਦੇ ਸੀ| ਸੰਦੇਸ਼ ਪਹੁੰਚਾਉਣ ਦੇ ਲਈ ਚਿੱਠੀਆਂ ਹੀ ਇਕੱਲਾ ਜ਼ਰਿਆ ਹੋਇਆ ਕਰਦੀ ਸੀ ਜਿਸ ਨੂੰ ਸਫਲ ਬਣਾਉਣ ਦੇ ਲਈ ਡਾਕ ਵਿਭਾਗ ਦੀ ਭੂਮਿਕਾ ਅਹਿਮ ਹੁੰਦੀ ਸੀ ਪਰ ਅੱਜ ਦੇ ਸਮੇਂ ਵਿੱਚ ਮੋਬਾਇਲ ਤੇ ਇੰਟਰਨੈੱਟ ਕਾਰਨ ਡਾਕ ਦਾ ਟਰੈਂਡ ਘਟ ਹੋ ਗਿਆ ਹੈ|
ਤਾਂ ਪਿਛਲੇ ਕਈ ਸਾਲਾਂ ਤੋਂ ਚਿੱਠੀਆਂ ਦਾ ਇਸਤੇਮਾਲ ਘਟ ਹੋ ਗਿਆ ਹੈ| ਹਾਲਾਂਕਿ ਲੋਕਾਂ ਨੂੰ ਡਾਕ ਸੇਵਾ ਦੇ ਮਹੱਤਵ ਨੂੰ ਲੈਕੇ ਜਾਗਰੂਕ ਕਰਨਾ ਹੀ ਇਸ ਦਿਨ ਨੂੰ ਮਨਾਉਣ ਦਾ ਮੁਖ ਮਕਸਦ ਮੰਨਿਆ ਜਾਂਦਾ ਹੈ |ਅੱਜ ਦੇ ਟੈਕਨਾਲੋਜੀ ਦੇ ਸਮੇਂ ਵਿੱਚ ਵੀ ਡਾਕ ਦੀ ਅਹਿਮੀਅਤ ਨੂੰ ਬਰਕਰਾਰ ਰੱਖਣਾ ਬਹੁਤ ਵੱਡੀ ਚੁਣੌਤੀ ਹੈ ਪਰ ਅੱਜ ਵੀ ਕਈ ਸੰਸਥਾਵਾਂ ਆਪਣੇ ਆਫੀਸ਼ੀਅਲ ਕੰਮ ਦੇ ਲਈ ਡਾਕ ਤੇ ਭਰੋਸਾ ਕਰਦੀ ਹੈ|
ਉਧਰ ਡਾਕਿਆ ਵੀ ਮੰਨਦੇ ਹਨ ਕਿ ਉਹ ਪਿਛਲੇ ਕਈ ਸਾਲਾਂ ਤੋਂ ਡਾਕ ਸੇਵਾ ਕਰ ਰਹੇ ਨੇ|ਡਾਕਿਆ ਦੱਸਦੇ ਹਨ ਕਿ ਬੇਸ਼ਕ ਅੱਜ ਦੇ ਸਮੇਂ ਵਿੱਚ ਹਾਲ ਚਾਲ ਪੁਛਣ ਵਾਲੀ ਚਿੱਠੀਆਂ ਘਟ ਗਈਆਂ ਨੇ ਪਰ ਸਰਕਾਰ ਤੇ ਹੋਰ ਗੈਰ ਸਰਕਾਰੀ ਦਸਤਾਵੇਜ਼ ਪਹਿਲਾਂ ਦੀ ਤਰ੍ਹਾਂ ਉਹ ਲੋਕਾਂ ਨੂੰ ਦੇ ਰਹੇ ਨੇ|ਹਾਲਾਂਕਿ ਕੋਰੀਅਰ,ਸਪੀਡ ਪੋਸਟ ਵਰਗੀਆਂ ਕਈ ਚੀਜਾਂ ਉਪਲਬਧ ਨੇ ਪਰ ਡਾਕ ਪੋਸਟ ਦੀ ਆਪਣੀ ਹੀ ਖਾਸਿਅਤ ਹੈ|
ਵਿਸ਼ਵ ਡਾਕ ਪੋਸਟ ਮਨਾਉਣ ਲਈ ਹਰ ਸਾਲ ਇੱਕ ਨਵੀਂ ਥੀਮ ਹੁੰਦੀ ਹੈ|ਇਸ ਸਾਲ ਦੀ ਗੱਲ ਕਰੀਏ ਤਾਂ ਇੱਕ ਸੁਰੱਖਿਅਤ ਤੇ ਜੁੜੇ ਹੋਏ ਭਵਿੱਖ ਦੇ ਲਈ ਸਹਿਯੋਗ ਦੀ ਥੀਮ ਰੱਖੀ ਹੈ| ਥੀਮ ਦੇ ਜ਼ਰਿਏ ਸੰਯੁਕਤ ਕੌਮ ਨੇ ਸਰਕਾਰਾਂ ਤੇ ਉਹਨਾਂ ਦੀ ਡਾਕ ਸੇਵਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਿਜੀਟਲ ਸਿੰਗਲ ਪੋਸਟਲ ਇਲਾਕੇ ਦੇ ਵਿਕਾਸ ਵਿੱਚ ਸਹਿਯੋਗ ਦੇਣ ਤਾਂ ਜੋ ਦੁਨਿਆ ਦੇ ਤਮਾਮ ਦੇਸ਼ਾਂ ਵਿੱਚ ਇਹ ਨੈਟਵਰਕ ਵਿਕਸਿਤ ਹੋ ਸਕੇ|ਉਧਰ 2022 ਵਿਸ਼ਵ ਡਾਕ ਪੋਸਟ ਦੀ ਥੀਮ ਪੋਸਟ ਫਾਰ ਪਲੈਨੇਟ ਸੀ|ਇਸ ਥੀਮ ਦਾ ਮਕਸਦ ਵਧ ਰਹੇ ਕਲਾਇਮੇਟ ਕ੍ਰਾਇਸਿਸ ਤੋਂ ਬੱਚਣ ਦੇ ਲਈ ਕੇ ਧਰਤੀ ਦੀ ਰੱਖਿਆ ਦੇ ਲਈ ਡਾਕ ਸੇਵਾ ਦੀ ਭੂਮਿਕਾ ਤੈਅ ਕਰਨਾ ਹੈ|ਦੁਨਿਆ ਦੀ ਲਗਭਗ 82 ਫੀਸਦੀ ਆਬਾਦੀ ਨੂੰ ਡਾਕ ਦੇ ਜ਼ਰਿਏ ਹੋਮ ਡਿਲੀਵਰੀ ਦੀ ਸੁਵਿਧਾ ਮਿਲਦੀ ਹੈ|77 ਫੀਸਦੀ ਲੋਕ ਆਨਲਾਈਨ ਵੀ ਡਾਕ ਸੇਵਾ ਦਾ ਫਾਇਦਾ ਚੁਕਦੇ ਨੇ|
ਕਾਬਿਲੇਗੌਰ ਹੈ ਕਿ ਦੁਨਿਆ ਦੀ ਪਹਿਲੀ ਅਧਿਕਾਰਿਕ ਏਅਰਮੇਲ ਉਡਾਨ ਭਾਰਤ ਤੋਂ ਸ਼ੁਰੂ ਹੋਈ ਸੀ|18 ਫਰਵਰੀ 1911 ਨੂੰ ਪਹਿਲਾ ਅਧਿਕਾਰਕ ਮੇਲ ਕੀਤਾ ਗਿਆ ਸੀ| ਇੱਕ ਫ੍ਰਾਂਸਿਸੀ ਪਾਇਲਟ ਹੇਨਰੀ ਪੇਕਵੇਟ ਨੇ ਆਪਣੇ ਹੰਬਰ ਬਾਈਪਲੇਨ ਤੇ ਇੱਕ ਬੋਰੀ ਭਰ ਕੇ ਡਾਕ ਰੱਖੇ ਸੀ| ਬੋਰੀ ਵਿੱਚ ਲਗਭਗ 6 ਹਜ਼ਾਰ ਕਾਰਡ ਤੇ ਖਤ ਸੀ ਤੇ ਫਲਾਇਟ ਦੀ ਉਡਾਨ ਭਾਰਤ ਤੋਂ ਸ਼ੁਰੂ ਹੋਈ ਸੀ,,ਉਧਰ ਆਜ਼ਾਦ ਭਾਰਤ ਵਿੱਚ ਪਹਿਲਾ ਅਧਿਕਾਰਕ ਡਾਕ ਟਿਕਟ ਨਵੰਬਰ 21 1947 ਨੂੰ ਜਾਰੀ ਕੀਤਾ ਗਿਆ ਸੀ|ਏ ਡਾਕ ਟਿਕਟ ਵਿੱਚ ਜੈ ਹਿੰਦ ਲਿੱਖਿਆ ਸੀ ਤੇ ਨਾਲ ਹੀ ਭਾਰਤੀ ਕੌਮੀ ਝੰਡਾ ਵੀ ਫਹਿਰਾਇਆ ਗਿਆ ਸੀ|ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਸ ਸਮੇਂ ਤੱਕ ਭਾਰਤ ਵਿੱਚ 23,344 ਡਾਕਘਰ ਸੀ|ਅੱਜ ਭਾਰਤ ਵਿਸ਼ਵ ਯੁੱਧ ਦਾ ਸਭ ਤੋਂ ਵੱਡਾ ਪੋਸਟਲ ਨੈਟਵਰਕ ਹੈ|
ਜ਼ਿਕਰਯੋਗ ਹੈ ਕਿ ਦੁਨਿਆ ਭਰ ਵਿੱਚ 53 ਲੱਖ ਮੁਲਾਜ਼ਮ ਡਾਕ ਵਿਭਾਗ ਦੇ 6.5 ਲੱਖ ਦਫਤਰਾਂ ਨਾਲ ਜੁੜੇ ਹੋਏ ਨੇ ਜੋ ਇੱਕ ਬਹੁਤ ਵੱਡਾ ਨੈਟਵਰਕ ਹੈ|ਇਸ ਦੇ ਜ਼ਰਿਏ ਦੁਨਿਆ ਦੇ ਕਈ ਦੇਸ਼ ਆਪਣੀ ਕਈ ਯੋਜਨਾਵਾਂ ਨੂੰ ਸਫਲਤਾਪੂਰਵਕ ਲਾਗੂ ਕਰ ਪਾ ਰਹੇ ਨੇ|