Begin typing your search above and press return to search.

ਪ੍ਰੇਮੀ ਨਾਲ ਵਿਆਹ ਕਰਾਉਣ ਵਾਲੀ ਔਰਤ ਗ੍ਰਿਫਤਾਰ

ਲੁਧਿਆਣਾ, 23 ਅਪ੍ਰੈਲ, ਨਿਰਮਲ : ਲੁਧਿਆਣਾ ਵਿੱਚ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਕੇ ਇੱਕ ਹੋਟਲ ਵਿੱਚ ਜਾ ਕੇ ਦੂਜਾ ਵਿਆਹ ਕਰ ਲਿਆ। ਉਸ ਦੇ ਪਤੀ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ। ਉਸਨੇ ਦੱਸਿਆ ਕਿ ਉਸਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ ਅਤੇ ਉਸਦਾ ਇੱਕ 11 ਸਾਲ ਦਾ ਬੱਚਾ ਹੈ […]

ਪ੍ਰੇਮੀ ਨਾਲ ਵਿਆਹ ਕਰਾਉਣ ਵਾਲੀ ਔਰਤ ਗ੍ਰਿਫਤਾਰ
X

Editor EditorBy : Editor Editor

  |  23 April 2024 4:46 AM IST

  • whatsapp
  • Telegram


ਲੁਧਿਆਣਾ, 23 ਅਪ੍ਰੈਲ, ਨਿਰਮਲ : ਲੁਧਿਆਣਾ ਵਿੱਚ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਕੇ ਇੱਕ ਹੋਟਲ ਵਿੱਚ ਜਾ ਕੇ ਦੂਜਾ ਵਿਆਹ ਕਰ ਲਿਆ। ਉਸ ਦੇ ਪਤੀ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ। ਉਸਨੇ ਦੱਸਿਆ ਕਿ ਉਸਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ ਅਤੇ ਉਸਦਾ ਇੱਕ 11 ਸਾਲ ਦਾ ਬੱਚਾ ਹੈ . ਸ਼ਿਕਾਇਤ ਵਿੱਚ ਉਸਨੇ ਦੱਸਿਆ ਹੈ ਕਿ ਉਸਦੀ ਪਤਨੀ ਘਰੋਂ ਕਰੀਬ 2 ਲੱਖ ਰੁਪਏ ਦੀ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਈ ਸੀ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸ ਦਾ ਪ੍ਰੇਮੀ ਅਜੇ ਫਰਾਰ ਹੈ।

ਸ਼ਿਕਾਇਤ ਵਿੱਚ ਉਸਨੇ ਦੱਸਿਆ ਹੈ ਕਿ ਉਸਦੀ ਪਤਨੀ ਘਰੋਂ ਕਰੀਬ 2 ਲੱਖ ਰੁਪਏ ਦੀ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਈ ਸੀ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸ ਦਾ ਪ੍ਰੇਮੀ ਅਜੇ ਫਰਾਰ ਹੈ।

ਥਾਣਾ ਦੁੱਗਰੀ ਦੀ ਪੁਲਸ ਅਧਿਕਾਰੀ ਜਸਵੰਤ ਕੌਰ ਨੇ ਦੱਸਿਆ ਕਿ ਸੰਦੀਪ ਕੁਮਾਰ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦੀ ਪਤਨੀ ਜਸਪ੍ਰੀਤ ਕੌਰ ਮਨੀ ਨਾਂ ਦੇ ਵਿਅਕਤੀ ਨਾਲ ਫਰਾਰ ਹੋ ਗਈ। ਉਸ ਦੀ ਕਾਰ ਘਰ ਦੇ ਬਾਹਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਦਿਖਾਈ ਦੇ ਰਹੀ ਸੀ।

ਜਾਣ ਤੋਂ ਪਹਿਲਾਂ ਜਸਪ੍ਰੀਤ ਕੌਰ ਦੇ ਘਰ ਦੀ ਅਲਮਾਰੀ ਵਿੱਚ ਰੱਖੇ ਗਹਿਣੇ ਅਤੇ 2 ਲੱਖ ਰੁਪਏ ਵੀ ਚੋਰੀ ਕਰ ਲਏ ਸਨ। ਇਸ ਮਾਮਲੇ ’ਚ ਪੁਲਸ ਨੇ ਮਾਮਲਾ ਦਰਜ ਕਰਕੇ ਜਸਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਸ ਦਾ ਪ੍ਰੇਮੀ ਮਨੀ ਅਜੇ ਫਰਾਰ ਹੈ।

ਪੀੜਤ ਸੰਦੀਪ ਨੇ ਹੋਟਲ ਮਾਲਕ ਖਿਲਾਫ ਮਾਮਲਾ ਦਰਜ ਕਰਨ ਦੀ ਸ਼ਿਕਾਇਤ ਵੀ ਕੀਤੀ ਹੈ। ਪੀੜਤ ਦਾ ਕਹਿਣਾ ਹੈ ਕਿ ਹੋਟਲ ਸਟਾਫ ਨੇ ਆਧਾਰ ਕਾਰਡ ਦੀ ਜਾਂਚ ਕੀਤੇ ਬਿਨਾਂ ਹੀ ਉਸ ਨੂੰ ਹੋਟਲ ਵਿੱਚ ਰਹਿਣ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਨੇ ਪੁਲਸ ਨੂੰ ਦੱਸਿਆ ਹੈ ਕਿ ਉਸ ਦੀ ਪਤਨੀ ਦਾ ਵਿਆਹ ਨਹਿਰ ਦੇ ਕੋਲ ਸਥਿਤ ਪ੍ਰੈਜ਼ੀਡੈਂਟ ਹੋਟਲ ਵਿੱਚ ਹੋਇਆ ਸੀ।

ਪੀੜਤ ਨੇ ਦੱਸਿਆ ਹੈ ਕਿ ਹੋਟਲ ਦੇ ਹੇਠਾਂ ਲੱਗੇ ਕੈਮਰੇ ਬੀਤੀ 7 ਤਰੀਕ ਤੋਂ ਬੰਦ ਹਨ, ਜਦੋਂਕਿ ਬਾਹਰ ਲੱਗੇ ਕੈਮਰੇ ਕੰਮ ਕਰ ਰਹੇ ਹਨ। ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਪੀੜਤ ਦਾ ਕਹਿਣਾ ਹੈ ਕਿ ਹੋਟਲ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਪਾਠੀ ’ਤੇ ਵੀ ਪਰਚਾ ਦਰਜ ਹੋਣਾ ਚਾਹੀਦਾ। ਪੀੜਤ ਨੇ ਦੋਸ਼ ਲਗਾਏ ਕਿ ਪਾਠੀ ਨੇ ਆਧਾਰ ਕਾਰਦ ਦੇਖੇ ਬਗੈਰ ਆਨੰਦ ਕਾਰਜ ਕਰਵਾਏ।

Next Story
ਤਾਜ਼ਾ ਖਬਰਾਂ
Share it