ਪਤਨੀ ਸੁਨੀਤਾ ਨੇ ਕੇਜਰੀਵਾਲ ਦਾ ਸੰਦੇਸ਼ ਪੜ੍ਹ ਕੇ ਸੁਣਾਇਆ

ਪਤਨੀ ਸੁਨੀਤਾ ਨੇ ਕੇਜਰੀਵਾਲ ਦਾ ਸੰਦੇਸ਼ ਪੜ੍ਹ ਕੇ ਸੁਣਾਇਆ


ਨਵੀਂ ਦਿੱਲੀ, 23 ਮਾਰਚ, ਨਿਰਮਲ : ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ, ਪੀਐਮਐਲਏ ਅਦਾਲਤ ਨੇ 22 ਮਾਰਚ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 6 ਦਿਨਾਂ ਲਈ ਈਡੀ ਰਿਮਾਂਡ ’ਤੇ ਭੇਜਿਆ ਸੀ। ਉਸ ਨੂੰ ਦੁਪਹਿਰ 2 ਵਜੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੁਪਹਿਰ 2.15 ਤੋਂ ਸ਼ਾਮ 5.15 ਵਜੇ ਤੱਕ ਸੁਣਵਾਈ ਜਾਰੀ ਰਹੀ। ਕੇਜਰੀਵਾਲ ਨੂੰ 21 ਮਾਰਚ ਨੂੰ ਸੀਐਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਕੇਜਰੀਵਾਲ ਦੀ ਪਤਨੀ ਸੁਨੀਤਾ ਨੇ ਵੀਡੀਓ ਮੈਸੇਜ ਵਿਚ ਕੇਜਰੀਵਾਲ ਦਾ ਸੰਦੇਸ਼ ਪੜ੍ਹ ਕੇ ਸੁਣਾਇਆ। 3 ਮਿੰਟ 21 ਸੈਕਿੰਡ ਦੇ ਇਸ ਸੰਦੇਸ਼ ਵਿਚ ਕਿਹਾ ਗਿਆ ਕਿ ਹੁਣ ਤੱਕ ਮੈਂ ਬਹੁਤ ਸੰਘਰਸ਼ ਕੀਤਾ। ਅੱਗੇ ਵੀ ਤੇਰੀ ਜ਼ਿੰਦਗੀ ਵਿਚ ਵੱਡੇ ਸੰਘਰਸ਼ ਹਨ। ਇਸ ਲਈ ਜੇਲ੍ਹ ਜਾਣ ਤੋਂ ਮੈਂ ਹੈਰਾਨ ਨਹੀਂ ਹੋਇਆ ਹਾਂ। ਆਪ ਵਰਕਰਾਂ ਨੂੰ ਅਪੀਲ ਹੈ ਕਿ ਮੇਰੀ ਗ੍ਰਿਫਤਾਰੀ ਕਾਰਨ ਭਾਜਪਾ ਵਾਲਿਆਂ ਨਾਲ ਨਫਰਤ ਨਾ ਕਰਨ।

ਸੰਦੇਸ਼ ਵਿਚ ਕੇਜਰੀਵਾਲ ਨੇ ਕਿਹਾ ਕਿ, ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੈਂ ਭਾਵੇਂ ਅੰਦਰ ਹੋਵਾਂ ਜਾਂ ਬਾਹਰ, ਹਰ ਪਲ ਦੇਸ਼ ਦੀ ਸੇਵਾ ਕਰਦਾ ਰਹਾਂਗਾ। ਮੇਰੀ ਜ਼ਿੰਦਗੀ ਦਾ ਹਰ ਪਲ ਦੇਸ਼ ਨੂੰ ਸਮਰਪਿਤ ਹੈ, ਮੇਰੇ ਸਰੀਰ ਦਾ ਹਰ ਕਤਰਾ ਦੇਸ਼ ਲਈ ਹੈ। ਇਸ ਧਰਤੀ ਤੇ ਮੇਰਾ ਜੀਵਨ ਸੰਘਰਸ਼ ਲਈ ਹੀ ਹੋਇਆ ਹੈ। ਇਸ ਲਈ ਇਹ ਗ੍ਰਿਫਤਾਰੀ ਮੈਨੂੰ ਪ੍ਰੇਸ਼ਾਨ ਨਹੀਂ ਕਰ ਸਕਦੀ।

ਮੈਂ ਆਪਣੇ ਪਿਛਲੇ ਜਨਮ ਵਿੱਚ ਬਹੁਤ ਸਾਰੇ ਚੰਗੇ ਕੰਮ ਕੀਤੇ ਹੋਣਗੇ ਕਿਉਂਕਿ ਮੇਰਾ ਜਨਮ ਭਾਰਤ ਵਰਗੇ ਮਹਾਨ ਦੇਸ਼ ਵਿੱਚ ਹੋਇਆ ਹੈ। ਅਸੀਂ ਮਿਲ ਕੇ ਭਾਰਤ ਨੂੰ ਫਿਰ ਤੋਂ ਮਹਾਨ ਬਣਾਉਣਾ ਹੈ। ਦੇਸ਼ ਦੇ ਅੰਦਰ ਅਤੇ ਬਾਹਰ ਬਹੁਤ ਸਾਰੀਆਂ ਤਾਕਤਾਂ ਹਨ ਜੋ ਭਾਰਤ ਨੂੰ ਕਮਜ਼ੋਰ ਕਰ ਰਹੀਆਂ ਹਨ। ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ, ਇਹਨਾਂ ਤਾਕਤਾਂ ਨੂੰ ਪਛਾਣਨਾ ਚਾਹੀਦਾ ਹੈ ਅਤੇ ਅਸੀਂ ਇਹਨਾਂ ਨੂੰ ਹਰਾਉਣਾ ਹੈ। ਉੱਥੇ ਹੀ ਭਾਰਤ ਵਿੱਚ ਹੀ ਬਹੁਤ ਸਾਰੀਆਂ ਤਾਕਤਾਂ ਹਨ, ਜੋ ਦੇਸ਼ ਭਗਤ ਹਨ ਅਤੇ ਭਾਰਤ ਨੂੰ ਅੱਗੇ ਲਿਜਾਣਾ ਚਾਹੁੰਦੀਆਂ ਹਨ। ਸਾਨੂੰ ਇਨ੍ਹਾਂ ਤਾਕਤਾਂ ਨਾਲ ਜੁੜਨਾ ਹੋਵੇਗਾ ਅਤੇ ਇਨ੍ਹਾਂ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ।

ਦਿੱਲੀ ਦੀਆਂ ਔਰਤਾਂ ਇਹ ਸੋਚ ਰਹੀਆਂ ਹੋਣਗੀਆਂ ਕਿ ਕੇਜਰੀਵਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਚਲਿਆ ਗਿਆ ਅਤੇ ਸੋਚ ਰਹੀਆਂ ਹਨ ਕਿ ਉਨ੍ਹਾਂ ਨੂੰ 1000 ਰੁਪਏ ਮਿਲਣਗੇ ਜਾਂ ਨਹੀਂ। ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਭਰਾ, ਆਪਣੇ ਪੁੱਤਰ ਤੇ ਭਰੋਸਾ ਕਰਨ। ਕੋਈ ਵੀ ਜੇਲ੍ਹ ਨਹੀਂ ਹੈ ਜੋ ਉਸ ਨੂੰ ਲੰਬੇ ਸਮੇਂ ਲਈ ਸਲਾਖਾਂ ਪਿੱਛੇ ਰੱਖ ਸਕੇ। ਮੈਂ ਜਲਦੀ ਹੀ ਬਾਹਰ ਆਵਾਂਗਾ ਅਤੇ ਆਪਣਾ ਵਾਅਦਾ ਨਿਭਾਵਾਂਗਾ। ਮੈਂ ਆਮ ਆਦਮੀ ਪਾਰਟੀ (ਆਪ) ਦੇ ਸਾਰੇ ਵਰਕਰਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਮੇਰੇ ਜੇਲ੍ਹ ਜਾਣ ਨਾਲ ਸਮਾਜ ਭਲਾਈ ਅਤੇ ਲੋਕ ਭਲਾਈ ਦੇ ਕੰਮ ਨਾ ਰੁਕਣ। ਇਸ ਕਾਰਨ ਭਾਜਪਾ ਵਾਲਿਆਂ ਨਾਲ ਨਫ਼ਰਤ ਨਾ ਕਰੋ। ਉਹ ਸਾਡੇ ਭਰਾ ਹਨ ਅਤੇ ਮੈਂ ਜਲਦੀ ਵਾਪਸ ਆਵਾਂਗਾ।


ਦੂਜੇ ਪਾਸੇ ਤਿਹਾੜ ਜੇਲ੍ਹ ਵਿਚ ਬੰਦ ਸੁਕੇਸ਼ ਨੇ ਕੇਜਰੀਵਾਲ ਦੇ ਨਾਂ ਚਿੱਠੀ ਲਿਖੀ ਹੈ। ਉਸ ਨੇ ਲਿਖਿਆ ਕਿ ਡਿਅਰ ਬਰਦਰ ਅਰਵਿੰਦ ਕੇਜਰੀਵਾਲ, ਵੈਲਕਮ ਟੂ ਤਿਹਾੜ ਕਲੱਬ। ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਤਿੰਨੋਂ ਭਰਾ ਹੁਣ ਇੱਥੇ ਹਨ। ਤਿਹਾੜ ਕਲੱਬ ਚਲਾਉਣ ਲਈ ਚੇਅਰਮੈਨ ਬਿਗ ਬੌਸ ਅਰਵਿੰਦ ਕੇਜਰੀਵਾਲ, ਸੀਈਓ ਮਨੀਸ਼ ਸਿਸੋਦੀਆ, ਸੀਓਓ ਸਤੇਂਦਰ ਜੈਨ।

ਆਪ ਦੀ ਨੇਤਾ ਆਤਿਸ਼ੀ ਨੇ ਅੱਜ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਈਡੀ ਨੂੰ ਛਾਪੇਮਾਰੀ ’ਚ ਅਜੇ ਤੱਕ ਇਕ ਰੁਪਿਆ ਵੀ ਨਹੀਂ ਮਿਲਿਆ ਹੈ। ਜਿਸ ਪੈਸੇ ਦੀ ਭਾਲ ਕੀਤੀ ਜਾ ਰਹੀ, ਉਹ ਅੱਜ ਸਾਹਮਣੇ ਆ ਗਿਆ। ਮੈਂ ਮੋਦੀ ਜੀ ਨੂੰ ਚੁਣੌਤੀ ਦੇ ਰਹੀ ਹਾਂ ਕਿ ਸਾਰਾ ਪੈਸਾ ਭਾਜਪਾ ਦੇ ਬੈਂਕ ਖਾਤੇ ਵਿੱਚ ਚਲਾ ਗਿਆ। ਸ਼ਰਦ ਰੈਡੀ ਦੇ ਬਿਆਨ ’ਤੇ ਕੇਜਰੀਵਾਲ ਦੀ ਗ੍ਰਿਫਤਾਰੀ ਕੀਤੀ ਗਈ ਹੈ, ਉਸ ਦੀ ਕੰਪਨੀ ਨੇ ਭਾਜਪਾ ਨੂੰ ਚੰਦਾ ਦਿੱਤਾ ਹੈ। ਹੁਣ ਈਡੀ ਨੂੰ ਭਾਜਪਾ ਨੂੰ ਮੁਲਜ਼ਮ ਬਣਾ ਕੇ ਪ੍ਰਧਾਨ ਜੇਪੀ ਨੱਡਾ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।

ਇਸ ਦੇ ਨਾਲ ਹੀ ਅੱਜ ਸਵੇਰੇ ਈਡੀ ਨੇ ਮਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਲਾਬ ਸਿੰਘ ਯਾਦਵ ਦੇ ਘਰ ਛਾਪਾ ਮਾਰਿਆ ਹੈ। ਇਸ ਸਬੰਧੀ ‘ਆਪ’ ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਰਤ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੋਕ ਜਾਣ ਚੁੱਕੇ ਹਨ ਕਿ ਭਾਜਪਾ ਸਰਕਾਰ ਸਮੁੱਚੀ ਵਿਰੋਧੀ ਧਿਰ ਨੂੰ ਜੇਲ੍ਹ ਵਿੱਚ ਡੱਕਣ ਵਿੱਚ ਲੱਗੀ ਹੋਈ ਹੈ।

ਈਡੀ ਦੀ ਹਿਰਾਸਤ ਮਿਲਣ ਤੋਂ ਬਾਅਦ ਕੇਜਰੀਵਾਲ ਨੇ ਰਾਉਸ ਐਵੇਨਿਊ ਕੋਰਟ ਵਿੱਚ ਮੀਡੀਆ ਨੂੰ ਕਿਹਾ ਕਿ ਉਹ ਅਸਤੀਫਾ ਨਹੀਂ ਦੇਣਗੇ। ਜੇ ਲੋੜ ਪਈ ਤਾਂ ਸਰਕਾਰ ਨੂੰ ਜੇਲ੍ਹ ਵਿੱਚੋਂ ਚਲਾਵਾਂਗੇ। ਇਸ ਦੇ ਜਵਾਬ ਵਿੱਚ ਭਾਜਪਾ ਆਗੂ ਮਨੋਜ ਤਿਵਾੜੀ ਨੇ ਕਿਹਾ ਕਿ ਸਰਕਾਰ ਜੇਲ੍ਹ ਤੋਂ ਨਹੀਂ ਚੱਲਦੀ, ਗੈਂਗਸਟਰ ਆਪਣੇ ਗੈਂਗ ਚਲਾਉਂਦੇ ਹਨ।

Related post

ਸਿਹਤ ਨੂੰ ਇਕ ਨਹੀਂ ਕਈ ਫਾਇਦੇ ਦਿੰਦਾ ਬੇਲ ਦਾ ਜੂਸ

ਸਿਹਤ ਨੂੰ ਇਕ ਨਹੀਂ ਕਈ ਫਾਇਦੇ ਦਿੰਦਾ ਬੇਲ ਦਾ…

ਚੰਡੀਗੜ੍ਹ, 20 ਮਈ, ਪਰਦੀਪ ਸਿੰਘ: ਗਰਮੀਆਂ ਦੇ ਮੌਸਮ ਵਿੱਚ ਕੜਕਦੀ ਧੁੱਪ ਸਰੀਰ ਵਿਚੋਂ ਊਰਜਾ ਨੂੰ ਖਤਮ ਕਰ ਦਿੰਦੀ ਹੈ। ਖਾਸ ਤੌਰ…
ਕੀ ਨੈਟਫਲਿਕਸ ਤੋਂ ਬੰਦ ਹੋ ਰਿਹਾ ਕਪਿਲ ਦਾ ਕਮੇਡੀ ਸ਼ੋਅ?

ਕੀ ਨੈਟਫਲਿਕਸ ਤੋਂ ਬੰਦ ਹੋ ਰਿਹਾ ਕਪਿਲ ਦਾ ਕਮੇਡੀ…

ਚੰਡੀਗੜ੍ਹ, 20 ਮਈ, (ਲੇਖਕ-ਪ੍ਰੋ. ਕੁਲਬੀਰ ਸਿੰਘ): ਟੈਲੀਵਿਜ਼ਨ ਉਦਯੋਗ ਵਿਚ ਬੜੀ ਤੇਜ਼ੀ ਨਾਲ ਬੜੇ ਵੱਡੇ ਬਦਲਾਅ ਵਾਪਰ ਰਹੇ ਹਨ।  ਅਜੇ ਕੁਝ ਮਹੀਨੇ…
ਮਹਿਲਾਵਾਂ ਸਥਾਈ ਨੌਕਰੀਆਂ ਤੋਂ ਅੱਕੀਆ, ਹੁਣ ਬਿਜਨਸ ਵੱਲ ਵਧਿਆ ਰੁਝਾਨ

ਮਹਿਲਾਵਾਂ ਸਥਾਈ ਨੌਕਰੀਆਂ ਤੋਂ ਅੱਕੀਆ, ਹੁਣ ਬਿਜਨਸ ਵੱਲ ਵਧਿਆ…

ਚੰਡੀਗੜ੍ਹ, 20 ਮਈ, ਪਰਦੀਪ ਸਿੰਘ: ਵਿੱਤੀ ਸਾਲ 2024 ਦੀ ਮਾਰਚ ਤਿਮਾਹੀ ਵਿੱਚ ਸ਼ਹਿਰੀ ਇਲਾਕਿਆ ਵਿੱਚ ਨਿਯਮਤ ਵੇਤਨ ਉੱਤੇ ਨੌਕਰੀ ਕਰਨ ਵਾਲੀਆਂ…