ਧੀ ਜੰਮਣ ’ਤੇ ਪਰਿਵਾਰ ਨੂੰ ਚੜ੍ਹਿਆ ਗੋਡੇ ਗੋਡੇ ਚਾਅ
ਮਲੋਟ, 22 ਸਤੰਬਰ (ਤਰਸੇਮ ਢੁੱਡੀ) : ਸੋ ਕਿਉਂ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ, ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਧੀਆਂ ਦੇ ਹੱਕ ਵਿਚ ਬੋਲੇ ਗਏ ਇਨ੍ਹਾਂ ਸ਼ਬਦਾਂ ਦੇ ਬਾਵਜੂਦ ਬਹੁਤ ਸਾਰੇ ਧੀਆਂ ਨੂੰ ਚੰਗਾ ਨਹੀਂ ਸਮਝਦੇ ਪਰ ਮਲੋਟ ਦੇ ਇਕ ਵਿਅਕਤੀ ਵੱਲੋਂ ਆਪਣੇ ਘਰ ਧੀ ਪੈਦਾ ਹੋਣ ’ਤੇ ਢੋਲ ਵਜਾ ਕੇ ਜਸ਼ਨ ਮਨਾਏ ਗਏ ਅਤੇ […]
By : Hamdard Tv Admin
ਮਲੋਟ, 22 ਸਤੰਬਰ (ਤਰਸੇਮ ਢੁੱਡੀ) : ਸੋ ਕਿਉਂ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ, ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਧੀਆਂ ਦੇ ਹੱਕ ਵਿਚ ਬੋਲੇ ਗਏ ਇਨ੍ਹਾਂ ਸ਼ਬਦਾਂ ਦੇ ਬਾਵਜੂਦ ਬਹੁਤ ਸਾਰੇ ਧੀਆਂ ਨੂੰ ਚੰਗਾ ਨਹੀਂ ਸਮਝਦੇ ਪਰ ਮਲੋਟ ਦੇ ਇਕ ਵਿਅਕਤੀ ਵੱਲੋਂ ਆਪਣੇ ਘਰ ਧੀ ਪੈਦਾ ਹੋਣ ’ਤੇ ਢੋਲ ਵਜਾ ਕੇ ਜਸ਼ਨ ਮਨਾਏ ਗਏ ਅਤੇ ਆਪਣੀ ਧੀ ਦਾ ਘਰ ਵਿਚ ਨਿੱਘਾ ਸਵਾਗਤ ਕੀਤਾ ਗਿਆ।
ਢੋਲ ਦੀ ਥਾਪ ’ਤੇ ਨੱਚ ਰਹੇ ਲੋਕਾਂ ਦੀਆਂ ਇਹ ਤਸਵੀਰਾਂ ਕਿਸੇ ਵਿਆਹ ਸਮਾਗਮ ਦੀਆਂ ਨਹੀਂ ਬਲਕਿ ਮਲੋਟ ਦੇ ਨੌਜਵਾਨ ਆਗੂ ਰੋਹਿਤ ਕਾਲੜਾ ਵੱਲੋਂ ਆਪਣੇ ਘਰ ਬੇਟੀ ਪੈਦਾ ਹੋਣ ਦੀ ਖ਼ੁਸ਼ੀ ਮਨਾਈ ਜਾ ਰਹੀ ਐ।
ਉਨ੍ਹਾਂ ਨੇ ਆਪਣੀ ਧੀ ਨੂੰ ਹਸਪਤਾਲ ਤੋਂ ਘਰ ਬੈਂਡ ਵਾਜਿਆਂ ਨਾਲ ਲਿਆਂਦਾ ਅਤੇ ਧੀ ਦੀ ਦਾਤ ਬਖ਼ਸ਼ਣ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਸਾਰੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਨੱਚ ਕੇ ਖ਼ੁਸ਼ੀ ਮਨਾਈ।
ਇਸ ਸਬੰਧੀ ਗੱਲਬਾਤ ਕਰਦਿਆਂ ਰੋਹਿਤ ਕਾਲੜਾ ਨੇ ਆਖਿਆ ਕਿ ਮੌਜੂਦਾ ਸਮੇਂ ਧੀਆਂ ਹਰ ਖੇਤਰ ਵਿਚ ਅੱਗੇ ਵਧ ਰਹੀਆਂ ਨੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਨੇ।
ਉਨ੍ਹਾਂ ਆਖਿਆ ਕਿ ਸਾਡੇ ਘਰ ਵਿਚ 6 ਸਾਲ ਮਗਰੋਂ ਬੇਟੀ ਪੈਦਾ ਹੋਈ ਐ। ਉਨ੍ਹਾਂ ਆਖਿਆ ਕਿ ਅਸੀਂ ਭਾਗਾਂ ਵਾਲੇ ਹਾਂ ਕਿ ਪ੍ਰਮਾਤਮਾ ਨੇ ਸਾਨੂੰ ਬੇਟੀ ਦੀ ਦਾਤ ਬਖਸ਼ੀ ਐ। ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਧੀਆਂ ਨੂੰ ਪੁੱਤਾਂ ਦੇ ਬਰਾਬਰ ਸਮਝਣ।
ਦੱਸ ਦਈਏ ਕਿ ਇਸ ਮੌਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਗੁਆਂਢ ਸਮੇਤ ਰਿਸ਼ਤੇਦਾਰਾਂ ਵਿਚ ਮਠਿਆਈਆਂ ਵੀ ਵੰਡੀਆਂ ਗਈਆਂ। ਰੋਹਿਤ ਕਾਲੜਾ ਵੱਲੋਂ ਨੰਨ੍ਹੀ ਧੀ ਦੇ ਕੀਤੇ ਗਏ ਸ਼ਾਨਦਾਰ ਸਵਾਗਤ ਦੀ ਪੂਰੇ ਸ਼ਹਿਰ ਵਿਚ ਤਾਰੀਫ਼ ਕੀਤੀ ਜਾ ਰਹੀ ਐ।