Inheritance Tax in India: ਜਾਣੋ ਕੀ ਹੈ ਵਿਰਾਸਤ ਟੈਕਸ? ਸੈਮ ਪਿਤਰੋਦਾ ਦੇ ਬਿਆਨ ਤੋਂ ਬਾਅਦ ਜਿਸ ਨੂੰ ਲੈ ਕੇ ਮਚਿਆ ਬਵਾਲ
ਨਵੀਂ ਦਿੱਲੀ (24 ਅਪ੍ਰੈਲ), ਰਜਨੀਸ਼ ਕੌਰ : Inheritance Tax in India: ਭਾਰਤ ਵਿੱਚ ਅਮੀਰ ਅਤੇ ਗਰੀਬ ਤੇ ਕੀਤੀ ਗਈ ਚਰਚਾ ਹਮੇਸ਼ਾਂ ਤੋਂ ਹੀ ਚਰਚਾ ਦਾ ਵਿਸ਼ਾ ਰਹੀ ਹੈ। ਇਸ ਸਬੰਧੀ ਕਈ ਤਰ੍ਹਾਂ ਦੇ ਸਿਆਸੀ ਬਿਆਨ ਆਉਂਦੇ ਰਹਿੰਦੇ ਹਨ। ਇਸੇ ਦੌਰਾਨ ਹਾਲ ਹੀ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ (sam pitroda) ਨੇ ਅਮਰੀਕਾ ਦੇ […]
By : Editor Editor
ਨਵੀਂ ਦਿੱਲੀ (24 ਅਪ੍ਰੈਲ), ਰਜਨੀਸ਼ ਕੌਰ : Inheritance Tax in India: ਭਾਰਤ ਵਿੱਚ ਅਮੀਰ ਅਤੇ ਗਰੀਬ ਤੇ ਕੀਤੀ ਗਈ ਚਰਚਾ ਹਮੇਸ਼ਾਂ ਤੋਂ ਹੀ ਚਰਚਾ ਦਾ ਵਿਸ਼ਾ ਰਹੀ ਹੈ। ਇਸ ਸਬੰਧੀ ਕਈ ਤਰ੍ਹਾਂ ਦੇ ਸਿਆਸੀ ਬਿਆਨ ਆਉਂਦੇ ਰਹਿੰਦੇ ਹਨ। ਇਸੇ ਦੌਰਾਨ ਹਾਲ ਹੀ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ (sam pitroda) ਨੇ ਅਮਰੀਕਾ ਦੇ ਸ਼ਿਕਾਗੋ ਵਿੱਚ ਵਿਰਾਸਤੀ ਟੈਕਸ (Inheritance Tax) ਦੀ ਵਕਾਲਤ ਕਰਦਿਆਂ ਭਾਰਤ ਵਿੱਚ ਵੀ ਅਜਿਹਾ ਕਾਨੂੰਨ ਲਿਆਉਣ ਦੀ ਵਕਾਲਤ ਕੀਤੀ ਹੈ।
ਜਿਸ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ। ਅਜਿਹੇ 'ਚ ਜ਼ਿਆਦਾਤਰ ਲੋਕਾਂ ਦੇ ਦਿਮਾਗ 'ਚ ਸਵਾਲ ਉੱਠ ਰਿਹਾ ਹੈ ਕਿ ਇਹ ਕਾਨੂੰਨ ਹੈ ਕੀ? ਤਾਂ ਆਓ ਜਾਣਦੇ ਹਾਂ ਇਸ ਟੈਕਸ ਬਾਰੇ...
ਕੀ ਹੁੰਦੈ ਵਿਰਾਸਚ ਟੈਕਸ?
ਦੱਸਣਯੋਗ ਹੈ ਕਿ ਕਈ ਦੇਸ਼ਾਂ ਵਿੱਚ ਵਿਰਾਸਤ ਵਿੱਚ ਮਿਲੀ ਜੋ ਜਾਇਦਾਦ ਹੁੰਦੀ ਹੈ ਉਸ ਉੱਤੇ ਟੈਕਸ ਲਾਇਆ ਜਾਂਦਾ ਹੈ। ਜਿਸ ਨੂੰ ਵਿਰਾਸਤ ਟੈਕਸ (Inheritance Tax) ਕਿਹਾ ਜਾਂਦਾ ਹੈ। ਇਹ ਟੈਕਸ ਉਸ ਵਿਅਕਤੀ ਨੂੰ ਦੇਣਾ ਪੈਂਦਾ ਹੈ ਜਿਸ ਨੂੰ ਉਹ ਜਾਇਦਾਦ ਮਿਲੀ ਹੈ।
ਸੰਪਤੀ ਟੈਕਸ ਤੋਂ ਵੱਖਰਾ ਹੈ ਵਿਰਾਸਤੀ ਟੈਕਸ
ਜੇ ਤੁਸੀਂ ਵੈਲਥ ਟੈਕਸ ਅਤੇ ਵਿਰਾਸਤੀ ਟੈਕਸ ਨੂੰ ਇੱਕੋ ਜਿਹਾ ਮੰਨ ਰਹੇ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਦੋਵੇਂ ਵੱਖ-ਵੱਖ ਹਨ। ਜਿੱਥੇ ਜਾਇਦਾਦ ਨੂੰ ਵੰਡਣ ਤੋਂ ਪਹਿਲਾਂ ਹੀ ਇਸ 'ਤੇ ਅਸਟੇਟ ਟੈਕਸ ਲਾਇਆ ਜਾਂਦਾ ਹੈ। ਜਦੋਂ ਕਿ ਵਿਰਾਸਤੀ ਟੈਕਸ ਸਿੱਧੇ ਤੌਰ 'ਤੇ ਉਨ੍ਹਾਂ ਲੋਕਾਂ 'ਤੇ ਲਾਇਆ ਜਾਂਦਾ ਹੈ ਜੋ ਜਾਇਦਾਦ ਦੇ ਵਾਰਸ ਹਨ।
ਅਮਰੀਕੀ ਸਰਕਾਰ ਵੱਡੀਆਂ ਜਾਇਦਾਦਾਂ 'ਤੇ ਸਿੱਧੇ ਤੌਰ 'ਤੇ ਜਾਇਦਾਦ ਟੈਕਸ ਲਾਉਂਦੀ ਹੈ। ਪਰ ਜੇ ਇਸ ਜਾਇਦਾਦ ਤੋਂ ਕੋਈ ਆਮਦਨ ਹੁੰਦੀ ਹੈ ਤਾਂ ਉਸ 'ਤੇ ਵੱਖਰਾ ਆਮਦਨ ਟੈਕਸ ਵੀ ਲਾਇਆ ਜਾਂਦਾ ਹੈ।
ਕੀ ਹੈ ਵਿਰਾਸਤ ਟੈਰਸ ਦੀ ਪ੍ਰੀਭਾਸ਼ਾ
ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਨੇ ਅਮਰੀਕਾ ਦੇ ਸ਼ਿਕਾਗੋ ਵਿੱਚ ਕਿਹਾ ਹੈ ਕਿ ਅਮਰੀਕਾ ਵਿੱਚ ਵਿਰਾਸਤੀ ਟੈਕਸ ਲਗਾਇਆ ਜਾਂਦਾ ਹੈ। ਜੇ ਕਿਸੇ ਕੋਲ 100 ਮਿਲੀਅਨ ਡਾਲਰ ਦੀ ਜਾਇਦਾਦ ਹੈ ਅਤੇ ਜਦੋਂ ਉਹ ਮਰਦਾ ਹੈ, ਤਾਂ ਉਹ ਵਿਅਕਤੀ ਆਪਣੇ ਬੱਚਿਆਂ ਨੂੰ ਸਿਰਫ 45 ਫੀਸਦੀ ਹੀ ਟ੍ਰਾਂਸਫਰ ਕਰ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ, 55 ਫੀਸਦੀ ਸਰਕਾਰ ਦੁਆਰਾ ਹੜੱਪ ਲਈ ਜਾਂਦੀ ਹੈ। ਇਹ ਇੱਕ ਦਿਲਚਸਪ ਕਾਨੂੰਨ ਹੈ। ਜਿਹੜਾ ਕਹਿੰਦਾ ਹੈ ਕਿ ਤੁਸੀਂ ਆਪਣੀ ਪੀੜ੍ਹੀ ਵਿੱਚ ਦੌਲਤ ਬਣਾਈ ਅਤੇ ਹੁਣ ਤੁਸੀਂ ਜਾ ਰਹੇ ਹੋ, ਤੁਹਾਨੂੰ ਆਪਣੀ ਦੌਲਤ ਜਨਤਾ ਲਈ ਛੱਡਣੀ ਚਾਹੀਦੀ ਹੈ - ਸਾਰੀ ਨਹੀਂ, ਅੱਧੀ। ਮੈਨੂੰ ਇਹ ਨਿਰਪੱਖ ਕਾਨੂੰਨ ਪਸੰਦ ਹੈ।
ਸੈਮ ਨੇ ਅੱਗੇ ਕਿਹਾ - ਹਾਲਾਂਕਿ, ਤੁਹਾਡੇ ਕੋਲ ਭਾਰਤ ਵਿੱਚ ਇਹ ਨਹੀਂ ਹੈ। ਜੇ ਕਿਸੇ ਦੀ ਦੌਲਤ 10 ਅਰਬ ਹੈ ਅਤੇ ਉਹ ਮਰ ਜਾਂਦਾ ਹੈ, ਉਸਦੇ ਬੱਚਿਆਂ ਨੂੰ 10 ਅਰਬ ਮਿਲ ਜਾਂਦੇ ਹਨ ਅਤੇ ਜਨਤਾ ਨੂੰ ਕੁੱਝ ਨਹੀਂ ਮਿਲਦਾ... ਇਸ ਲਈ ਲੋਕਾਂ ਨੂੰ ਅਜਿਹੇ ਮੁੱਦਿਆਂ 'ਤੇ ਬਹਿਸ ਕਰਨੀ ਚਾਹੀਦੀ ਹੈ। ਮੈਨੂੰ ਨਹੀਂ ਪਤਾ ਕਿ ਅੰਤ ਵਿੱਚ ਇਸ ਦਾ ਕੀ ਨਤੀਜਾ ਨਿਕਲੇਗਾ ਪਰ ਜਦੋਂ ਅਸੀਂ ਦੌਲਤ ਦੀ ਮੁੜ ਵੰਡ ਦੀ ਗੱਲ ਕਰਦੇ ਹਾਂ, ਅਸੀਂ ਨਵੀਆਂ ਨੀਤੀਆਂ ਅਤੇ ਨਵੇਂ ਪ੍ਰੋਗਰਾਮਾਂ ਦੀ ਗੱਲ ਕਰ ਰਹੇ ਹਾਂ ਜੋ ਲੋਕਾਂ ਦੇ ਹਿੱਤ ਵਿੱਚ ਹਨ ਨਾ ਕਿ ਸਿਰਫ਼ ਅਤਿ-ਅਮੀਰਾਂ ਦੇ ਹਿੱਤ ਵਿੱਚ।