Weekly Weather Report : ਮੀਂਹ ਤੇ ਤੇਜ਼ ਹਵਾਵਾਂ ਨਾਲ ਦਿੱਲੀ ਸਣੇ ਕਈ ਸੂਬਿਆਂ ਦਾ ਮੌਸਮ ਹੋਇਆ ਸੁਹਾਵਣਾ, ਜਾਣੋ ਪੂਰੇ ਹਫ਼ਤੇ ਦੇ ਮੌਸਮ ਦਾ ਹਾਲ
ਨਵੀਂ ਦਿੱਲੀ (16 ਅਪ੍ਰੈਲ), ਰਜਨੀਸ਼ ਕੌਰ : ਹਾਲ ਹੀ 'ਚ ਦਿੱਲੀ 'ਚ ਕੜਾਕੇ ਦੀ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਸੀ ਪਰ ਸ਼ਨੀਵਾਰ ਨੂੰ ਮੌਸਮ ਇਸ ਤਰ੍ਹਾਂ ਬਦਲ ਗਿਆ ਕਿ ਹੁਣ ਹਫਤੇ ਦੀ ਸ਼ੁਰੂਆਤ ਸੁਹਾਵਣੇ ਮੌਸਮ ਨਾਲ ਹੋ ਰਹੀ ਹੈ। ਅੱਜ ਭਾਵ 16 ਅਪ੍ਰੈਲ ਨੂੰ ਮੌਸਮ ਸੁਹਾਵਣਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ […]
By : Editor Editor
ਨਵੀਂ ਦਿੱਲੀ (16 ਅਪ੍ਰੈਲ), ਰਜਨੀਸ਼ ਕੌਰ : ਹਾਲ ਹੀ 'ਚ ਦਿੱਲੀ 'ਚ ਕੜਾਕੇ ਦੀ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਸੀ ਪਰ ਸ਼ਨੀਵਾਰ ਨੂੰ ਮੌਸਮ ਇਸ ਤਰ੍ਹਾਂ ਬਦਲ ਗਿਆ ਕਿ ਹੁਣ ਹਫਤੇ ਦੀ ਸ਼ੁਰੂਆਤ ਸੁਹਾਵਣੇ ਮੌਸਮ ਨਾਲ ਹੋ ਰਹੀ ਹੈ। ਅੱਜ ਭਾਵ 16 ਅਪ੍ਰੈਲ ਨੂੰ ਮੌਸਮ ਸੁਹਾਵਣਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ 'ਚ ਦਿੱਲੀ, ਹਰਿਆਣਾ, ਚੰਡੀਗੜ੍ਹ ,ਪੰਜਾਬ, ਹਿਮਾਚਲ ਪ੍ਰਦੇਸ਼ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਅੱਜ ਸੁਹਾਵਣਾ ਰਹੇਗਾ ਮੌਸਮ
13 ਤੇ 14 ਅਪ੍ਰੈਲ ਨੂੰ ਦਿੱਲੀ ਦੇ ਕਈ ਇਲਾਕਿਆਂ 'ਚ ਮੀਂਹ ਅਤੇ ਬੱਦਲ ਛਾਏ ਹੋਏ ਸਨ। ਇਸ ਕਾਰਨ ਦਿੱਲੀ ਦੇ ਤਾਪਮਾਨ 'ਚ ਗਿਰਾਵਟ ਵੇਖਣ ਨੂੰ ਮਿਲੀ ਹੈ। ਐਤਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਰਿਹਾ। ਅੱਜ ਵੀ ਮੌਸਮ ਅਜਿਹਾ ਹੀ ਰਹਿ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਦਿੱਲੀ ਦਾ ਘੱਟੋ-ਘੱਟ ਤਾਪਮਾਨ 20 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਇਸ ਦੇ ਨਾਲ ਹੀ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।
ਜਾਰੀ ਰਹੇਗਾ ਤੇਜ਼ ਹਵਾਵਾਂ ਦੇ ਨਾਲ-ਨਾਲ ਬੂੰਦਾਬੰਦੀ ਦਾ ਸਿਲਸਿਲਾ
ਇਸ ਦੇ ਨਾਲ ਹੀ ਮੰਗਲਵਾਰ ਭਾਵ 16 ਤੋਂ 18 ਅਪ੍ਰੈਲ ਤੱਕ ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਹੈ। ਹਾਲਾਂਕਿ 16 ਤਰੀਕ ਤੋਂ ਤਾਪਮਾਨ 'ਚ ਵਾਧਾ ਵੇਖਣ ਨੂੰ ਮਿਲੇਗਾ, ਜੋ ਹਫਤੇ ਦੇ ਅੰਤ ਤੱਕ 38 ਡਿਗਰੀ ਤੱਕ ਪਹੁੰਚ ਜਾਵੇਗਾ। 17 ਤੋਂ 20 ਅਪ੍ਰੈਲ ਤੱਕ ਘੱਟੋ-ਘੱਟ ਤਾਪਮਾਨ 21 ਤੋਂ 23 ਡਿਗਰੀ ਦੇ ਵਿੱਚਕਾਰ ਰਹੇਗਾ, ਜਦਕਿ ਵੱਧ ਤੋਂ ਵੱਧ ਤਾਪਮਾਨ 35 ਤੋਂ 38 ਡਿਗਰੀ ਤੱਕ ਜਾ ਸਕਦਾ ਹੈ। ਹਾਲਾਂਕਿ, ਕਿਸੇ ਵੀ ਦਿਨ ਤੇਜ਼ ਧੁੱਪ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਤੋਂ ਇਲਾਵਾ 19 ਅਤੇ 20 ਅਪ੍ਰੈਲ ਨੂੰ ਇੱਕ ਵਾਰ ਫਿਰ ਹਲਕੀ ਬਾਰਿਸ਼ ਜਾਂ ਹਨੇਰੀ ਆਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ
‘ਸਾਨੂੰ ਕਾਨੂੰਨ ਦਾ ਗਿਆਨ ਘੱਟ ਹੈ’, ਪਤੰਜਲੀ ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ‘ਚ ਸੁਪਰੀਮ ਕੋਰਟ ‘ਚ ਬੋਲੇ ਬਾਬਾ ਰਾਮਦੇਵ
ਪਤੰਜਲੀ (Patanjali) ਦੇ ਗੁੰਮਰਾਹਕੁੰਨ ਇਸ਼ਤਿਹਾਰ ਦੇ ਮੁੱਦੇ ‘ਤੇ ਸੁਪਰੀਮ ਕੋਰਟ (Supreme Court) ‘ਚ ਅੱਜ ਮੰਗਲਵਾਰ (16 ਅਪ੍ਰੈਲ) ਨੂੰ ਸੁਣਵਾਈ ਹੋ ਰਹੀ ਹੈ। ਸੁਣਵਾਈ ਦੌਰਾਨ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਉੱਲ੍ਹਾ ਦੀ ਬੈਂਚ ਨੇ ਬਾਬਾ ਰਾਮਦੇਵ (Baba Ramdev) ਅਤੇ ਆਚਾਰੀਆ ਬਾਲਕ੍ਰਿਸ਼ਨ (Acharya Balkrishan) ਨੂੰ ਕਿਹਾ, ਤੁਹਾਡੇ ਕੋਲ ਬਹੁਤ ਮਾਣ-ਸਨਮਾਨ ਹੈ। ਤੁਸੀਂ ਕਾਫ਼ੀ ਕੁੱਝ ਕੀਤਾ ਹੈ।
ਇਸ ਦੇ ਨਾਲ ਹੀ ਦੋਵਾਂ ਦੇ ਵਕੀਲ ਮੁਕੁਲ ਰੋਹਤਗੀ ਨੇ ਕਿਹਾ, ਅਸੀਂ ਜਨਤਕ ਤੌਰ ‘ਤੇ ਮੁਆਫੀ ਮੰਗਣ ਲਈ ਤਿਆਰ ਹਾਂ, ਤਾਂ ਜੋ ਲੋਕਾਂ ਨੂੰ ਇਹ ਵੀ ਪਤਾ ਲੱਗੇ ਕਿ ਅਸੀਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਗੰਭੀਰ ਹਾਂ। ਇਸ ‘ਤੇ ਜਸਟਿਸ ਅਮਾਨਉੱਲ੍ਹਾ ਨੇ ਕਿਹਾ, ਇਸ ਲਈ ਤੁਹਾਨੂੰ ਸਾਡੀ ਸਲਾਹ ਦੀ ਲੋੜ ਨਹੀਂ ਹੈ।
ਜਸਟਿਸ ਕੋਹਲੀ ਨੇ ਬਾਬਾ ਰਾਮਦੇਵ ਨੂੰ ਹਿੰਦੀ ‘ਚ ਪੁੱਛਿਆ ਕਿ ਕੀ ਤੁਸੀਂ ਅਦਾਲਤ ਦੇ ਖਿਲਾਫ ਜੋ ਕੀਤਾ ਹੈ ਉਹ ਸਹੀ ਹੈ? ਇਸ ‘ਤੇ ਬਾਬਾ ਰਾਮਦੇਵ ਨੇ ਕਿਹਾ ਕਿ ਜੱਜ ਸਾਹਿਬ, ਸਾਡਾ ਇਹੀ ਕਹਿਣਾ ਹੈ ਕਿ ਅਸੀਂ ਜੋ ਵੀ ਗਲਤੀ ਕੀਤੀ ਹੈ, ਉਸ ਲਈ ਅਸੀਂ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ।