ਚੀਨ ਵਿਚ ਭਾਰੀ ਮੀਂਹ ਦੀ ਚਿਤਾਵਨੀ
ਬੀਜਿੰਗ, 22 ਅਪ੍ਰੈਲ, ਨਿਰਮਲ : ਚੀਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਇੱਥੇ ਸੋਮਵਾਰ ਨੂੰ ਭਾਰੀ ਮੀਂਹ ਅਤੇ ਹੜ੍ਹ ਆਉਣ ਦੀ ਸੰਭਾਵਨਾ ਹੈ। ਚੀਨ ਦੇ ਰਾਸ਼ਟਰੀ ਮੌਸਮ ਵਿਭਾਗ ਮੁਤਾਬਕ 21 ਅਪ੍ਰੈਲ ਦੀ ਸ਼ਾਮ ਨੂੰ ਦੱਖਣੀ ਚੀਨ ਦੇ ਤੱਟੀ ਇਲਾਕਿਆਂ ਵਿਚ ਤੂਫਾਨ ਆ ਸਕਦਾ ਹੈ। ਇਸ ਤੂਫਾਨ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। […]
By : Editor Editor
ਬੀਜਿੰਗ, 22 ਅਪ੍ਰੈਲ, ਨਿਰਮਲ : ਚੀਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਇੱਥੇ ਸੋਮਵਾਰ ਨੂੰ ਭਾਰੀ ਮੀਂਹ ਅਤੇ ਹੜ੍ਹ ਆਉਣ ਦੀ ਸੰਭਾਵਨਾ ਹੈ। ਚੀਨ ਦੇ ਰਾਸ਼ਟਰੀ ਮੌਸਮ ਵਿਭਾਗ ਮੁਤਾਬਕ 21 ਅਪ੍ਰੈਲ ਦੀ ਸ਼ਾਮ ਨੂੰ ਦੱਖਣੀ ਚੀਨ ਦੇ ਤੱਟੀ ਇਲਾਕਿਆਂ ਵਿਚ ਤੂਫਾਨ ਆ ਸਕਦਾ ਹੈ। ਇਸ ਤੂਫਾਨ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੂੰ ਡਰ ਹੈ ਕਿ ਇਹ ਤੂਫ਼ਾਨ ਚੀਨ ਵਿੱਚ ਸਦੀ ਦਾ ਸਭ ਤੋਂ ਵੱਡਾ ਹੜ੍ਹ ਲਿਆ ਸਕਦਾ ਹੈ। ਇਸ ਹੜ੍ਹ ਕਾਰਨ 12 ਕਰੋੜ ਲੋਕ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਹੈ।
ਦੱਸ ਦਈਏ ਕਿ ਚੀਨ ਦੇ ਕਿੰਗਯੁਆਨ ਸ਼ਹਿਰ ਵਿਚ ਸ਼ਨੀਵਾਰ (20 ਅਪ੍ਰੈਲ) ਰਾਤ 8 ਵਜੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਤੂਫਾਨ ਦੇ ਮੱਦੇਨਜ਼ਰ 20,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਗਿਆ ਹੈ। ਐਮਰਜੈਂਸੀ ਸੇਵਾਵਾਂ ਅਲਰਟ ਤੇ ਹਨ।
ਨਾਲ ਹੀ ਸਵੇਰੇ 10 ਵਜੇ ਤੱਕ, ਗੁਆਂਗਸੀ ਦੇ ਹੇਜ਼ੌ ਸ਼ਹਿਰ ਵਿੱਚ 65 ਢਿੱਗਾਂ ਡਿੱਗੀਆਂ ਹਨ। 18 ਅਪ੍ਰੈਲ ਤੋਂ ਚੀਨ ਦੇ ਗੁਆਂਗਡੋਂਗ ਸ਼ਹਿਰ ‘ਚ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਪਰਲ ਰਿਵਰ ਡੈਲਟਾ ਪਾਣੀ ਨਾਲ ਭਰ ਗਿਆ ਹੈ। ਹੜ੍ਹ ਦਾ ਪਾਣੀ ਕਈ ਰਿਹਾਇਸ਼ੀ ਇਲਾਕਿਆਂ ਵਿੱਚ ਦਾਖ਼ਲ ਹੋ ਗਿਆ ਹੈ ਅਤੇ ਇੱਕ ਮੰਜ਼ਿਲ ਤੱਕ ਦੇ ਘਰ ਪਾਣੀ ਵਿੱਚ ਡੁੱਬ ਗਏ ਹਨ।
ਇਸਤੋਂ ਇਲਾਵਾ ਸਰਕਾਰ ਨੇ ਸਥਿਤੀ ਸੁਧਰਨ ਤੱਕ ਸਮੁੰਦਰੀ ਖੇਤਰਾਂ ਦਾ ਦੌਰਾ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ। ਬੇਈ ਨਦੀ, ਦੱਖਣੀ ਚੀਨ ਦੀ ਮੁੱਖਨਦੀ, ਸੋਮਵਾਰ ਤੱਕ ਰਿਹਾਇਸ਼ੀ ਖੇਤਰਾਂ ਵਿੱਚ 19 ਫੁੱਟ ਉੱਚੇ ਪਾਣੀ ਦੇ ਪੱਧਰ ਦੇ ਨਾਲ, ਤੇਜ਼ ਹੈ।
ਅਜਿਹੇ ਹੜ੍ਹ ਇੱਥੇ ਹਰ 50 ਸਾਲਾਂ ਵਿੱਚ ਇੱਕ ਵਾਰ ਆਉਂਦੇ ਹਨ। ਗੁਆਂਗਡੋਂਗ ਵਿੱਚ ਪ੍ਰਸ਼ਾਸਨ ਐਮਰਜੈਂਸੀ ਮੋਡ ਲਈ ਤਿਆਰੀ ਕਰ ਰਿਹਾ ਹੈ। ਇਸ ਤੋਂ ਇਲਾਵਾ ਅੱਜ ਜਿਆਂਗਸ਼ੀ ਅਤੇ ਫੁਜਿਆਨ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਝਾਓਕਿੰਗ, ਸ਼ਾਓਗੁਆਨ, ਕਿੰਗਯੁਆਨ ਅਤੇ ਜਿਆਂਗਮੇਨ ਸ਼ਹਿਰਾਂ ਵਿੱਚ ਵੀ ਤੂਫ਼ਾਨ ਦਾ ਅਸਰ ਦਿਖਾਈ ਦੇ ਰਿਹਾ ਹੈ। ਇੱਥੇ 12 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਝਾਓਕਿੰਗ ਦਾ ਪੂਰਾ ਸ਼ਹਿਰ ਬਿਜਲੀ ਤੋਂ ਬਿਨਾਂ ਹੈ। ਕਿੰਗਯੁਆਨ ਵਿੱਚ ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਸ਼ਹਿਰ ਵਿੱਚ ਮੋਬਾਈਲ ਸਿਗਨਲ ਵੀ ਗਾਇਬ ਹੋ ਗਏ ਹਨ। ਗੁਆਂਗਡੋਂਗ ਦੇ ਕਿੰਗਯੁਆਨ ਅਤੇ ਸ਼ਾਓਗੁਆਨ ਵਿੱਚ ਮਦਦ ਲਈ ਫੌਜ ਭੇਜੀ ਗਈ ਹੈ।
ਗੁਆਂਗਡੋਂਗ ਦੇ 27 ਹਾਈਡ੍ਰੋਲੋਜੀਕਲ ਸਟੇਸ਼ਨ ਅੱਜ ਸਵੇਰ ਤੋਂ ਅਲਰਟ ਤੇ ਹਨ। ਬਾਰਿਸ਼ ਦੇ ਨਾਲ-ਨਾਲ ਗੁਆਂਗਡੋਂਗ ਵਿਚ ਗੜੇਮਾਰੀ ਵੀ ਹੋ ਰਹੀ ਹੈ। ਇਸ ਤੋਂ ਪਹਿਲਾਂ ਜੂਨ 2022 ਵਿੱਚ ਇੱਥੇ ਹੜ੍ਹ ਆਇਆ ਸੀ।