ਅੱਜ 8 ਰਾਜਾਂ ਦੀਆਂ 58 ਸੀਟਾਂ ’ਤੇ ਹੋ ਰਹੀ ਵੋਟਿੰਗ
ਨਵੀਂ ਦਿੱਲੀ, 25 ਮਈ, ਨਿਰਮਲ : 2024 ਦੀਆਂ ਲੋਕ ਸਭਾ ਚੋਣਾਂ ਲਈ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਅੱਜ ਛੇਵੇਂ ਪੜਾਅ ਦੀ ਵੋਟਿੰਗ ਹੋ ਰਹੀ ਹੈ। ਦੱਸਦੇ ਚਲੀਏ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਵਿੱਚ 7 ਰਾਜਾਂ ਅਤੇ 1 ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 58 ਸੀਟਾਂ ’ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ […]
By : Editor Editor
ਨਵੀਂ ਦਿੱਲੀ, 25 ਮਈ, ਨਿਰਮਲ : 2024 ਦੀਆਂ ਲੋਕ ਸਭਾ ਚੋਣਾਂ ਲਈ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਅੱਜ ਛੇਵੇਂ ਪੜਾਅ ਦੀ ਵੋਟਿੰਗ ਹੋ ਰਹੀ ਹੈ। ਦੱਸਦੇ ਚਲੀਏ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਵਿੱਚ 7 ਰਾਜਾਂ ਅਤੇ 1 ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 58 ਸੀਟਾਂ ’ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ । ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਲੀ ਵਿੱਚ ਆਪਣੀ ਵੋਟ ਪਾਈ। ਇਸ ਤੋਂ ਇਲਾਵਾ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਨੇ ਵੀ ਵੋਟ ਪਾਈ ਹੈ। ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ਤੇ ਤੀਜੇ ਪੜਾਅ ਵਿਚ ਚੋਣਾਂ ਹੋਣੀਆਂ ਸਨ ਪਰ ਇਸ ਨੂੰ ਟਾਲ ਦਿੱਤਾ ਗਿਆ। ਹੁਣ ਇੱਥੇ ਛੇਵੇਂ ਪੜਾਅ ਵਿੱਚ ਵੋਟਿੰਗ ਹੋ ਰਹੀ ਹੈ।
ਇਸ ਗੇੜ ਵਿੱਚ 3 ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਕ੍ਰਿਸ਼ਨਪਾਲ ਸਿੰਘ ਗੁਰਜਰ ਅਤੇ ਰਾਓ ਇੰਦਰਜੀਤ ਸਿੰਘ ਚੋਣ ਮੈਦਾਨ ਵਿੱਚ ਹਨ। ਤਿੰਨ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ, ਮਨੋਹਰ ਲਾਲ ਖੱਟਰ ਅਤੇ ਜਗਦੰਬਿਕਾ ਪਾਲ ਵੀ ਚੋਣ ਲੜ ਰਹੇ ਹਨ। ਇਨ੍ਹਾਂ ਤੋਂ ਇਲਾਵਾ ਮਨੋਜ ਤਿਵਾਰੀ, ਮੇਨਕਾ ਗਾਂਧੀ, ਨਵੀਨ ਜਿੰਦਲ, ਬੰਸੂਰੀ ਸਵਰਾਜ, ਸੰਬਿਤ ਪਾਤਰਾ, ਰਾਜ ਬੱਬਰ, ਨਿਰਾਹੁਆ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।
2019 ਵਿੱਚ, ਭਾਜਪਾ ਨੇ ਸਭ ਤੋਂ ਵੱਧ 40 ਸੀਟਾਂ ਜਿੱਤੀਆਂ ਸਨ, ਬਸਪਾ ਨੇ 4, ਬੀਜੇਡੀ 4, ਸਪਾ 1, ਜੇਡੀਯੂ 3, ਟੀਐਮਸੀ 3, ਲੋਜਪਾ 1, ਏਜੇਐਸਯੂ 1। ਕਾਂਗਰਸ ਅਤੇ ‘ਆਪ’ ਤਾਂ ਖਾਤਾ ਵੀ ਨਹੀਂ ਖੋਲ੍ਹ ਸਕੇ। 543 ਲੋਕ ਸਭਾ ਸੀਟਾਂ ਦੇ ਪੰਜਵੇਂ ਪੜਾਅ ਤੱਕ 429 ਸੀਟਾਂ ’ਤੇ ਵੋਟਿੰਗ ਹੋ ਚੁੱਕੀ ਹੈ। ਕੁੱਲ 487 ਸੀਟਾਂ ’ਤੇ 25 ਮਈ ਤੱਕ ਵੋਟਿੰਗ ਪੂਰੀ ਹੋ ਜਾਵੇਗੀ। ਆਖਰੀ ਅਤੇ ਸੱਤਵੇਂ ਪੜਾਅ ਵਿਚ 56 ਸੀਟਾਂ ’ਤੇ ਵੋਟਿੰਗ ਹੋਵੇਗੀ।
ਦੱਸਦੇ ਚਲੀੲੈ ਕਿ ਪੰਜਾਬ ਵਿਚ 1 ਜੂਨ ਨੂੰ ਵੋਟਾਂ ਪੈਣਗੀਆਂ। ਜਿਸ ਲਈ ਚੋਣ ਪ੍ਰਚਾਰ ਜ਼ੋਰਾਂ ’ਤੇ ਚਲ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਲਗਾਤਾਰ 2 ਦਿਨ ਪੰਜਾਬ ਵਿਚ ਚੋਣ ਪ੍ਰਚਾਰ ਕੀਤਾ। ਇਸੇ ਤਰ੍ਹਾਂ ਕੱਲ੍ਹ ਯਾਨੀ ਕਿ ਐਤਵਾਰ ਨੂੰ ਵੀ ਕਈ ਸਿਆਸੀ ਲੀਡਰਾਂ ਦੀਆਂ ਚੋਣ ਰੈਲੀਆਂ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਯਾਨੀ ਐਤਵਾਰ ਨੂੰ ਲੁਧਿਆਣਾ ਵਿੱਚ ਰੈਲੀ ਕਰਨ ਆ ਰਹੇ ਹਨ। ਜਦਕਿ ਖੰਨਾ ’ਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਭਾਜਪਾ ਉਮੀਦਵਾਰ ਗੇਜਾਰਾਮ ਲਈ ਵੋਟਾਂ ਮੰਗਣਗੇ।
ਇਸ ਦੌਰਾਨ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਕਾਂਗਰਸ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਡਾ: ਅਮਰ ਸਿੰਘ ਦੇ ਹੱਕ ਵਿੱਚ ਰੈਲੀ ਕਰਨ ਪਹੁੰਚ ਰਹੀ ਹੈ। ਲੁਧਿਆਣਾ ਵਿੱਚ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਪੱਖੋਵਾਲ ਰੋਡ ਸਾਊਥ ਐਂਡ ਗਾਰਡਨ ਰਿਜ਼”ੌਰਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਲਈ ਰੈਲੀ ਕਰਨਗੇ।
ਲੁਧਿਆਣਾ ਲੋਕ ਸਭਾ ਹਲਕੇ ਦੇ ਉਮੀਦਵਾਰ ਐਤਵਾਰ ਦੀ ਛੁੱਟੀ ਹੋਣ ਦਾ ਪੂਰਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਵਰਕਰ ਅਤੇ ਆਮ ਲੋਕ ਉਨ੍ਹਾਂ ਦੀਆਂ ਰੈਲੀਆਂ ਵਿੱਚ ਪਹੁੰਚ ਸਕਣ। ਜੇਕਰ ਦੋ ਵੱਡੇ ਆਗੂ ਇੱਕੋ ਦਿਨ ਖੰਨਾ ’ਚ ਆ ਜਾਣਗੇ ਤਾਂ ਸਿਆਸੀ ਮਾਹੌਲ ਦੇ ਨਾਲ-ਨਾਲ ਪੁਲਿਸ ਲਈ ਸੁਰੱਖਿਆ ਪ੍ਰਬੰਧਾਂ ਨੂੰ ਬਰਕਰਾਰ ਰੱਖਣਾ ਵੀ ਵੱਡੀ ਚੁਣੌਤੀ ਹੋਵੇਗੀ।