Begin typing your search above and press return to search.

ਮਹਿੰਗੀਆਂ ਘੜੀਆਂ : ਇਕ ਘੜੀ ਬਦਲੇ ਖ਼ਰੀਦ ਸਕਦੇ ਹੋ ਅੱਧਾ ਦੇਸ਼ !

ਮਹਿੰਗੀਆਂ ਘੜੀਆਂ : ਇਕ ਘੜੀ ਬਦਲੇ ਖ਼ਰੀਦ ਸਕਦੇ ਹੋ ਅੱਧਾ ਦੇਸ਼ !

Dr. Pardeep singhBy : Dr. Pardeep singh

  |  13 Jun 2024 6:33 AM GMT

  • whatsapp
  • Telegram
  • koo

ਚੰਡੀਗੜ੍ਹ: ਦਿੱਲੀ ਦੇ ਏਅਰਪੋਰਟ ’ਤੇ ਅਕਤੂਬਰ 2022 ਵਿੱਚ ਇਕ ਵਿਅਕਤੀ ਕੋਲੋਂ 28 ਕਰੋੜ ਰੁਪਏ ਦੀਆਂ ਬਰਾਮਦ ਹੋਈਆਂ ਘੜੀਆਂ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ, ਜਿਨ੍ਹਾਂ ਵਿਚੋਂ ਇਕ ਘੜੀ ਦੀ ਕੀਮਤ 27 ਕਰੋੜ ਰੁਪਏ ਸੀ ਪਰ ਜੇਕਰ ਵਿਸ਼ਵ ਦੀਆਂ ਮਹਿੰਗੀਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਮੁਕਾਬਲੇ ਇਹ ਕੀਮਤ ਕੁੱਝ ਵੀ ਨਹੀਂ। ਕੁੱਝ ਘੜੀਆਂ ਤਾਂ ਇੰਨੀਆਂ ਜ਼ਿਆਦਾ ਮਹਿੰਗੀਆਂ ਨੇ ਕਿ ਉਸ ਨੂੰ ਵੇਚ ਕੇ ਤੁਸੀਂ ਇਕ ਜਾਂ ਦੋ ਨਹੀਂ ਬਲਕਿ 4ਬੀਐਚਕੇ ਦੇ 150 ਫਲੈਟ ਖ਼ਰੀਦ ਸਕਦੇ ਹੋ, 50 ਤੋਂ ਜ਼ਿਆਦਾ ਬੀਐਮਡਬਲਯੂ ਕਾਰਾਂ ਖ਼ਰੀਦ ਸਕਦੇ ਹੋ ਅਤੇ ਉਸ ਘੜੀ ਦੀ ਕੀਮਤ ਵਿਚ ਘੱਟ ਤੋਂ ਘੱਟ 4-5 ਪ੍ਰਾਈਵੇਟ ਜੈੱਟ ਤੱਕ ਖ਼ਰੀਦ ਸਕਦੇ ਹੋ।

ਵਿਸ਼ਵ ਦੀਆਂ ਇਨ੍ਹਾਂ ਮਹਿੰਗੀਆਂ ਘੜੀਆਂ ਵਿਚੋਂ ਕੁੱਝ ਤਾਂ 200 ਸਾਲ ਤੋਂ ਵੀ ਜ਼ਿਆਦਾ ਪੁਰਾਣੀਆਂ ਨੇ, ਕਿਸੇ ਵੀ ਹੀਰੇ ਜੜੇ ਹੋਏ ਨੇ ਤਾਂ ਕਿਸੇ ਘੜੀ ਨੂੰ ਮਸ਼ਹੂਰ ਹਾਲੀਵੁੱਡ ਅਦਾਕਾਰ ਨੇ ਪਹਿਨਿਆ ਹੋਇਆ ਏ। ਹੋਰ ਤਾਂ ਹੋਰ ਕੁੱਝ ਅਜਿਹੀਆਂ ਘੜੀਆਂ ਵੀ ਮੌਜੂਦ ਨੇ, ਜਿਨ੍ਹਾਂ ਨੂੰ ਹਾਲੇ ਤੱਕ ਕੋਈ ਪਹਿਨ ਹੀ ਨਹੀਂ ਸਕਿਆ। ਇਹ ਘੜੀਆਂ ਇੰਨੀਆਂ ਜ਼ਿਆਦਾ ਮਹਿੰਗੀਆਂ ਨੇ ਕਿ ਇੱਥੇ ਤੁਹਾਡਾ ‘‘ਕਿਡਨੀ ਵੇਚ ਕੇ ਖ਼ਰੀਦ ਲਵਾਂਗੇ’’ ਵਾਲਾ ਜੋਕ ਵੀ ਕਿਸੇ ਕੰਮ ਨਹੀਂ ਆਉਣ ਵਾਲਾ।

ਬ੍ਰੈਗੁਏਟ ਗੈ੍ਰਂਡ ਕੰਪਲੀਕੇਸ਼ਨ ਮੈਰੀ ਐਂਟੋਨੇਟ : -

ਇਹ ਮਹਿੰਗੇ ਬ੍ਰਾਂਡ ਦੀ ਹੱਥ ਘੜੀ ਐ ਪਰ ਹੱਥ ’ਤੇ ਪਹਿਨੀ ਨਹੀਂ ਜਾਂਦੀ। ਕਈ ਲੋਕ ਤਾਂ ਇਸ ਨੂੰ ਹੱਥ ’ਤੇ ਉਠਾਉਣਾ ਵੀ ਨਹੀਂ ਚਾਹੁਣਗੇ ਕਿਉਂਕਿ ਜੇਕਰ ਇੰਨੀ ਮਹਿੰਗੀ ਘੜੀ ਡਿੱਗ ਕੇ ਟੁੱਟ ਗਈ ਤਾਂ ਸਾਰੀ ਜ਼ਿੰਦਗੀ ਪੈਸੇ ਨਹੀਂ ਪੂਰੇ ਹੋਣੇ। ਜੀ ਹਾਂ, ਇਸ ਘੜੀ ਦੀ ਕੀਮਤ 25 ਮਿਲੀਅਨ ਪੌਂਡ ਯਾਨੀ 230 ਕਰੋੜ ਰੁਪਏ ਐ। ਚੰਗੀ ਤਰ੍ਹਾਂ ਸਮਝ ਲਓ ਕਿ ਜੇਕਰ ਇੰਨਾ ਪੈਸਾ ਤੁਹਾਡੇ ਕੋਲ ਆ ਜਾਵੇ ਤਾਂ ਤੁਸੀਂ ਫਿਲਮ ਅਦਾਕਾਰ ਰਿਤਿਕ ਰੌਸ਼ਨ ਦੀ ਪੂਰੀ ਕੰਪਨੀ ਖ਼ਰੀਦ ਸਕਦੇ ਹੋ। ਇੰਨੇ ਪੈਸੇ ਵਿਚ ਫਿਲਮ ਕੇਜੀਐਫ ਦਾ ਪਾਰਟ-1 ਅਤੇ ਪਾਰਟ-2 ਦੋਵੇਂ ਬਣਾ ਸਕਦੇ ਹੋ, ਫਿਰ ਵੀ ਤੁਹਾਡੇ ਕੋਲ 50 ਕਰੋੜ ਬਚ ਜਾਣਗੇ। ਹੋਰ ਤਾਂ ਹੋਰ ਇੰਨੇ ਪੈਸਿਆਂ ਵਿਚ ਤੁਸੀਂ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਧਾਰ ਦੀ ਪੂਰੀ ਨਗਰ ਪਾਲਿਕਾ ਖ਼ਰੀਦ ਸਕਦੇ ਕਿਉਂਕਿ ਉਸ ਦਾ ਬਜਟ 229 ਕਰੋੜ ਰੁਪਏ ਐ।

ਜੇਕਰ ਇਸ ਘੜੀ ਦੀ ਗੱਲ ਕਰੀਏ ਤਾਂ ਇਹ ਸਵਿੱਟਜ਼ਰਲੈਂਡ ਦਾ ਸਭ ਤੋਂ ਮਹਿੰਗਾ ਬ੍ਰਾਂਡ ਐ ਜੋ ਬੈ੍ਰਗੁਏਟ ਗ੍ਰੈਂਡ ਕੰਪਲੀਕੇਸ਼ਨ ਮੈਰੀ ਐਂਟੋਨੇਟ ਦੇ ਨਾਂਅ ਤੋਂ ਘੜੀਆ ਤਿਆਰ ਕਰਦਾ ਏ ਅਤੇ ਇਸ ਕੰਪਨੀ ਵੱਲੋਂ ਮਹਿਜ਼ ਗਿਣਤੀ ਦੀਆਂ ਘੜੀਆਂ ਹੀ ਤਿਆਰ ਕੀਤੀਆਂ ਜਾਂਦੀਆਂ ਨੇ। ਵੈਸੇ ਇਸ ਘੜੀ ਦੀ ਜਿੰਨੀ ਕੀਮਤ ਐ, ਉਸ ਹਿਸਾਬ ਨਾਲ ਗਿਣ ਗਿਣ ਕੇ ਹੀ ਬਣਾਉਣੀਆਂ ਚਾਹੀਦੀਆਂ ਨੇ, ਕੋਈ ਖ਼ਰੀਦਣ ਵਾਲਾ ਵੀ ਤਾਂ ਚਾਹੀਦੈ। ਦਰਅਸਲ ਇਨ੍ਹਾਂ ਘੜੀਆਂ ਨੂੰ ਰਿਸਟ ਵਾਚ ਨਹੀਂ ਕਹਿੰਦੇ ਬਲਕਿ ਇਸ ਨੂੰ ਪਾਕੇਟ ਵਾਚ ਕਿਹਾ ਜਾਂਦਾ ਏ। ਇਹ ਘੜੀ ਸਭ ਤੋਂ ਪਹਿਲਾਂ ਸਵੀਡਨ ਦੇ ਕਾਊਂਟ ਯਾਨੀ ਮਿਲਟਰੀ ਕਮਾਂਡਰ ਨੇ ਆਪਣੀ ਰਾਣੀ ਦੇ ਲਈ ਬਣਵਾਈ ਸੀ, ਉਸ ਸਮੇਂ ਇਹ ਘੜੀ ਘੰਟੇ, ਮਿੰਟ, ਸਕਿੰਟ ਦੇ ਨਾਲ ਨਾਲ ਤਾਪਮਾਨ ਵੀ ਦੱਸਦੀ ਸੀ।

ਪਾਟੇਕ ਫਿਲਿਪ ਗ੍ਰੈਂਡਮਾਸਟਰ ਚਾਈਮ

ਜੇਕਰ ਤੁਸੀਂ ਪਹਿਲਾਂ ਵਾਲੀ ਘੜੀ ਨਹੀਂ ਖ਼ਰੀਦ ਸਕਦੇ ਜਾਂ ਥੋੜ੍ਹੇ ਪੈਸੇ ਘੱਟ ਪੈ ਜਾਣ ਤਾਂ ਤੁਸੀਂ ਇਹ ਘੜੀ ਖ਼ਰੀਦ ਸਕਦੇ ਹੋ। ਇਸ ਦੀ ਕੀਮਤ ਉਸ ਘੜੀ ਨਾਲੋਂ ਥੋੜ੍ਹੀ ਸਸਤੀ ਐ। ਇਸ ਦੀ ਕੀਮਤ 24.1 ਮਿਲੀਅਨ ਪੌਂਡ ਯਾਨੀ 222 ਕਰੋੜ ਰੁਪਏ ਐ। ਪਾਟੇਕ ਫਿਲਿਪ ਵੀ ਸਵਿੱਟਜ਼ਰਲੈਂਡ ਦਾ ਬ੍ਰਾਂਡ ਐ ਅਤੇ ਮਹਿੰਗੀਆਂ ਲਗਜ਼ਰੀ ਘੜੀਆਂ ਤਿਆਰ ਕਰਦਾ ਏ। ਇਨ੍ਹਾਂ ਮਹਿੰਗੀਆਂ ਘੜੀਆਂ ਦੀ ਖ਼ਾਸ ਗੱਲ ਇਹ ਐ ਕਿ ਇਨ੍ਹਾਂ ਦੀ ਕੀਮਤ ਇੰਨੀ ਜ਼ਿਆਦਾ ਏ ਕਿ ਇਨ੍ਹਾਂ ਨੂੰ ਕੋਈ ਆਮ ਆਦਮੀ ਨਹੀਂ ਖ਼ਰੀਦ ਸਕਦਾ, ਰੇਟ ਦਾ ਨਾਂਅ ਸੁਣ ਕੇ ਜ਼ੁਬਾਨ ਕੰਬਣ ਲੱਗ ਜਾਂਦੀ ਐ। ਇਸ ਕੰਪਨੀ ਦੀ ਗੱਲ ਕਰੀਏ ਤਾਂ ਇਸ ਕੰਪਨੀ ਨੂੰ 1839 ਵਿਚ ਤਿੰਨ ਲੋਕਾਂ ਨੇ ਮਿਲ ਕੇ ਬਣਾਇਆ ਸੀ। ਮੌਜੂਦਾ ਸਮੇਂ ਇਸ ਕੰਪਨੀ ਦੇ ਦੁਨੀਆ ਭਰ ਵਿਚ 400 ਤੋਂ ਜ਼ਿਆਦਾ ਸਟੋਰ ਮੌਜੂਦ ਨੇ। ਇਹ ਕੰਪਨੀ ਰਿਸਟ ਵਾਚ ਅਤੇ ਪਾਕੇਟ ਵਾਚ ਦੋਵੇਂ ਤਰ੍ਹਾਂ ਦੀਆਂ ਘੜੀਆਂ ਤਿਆਰ ਕਰਦੀ ਐ। ਸਾਲ 2020 ਵਿਚ ਜਦੋਂ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਘੜੀਆਂ ਦੀ ਨਿਲਾਮੀ ਹੋਈ ਸੀ ਤਾਂ ਪਹਿਲੀਆਂ 10 ਤੋਂ 8 ਘੜੀਆਂ ਇਸੇ ਬ੍ਰਾਂਡ ਦੀਆਂ ਸਨ।

ਰੋਲੈਕਸ ਕਾਸਮੋਗ੍ਰਾਫ਼ ਡੈਟੋਨਾ :-

ਰੋਲੈਕਸ ਘੜੀਆਂ ਦਾ ਉਹ ਬ੍ਰਾਂਡ ਐ, ਜਿਸ ਨੂੰ ਆਮ ਲੋਕ ਵੀ ਜਾਣਦੇ ਨੇ, ਭਲੇ ਹੀ ਉਹ ਇਨ੍ਹਾਂ ਨੂੰ ਪਹਿਨਦੇ ਨਾ ਹੋਣ। ਰੋਲੈਕਸ ਦੀ ਇਹ ਘੜੀ 2017 ਵਿਚ 146 ਕਰੋੜ ਰੁਪਏ ਵਿਚ ਵਿਕੀ ਸੀ। ਇਹ ਘੜੀ 60 ਦੇ ਦਹਾਕੇ ਵਿਚ ਬਣਾਈ ਗਈ ਸੀ। ਇਸ ਘੜੀ ਵਿਚ ਸਟਾਪਵਾਚ ਵੀ ਮੌਜੂਦ ਐ। ਇਸ ਘੜੀ ਨੂੰ 1968 ਵਿਚ ਉਸ ਸਮੇਂ ਦੇ ਹਾਲੀਵੁੱਡ ਸਟਾਰ ਪਾਲ ਨਿਊਮੈਨ ਨੂੰ ਉਨ੍ਹਾਂ ਦੀ ਪਤਨੀ ਨੇ ਦਿੱਤਾ ਸੀ। ਉਂਝ ਤਾਂ ਤੁਸੀਂ ਇੰਨੇ ਪੈਸਿਆਂ ਵਿਚ ਗ੍ਰੇਟਰ ਨੋਇਡਾ ਵਿਚ 100 3ਬੀਐਚਕੇ ਦੇ ਫਲੈਟ ਖ਼ਰੀਦ ਸਕਦੇ ਹੋ ਪਰ ਜੇਕਰ ਤੁਸੀਂ ਇਸ ਕੀਮਤੀ ਘੜੀ ਵਿਚੋਂ ਹੀ ਟਾਇਮ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਘੜੀ ਖ਼ਰੀਦ ਸਕਦੇ ਹੋ।

ਸਟੀਲ ਪਾਟੇਕ ਫਿਲਿਪ ਰੈਫ 1518 ਇਨ ਸਟੀਲ :-

ਪਾਟੇਕ ਫਿਲਿਪ ਦੀ ਇਹ ਘੜੀ 1941 ਵਿਚ ਬਣੀ ਸੀ। ਉਸ ਸਮੇਂ ਇਹ ਪਹਿਲੀ ਘੜੀ ਸੀ, ਜਿਸ ਵਿਚ ਕੈਲੰਡਰ ਅਤੇ ਸਟਾਪਵਾਚ ਵੀ ਮੌਜੂਦ ਸੀ। 2016 ਵਿਚ ਜਦੋਂ ਇਸ ਘੜੀ ਦੀ ਬੋਲੀ ਲਗਾਈ ਗਈ ਤਾਂ ਇਸ ਦੀ ਕੀਮਤ 82 ਕਰੋੜ ਤੋਂ ਜ਼ਿਆਦਾ ਲਗਾਈ ਗਈ। ਇਸ ਘੜੀ ਦਾ ਪੱਟਾ ਸਟੇਨਲੈੱਸ ਸਟੀਲ ਤੋਂ ਬਣਿਆ ਹੋਇਆ ਏ, ਜੋ ਇਸ ਘੜੀ ਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲਗਾਉਂਦਾ ਹੈ।

ਲੁਈ ਮੋਈਨੇਟ ਮੇਟੀਆਰਿਸ ਕਲੈਕਸ਼ਨ : -

ਲੁਈ ਮੋਈਨੇਟ ਨੂੰ ਮਹਾਨ ਆਵਿਸ਼ਕਾਰ ਮੰਨਿਆ ਜਾਂਦਾ ਏ। ਉਨ੍ਹਾਂ ਨੇ ਹੀ ਕ੍ਰੋਨੋਗ੍ਰਾਫ਼ ਦਾ ਆਵਿਸ਼ਕਾਰ ਕੀਤਾ ਸੀ। ਕ੍ਰੋਨੋਗ੍ਰਾਫ਼ ਨੂੰ ਆਮ ਭਾਸ਼ਾ ਵਿਚ ਸਟਾਪ ਵਾਚ ਵੀ ਕਹਿ ਸਕਦੇ ਹੋ। ਲੁਈ ਨੇ ਕਾਲਜ ਦੇ ਦਿਨਾਂ ਦੌਰਾਨ ਹੀ ਉਨ੍ਹਾਂ ਨੇ ਘੜੀਆਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਲੁਈ ਮੋਈਨੇਟ ਦੀ ਇਸ ਘੜੀ ਦੀ ਕੀਮਤ 32 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ।

ਉਂਝ ਇਹ ਕੁੱਝ ਸਸਤੀਆਂ ਘੜੀਆਂ ਸੀ, ਜੋ ਤੁਹਾਨੂੰ ਦਿਖਾਈਆਂ ਗਈਆਂ ਕਿਉਂਕਿ ਅਸਲੀ ਮਹਿੰਗੀ ਘੜੀ ਤਾਂ ਤੁਸੀਂ ਹਾਲੇ ਦੇਖੀ ਹੀ ਨਹੀਂ। ਜੀ ਹਾਂ, ਇਸ ਘੜੀ ਦਾ ਨਾਮ ਗ੍ਰੇਫ ਡਾਇਮੰਡਸ ਹੈਲਯੂਸਿਨੇਸ਼ਨ ਐ, ਜਿਸ ਦੀ ਕੀਮਤ 405 ਕਰੋੜ ਰੁਪਏ ਹੈ। ਯਾਨੀ ਕਿ ਇਸ ਘੜੀ ਦੇ ਬਦਲੇ ਤੁਸੀਂ ਅੱਧਾ ਅਫ਼ਰੀਕੀ ਦੇਸ਼ ਗਾਂਬੀਆ ਖ਼ਰੀਦ ਸਕਦੇ ਹੋ। ਇਸੇ ਕੰਪਨੀ ਦੀ ਇਕ ਹੋਰ ਘੜੀ ਵੀ ਮੌਜੂਦ ਐ, ਜਿਸ ਦਾ ਨਾਮ ਫੈਸੀਨੇਸ਼ਨ ਹੈ। ਹੀਰਿਆਂ ਨਾਲ ਜੜੀ ਹੋਈ ਇਸ ਘੜੀ ਦੀ ਕੀਮਤ 320 ਕਰੋੜ ਰੁਪਏ ਦੱਸੀ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it