Begin typing your search above and press return to search.

ਇਹ ਸਿੱਖ ਰਾਜਕੁਮਾਰੀ ਨੇ ਬਣਵਾਇਆ ਸੀ ਏਮਜ਼ ਹਸਪਤਾਲ, ਪੜ੍ਹੋ ਪੂਰੀ ਰਿਪੋਰਟ

ਭਾਰਤ ਦੇ ਇਤਿਹਾਸ ’ਚ ਭਾਵੇਂ ਸੈਂਕੜੇ ਨਹੀਂ ਹਜ਼ਾਰਾਂ ਸੁਤੰਤਰਤਾ ਸੈਨਾਨੀਆਂ ਦੇ ਨਾਂਅ ਦਰਜ ਹਨ ਪਰ ਇਨ੍ਹਾਂ ਵਿਚੋਂ ਇਕ ਰਾਜਕੁਮਾਰੀ ਅੰਮ੍ਰਿਤ ਕੌਰ ਦਾ ਨਾਮ ਵੀ ਪ੍ਰਮੁੱਖ ਸੁਤੰਤਰਤਾ ਸੈਨਾਨੀਆਂ ਅਤੇ ਦੇਸ਼ ਦੀਆਂ ਪ੍ਰਭਾਵਸ਼ਾਲੀ ਔਰਤਾਂ ਵਿਚ ਗਿਣਿਆ ਜਾਂਦਾ ਹੈ। ਰਾਜਕੁਮਾਰੀ ਅੰਮ੍ਰਿਤ ਕੌਰ ਜਿੱਥੇ ਆਜ਼ਾਦੀ ਅੰਦੋਲਨ ਦਾ ਹਿੱਸਾ ਬਣੇ, ਉਥੇ ਹੀ ਉਨ੍ਹਾਂ ਨੂੰ ਦੇਸ਼ ਦੀ ਪਹਿਲੀ ਮਹਿਲਾ ਕੈਬਨਿਟ ਮੰਤਰੀ ਬਣਨ ਦਾ ਮਾਣ ਵੀ ਹਾਸਲ ਹੈ, ਜਿਸ ਦੌਰਾਨ ਉਨ੍ਹਾਂ ਨੇ ਸਿਹਤ ਸਹੂਲਤਾਂ ਲਈ ਅਜਿਹੇ ਕਾਰਜ ਕੀਤੇ, ਜੋ ਲੋਕਾਂ ਲਈ ਵਰਦਾਨ ਸਾਬਤ ਹੋਏ।

ਇਹ ਸਿੱਖ ਰਾਜਕੁਮਾਰੀ ਨੇ ਬਣਵਾਇਆ ਸੀ ਏਮਜ਼ ਹਸਪਤਾਲ, ਪੜ੍ਹੋ ਪੂਰੀ ਰਿਪੋਰਟ

Dr. Pardeep singhBy : Dr. Pardeep singh

  |  13 Jun 2024 11:45 AM GMT

  • whatsapp
  • Telegram
  • koo

ਚੰਡੀਗੜ੍ਹ: ਭਾਰਤ ਦੇ ਇਤਿਹਾਸ ’ਚ ਭਾਵੇਂ ਸੈਂਕੜੇ ਨਹੀਂ ਹਜ਼ਾਰਾਂ ਸੁਤੰਤਰਤਾ ਸੈਨਾਨੀਆਂ ਦੇ ਨਾਂਅ ਦਰਜ ਹਨ ਪਰ ਇਨ੍ਹਾਂ ਵਿਚੋਂ ਇਕ ਰਾਜਕੁਮਾਰੀ ਅੰਮ੍ਰਿਤ ਕੌਰ ਦਾ ਨਾਮ ਵੀ ਪ੍ਰਮੁੱਖ ਸੁਤੰਤਰਤਾ ਸੈਨਾਨੀਆਂ ਅਤੇ ਦੇਸ਼ ਦੀਆਂ ਪ੍ਰਭਾਵਸ਼ਾਲੀ ਔਰਤਾਂ ਵਿਚ ਗਿਣਿਆ ਜਾਂਦਾ ਹੈ। ਰਾਜਕੁਮਾਰੀ ਅੰਮ੍ਰਿਤ ਕੌਰ ਜਿੱਥੇ ਆਜ਼ਾਦੀ ਅੰਦੋਲਨ ਦਾ ਹਿੱਸਾ ਬਣੇ, ਉਥੇ ਹੀ ਉਨ੍ਹਾਂ ਨੂੰ ਦੇਸ਼ ਦੀ ਪਹਿਲੀ ਮਹਿਲਾ ਕੈਬਨਿਟ ਮੰਤਰੀ ਬਣਨ ਦਾ ਮਾਣ ਵੀ ਹਾਸਲ ਹੈ, ਜਿਸ ਦੌਰਾਨ ਉਨ੍ਹਾਂ ਨੇ ਸਿਹਤ ਸਹੂਲਤਾਂ ਲਈ ਅਜਿਹੇ ਕਾਰਜ ਕੀਤੇ, ਜੋ ਲੋਕਾਂ ਲਈ ਵਰਦਾਨ ਸਾਬਤ ਹੋਏ।

ਰਾਜਕੁਮਾਰੀ ਦਾ ਪਿਛੋਕੜ

ਰਾਜਕੁਮਾਰੀ ਅੰਮ੍ਰਿਤ ਕੌਰ ਦਾ ਜਨਮ 2 ਫਰਵਰੀ 1889 ਨੂੰ ਲਖਨਊ ਵਿਚ ਹੋਇਆ, ਉਹ ਪੰਜਾਬ ਦੇ ਕਪੂਰਥਲਾ ਰਾਜ ਘਰਾਣੇ ਦੇ ਉਤਰਾਧਿਕਾਰੀਆਂ ਵਿਚੋਂ ਇਕ ਰਾਜਾ ਹਰਨਾਮ ਸਿੰਘ ਦੀ ਪੁੱਤਰੀ ਸੀ। ਰਾਜਕੁਮਾਰੀ ਅੰਮ੍ਰਿਤ ਕੌਰ ਨੇ ਆਪਣੀ ਉਚ ਸਿੱਖਿਆ ਇੰਗਲੈਂਡ ਤੋਂ ਹਾਸਲ ਕੀਤੀ ਜਦਕਿ ਐਮਏ ਦੀ ਡਿਗਰੀ ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਇਕ ਵਾਰ ਅੰਗਰੇਜ਼ਾਂ ਨੇ ਰਾਜਾ ਸਰ ਹਰਨਾਮ ਸਿੰਘ ਦੇ ਪਰਿਵਾਰ ਨੂੰ ਇਕ ਪਾਰਟੀ ਵਿਚ ਆਉਣ ਦਾ ਸੱਦਾ ਦਿੱਤਾ, ਜਿੱਥੇ ਉਹ ਆਪਣੀ 20 ਸਾਲਾ ਬੇਟੀ ਰਾਜਕੁਮਾਰੀ ਅੰਮ੍ਰਿਤ ਕੌਰ ਦੇ ਨਾਲ ਪਹੁੰਚੇ ਸੀ। ਪਾਰਟੀ ਦੌਰਾਨ ਇਕ ਅੰਗਰੇਜ਼ ਅਫ਼ਸਰ ਨੇ ਰਾਜਕੁਮਾਰੀ ਨੂੰ ਆਪਣੇ ਨਾਲ ਡਾਂਸ ਲਈ ਬੁਲਾਇਆ ਪਰ ਅੰਮ੍ਰਿਤ ਕੌਰ ਨੇ ਸਾਫ਼ ਮਨ੍ਹਾਂ ਕਰ ਦਿੱਤਾ। ਉਨ੍ਹਾਂ ਦੇ ਇਸ ਵਰਤਾਅ ਤੋਂ ਅੰਗਰੇਜ਼ ਅਫ਼ਸਰ ਨੂੰ ਇੰਨਾ ਬੁਰਾ ਲੱਗਿਆ ਕਿ ਉਸ ਨੇ ਗੁੱਸੇ ਵਿਚ ਆਖ ਦਿੱਤਾ ਕਿ ਭਾਰਤੀਆਂ ਨੂੰ ਕਦੇ ਆਜ਼ਾਦੀ ਨਹੀਂ ਦੇਣੀ ਚਾਹੀਦੀ, ਉਹ ਵਿਗੜ ਗਏ ਨੇ। ਆਪਣੇ ਦੇਸ਼ ਵਾਸੀਆਂ ਬਾਰੇ ਅਜਿਹੀ ਗੱਲ ਸੁਣ ਕੇ ਰਾਜਕੁਮਾਰੀ ਨੂੰ ਵੀ ਬਹੁਤ ਗੁੱਸਾ ਆਇਆ ਅਤੇ ਉਨ੍ਹਾਂ ਨੇ ਆਜ਼ਾਦੀ ਸੰਗਰਾਮ ਦੇ ਅੰਦੋਲਨ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕਰ ਲਿਆ।

ਅੰਮ੍ਰਿਤ ਕੌਰ ਦੀ ਸਿੱਖਿਆ

ਜਿਵੇਂ ਹੀ ਇੰਗਲੈਂਡ ਵਿਚ ਰਾਜਕੁਮਾਰੀ ਅੰਮ੍ਰਿਤ ਕੌਰ ਦੀ ਸਿੱਖਿਆ ਪੂਰੀ ਹੋਈ ਤਾਂ ਉਹ ਭਾਰਤ ਪਰਤ ਆਈ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਸ਼ਾਮਲ ਹੋ ਗਈ। ਰਾਜਕੁਮਾਰੀ ਨੇ ਆਜ਼ਾਦੀ ਅੰਦੋਲਨ ਵਿਚ ਭਾਗ ਲੈਣ ਲਈ ਜਲਿ੍ਹਆਂ ਵਾਲਾ ਬਾਗ਼ ਦੇ ਖ਼ੂਨੀ ਕਾਂਡ ਤੋਂ ਬਾਅਦ ਮਹਾਤਮਾ ਗਾਂਧੀ ਨਾਲ ਜਲੰਧਰ ਵਿਚ ਮੁਲਾਕਾਤ ਕੀਤੀ ਅਤੇ ਅੰਦੋਲਨ ਨਾਲ ਜੁੜਨ ਦੀ ਇੱਛਾ ਜਤਾਈ। ਇਕ ਰਾਜਕੁਮਾਰੀ ਲਈ ਅੰਦੋਲਨ ਨਾਲ ਜੁੜਨਾ ਸੌਖਾ ਨਹੀਂ ਸੀ, ਮਹਾਤਮਾ ਗਾਂਧੀ ਨੇ ਪ੍ਰੀਖਿਆ ਦੇ ਲਈ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਸੇਵਾਗ੍ਰਾਮ ਆਸ਼ਰਮ ਵਿਚ ਹਰੀਜਨਾਂ ਦੀ ਸੇਵਾ ਅਤੇ ਸਾਫ਼ ਸਫ਼ਾਈ ਦਾ ਕੰਮ ਸੌਂਪ ਦਿੱਤਾ ਪਰ ਅੰਮ੍ਰਿਤ ਕੌਰ ਮਹਾਤਮਾ ਗਾਂਧੀ ਦੀ ਇਸ ਪ੍ਰੀਖਿਆ ’ਤੇ ਖ਼ਰੀ ਉਤਰੀ। ਇਸ ਮਗਰੋਂ ਉਹ ਮਹਾਤਮਾ ਗਾਂਧੀ ਦੀ ਸਕੱਤਰ ਵਜੋਂ ਕੰਮ ਕਰਨ ਲੱਗੀ। ਉਨ੍ਹਾਂ ਨੇ ਸਰੋਜਨੀ ਨਾਇਡੂ ਨਾਲ ਮਿਲ ਕੇ ਆਲ ਇੰਡੀਆ ਵੁਮੈਨ ਕਾਨਫਰੰਸ ਅਤੇ ਆਈ ਇੰਡੀਆ ਵੁਮੈਨ ਕਾਂਗਰਸ ਦੀ ਸਥਾਪਨਾ ਕੀਤੀ। 1942 ਵਿਚ ਅੰਗਰੇਜ਼ਾਂ ਨੇ ਉਨ੍ਹਾਂ ’ਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ। ਅੰਬਾਲਾ ਜੇਲ੍ਹ ਵਿਚ ਉਨ੍ਹਾਂ ਦੀ ਤਬੀਅਤ ਕਾਫ਼ੀ ਖ਼ਰਾਬ ਹੋ ਗਈ, ਜਿਸ ਮਗਰੋਂ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਜੇਲ੍ਹ ਵਿਚੋਂ ਕੱਢ ਕੇ ਸ਼ਿਮਲਾ ਦੇ ਮੈਨੋਵਿਰਲ ਹਵੇਲੀ ਵਿਚ 3 ਸਾਲ ਲਈ ਨਜ਼ਰਬੰਦ ਕਰ ਦਿੱਤਾ। ਰਾਜਕੁਮਾਰੀ ਅੰਮ੍ਰਿਤ ਕੌਰ ਨੇ ਮਹਾਤਮਾ ਗਾਂਧੀ ਵੱਲੋਂ ਚਲਾਏ ਗਏ ਭਾਰਤ ਛੱਡੋ ਅੰਦੋਲਨ ਸਮੇਤ ਸਾਰੇ ਅੰਦੋਲਨਾਂ ਵਿਚ ਹਿੱਸਾ ਲਿਆ ਅਤੇ ਕਈ ਵਾਰ ਜੇਲ੍ਹ ਯਾਤਰਾ ਵੀ ਕੀਤੀ।

ਰਾਜਕੁਮਾਰੀ ਅੰਮ੍ਰਿਤ ਕੌਰ ਦੇਸ਼ ਦੀ ਆਜ਼ਾਦੀ ਮਿਲਣ ਤੋਂ ਬਾਅਦ ਜਵਾਹਰ ਲਾਲ ਨਹਿਰੂ ਦੇ ਮੰਤਰੀ ਮੰਡਲ ਦਾ ਹਿੱਸਾ ਬਣੀ। ਉਨ੍ਹਾਂ ਨੂੰ ਦੇਸ਼ ਦੀ ਸਿਹਤ ਮੰਤਰੀ ਬਣਾਇਆ ਗਿਆ। ਉਨ੍ਹਾਂ ਨੂੰ ਦੇਸ਼ ਦੀ ਪਹਿਲੀ ਮਹਿਲਾ ਕੈਬਨਿਟ ਮੰਤਰੀ ਬਣਨ ਦਾ ਮਾਣ ਹਾਸਲ ਐ। ਸਾਲ 1950 ਵਿਚ ਉਨ੍ਹਾਂ ਨੂੰ ਵਰਲਡ ਹੈਲਥ ਅਸੈਂਬਲੀ ਦੀ ਪ੍ਰਧਾਨ ਵੀ ਚੁਣਿਆ ਗਿਆ। ਉਨ੍ਹਾਂ ਨੇ ਸਾਲ 1957 ਤੱਕ ਭਾਰਤ ਦੇ ਸਿਹਤ ਮੰਤਰੀ ਵਜੋਂ ਕੰਮ ਕੀਤਾ। ਇਸ ਦੌਰਾਨ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਅਜਿਹੇ ਕਾਰਜ ਕੀਤੇ, ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਏ। ਇਨ੍ਹਾਂ ਵਿਚੋਂ ਇਕ ਸੀ ਏਮਜ਼ ਹਸਪਤਾਲ ਦੀ ਸਥਾਪਨਾ। ਜਦੋਂ ਏਮਜ਼ ਦੀ ਸਥਾਪਨਾ ਹੋਈ ਤਾਂ ਉਸ ਸਮੇਂ ਭਾਰਤ ਕੋਲ ਇੰਨਾ ਬਜਟ ਨਹੀਂ ਸੀ ਪਰ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਕੌਮਾਂਤਰੀ ਪੱਧਰ ’ਤੇ ਏਮਜ਼ ਦੀ ਸਥਾਪਨਾ ਲਈ ਫੰਡ ਇਕੱਠਾ ਕਰਨ ਵਿਚ ਵਡਮੁੱਲਾ ਯੋਗਦਾਨ ਦਿੱਤਾ ਤਾਂ ਕਿਤੇ ਜਾ ਕੇ ਏਮਜ਼ ਹਸਪਤਾਲ ਤਿਆਰ ਹੋ ਸਕਿਆ ਜੋ ਮੌਜੂਦਾ ਸਮੇਂ ਭਾਰਤ ਦੀ ਸਿਹਤ ਵਿਵਸਥਾ ਦਾ ਅਹਿਮ ਹਿੱਸਾ ਏ।

ਸਾਲ 1955 ਵਿਚ ਜਦੋਂ ਭਾਰਤ ਵਿਚ ਮਲੇਰੀਆ ਦੀ ਬਿਮਾਰੀ ਪੂਰੇ ਸ਼ਿਖ਼ਰਾਂ ’ਤੇ ਸੀ ਤਾਂ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਮਲੇਰੀਆ ਦੇ ਵਿਰੁੱਧ ਵੱਡੇ ਪੱਧਰ ’ਤੇ ਮੁਹਿੰਮ ਚਲਾਈ। ਜਿਸ ਦੇ ਚਲਦਿਆਂ ਰਾਜਕੁਮਾਰੀ ਅੰਮ੍ਰਿਤ ਕੌਰ ਦਾ ਨਾਮ ਉਸ ਸਮੇਂ ਟਾਈਮਜ਼ ਮੈਗਜ਼ੀਨ ਵੱਲੋਂ ਸਦੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਵਿਚ ਸ਼ੁਮਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਰਾਜਕੁਮਾਰੀ ਨੇ ਹੋਰ ਵੀ ਬਹੁਤ ਸਾਰੇ ਅਨੇਕਾਂ ਲੋਕ ਭਲਾਈ ਕਾਰਜ ਕੀਤੇ। ਭਾਵੇਂ ਕਿ 6 ਫਰਵਰੀ 1964 ਨੂੰ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ ਪਰ ਅੱਜ ਵੀ ਉਨ੍ਹਾਂ ਦਾ ਨਾਮ ਭਾਰਤੀ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਐ ਅਤੇ ਉਨ੍ਹਾਂ ਦੇ ਕੰਮਾਂ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ।

ਰਿਪੋਰਟ- ਸ਼ਾਹ

Next Story
ਤਾਜ਼ਾ ਖਬਰਾਂ
Share it