Begin typing your search above and press return to search.

ਸੀਐਮ ਮਾਨ ਤੇ ਪ੍ਰਤਾਪ ਬਾਜਵਾ ਵਿਚਾਲੇ ਜ਼ੁਬਾਨੀ ਜੰਗ

ਚੰਡੀਗੜ੍ਹ, 4 ਮਾਰਚ, ਨਿਰਮਲ : ਪੰਜਾਬ ਸਰਕਾਰ ਦਾ ਬਜਟ ਸੈਸ਼ਨ ਜਾਰੀ ਹੈ। ਇਸ ਦੌਰਾਨ ਚੰਡੀਗੜ੍ਹ ਵਿਧਾਨ ਸਭਾ ਵਿਚ ਸੀਐਮ ਮਾਨ ਤੇ ਪ੍ਰਤਾਪ ਬਾਜਵਾ ਵਿਚਾਲੇ ਜ਼ੁਬਾਨੀ ਜੰਗ ਹੋਈ। ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਰਾਜਪਾਲ ਬਨਵਾਰੀ ਲਾਲ ਦੇ ਭਾਸ਼ਣ ’ਤੇ ਬਹਿਸ ਹੋਣੀ ਸੀ । ਇਸ ਤੋਂ ਪਹਿਲਾਂ ਜਿਵੇਂ ਹੀ ਸੀਐਮ ਮਾਨ ਬੋਲਣ […]

ਸੀਐਮ ਮਾਨ ਤੇ ਪ੍ਰਤਾਪ ਬਾਜਵਾ ਵਿਚਾਲੇ ਜ਼ੁਬਾਨੀ ਜੰਗ
X

Editor EditorBy : Editor Editor

  |  4 March 2024 8:15 AM IST

  • whatsapp
  • Telegram


ਚੰਡੀਗੜ੍ਹ, 4 ਮਾਰਚ, ਨਿਰਮਲ : ਪੰਜਾਬ ਸਰਕਾਰ ਦਾ ਬਜਟ ਸੈਸ਼ਨ ਜਾਰੀ ਹੈ। ਇਸ ਦੌਰਾਨ ਚੰਡੀਗੜ੍ਹ ਵਿਧਾਨ ਸਭਾ ਵਿਚ ਸੀਐਮ ਮਾਨ ਤੇ ਪ੍ਰਤਾਪ ਬਾਜਵਾ ਵਿਚਾਲੇ ਜ਼ੁਬਾਨੀ ਜੰਗ ਹੋਈ। ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਰਾਜਪਾਲ ਬਨਵਾਰੀ ਲਾਲ ਦੇ ਭਾਸ਼ਣ ’ਤੇ ਬਹਿਸ ਹੋਣੀ ਸੀ । ਇਸ ਤੋਂ ਪਹਿਲਾਂ ਜਿਵੇਂ ਹੀ ਸੀਐਮ ਮਾਨ ਬੋਲਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਸਪੀਕਰ ਕੁਲਤਾਰ ਸੰਧਵਾਂ ਨੂੰ ਤਾਲਾ-ਚਾਬੀ ਦਾ ਲਿਫ਼ਾਫ਼ਾ ਗਿਫ਼ਟ ਕਰ ਦਿੱਤਾ।

ਸੀਐਮ ਮਾਨ ਨੇ ਕਿਹਾ ਕਿ ਮੈਂ ਸੱਚ ਬੋਲਾਂਗਾ ਤਾਂ ਵਿਰੋਧੀ ਧਿਰ ਭੱਜ ਜਾਵੇਗੀ। ਇਸ ਨੂੰ ਲੈ ਕੇ ਵਿਰੋਧੀ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੜਾ ਵਿਰੋਧ ਜਤਾਇਆ। ਵਿਧਾਨ ਸਭਾ ਵਿਚ ਇਸ ਗੱਲ ’ਤੇ ਜੰਮ ਕੇ ਹੰਗਾਮਾ ਸ਼ੁਰੂ ਹੋ ਗਿਆ। ਸੀਐਮ ਅਤੇ ਬਾਜਵਾ ਵਿਚ ਜ਼ੁਬਾਨੀ ਜੰਗ ਹੋਈ।
ਕਰੀਬ ਅੱਧੇ ਘੰਟੇ ਤੱਕ ਬਹਿਸ ਹੁੰਦੀ ਰਹੀ। ਉਸ ਤੋਂ ਬਾਅਦ ਸਪੀਕਰ ਨੇ 15 ਮਿੰਟ ਦੇ ਲਈ ਵਿਧਾਨ ਸਭਾ ਮੁਅੱਤਲ ਕਰ ਦਿੱਤੀ। 15 ਮਿੰਟ ਬਾਅਦ ਵਿਧਾਨ ਸਭਾ ਦੀ ਕਾਰਵਾਈ ਮੁੜ ਚਾਲੂ ਕੀਤੀ ਗਈ। ਵਿਰੋਧੀ ਧਿਰ ਇਸ ਦਾ ਲਗਾਤਾਰ ਵਿਰੋਧ ਕਰਦੀ ਰਹੀ।


ਦੱਸਦੇ ਚਲੀਏ ਕਿ ਇਸ ਤੋਂ ਪਹਿਲਾਂ ਇੱਕ ਮਾਰਚ ਨੂੰ ਸੈਸ਼ਨ ਦੇ ਪਹਿਲੇ ਦਿਨ ਕਾਂਗਰਸੀ ਵਿਧਾਇਕਾਂ ਨੇ ਗਵਰਨਰ ਨੂੰ ਬਜਟ ਭਾਸ਼ਣ ਨਹੀਂ ਪੜ੍ਹਨ ਦਿੱਤਾ ਸੀ। ਇਸ ਕਾਰਨ ਕਰਕੇ ਗਵਰਨਰ ਨੇ ਭਾਸ਼ਣ ਦੀ ਪਹਿਲੀ ਅਤੇ ਆਖਰੀ ਲਾਈਨ ਪੜ੍ਹ ਕੇ ਖਤਮ ਕਰ ਦਿੱਤੀ ਸੀ। ਕਾਂਗਰਸ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਪਹਿਲੇ ਦਿਨ ਜੰਮ ਕੇ ਹੰਗਾਮਾ ਕੀਤਾ ਸੀ। ਜਿਸ ਕਾਰਨ ਸਿਰਫ 13 ਮਿੰਟ ਵਿਚ ਹੀ ਵਿਧਾਨ ਸਭਾ ਦੀ ਕਾਰਵਾਈ ਖਤਮ ਕਰ ਦਿੱਤੀ।

ਇਹ ਵੀ ਪੜ੍ਹੋ

ਬੁਲੰਦਸ਼ਹਿਰ ਵਿਚ ਕਾਰ ਨਹਿਰ ਵਿਚ ਡਿੱਗਣ ਕਾਰਨ 6 ਲੋਕ ਡੁੱਬ ਗਏ ਹਨ। ਬੁਲੰਦਸ਼ਹਿਰ ਵਿਚ ਸੋਮਵਾਰ ਸਵੇਰੇ ਬਰਾਤੀਆਂ ਨਾਲ ਭਰੀ ਇਕ ਕਾਰ ਨਹਿਰ ’ਚ ਡਿੱਗ ਗਈ। ਹਾਦਸੇ ’ਚ 3 ਦੀ ਮੌਤ ਹੋ ਗਈ, ਜਦਕਿ 3 ਦੀ ਭਾਲ ਜਾਰੀ ਹੈ। ਐਸਡੀਆਰਐਫ ਦੀ ਟੀਮ ਨੇ 2 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਕਾਰ ’ਚ 8 ਲੋਕ ਸਵਾਰ ਸਨ। ਹਾਦਸਾ ਸਵੇਰੇ ਕਰੀਬ 4 ਵਜੇ ਵਾਪਰਿਆ।

ਕਾਕੋੜ ਇਲਾਕੇ ਦੇ ਸ਼ੇਰਪੁਰ ਪਿੰਡ ਨਿਵਾਸੀ ਰੌਬਿਨ ਦਾ ਅਲੀਗੜ੍ਹ ਪਿਸਾਵਾ ਵਿਚ ਵਿਆਹ ਸੀ। ਇਸੇ ਵਿਆਹ ਵਿਚ ਸ਼ਾਮਲ ਹੋਣ ਲਈ ਰੌਬਿਨ ਦਾ ਭਤੀਜਾ ਮਨੀਸ਼ ਅਪਣੇ ਪਰਵਾਰ ਦੇ ਨਾਲ ਈਕੋ ਕਾਰ ਵਿਚ ਜਾ ਰਿਹਾ ਸੀ। ਉਸ ਦੇ ਨਾਲ ਉਸ ਦੀ ਭੈਣ ਕਾਂਤਾ, ਅੰਜਲੀ, ਭੂਆ ਦਾ ਮੁੰਡਾ ਪ੍ਰਸ਼ਾਂਤ, ਭਾਣਜੀ ਅਤੇ ਕੈਲਾਸ਼ ਸੀ। ਜਦ ਕਾਰ ਜਹਾਂਗੀਰਪੁਰ ਦੀ ਕਪਨਾ ਨਹਿਰ ਦੇ ਕੋਲ ਪਹੁੰਚੀ ਤਾਂ ਬੇਕਾਬੂ ਹੋ ਕੇ ਕਾਰ ਨਹਿਰ ਵਿਚ ਜਾ ਡਿੱਗੀ।

ਜਦੋਂ ਉੱਥੋਂ ਲੰਘ ਰਹੇ ਰਾਹਗੀਰਾਂ ਨੂੰ ਸੂਚਨਾ ਮਿਲੀ ਤਾਂ ਦਹਿਸ਼ਤ ਦਾ ਮਾਹੌਲ ਬਣ ਗਿਆ। ਆਸਪਾਸ ਦੇ ਲੋਕ ਉਥੇ ਇਕੱਠੇ ਹੋ ਗਏ। ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਕਾਰ ’ਚ ਸਵਾਰ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।

ਐਸਡੀਆਰਐਫ ਦੀ ਟੀਮ ਦੇ ਨਾਲ-ਨਾਲ ਸਥਾਨਕ ਗੋਤਾਖੋਰਾਂ ਨੇ ਵੀ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਸਵੇਰੇ ਕਰੀਬ 6 ਵਜੇ ਤੱਕ ਮਨੀਸ਼, ਕਾਂਤਾ ਅਤੇ ਅੰਜਲੀ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਮ੍ਰਿਤਕ ਦੇ ਭਰਾ ਰਾਹੁਲ ਨੇ ਦੱਸਿਆ ਕਿ 8 ਲੋਕ ਸ਼ੇਖਪੁਰਾ ਤੋਂ ਅਲੀਗੜ੍ਹ ਪਿਸਾਵਾ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਰਸਤੇ ਵਿੱਚ ਮੀਂਹ ਵੀ ਪੈ ਰਿਹਾ ਸੀ, ਜਿਸ ਦੇ ਚਲਦਿਆਂ ਕਾਰ ਨਹਿਰ ਵਿੱਚ ਡਿੱਗ ਗਈ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਮ ਅਤੇ ਐਸਐਸਪੀ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪੁੱਜੇ।

ਬੁਲੰਦਸ਼ਹਿਰ ਦੇ ਏਡੀਐਮ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਸ਼ੇਰਪੁਰ ਪਿੰਡ ਦੇ ਵਾਸੀ ਇੱਕ ਵਿਆਹ ਸਮਾਗਮ ਲਈ ਜਾ ਰਹੇ ਸਨ। ਪਰ ਉਨ੍ਹਾਂ ਦੀ ਗੱਡੀ ਨਹਿਰ ਵਿੱਚ ਡਿੱਗ ਗਈ। ਸਾਨੂੰ ਰਾਤ ਨੂੰ 3 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ। ਬਾਕੀ ਲੋਕਾਂ ਦੀ ਭਾਲ ਜਾਰੀ ਹੈ। ਐਸ.ਡੀ.ਆਰ.ਐਫ. ਅਤੇ ਹੋਰ ਟੀਮਾਂ ਖੋਜ ਵਿੱਚ ਰੁੱਝੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ 3 ਲੋਕ ਅਜੇ ਵੀ ਲਾਪਤਾ ਹਨ।

Next Story
ਤਾਜ਼ਾ ਖਬਰਾਂ
Share it