ਅਮਰੀਕਾ : 28 ਲੱਖ ਡਾਲਰ ਦੀ ਧੋਖਾਧੜੀ ਵਿਚ ਭਾਰਤੀ ਨਾਗਰਿਕ ਦੋਸ਼ੀ ਕਰਾਰ
ਵਾਸ਼ਿੰਗਟਨ, 28 ਸਤੰਬਰ, ਹ.ਬ. : ਅਮਰੀਕਾ ਵਿਚ ਯੋਗੇਸ਼ ’ਤੇ ਦੋਸ਼ ਹੈ ਕਿ ਬਿਲਿੰਗ ਮੈਡੀਕੇਅਰ ਤੋਂ ਬਾਹਰ ਹੋਣ ਦੇ ਬਾਵਜੂਦ ਉਸ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਫਰਜ਼ੀ ਨਾਂ, ਦਸਤਖਤ ਕੀਤੇ ਅਤੇ ਦੋ ਮਹੀਨਿਆਂ ਤੱਕ ਪਛਾਣ ਛੁਪਾਈ ਅਤੇ ਮੈਡੀਕੇਅਰ ਤੋਂ ਕਰੀਬ 28 ਲੱਖ ਡਾਲਰ ਦੀ ਅਦਾਇਗੀ ਪ੍ਰਪਾਤ ਕੀਤੀ।ਅਮਰੀਕਾ ਦੇ ਮਿਸ਼ੀਗਨ ਵਿੱਚ ਇੱਕ ਭਾਰਤੀ ਨਾਗਰਿਕ ਨੂੰ […]
By : Hamdard Tv Admin
ਵਾਸ਼ਿੰਗਟਨ, 28 ਸਤੰਬਰ, ਹ.ਬ. : ਅਮਰੀਕਾ ਵਿਚ ਯੋਗੇਸ਼ ’ਤੇ ਦੋਸ਼ ਹੈ ਕਿ ਬਿਲਿੰਗ ਮੈਡੀਕੇਅਰ ਤੋਂ ਬਾਹਰ ਹੋਣ ਦੇ ਬਾਵਜੂਦ ਉਸ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਫਰਜ਼ੀ ਨਾਂ, ਦਸਤਖਤ ਕੀਤੇ ਅਤੇ ਦੋ ਮਹੀਨਿਆਂ ਤੱਕ ਪਛਾਣ ਛੁਪਾਈ ਅਤੇ ਮੈਡੀਕੇਅਰ ਤੋਂ ਕਰੀਬ 28 ਲੱਖ ਡਾਲਰ ਦੀ ਅਦਾਇਗੀ ਪ੍ਰਪਾਤ ਕੀਤੀ।
ਅਮਰੀਕਾ ਦੇ ਮਿਸ਼ੀਗਨ ਵਿੱਚ ਇੱਕ ਭਾਰਤੀ ਨਾਗਰਿਕ ਨੂੰ 28 ਲੱਖ ਡਾਲਰ ਦੀ ਧੋਖਾਧੜੀ ਦਾ ਦੋਸ਼ੀ ਠਹਿਰਾਇਆ ਗਿਆ ਹੈ। ਭਾਰਤੀ ਨਾਗਰਿਕ ’ਤੇ ਸਿਹਤ ਦੇਖਭਾਲ ਵਿਚ ਧੋਖਾਧੜੀ ਕਰਨ ਅਤੇ ਮਨੀ ਲਾਂਡਰਿੰਗ ਰਾਹੀਂ ਭਾਰਤ ਵਿੱਚ ਆਪਣੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਧੋਖਾਧੜੀ ਦੀ ਕਮਾਈ ਨੂੰ ਭੇਜਣ ਦਾ ਦੋਸ਼ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਯੋਗੇਸ਼ ਪੰਚੋਲੀ (43 ਸਾਲ) ਅਮਰੀਕਾ ਦੇ ਮਿਸ਼ੀਗਨ ਸੂਬੇ ਵਿੱਚ ਸ਼੍ਰਿੰਗ ਹੋਮ ਕੇਅਰ ਇੰਕ ਨਾਮ ਦੀ ਇੱਕ ਸਿਹਤ ਸੰਭਾਲ ਕੰਪਨੀ ਚਲਾਉਂਦਾ ਸੀ, ਜਿਸ ਦਾ ਮਾਲਕਾਨਾ ਹੱਕ ਵੀ ਯੋਗੇਸ਼ ਪੰਚੋਲੀ ਕੋਲ ਹੀ ਹੈ।
ਯੋਗੇਸ਼ ’ਤੇ ਮੈਡੀਕੇਅਰ ਬਿਲਿੰਗ ਪ੍ਰਣਾਲੀ ਤੋਂ ਬਾਹਰ ਹੋਣ ਦੇ ਬਾਵਜੂਦ ਦੋ ਮਹੀਨਿਆਂ ਲਈ ਮੈਡੀਕੇਅਰ ਤੋਂ ਲਗਭਗ 28 ਲੱਖ ਡਾਲਰ ਦੇ ਭੁਗਤਾਨ ਪ੍ਰਾਪਤ ਕਰਨ ਲਈ ਜਾਅਲੀ ਨਾਮ, ਦਸਤਖਤਾਂ ਅਤੇ ਆਪਣੀ ਪਛਾਣ ਛੁਪਾਉਣ ਦਾ ਦੋਸ਼ ਹੈ, ਜਦੋਂ ਕਿ ਇਹਨਾਂ ਬਿੱਲਾਂ ਦੇ ਬਦਲੇ ਕਦੇ ਸੇਵਾਵਾਂ ਪ੍ਰਦਾਨ ਨਹੀਂ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਪੰਚੋਲੀ ਨੇ ਮਨੀ ਲਾਂਡਰਿੰਗ ਰਾਹੀਂ ਇਹ ਫੰਡ ਭਾਰਤ ਵਿੱਚ ਆਪਣੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤਾ। ਯੋਗੇਸ਼ ਪੰਚੋਲੀ ’ਤੇ ਉਸ ਵਿਰੁੱਧ ਮੁਕੱਦਮਾ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਵੱਖ-ਵੱਖ ਸੰਘੀ ਜਾਂਚ ਏਜੰਸੀਆਂ ਨੂੰ ਫਰਜ਼ੀ ਈਮੇਲ ਭੇਜਣ ਦਾ ਵੀ ਦੋਸ਼ ਹੈ, ਜਿਸ ਵਿਚ ਇਹ ਲਿਖਿਆ ਗਿਆ ਸੀ ਕਿ ਜੇਕਰ ਸਰਕਾਰੀ ਗਵਾਹ ਨੇ ਕਈ ਅਪਰਾਧ ਕੀਤੇ ਹਨ ਤਾਂ ਉਸ ਨੂੰ ਅਮਰੀਕਾ ਵਿਚ ਰਹਿਣ ਦੀ ਇਜਾਜ਼ਤ ਨਹੀਂ ਹੈ। ਯੋਗੇਸ਼ ਨੇ ਗਵਾਹੀ ਤੋਂ ਬਚਣ ਲਈ ਇਹ ਚਾਲ ਖੇਡੀ।
ਹਾਲਾਂਕਿ ਜਾਂਚ ਦੌਰਾਨ ਉਸ ਨੂੰ ਫੜ ਲਿਆ ਗਿਆ। ਮਿਸ਼ੀਗਨ ਦੇ ਪੂਰਬੀ ਜ਼ਿਲ੍ਹੇ ਵਿੱਚ ਇੱਕ ਸੰਘੀ ਜਿਊਰੀ ਨੇ ਯੋਗੇਸ਼ ਪੰਚੋਲੀ ਨੂੰ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਹੈ। ਹੁਣ ਯੋਗੇਸ਼ ਨੂੰ 10 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਯੋਗੇਸ਼ ਪੰਚੋਲੀ ਨੂੰ ਪਛਾਣ ਚੋਰੀ ਕਰਨ ਦੇ ਦੋਸ਼ਾਂ ਵਿੱਚ ਦੋ ਸਾਲ ਜੇਲ੍ਹ, ਸਾਜ਼ਿਸ਼ ਰਚਣ ਅਤੇ ਜਾਅਲੀ ਈਮੇਲ ਭੇਜ ਕੇ ਜਾਂਚ ਨੂੰ ਗੁੰਮਰਾਹ ਕਰਨ ਦੇ ਦੋਸ਼ ਵਿੱਚ ਘੱਟੋ-ਘੱਟ 20 ਸਾਲ ਅਤੇ ਸਿਹਤ ਸੰਭਾਲ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਘੱਟੋ-ਘੱਟ 10 ਸਾਲ ਦੀ ਸਜ਼ਾ ਹੋ ਸਕਦੀ ਹੈ।