ਅਮਰੀਕਾ : ਯੂਕਰੇਨ ਨੂੰ ਮਦਦ ਦੇਣ ਦੇ ਖ਼ਿਲਾਫ਼ ਵਿਵੇਕ ਰਾਮਾਸਵਾਮੀ
ਵਾਸ਼ਿੰਗਟਨ, 29 ਸਤੰਬਰ, ਹ.ਬ. : ਬਹਿਸ ਦੌਰਾਨ ਰਾਮਾਸਵਾਮੀ ਨੇ ਆਪਣੀ ਦਲੀਲ ਦਾ ਇਹ ਕਹਿ ਕੇ ਬਚਾਅ ਕੀਤਾ ਕਿ ‘ਚੀਨ ਅਸਲ ਦੁਸ਼ਮਣ ਹੈ ਅਤੇ ਅਸੀਂ ਯੂਕਰੇਨ ਯੁੱਧ ਦਾ ਸਮਰਥਨ ਕਰਕੇ ਰੂਸ ਨੂੰ ਚੀਨ ਦੀ ਝੋਲੀ ਵਿੱਚ ਧੱਕ ਰਹੇ ਹਾਂ।’ ਵਿਵੇਕ ਰਾਮਾਸਵਾਮੀ ਆਲੋਚਕਾਂ ਦੇ ਨਿਸ਼ਾਨੇ ’ਤੇ ਆ ਗਏ ਜਦੋਂ ਉਨ੍ਹਾਂ ਨੇ ਇਹ ਗੱਲ ਰਿਪਬਲਿਕਨ ਪਾਰਟੀ ਦੀ ਬਹਿਸ […]
By : Hamdard Tv Admin
ਵਾਸ਼ਿੰਗਟਨ, 29 ਸਤੰਬਰ, ਹ.ਬ. : ਬਹਿਸ ਦੌਰਾਨ ਰਾਮਾਸਵਾਮੀ ਨੇ ਆਪਣੀ ਦਲੀਲ ਦਾ ਇਹ ਕਹਿ ਕੇ ਬਚਾਅ ਕੀਤਾ ਕਿ ‘ਚੀਨ ਅਸਲ ਦੁਸ਼ਮਣ ਹੈ ਅਤੇ ਅਸੀਂ ਯੂਕਰੇਨ ਯੁੱਧ ਦਾ ਸਮਰਥਨ ਕਰਕੇ ਰੂਸ ਨੂੰ ਚੀਨ ਦੀ ਝੋਲੀ ਵਿੱਚ ਧੱਕ ਰਹੇ ਹਾਂ।’ ਵਿਵੇਕ ਰਾਮਾਸਵਾਮੀ ਆਲੋਚਕਾਂ ਦੇ ਨਿਸ਼ਾਨੇ ’ਤੇ ਆ ਗਏ ਜਦੋਂ ਉਨ੍ਹਾਂ ਨੇ ਇਹ ਗੱਲ ਰਿਪਬਲਿਕਨ ਪਾਰਟੀ ਦੀ ਬਹਿਸ ਦੌਰਾਨ ਕਹੀ ਕਿ ਉਹ ਯੂਕਰੇਨ ਨੂੰ ਆਰਥਿਕ ਸਹਾਇਤਾ ਦੇਣ ਦੇ ਵਿਰੁੱਧ ਸੀ ਅਤੇ ਉਹ ਰੂਸ ਵਿਰੁੱਧ ਜੰਗ ਵਿੱਚ ਯੂਕਰੇਨ ਦਾ ਸਮਰਥਨ ਨਹੀਂ ਕਰਨਗੇ।
ਜ਼ਿਕਰਯੋਗ ਹੈ ਕਿ ਯੂਕਰੇਨ ਯੁੱਧ ਨੂੰ ਲੈ ਕੇ ਡੋਨਾਲਡ ਟਰੰਪ ਦਾ ਵੀ ਇਹੀ ਰੁਖ ਹੈ। ਹਾਲਾਂਕਿ, ਆਪਣੇ ਸਟੈਂਡ ਕਾਰਨ ਵਿਵੇਕ ਰਾਮਾਸਵਾਮੀ ਰਾਸ਼ਟਰਪਤੀ ਦੀ ਬਹਿਸ ਦੌਰਾਨ ਦੂਜੇ ਉਮੀਦਵਾਰਾਂ ਦੇ ਹਮਲੇ ਦੇ ਘੇਰੇ ਵਿੱਚ ਆ ਗਏ। ਬੁੱਧਵਾਰ, 27 ਸਤੰਬਰ, ਕੈਲੀਫੋਰਨੀਆ ਦੇ ਸਿਮੀ ਵੈਲੀ ਵਿੱਚ ਰੀਗਨ ਲਾਇਬ੍ਰੇਰੀ ਅਤੇ ਅਜਾਇਬ ਘਰ ਵਿੱਚ ਰਿਪਬਲਿਕਨ ਪਾਰਟੀ ਦੀ ਰਾਸ਼ਟਰਪਤੀ ਬਹਿਸ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਵੇਕ ਰਾਮਾਸਵਾਮੀ ਨੇ ਯੂਕਰੇਨ ਯੁੱਧ ’ਚ ਰੂਸ ਦੇ ਖਿਲਾਫ ਅਮਰੀਕਾ ਦੀ ਮਦਦ ਦਾ ਵਿਰੋਧ ਕੀਤਾ। ਇਸ ਨੂੰ ਲੈ ਕੇ ਰਾਮਾਸਵਾਮੀ ਅਲੱਗ-ਥਲੱਗ ਹੋ ਗਏ ਅਤੇ ਹੋਰ ਉਮੀਦਵਾਰਾਂ ਨੇ ਇਸ ਮੁੱਦੇ ’ਤੇ ਰਾਮਾਸਵਾਮੀ ’ਤੇ ਹਮਲਾ ਕੀਤਾ।
ਬਹਿਸ ਦੌਰਾਨ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ, ਨਿੱਕੀ ਹੈਲੀ ਅਤੇ ਨਿਊਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ ਨੇ ਰਾਮਾਸਵਾਮੀ ਦੀ ਤਿੱਖੀ ਆਲੋਚਨਾ ਕੀਤੀ। ਬਹਿਸ ਦੌਰਾਨ ਰਾਮਾਸਵਾਮੀ ਨੇ ਆਪਣੀ ਦਲੀਲ ਦਾ ਬਚਾਅ ਕਰਦੇ ਹੋਏ ਕਿਹਾ ਕਿ ‘ਚੀਨ ਅਸਲ ਦੁਸ਼ਮਣ ਹੈ ਅਤੇ ਅਸੀਂ ਯੂਕਰੇਨ ਯੁੱਧ ਦਾ ਸਮਰਥਨ ਕਰਕੇ ਰੂਸ ਨੂੰ ਚੀਨ ਦੀ ਝੋਲੀ ’ਚ ਧੱਕ ਰਹੇ ਹਾਂ। ਸਾਨੂੰ ਇਸ ਸੰਕਟ ਦੇ ਹੱਲ ਲਈ ਬਿਹਤਰ ਯੋਜਨਾ ਬਣਾਉਣੀ ਚਾਹੀਦੀ ਹੈ। ਰਾਮਾਸਵਾਮੀ ’ਤੇ ਹਮਲਾ ਕਰਦੇ ਹੋਏ ਮਾਈਕ ਪੇਂਸ ਨੇ ਕਿਹਾ ਕਿ ਜੇਕਰ ਪੁਤਿਨ ਨੂੰ ਯੂਕਰੇਨ ’ਤੇ ਕਬਜ਼ਾ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਹ ਚੀਨ ਲਈ ਤਾਈਵਾਨ ’ਤੇ ਹਮਲਾ ਕਰਨ ਲਈ ਹਰੀ ਝੰਡੀ ਹੋਵੇਗੀ। ਇੱਕ ਹੋਰ ਉਮੀਦਵਾਰ ਕ੍ਰਿਸ ਕ੍ਰਿਸਟੀ ਨੇ ਕਿਹਾ ਕਿ ਚੀਨ ਯੂਕਰੇਨ ਵਿੱਚ ਲੜਾਈ ਲਈ ਰੂਸ ਦੀ ਮਦਦ ਕਰ ਰਿਹਾ ਹੈ। ਈਰਾਨ ਰੂਸ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਹੈ ਅਤੇ ਉਤਰੀ ਕੋਰੀਆ ਵੀ ਅਜਿਹਾ ਹੀ ਕਰ ਰਿਹਾ ਹੈ। ਸਾਨੂੰ ਚੀਨ-ਰੂਸ ਗਠਜੋੜ ਵਿਰੁੱਧ ਲੜਨਾ ਪਵੇਗਾ ਅਤੇ ਅਸੀਂ ਵਲਾਦੀਮੀਰ ਪੁਤਿਨ ਨੂੰ ਗਲੇ ਲਗਾ ਕੇ ਅਜਿਹਾ ਨਹੀਂ ਕਰ ਸਕਦੇ। ਜੇ ਅਸੀਂ ਪੁਤਿਨ ਨੂੰ ਯੂਕਰੇਨ ਲੈਣ ਦੇਵਾਂਗੇ ਤਾਂ ਅਗਲਾ ਨੰਬਰ ਫੇਰ ਪੋਲੈਂਡ ਦਾ ਹੋਵੇਗਾ।