30 ਨਵੰਬਰ ਤੋਂ ਇਜ਼ਰਾਈਲ ਨਾਗਰਿਕ ਬਗੈਰ ਵੀਜ਼ੇ ਦੇ ਜਾ ਸਕਣਗੇ ਅਮਰੀਕਾ
ਵਾਸ਼ਿੰਗਟਨ, 28 ਸਤੰਬਰ, ਹ.ਬ. : ਇਜ਼ਰਾਈਲ ਦੇ ਨਾਗਰਿਕ 30 ਨਵੰਬਰ ਤੋਂ ਬਿਨਾਂ ਵੀਜ਼ਾ ਅਮਰੀਕਾ ਦੀ ਯਾਤਰਾ ਕਰ ਸਕਣਗੇ। ਬਾਈਡਨ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਇਜ਼ਰਾਈਲ ਨੂੰ ਵੀਜ਼ਾ ਛੋਟ ਪ੍ਰੋਗਰਾਮ ਵਿੱਚ ਸ਼ਾਮਲ ਕਰ ਰਿਹਾ ਹੈ। ਇਸ ਤਹਿਤ ਇਜ਼ਰਾਇਲੀ ਨਾਗਰਿਕਾਂ ਨੂੰ ਅਮਰੀਕਾ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਪਵੇਗੀ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੀਜ਼ਾ ਛੋਟ […]
By : Hamdard Tv Admin
ਵਾਸ਼ਿੰਗਟਨ, 28 ਸਤੰਬਰ, ਹ.ਬ. : ਇਜ਼ਰਾਈਲ ਦੇ ਨਾਗਰਿਕ 30 ਨਵੰਬਰ ਤੋਂ ਬਿਨਾਂ ਵੀਜ਼ਾ ਅਮਰੀਕਾ ਦੀ ਯਾਤਰਾ ਕਰ ਸਕਣਗੇ। ਬਾਈਡਨ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਇਜ਼ਰਾਈਲ ਨੂੰ ਵੀਜ਼ਾ ਛੋਟ ਪ੍ਰੋਗਰਾਮ ਵਿੱਚ ਸ਼ਾਮਲ ਕਰ ਰਿਹਾ ਹੈ। ਇਸ ਤਹਿਤ ਇਜ਼ਰਾਇਲੀ ਨਾਗਰਿਕਾਂ ਨੂੰ ਅਮਰੀਕਾ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਪਵੇਗੀ।
ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੀਜ਼ਾ ਛੋਟ ਪ੍ਰੋਗਰਾਮ ਦਾ ਸੰਚਾਲਨ ਕਰਦਾ ਹੈ। ਇਸ ਤਹਿਤ 40 ਦੇਸ਼ਾਂ (ਜ਼ਿਆਦਾਤਰ ਯੂਰਪੀ ਅਤੇ ਏਸ਼ੀਆਈ ਦੇਸ਼) ਦੇ ਨਾਗਰਿਕ ਬਿਨਾਂ ਵੀਜ਼ਾ ਤਿੰਨ ਮਹੀਨਿਆਂ ਲਈ ਅਮਰੀਕਾ ਦੀ ਯਾਤਰਾ ਕਰ ਸਕਦੇ ਹਨ।
ਅਮਰੀਕਾ ਨੇ ਇਹ ਫੈਸਲਾ ਇਜ਼ਰਾਈਲ ਨਾਲ ਚੱਲ ਰਹੇ ਤਣਾਅ ਦਰਮਿਆਨ ਲਿਆ ਹੈ। ਦਰਅਸਲ, ਕੁਝ ਦਿਨ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਸਾਰੇ ਕੈਬਨਿਟ ਮੰਤਰੀਆਂ ਨੂੰ ਸਪੱਸ਼ਟ ਆਦੇਸ਼ ਦਿੱਤਾ ਸੀ ਕਿ ਉਹ ਉਨ੍ਹਾਂ ਦੀ (ਨੇਤਨਯਾਹੂ) ਇਜਾਜ਼ਤ ਤੋਂ ਬਿਨਾਂ ਕਿਸੇ ਵੀ ਅਮਰੀਕੀ ਡਿਪਲੋਮੈਟ ਜਾਂ ਮੰਤਰੀ ਨੂੰ ਨਾ ਮਿਲਣ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਇਸ ਕਦਮ ਦਾ ਮਤਲਬ ਹੈ ਕਿ ਹੁਣ ਇਜ਼ਰਾਈਲ ਨੂੰ ਫਲਸਤੀਨੀ ਅਮਰੀਕੀਆਂ ਸਮੇਤ ਅਮਰੀਕੀ ਨਾਗਰਿਕਾਂ ਦੇ ਹਿੱਤ ’ਚ ਅਜਿਹਾ ਕਦਮ ਚੁੱਕਣਾ ਚਾਹੀਦਾ ਹੈ। ਅਸਲ ਵਿੱਚ ਅਮਰੀਕੀ-ਫਲਸਤੀਨੀਆਂ ਅਤੇ ਅਮਰੀਕੀਆਂ ਨੂੰ ਫਲਸਤੀਨ ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਦੋਹਾਂ ਦੇਸ਼ਾਂ ਵਿਚਾਲੇ ਤਣਾਅ ਦਾ ਇਕ ਕਾਰਨ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ 29 ਮਾਰਚ ਨੂੰ ਦਿੱਤਾ ਗਿਆ ਬਿਆਨ ਸੀ। ਉਸ ਸਮੇਂ ਇਜ਼ਰਾਈਲ ’ਚ ਜੁਡੀਸ਼ੀਅਲ ਓਵਰਹਾਲ (ਜੁਡੀਸ਼ੀਅਲ ਰਿਫਾਰਮ) ਬਿੱਲ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਸਨ। ਬਾਈਡਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ- ਨੇਤਨਯਾਹੂ ਨੂੰ ਆਪਣੀ ਜ਼ਿੱਦ ਛੱਡਣੀ ਚਾਹੀਦੀ ਹੈ ਅਤੇ ਇਹ ਬਿੱਲ ਵਾਪਸ ਲੈਣਾ ਚਾਹੀਦਾ ਹੈ। ਜਮਹੂਰੀਅਤ ਦੀ ਰਾਖੀ ਕਰਨੀ ਜ਼ਰੂਰੀ ਹੈ।
ਨੇਤਨਯਾਹੂ ਨੂੰ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣੇ ਕਰੀਬ 8 ਮਹੀਨੇ ਹੋ ਗਏ ਹਨ। ਇਸ ਦੌਰਾਨ ਉਹ ਬਾਈਡਨ ਨੂੰ ਇੱਕ ਵਾਰ ਵੀ ਨਹੀਂ ਮਿਲੇ। ‘ਟਾਈਮਜ਼ ਆਫ ਇਜ਼ਰਾਈਲ’ ਮੁਤਾਬਕ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਬਾਈਡਨ ਨੂੰ ਇਹ ਪਸੰਦ ਨਹੀਂ ਆਇਆ ਕਿ ਨੇਤਨਯਾਹੂ ਇਜ਼ਰਾਈਲ ਦੇ ਕੱਟੜਪੰਥੀ ਅਤੇ ਅਰਬ ਵਿਰੋਧੀ ਨੇਤਾਵਾਂ ਦੀਆਂ ਪਾਰਟੀਆਂ ਨਾਲ ਗਠਜੋੜ ਕਰਕੇ ਸਰਕਾਰ ਬਣਾਉਣ। ਨੇਤਨਯਾਹੂ ਨੂੰ ਇਹ ਰਵੱਈਆ ਮਨਜ਼ੂਰ ਨਹੀਂ ਸੀ।