Begin typing your search above and press return to search.

ਇਜ਼ਰਾਈਲ 'ਤੇ ਹਮਲੇ 'ਚ ਸੰਯੁਕਤ ਰਾਸ਼ਟਰ ਦੇ ਕਰਮਚਾਰੀ ਸ਼ਾਮਲ ਸਨ, 9 ਦੇਸ਼ਾਂ ਨੇ ਰੋਕੀ ਫੰਡਿੰਗ

ਤੇਲ ਅਵੀਵ : 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਾਸ ਦੇ ਅੱਤਵਾਦੀ ਹਮਲੇ 'ਚ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ (UNRWA) ਦੇ ਕਰਮਚਾਰੀ ਵੀ ਸ਼ਾਮਲ ਸਨ, ਉਨ੍ਹਾਂ ਨੇ ਅੱਤਵਾਦੀਆਂ ਦੀ ਮਦਦ ਕੀਤੀ ਸੀ। ਇਜ਼ਰਾਈਲ ਨੇ ਇਹ ਸਨਸਨੀਖੇਜ਼ ਇਲਜ਼ਾਮ ਲਾਇਆ ਹੈ। ਇਸ ਤੋਂ ਬਾਅਦ ਨੌਂ ਦੇਸ਼ਾਂ ਨੇ ਏਜੰਸੀ ਨੂੰ ਫੰਡ ਦੇਣਾ ਬੰਦ ਕਰ ਦਿੱਤਾ ਹੈ। ਦੋਸ਼ਾਂ ਤੋਂ […]

ਇਜ਼ਰਾਈਲ ਤੇ ਹਮਲੇ ਚ ਸੰਯੁਕਤ ਰਾਸ਼ਟਰ ਦੇ ਕਰਮਚਾਰੀ ਸ਼ਾਮਲ ਸਨ, 9 ਦੇਸ਼ਾਂ ਨੇ ਰੋਕੀ ਫੰਡਿੰਗ
X

Editor (BS)By : Editor (BS)

  |  29 Jan 2024 5:11 AM IST

  • whatsapp
  • Telegram

ਤੇਲ ਅਵੀਵ : 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਾਸ ਦੇ ਅੱਤਵਾਦੀ ਹਮਲੇ 'ਚ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ (UNRWA) ਦੇ ਕਰਮਚਾਰੀ ਵੀ ਸ਼ਾਮਲ ਸਨ, ਉਨ੍ਹਾਂ ਨੇ ਅੱਤਵਾਦੀਆਂ ਦੀ ਮਦਦ ਕੀਤੀ ਸੀ। ਇਜ਼ਰਾਈਲ ਨੇ ਇਹ ਸਨਸਨੀਖੇਜ਼ ਇਲਜ਼ਾਮ ਲਾਇਆ ਹੈ। ਇਸ ਤੋਂ ਬਾਅਦ ਨੌਂ ਦੇਸ਼ਾਂ ਨੇ ਏਜੰਸੀ ਨੂੰ ਫੰਡ ਦੇਣਾ ਬੰਦ ਕਰ ਦਿੱਤਾ ਹੈ। ਦੋਸ਼ਾਂ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਸਬੰਧਤ ਸਟਾਫ ਨੂੰ ਬਰਖਾਸਤ ਕਰ ਦਿੱਤਾ।

ਇਹ ਵੀ ਪੜ੍ਹੋ : ਕੁੜੀ ਨੇ ਬੁਆਏਫ੍ਰੈਂਡ ਨੂੰ ਨਜਾਇਜ਼ ਹਥਿਆਰਾਂ ਦੇ ਮਾਮਲੇ ‘ਚ ਫਸਾਇਆ

ਇਹ ਵੀ ਪੜ੍ਹੋ : ਨਿਤੀਸ਼ ਕੁਮਾਰ ਨੂੰ ਜਨਤਾ ਸਿਖਾਏਗੀ ਸਬਕ : ਸ਼ਰਦ ਪਵਾਰ

ਇਜ਼ਰਾਈਲ ਨੇ ਕਿਹਾ ਕਿ ਏਜੰਸੀ ਦੇ 12 ਕਰਮਚਾਰੀਆਂ ਨੇ ਹਮਲੇ 'ਚ ਹਮਾਸ ਦਾ ਸਮਰਥਨ ਕੀਤਾ ਸੀ। ਇਹ ਏਜੰਸੀ ਗਾਜ਼ਾ, ਵੈਸਟ ਬੈਂਕ, ਸੀਰੀਆ, ਜਾਰਡਨ ਅਤੇ ਲੇਬਨਾਨ ਵਿੱਚ 60 ਲੱਖ ਲੋਕਾਂ ਦੀ ਮਦਦ ਕਰ ਰਹੀ ਹੈ। ਇਸ ਦਾ ਕੰਮ ਸੰਘਰਸ਼ ਪ੍ਰਭਾਵਿਤ ਲੋਕਾਂ ਨੂੰ ਮਨੁੱਖੀ ਮਦਦ ਪ੍ਰਦਾਨ ਕਰਨਾ, ਰਾਹਤ ਸਮੱਗਰੀ ਪਹੁੰਚਾਉਣਾ ਆਦਿ ਹੈ। ਇਜ਼ਰਾਈਲ, ਅਮਰੀਕਾ, ਬ੍ਰਿਟੇਨ, ਫਿਨਲੈਂਡ, ਕੈਨੇਡਾ, ਆਸਟ੍ਰੇਲੀਆ, ਇਟਲੀ, ਜਰਮਨੀ, ਫਿਨਲੈਂਡ ਅਤੇ ਸਵਿਟਜ਼ਰਲੈਂਡ ਦੇ ਇਨ੍ਹਾਂ ਗੰਭੀਰ ਦੋਸ਼ਾਂ ਤੋਂ ਬਾਅਦ UNRWA ਦੀ ਫੰਡਿੰਗ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਜ਼ਰਾਈਲ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਦੀ ਮਨੁੱਖੀ ਸਹਾਇਤਾ ਏਜੰਸੀ ਨੂੰ ਗਾਜ਼ਾ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਇਸ ਨੇ ਏਜੰਸੀ ਦੇ ਮੁਖੀ ਫਿਲਿਪ ਲਾਜ਼ਾਰਿਨੀ ਦੇ ਅਸਤੀਫੇ ਦੀ ਮੰਗ ਕੀਤੀ, ਜਿਸ ਨੇ ਦੋਸ਼ੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।

ਅਮਰੀਕਾ : ਪਤਨੀ ਦੀ ਹੱਤਿਆ ਦੇ 30 ਸਾਲ ਬਾਅਦ ਪਤੀ ਗ੍ਰਿਫਤਾਰ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) : 30 ਸਾਲ ਤੋਂ ਵਧ ਸਮਾਂ ਪਹਿਲਾਂ ਪਤਨੀ ਦੀ ਹੱਤਿਆ ਤੋਂ ਬਾਅਦ ਲਾਪਤਾ ਹੋਏ ਉਸ ਦੇ ਪਤੀ ਨੂੰ ਕੋਸਟਾ ਰੀਕਾ ਵਿਚ ਦਾਖਲ ਹੋਣ ਸਮੇ ਗ੍ਰਿ੍ਰਫਤਾਰ ਕਰ ਲੈਣ ਉਪਰੰਤ ਉਸ ਨੂੰ ਅਮਰੀਕਾ ਦੇ ਸਪੁਰਦ ਕਰ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਪੁਲਿਸ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕੀਤਾ ਹੈ। ਪੁਲਿਸ ਨੇ ਕਿਹਾ ਹੈ ਕਿ ਜੋਸ ਲਾਜ਼ਾਰੋ ਕਰੂਜ਼ ਨੂੰ 2022 ਵਿਚ ਕੋਸਟਾ ਰੀਕਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਉਸ ਨੂੰ ਫੇਅਰਫੈਕਸ ਕਾਊਂਟੀ, ਵਿਰਜੀਨੀਆ ਵਿਚ ਲਿਆਂਦਾ ਗਿਆ ਹੈ ਜਿਥੇ ਉਸ ਨੂੰ 32 ਸਾਲ ਪੁਰਾਣੇ ਕਤਲ ਦੇ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।

ਫੇਅਰਫੈਕਸ ਕਾਊਂਟੀ ਦੇ ਡਿਪਟੀ ਚੀਫ ਐਲੀ ਕੋਰੀ ਅਨੁਸਾਰ 30 ਅਪ੍ਰੈਲ 1991 ਨੂੰ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੀ ਪੁਲਿਸ ਨੂੰ ਅਨਾ ਜੁਰਾਡੋ (24) ਮ੍ਰਿਤਕ ਹਾਲਤ ਵਿਚ ਮਿਲੀ ਸੀ ਉਸ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਡੂੰਘਾ ਜ਼ਖਮ ਸੀ। ਕੋਰੀ ਅਨੁਸਾਰ ਲਾਜ਼ਾਰੋ ਕਰੂਜ਼ ਜੋ ਉਸ ਵੇਲੇ ਜੁਰਾਡੋ ਦਾ ਪਤੀ ਸੀ ਤੇ ਉਸ ਨਾਲ ਨਰਾਜ ਸੀ, ਨੂੰ ਪੁਲਿਸ ਨੇ ਕਥਿੱਤ ਹੱਤਿਆਰੇ ਵਜੋਂ ਨਾਮਜ਼ਦ ਕੀਤਾ ਸੀ। ਹੱਤਿਆ ਉਪਰੰਤ ਪਹਿਲਾਂ ਲਾਜ਼ਾਰੋ ਨੇ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ ਪਰੰਤੂ ਫਰਜ਼ੀ ਦਸਤਾਵੇਜਾਂ ਕਾਰਨ ਉਸ ਨੂੰ ਕੈਨੇਡਾ ਵਿਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ। ਬਾਰਡਰ ‘ਤੇ ਤਾਇਨਾਤ ਪੁਲਿਸ ਅਫਸਰਾਂ ਅਨੁਸਾਰ ਉਸ ਸਮੇ ਉਸ ਦੇ ਹੱਥ ਉਪਰ ਤਾਜਾ ਜਖਮ ਸੀ।

ਕੋਰੀ ਅਨੁਸਾਰ ਕੈਨਡਾ ਵਿਚ ਦਾਖਲ ਹੋਣ ਵਿੱਚ ਅਸਫਲ ਰਹਿਣ ਉਪਰੰਤ ਲਾਜ਼ਾਰੋ ਹੋਸਟਨ, ਟੈਕਸਾਸ ਚਲਾ ਗਿਆ ਜਿਥੋਂ ਉਹ ਕਿਸੇ ਤਸਕਰ ਦੀ ਮਦਦ ਨਾਲ ਅਮਰੀਕਾ ਤੋਂ ਬਾਹਰ ਐਲ ਸਲਵਾਡੋਰ ਚਲਾ ਗਿਆ। 29 ਜੁਲਾਈ 2022 ਨੂੰ ਕੋਸਟਾ ਰੀਕਾ ਵਿਚ ਦਾਖਲ ਹੋਣ ਸਮੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮੌਤ ਸਮੇ ਜੁਰਾਡੋ 3 ਬੱਚਿਆਂ ਦੀ ਮਾਂ ਸੀ ਜਿਨਾਂ ਵਿਚੋਂ 3 ਤੇ 7 ਸਾਲ ਦੀਆਂ ਧੀਆਂ ਉਸ ਦੇ ਨਾਲ ਹੀ ਅਮਰੀਕਾ ਵਿਚ ਰਹਿੰਦੀਆਂ ਸਨ ਜਦ ਕਿ ਇਕ 4 ਸਾਲ ਦਾ ਪੁੱਤਰ ਐਲ ਸਲਵਾਡੋਰ ਵਿਚ ਸੀ। ਪੁਲਿਸ ਚੀਫ ਕੋਰੀ ਅਨੁਸਾਰ ਲਾਜ਼ਾਰੋ ਕਰੂਜ਼ ਨੇ ਦੁਬਾਰਾ ਵਿਆਹ ਵੀ ਕਰਵਾਇਆ ਤੇ ਉਸ ਦੇ ਕਈ ਬੱਚੇ ਹਨ। ਇਸ ਸਮੇ ਉਸ ਨੂੰ ਫੇਅਰਫੈਕਸ ਕਾਊਂਟੀ ਕੋਰੈਕਸ਼ਨਲ ਸੈਂਟਰ ਵਿਚ ਰਖਿਆ ਗਿਆ ਹੈ।

Next Story
ਤਾਜ਼ਾ ਖਬਰਾਂ
Share it