ਮੇਕ ਅਮਰੀਕਾ ਗ੍ਰੇਟ ਅਗੇਨ ਤੋਂ ਬਾਅਦ ਟਰੰਪ ਦਾ ਨਵਾਂ ਕਦਮ
ਨਿਰਮਲ ਵਾਸ਼ਿੰਗਟਨ, 2 ਅਪ੍ਰੈਲ(ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋਅ ਬਿਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੰਯੁਕਤ ਰਾਜ ਵਿੱਚ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਮੁਕਾਬਲਾ ਕਰ ਰਹੇ ਹਨ। ਜੋ ਬਿਡੇਨ ਫੰਡਾਂ ਦੇ ਮਾਮਲੇ ਵਿੱਚ ਬਹੁਤ ਅੱਗੇ ਨਿਕਲ ਗਏ ਹਨ। ਦੂਜੇ ਪਾਸੇ ਕਈ ਵਿਵਾਦਾਂ ’ਚ ਘਿਰੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਧਰਮ […]
By : Editor Editor
ਨਿਰਮਲ
ਵਾਸ਼ਿੰਗਟਨ, 2 ਅਪ੍ਰੈਲ(ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋਅ ਬਿਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੰਯੁਕਤ ਰਾਜ ਵਿੱਚ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਮੁਕਾਬਲਾ ਕਰ ਰਹੇ ਹਨ। ਜੋ ਬਿਡੇਨ ਫੰਡਾਂ ਦੇ ਮਾਮਲੇ ਵਿੱਚ ਬਹੁਤ ਅੱਗੇ ਨਿਕਲ ਗਏ ਹਨ। ਦੂਜੇ ਪਾਸੇ ਕਈ ਵਿਵਾਦਾਂ ’ਚ ਘਿਰੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਧਰਮ ਦਾ ਪੱਤਾ ਖੇਡ ਰਹੇ ਹਨ।ਹਾਲਾਂਕਿ, ਪਿਛਲੀਆਂ ਚੋਣਾਂ ਵਿੱਚ ਉਨ੍ਹਾਂ ਦਾ ਨਾਅਰਾ ’ਮੇਕ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾੳ ’ ਸੀ। ਹੁਣ ਉਸ ਦੀ ਰੈਲੀ ਵਿੱਚ ਧਾਰਮਿਕ ਗੱਲਾਂ ਦਾ ਜ਼ਿਕਰ ਹੋ ਰਿਹਾ ਹੈ, ਧਾਰਮਿਕ ਸੰਗੀਤ ਵੀ ਵੱਜ ਰਹੇ ਹਨ। ਟਰੰਪ ਨੇ ਜ਼ੋਰਦਾਰ ਭਾਸ਼ਣ ਦੇ ਨਾਲ ਈਸਾਈ ਧਰਮ ਦਾ ਜ਼ਿਕਰ ਕੀਤਾ ਅਤੇ ਲੋਕਾਂ ਨੂੰ ਇਸ ਦੀ ਰੱਖਿਆ ਕਰਨ ਦਾ ਸੰਕਲਪ ਲਿਆ। ਪ੍ਰੋਗਰਾਮ ’ਚ ਟਰੰਪ ਦੇ ਨਾਲ ਮੌਜੂਦ ਧਾਰਮਿਕ ਭਾਈਚਾਰੇ ਦੇ ਕੁਝ ਪਾਦਰੀ ਕਹਿੰਦੇ ਹਨ, ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ। ਆੳ ਪ੍ਰਰਮਾਤਮਾ ਅੱਗੇ ਅਰਦਾਸ ਕਰੀਏ ਕਿ ਸਾਡੇ ਧਰਮ ਦੀ ਸ਼ਾਨ ਵਿੱਚ ਕਦੇ ਕਮੀ ਨਾ ਆਵੇ। ਇਸ ਅਪੀਲ ’ਤੇ ਸਭਾ ਵਿਚ ਹਾਜ਼ਰ ਸਾਰੇ ਲੋਕ ਸਿਰ ਝੁਕਾ ਕੇ ਚੁੱਪ ਹੋ ਗਏ।ਚੋਣ ਚਿੰਤਨ ਅਜੀਬ ਲੱਗ ਸਕਦਾ ਹੈ, ਪਰ ਟਰੰਪ ਦਾ ਸਿਆਸੀ ਏਜੰਡਾ ਰਿਪਬਲਿਕਨ ਪਾਰਟੀ ਨੂੰ ਚਰਚ ਦੇ ਰਾਹ ’ਤੇ ਲੈ ਕਿ ਜਾਣ ਦੀ ਕੋਸ਼ਿਸ਼ ਨੂੰ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ।
ਟਰੰਪ ਵੀ ਧਾਰਮਿਕ ਸਹੁੰ ਚੁੱਕ ਕੇ ਆਪਣੇ ਸਮਰਥਕਾਂ ਤੋਂ ਵਫ਼ਾਦਾਰੀ ਦਾ ਵਾਅਦਾ ਕਰ ਰਹੇ ਹਨ। ਇਹ ਵਫ਼ਾਦਾਰੀ ਕਾਰਕੁਨ ਪੱਧਰ ਤੋਂ ਲੈ ਕੇ ਰਿਪਬਲਿਕਨ ਨੈਸ਼ਨਲ ਕਮੇਟੀ ਤੱਕ ਦੇ ਮੈਂਬਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ।60 ਅਮਰੀਕੀ ਡਾਲਰ ਭਾਰਤੀ 5,000 ਰੁਪਏ ਵਿੱਚ ਬਾਈਬਲਾਂ ਵੇਚ ਕੇ, ’ਮੇਕ ਅਮੇਰਿਕਾ ਪ੍ਰੇਅ ਅਗੇਨ’ ਦਾ ਨਾਅਰਾ ਦੇਣ ਵਾਲੇ ਟਰੰਪ, ਜਿਨ੍ਹਾਂ ਨੇ ਕਦੇ ਵੀ ਚਰਚ ਦੀਆਂ ਸੇਵਾਵਾਂ ਵਿੱਚ ਦਿਲਚਸਪੀ ਹੀ ਨਹੀਂ ਦਿਖਾਈ, ਨੇ ਪਿਛਲੇ ਹਫ਼ਤੇ ਬਾਈਬਲ ਨੂੰ ਆਪਣੀ ਪਸੰਦੀਦਾ ਕਿਤਾਬ ਦਾ ਨਾਮ ਦਿੱਤਾ ਹੈ। ਉਸਨੇ 60 ਡਾਲਰ (5 ਹਜ਼ਾਰ ਰੁਪਏ) ਵਿੱਚ ਬਾਈਬਲ ਵੇਚਣ ਦਾ ਇੱਕ ਵੀਡੀੳ ਵੀ ਪੋਸਟ ਕੀਤਾ, ਜਿਸ ਵਿੱਚ ਲੀ ਗ੍ਰੀਨਵੁੱਡ ਦੇ ਗੀਤ ’ਗੌਡ ਬਲੇਸ ਦਾ ਯੂਐਸਏ’ ਦੇ ਬੋਲ ਸਨ। ਉਨ੍ਹਾਂ ਨੇ ‘ਮੇਕ ਅਮਰੀਕਾ ਪ੍ਰੇਅ ਅਗੇਨ’ ਦਾ ਨਾਅਰਾ ਵੀ ਦਿੱਤਾ। ਟਰੰਪ ਆਪਣੀ ਮੁਹਿੰਮ ਨੂੰ ਈਸਾਈ ਪ੍ਰਚਾਰਕਾਂ ਦਾ ਸਮਰਥਨ ਜਿੱਤਣ ਲਈ ਦੇਸ਼ ਦੀ ਆਤਮਾ ਦੀ ਲੜਾਈ ਦੱਸ ਰਹੇ ਹਨ। ਇੰਨਾ ਹੀ ਨਹੀਂ, ਉਹ ਆਪਣੇ ਆਪ ਨੂੰ ਰੱਬ ਕਹਿਣ ਤੋਂ ਬਚਦੇ ਹਨ। ਦੂਜੇ ਪਾਸੇ ਉਸ ਦੀ ਸਹਿਯੋਗੀ ਮਾਰਜੋਰੀ ਪ੍ਰਭੂ ਨੇ ਉਸ ਦੀ ਤੁਲਨਾ ਈਸਾ ਨਾਲ ਕੀਤੀ ਹੈ।