ਪੰਜਾਬ ਸਰਕਾਰ ਵਲੋਂ ਅਧਿਕਾਰੀਆਂ ਦਾ ਤਬਾਦਲਾ
3 ਆਈਏਐਸ ਅਤੇ 4 ਪੀਪੀਐਸ ਅਧਿਕਾਰੀ ਬਦਲੇਚੰਡੀਗੜ੍ਹ, 15 ਮਾਰਚ, ਨਿਰਮਲ : ਪੰਜਾਬ ਸਰਕਾਰ ਵਲੋਂ 3 ਆਈਏਐਸ ਅਤੇ 4 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਸਾਲ 2007 ਬੈਚ ਦੇ ਆਈਐਸ ਅਧਿਕਾਰੀ ਕੰਵਲਪ੍ਰੀਤ ਬਰਾੜ ਨੂੰ ਐਨਆਰਆਈ ਵਿੰਗ ਤੋਂ ਹਟਾ ਕੇ ਅਰਬਨ ਡਿਵੈਲਪਮੈਂਟ ਵਿਭਾਗ ਵਿਚ ਲਗਾਇਆ ਗਿਆ ਹੈ। ਨਾਲ ਹੀ ਆਈਏਐਸ ਅਪਨੀਤ ਰਿਆਤ ਨੂੰ ਸਪੈਸ਼ਲ ਸੈਕਟਰੀ ਪਰਸਨਲ ਲਗਾਇਆ […]
By : Editor Editor
3 ਆਈਏਐਸ ਅਤੇ 4 ਪੀਪੀਐਸ ਅਧਿਕਾਰੀ ਬਦਲੇ
ਚੰਡੀਗੜ੍ਹ, 15 ਮਾਰਚ, ਨਿਰਮਲ : ਪੰਜਾਬ ਸਰਕਾਰ ਵਲੋਂ 3 ਆਈਏਐਸ ਅਤੇ 4 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਸਾਲ 2007 ਬੈਚ ਦੇ ਆਈਐਸ ਅਧਿਕਾਰੀ ਕੰਵਲਪ੍ਰੀਤ ਬਰਾੜ ਨੂੰ ਐਨਆਰਆਈ ਵਿੰਗ ਤੋਂ ਹਟਾ ਕੇ ਅਰਬਨ ਡਿਵੈਲਪਮੈਂਟ ਵਿਭਾਗ ਵਿਚ ਲਗਾਇਆ ਗਿਆ ਹੈ। ਨਾਲ ਹੀ ਆਈਏਐਸ ਅਪਨੀਤ ਰਿਆਤ ਨੂੰ ਸਪੈਸ਼ਲ ਸੈਕਟਰੀ ਪਰਸਨਲ ਲਗਾਇਆ ਗਿਆ ਹੈ।
ਇਸੇ ਤਰ੍ਹਾਂ 2015 ਦੇ ਬੈਚ ਦੇ ਆਈਏਐਸ ਉਪਕਾਰ ਸਿੰਘ ਦਾ ਸਪੈਸ਼ਲ ਸੈਕਟਰੀ ਰੈਵਨਿਊ ਦੀ ਕਮਾਨ ਸੌਂਪੀ ਗਈ ਹੈ। ਇਸੇ ਤਰ੍ਹਾਂ ਪੀਪੀਐਸ ਅਮਰਿੰਦਰ ਸਿੰਘ ਨੂੰ ਏਡੀਸੀ ਰੂਰਲ ਡਿਵੈਲਪਮੈਂਟ ਫਾਜ਼ਿਲਕਾ, ਅਰਸ਼ਦੀਪ ਸਿੰਘ ਨੂੰ ਆਰਟੀਓ ਅੰਮ੍ਰਿਤਸਰ, ਅਮਨਪ੍ਰੀਤ ਸਿੰਘ ਨੂੰ ਆਰਟੀਓ ਜਲੰਧਰ ਅਤੇ ਓਪਿੰਦਰਜੀਤ ਕੌਰ ਬਰਾੜ ਨੂੰ ਅਸਿਸਟੈਂਟ ਕਮਿਸ਼ਨਰ ਜਨਰਲ ਸੰਗਰੂਰ ਦੀ ਕਮਾਨ ਸੌਂਪੀ ਗਈ ਹੈ।
ਦੱਸ ਦੇਈਏ ਕਿ ਜਲੰਧਰ ਵਿਚ ਆਰਟੀਓ ਦਾ ਅਹੁਦਾ ਪਿਛਲੇ ਕਾਫੀ ਸਮੇਂ ਤੋਂ ਖਾਲੀ ਪਿਆ ਹੋਇਆ ਸੀ। ਇਸ ਨੂੰ ਲੈ ਕੇ ਕਾਂਗਰਸ ਨੇ ਕਈ ਵਾਰ ਸਵਾਲ ਚੁੱਕੇ ਸੀ। ਜਲੰਧਰ ਵਿਚ ਆਰਟੀਓ ਦਾ ਕੰਮ ਬੰਦ ਹੋਣ ਦੇ ਚਲਦਿਆਂ ਕਰੀਬ 20 ਹਜ਼ਾਰ ਤੋਂ ਜ਼ਿਆਦਾ ਫਾਈਲਾਂ ਪੈਂਡਿੰਗ ਪਈਆਂ ਹਨ। ਹੁਣ ਅਮਨਪ੍ਰੀਤ ਸਿੰਘ ਦੇ ਲਈ ਬਚੇ ਕੇਸ ਖਤਮ ਕਰਨਾਂ ਚੈਲੰਜ ਰਹੇਗਾ।
ਇਹ ਖ਼ਬਰ ਵੀ ਪੜ੍ਹੋ
ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬਦਮਾਸ਼ਾਂ ਨੇ ਆਈ 20 ਕਾਰ ਖੋਹ ਲਈ ਹੈ।
ਦੱਸਦੇ ਚਲੀਏ ਕਿ ਪੁਲਿਸ ਚੌਕੀ ਕੋਚਰ ਮਾਰਕੀਟ ਤੋਂ 50 ਕਦਮਾਂ ਦੀ ਦੂਰੀ ’ਤੇ ਬਦਮਾਸ਼ਾਂ ਨੇ ਇੱਕ ਪਰਵਾਰ ਤੋਂ ਕਾਰ ਖੋਹ ਲਈ। ਕਾਰ ਮਾਲਕ ਦੀ ਪਤਨੀ ਕਾਰ ਵਿਚ ਬੈਠੀ ਸੀ ਅਤੇ ਕੁੱਝ ਲੋਕ ਉਸ ਨੂੰ ਅਗਵਾ ਕਰਕੇ ਗੱਡੀ ਲੈ ਕੇ ਭੱਜਣ ਦੀ ਕੋਸਿਸ਼ ਕਰ ਰਹੇ ਸੀ। ਕਾਰ ਮਾਲਕ ਨੇ ਕਾਰ ਤੋਂ ਪਤਨੀ ਨੂੰ ਬਾਹਰ ਖਿੱਚ ਕੇ ਬਚਾ ਲਿਆ। ਲੇਕਿਨ ਬਦਮਾਸ਼ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ।
ਕਾਰ ਲੁੱਟਣ ਦੀ ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਏਸੀਬੀ ਜਤਿਨ ਬਾਂਸਲ ਨੇ ਵੀ ਮੌਕੇ ’ਤੇ ਪਹੁੰਚ ਕੇ ਕਾਰ ਮਾਲਕ ਅਤੇ ਉਸ ਦੇ ਪਰਵਾਰ ਕੋਲੋਂ ਵਾਰਦਾਤ ਨੂੰ ਲੈ ਕੇ ਜਾਣਕਾਰੀ ਲਈ।
ਪੁਲਿਸ ਹੁਣ ਆਸ ਪਾਸ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ। ਲੁਧਿਆਣਾ ਦੇ ਗਰੀਨ ਫੀਲਡ ਖੇਤਰ ਵਿਚ ਰਹਿਣ ਵਾਲੇ ਗਿੰਨੀ ਨੇ ਦੱਸਿਆ ਕਿ ਉਹ ਪਤਨੀ ਦੇ ਨਾਲ ਘਰ ਪਰਤ ਰਹੇ ਸੀ। ਉਹ ਕਾਰ ਰੋਕ ਕੇ ਕੋਚਰ ਮਾਰਕੀਟ ਪੁਲਿਸ ਚੌਕੀ ਦੇ ਕੋਲ ਮੋਦੀ ਕੰਪਲੈਕਸ ਵਿਚ ਦਵਾਈ ਖਰੀਦਣ ਗਿਆ। ਕਾਰ ਵਿਚ ਉਸ ਦੀ ਪਤਨੀ ਸਿੰਮੀ ਬੈਠੀ ਸੀ। ਉਹ ਕਾਰ ਵੱਲ ਘੁੰਮਿਆ ਤਾਂ ਹੈਰਾਨ ਰਹਿ ਗਿਆ। ਉਸ ਦੀ ਪਤਨੀ ਦਾ ਮੁੂੰਹ ਬਦਮਾਸ਼ਾਂ ਨੇ ਦਬਾਇਆ ਹੋਇਆ ਸੀ। ਲੁਟੇਰੇ ਕਾਰ ਲੈ ਕੇ ਭੱਜ ਰਹੇ ਸੀ। ਉਸ ਨੇ ਭੱਜ ਰਹੇ ਬਦਮਾਸ਼ਾਂ ਦਾ ਵਿਰੋਧ ਕੀਤਾ। ਪਤਨੀ ਸਿੰਮੀ ਨੂੰ ਕਿਸੇ ਤਰ੍ਹਾਂ ਗੱਡੀ ਤੋਂ ਬਾਹਰ ਖਿੱਚਿਆ, ਲੇਕਿਨ ਲੁਟੇਰੇ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ।
ਇਸ ਮਾਮਲੇ ਨੂੰ ਦੇਖਣ ਏਸੀਪੀ ਬਾਂਸਲ ਮੌਕੇ ’ਤੇ ਪੁੱਜੇ। ਉਨ੍ਹਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਖੰਗਾਲ ਰਹੇ ਹਨ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।