Begin typing your search above and press return to search.

ਖਿਡੌਣਾਂ ਪਸਤੌਲਾਂ ਦਿਖਾ ਕੇ ਕਰਦੇ ਸੀ ਵੱਡੀਆਂ ਲੁੱਟਾਂ, 2 ਲੁਟੇਰੇ ਕਾਬੂ, 1 ਫਰਾਰ

ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਲੁਟੇਰਿਆਂ ਵੱਲੋਂ ਖਿਡੌਣਾ ਪਸਤੌਲ ਦਿਖਾ ਕੇ ਵੱਡੀਆਂ ਲੁੱਟਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅੰਮ੍ਰਿਤਸਰ ਪੁਲਿਸ ਨੇ ਅਜਿਹੇ ਹੀ ਦੋ ਲੁਟੇਰਿਆਂ ਨੂੰ ਕਾਬੂ ਕਰ ਲਿਆ, ਪਰ ਉਨ੍ਹਾਂ ਦਾ ਤੀਜਾ ਸਾਥੀ ਫਰਾਰ ਹੋ ਗਿਆ। ਫੜੇ ਗਏ ਲੁਟੇਰਿਆਂ ਕੋਲੋਂ ਵਾਰਦਾਤਾਂ ’ਚ ਵਰਤੀ ਜਾ ਰਹੀ ਹੈ, ਇੱਕ ਖਿਡੌਣਾ ਪਸਤੌਲ, ਐਕਟਿਵਾ ਤੇ ਦੋ ਮੋਬਾਇਲ ਬਰਾਮਦ […]

ਖਿਡੌਣਾਂ ਪਸਤੌਲਾਂ ਦਿਖਾ ਕੇ ਕਰਦੇ ਸੀ ਵੱਡੀਆਂ ਲੁੱਟਾਂ, 2 ਲੁਟੇਰੇ ਕਾਬੂ, 1 ਫਰਾਰ

Editor EditorBy : Editor Editor

  |  30 Dec 2023 2:46 AM GMT

  • whatsapp
  • Telegram
  • koo
ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਲੁਟੇਰਿਆਂ ਵੱਲੋਂ ਖਿਡੌਣਾ ਪਸਤੌਲ ਦਿਖਾ ਕੇ ਵੱਡੀਆਂ ਲੁੱਟਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅੰਮ੍ਰਿਤਸਰ ਪੁਲਿਸ ਨੇ ਅਜਿਹੇ ਹੀ ਦੋ ਲੁਟੇਰਿਆਂ ਨੂੰ ਕਾਬੂ ਕਰ ਲਿਆ, ਪਰ ਉਨ੍ਹਾਂ ਦਾ ਤੀਜਾ ਸਾਥੀ ਫਰਾਰ ਹੋ ਗਿਆ। ਫੜੇ ਗਏ ਲੁਟੇਰਿਆਂ ਕੋਲੋਂ ਵਾਰਦਾਤਾਂ ’ਚ ਵਰਤੀ ਜਾ ਰਹੀ ਹੈ, ਇੱਕ ਖਿਡੌਣਾ ਪਸਤੌਲ, ਐਕਟਿਵਾ ਤੇ ਦੋ ਮੋਬਾਇਲ ਬਰਾਮਦ ਕਰ ਲਏ। ਹਾਲਾਂਕਿ ਇਨ੍ਹਾਂ ਦੇ ਤੀਜੇ ਸਾਥੀ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।
ਅੰਮ੍ਰਿਤਸਰ ਦੇ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਮੁਦੱਈ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਉਸ ਦਾ ਮਾਮਾ ਅਕਸ਼ੈ ਕੁਮਾਰ ਵੇਟਰ ਦਾ ਕੰਮ ਕਰਦੇ ਹਨ। ਬੀਤੀ 27 ਦਸੰਬਰ ਨੂੰ ਉਹ ਦੋਨੋਂ ਦਾਰਾ ਹੋਟਲ ਬਾਈਪਾਸ ਤੋਂ ਵਾਪਸ ਆਪਣੇ ਘਰ ਆ ਰਹੇ ਸੀ। ਦੁਪਹਿਰ ਲਗਭਗ 12 ਵਜੇ ਉਹ ਜਦੋਂ ਗਊ ਸ਼ਾਲਾ ਨੇੜੇ ਦਾਰਾ ਹੋਟਲ ਕੋਲ ਪੁੱਜੇ ਤਾਂ ਤਿੰਨ ਲੋਕਾਂ ਨੇ ਕਾਲੇ ਰੰਗ ਦੀ ਐਕਟਿਵਾ ਅੱਗੇ ਲਾ ਕੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਪਿਸਟਲ ਦਿਖਾ ਕੇ ਉਨ੍ਹਾਂ ਦੇ ਮੋਬਾਇਲ ਫੋਨ ਖੋਹ ਲਏ ਤੇ ਫਰਾਰ ਹੋ ਗਏ।
ਉਸ ਨੇ ਥਾਣਾ ਸਦਰ ਵਿਖੇ ਇਸ ਦੀ ਸ਼ਿਕਾਇਤ ਦਿੱਤੀ, ਜਿੱਥੋਂ ਦੀ ਪੁਲਿਸ ਨੇ ਮਾਮਲਾ ਦਰਜ ਕਰਨ ਮਗਰੋਂ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਨੇ ਘਟਨਾ ਤੋਂ 24 ਘੰਟੇ ਬਾਅਦ ਹੀ ਦੋ ਲੋਕਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਅਸਲਮ ਉਰਫ ਆਸ਼ੂ ਤੇ ਗੁਰਨਾਮ ਸਿੰਘ ਉਰਫ ਗਾਮਾ ਵਜੋਂ ਹੋਈ। ਇਹਨਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਖਿਡੌਣਾ ਪਿਸਟਲ, ਐਕਟਿਵਾ ਸਕੂਟੀ ਅਤੇ ਖੋਹਸੁਦਾ ਦੋਨੋਂ ਮੋਬਾਇਲ ਫੋਨ ਬਰਾਮਦ ਕੀਤੇ ਗਏ। ਹਾਲਾਂਕਿ ਇਨ੍ਹਾਂ ਦਾ ਤੀਜਾ ਸਾਥੀ ਅਜੇ ਫਰਾਰ ਹੈ, ਉਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
Next Story
ਤਾਜ਼ਾ ਖਬਰਾਂ
Share it