ਅੱਤਵਾਦੀ ਹਮਲੇ ਕਾਰਨ ਛੱਡਿਆ ਸਕੂਲ, ਕਸ਼ਮੀਰ ਤੋਂ ਪਹੁੰਚੀ ਮੋਹਾਲੀ, ਹੁਣ 10ਵੀਂ ਵਿਚੋਂ ਕੀਤਾ ਟਾਪ
ਮੋਹਾਲੀ, 16 ਮਈ, ਪਰਦੀਪ ਸਿੰਘ: ਸੀਬੀਐੱਸਈ ਦਾ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਤੋਂ ਬਾਅਦ ਬੱਚੇ ਖੁਸ਼ ਹਨ ਕਿਉਕਿ ਇਸ ਵਾਰ ਰਿਜ਼ਲਟ ਬਹੁਤ ਚੰਗਾ ਰਿਹਾ ਹੈ। ਕਸ਼ਮੀਰ ਦੀ ਕੁੜੀ ਆਈਦਾ ਅੱਜਕੱਲ ਚਰਚਾ ਵਿੱਚ ਹੈ ਕਿਉਂਕਿ ਉਹ ਜੰਮੂ -ਕਸ਼ਮੀਰ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਡਾਕਟਰ ਬਣਨ ਦਾ ਸੁਪਨਾ ਵੀ ਦੇਖਿਆ ਹੈ।ਆਈਦਾ ਨੇ ਨੇ ਗਣਿਤ, […]
By : Editor Editor
ਮੋਹਾਲੀ, 16 ਮਈ, ਪਰਦੀਪ ਸਿੰਘ: ਸੀਬੀਐੱਸਈ ਦਾ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਤੋਂ ਬਾਅਦ ਬੱਚੇ ਖੁਸ਼ ਹਨ ਕਿਉਕਿ ਇਸ ਵਾਰ ਰਿਜ਼ਲਟ ਬਹੁਤ ਚੰਗਾ ਰਿਹਾ ਹੈ। ਕਸ਼ਮੀਰ ਦੀ ਕੁੜੀ ਆਈਦਾ ਅੱਜਕੱਲ ਚਰਚਾ ਵਿੱਚ ਹੈ ਕਿਉਂਕਿ ਉਹ ਜੰਮੂ -ਕਸ਼ਮੀਰ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਡਾਕਟਰ ਬਣਨ ਦਾ ਸੁਪਨਾ ਵੀ ਦੇਖਿਆ ਹੈ।ਆਈਦਾ ਨੇ ਨੇ ਗਣਿਤ, ਵਿਗਿਆਨ ਅਤੇਇਨਫੋਰਮੇਸ਼ ਵਿੱਚ 100 ਫੀਸਦ ਅੰਕ ਪ੍ਰਾਪਤ ਕੀਤੇ ਹਨ। ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਆਈਦਾ ਨੇ ਮੋਹਾਲੀ 'ਚ CBSE 10ਵੀਂ ਦੀ ਪ੍ਰੀਖਿਆ 'ਚ ਟਾਪ ਕੀਤਾ ਹੈ। ਉਸ ਨੇ 98.6 ਫੀਸਦੀ ਅੰਕ ਪ੍ਰਾਪਤ ਕੀਤੇ ਹਨ।ਆਈਦਾ ਦੀ ਮਾਂ ਯੂਸਰਾ ਨੇਲ, ਜੋ ਗੁਰੂਕੁਲ ਵਿੱਚ ਗਣਿਤ ਦੀ ਅਧਿਆਪਕਾ ਹੈ, ਨੇ ਸੋਮਵਾਰ ਨੂੰ ਕਿਹਾ, “ਵਾਦੀ ਵਿੱਚ ਪਹਿਲਾਂ ਦੀ ਅਸ਼ਾਂਤੀ ਦੇ ਕਾਰਨ, ਅਸੀਂ ਬਿਹਤਰ ਸਿੱਖਿਆ ਵਿਕਲਪਾਂ ਲਈ ਇੱਥੇ ਸ਼ਿਫਟ ਹੋਏ ਸੀ। ਐਡਾ ਡਾਕਟਰ ਬਣਨਾ ਚਾਹੁੰਦੀ ਹੈ। ਦ੍ਰਿੜ ਰਹਿਣਾ ਹੀ ਉਸਦੀ ਸਫਲਤਾ ਦਾ ਮੰਤਰ ਹੈ
ਆਈਦਾ ਦੇ ਸੰਘਰਸ਼ ਦੀ ਕਹਾਣੀ
ਮਾਮਲਾ ਸਾਲ 2017 ਦਾ ਹੈ। ਉਸ ਸਮੇਂ ਆਈਦਾ ਜੰਮੂ-ਕਸ਼ਮੀਰ ਦੇ ਡੀਪੀਐਸ ਸਕੂਲ ਵਿੱਚ ਪੜ੍ਹਦੀ ਸੀ। ਦਹਿਸ਼ਤਗਰਦ ਛੁੱਟੀ ਵਾਲੇ ਦਿਨ ਡੀਪੀਐਸ ਸਕੂਲ ਵਿੱਚ ਦਾਖ਼ਲ ਹੋਏ ਸਨ। ਉਨ੍ਹਾਂ ਦਾ ਸੁਰੱਖਿਆ ਬਲਾਂ ਨਾਲ ਮੁਕਾਬਲਾ ਹੋਇਆ। ਕਈ ਦਿਨਾਂ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਮਾਰ ਦਿੱਤਾ। ਹਾਲਾਂਕਿ, ਬੱਚਿਆਂ ਦੇ ਅੰਦਰ ਡਰ ਦੀ ਭਾਵਨਾ ਵੱਸ ਗਈ। ਕਈ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਸਕੂਲ ਭੇਜਣ ਤੋਂ ਡਰ ਗਏ। ਆਈਦਾ ਵੀ ਇਸ ਵਿਚ ਸੀ। ਆਈਦਾ 100 ਦਿਨ ਆਪਣੇ ਘਰ ਬੈਠੀ ਰਹੀ। ਉਸ ਦੇ ਮਾਤਾ-ਪਿਤਾ ਨੇ ਸੋਚਿਆ ਕਿ ਜੇਕਰ ਇਹ ਸਥਿਤੀ ਜਾਰੀ ਰਹੀ ਤਾਂ ਉਸ ਦਾ ਡਾਕਟਰ ਬਣਨ ਦਾ ਸੁਪਨਾ ਪੂਰਾ ਨਹੀਂ ਹੋਵੇਗਾ।
3 ਵਿਸ਼ਿਆਂ ਵਿੱਚ 100 ਫੀਸਦ ਅੰਕ ਕੀਤੇ ਪ੍ਰਾਪਤ
ਆਈਦਾ ਦੇ ਪਿਤਾ ਇੱਕ ਬੈਂਕ ਮੈਨੇਜਰ ਹਨ, ਜਦੋਂ ਕਿ ਉਸਦੀ ਮਾਂ ਉਸਰਾ ਸਕੂਲ ਵਿੱਚ ਅਧਿਆਪਕ ਸੀ। ਆਈਦਾ ਦੀ ਵੱਡੀ ਭੈਣ ਉਸ ਸਮੇਂ 12ਵੀਂ ਜਮਾਤ ਵਿੱਚ ਪੜ੍ਹਦੀ ਸੀ। ਕੁਝ ਸਮੇਂ ਬਾਅਦ ਆਈਦਾ ਦੀ ਮਾਂ ਬੱਚਿਆਂ ਨਾਲ ਮੋਹਾਲੀ ਟ੍ਰਾਈਸਿਟੀ ਰਹਿਣ ਆ ਗਈ। ਇਸ ਵਾਰ ਆਈਦਾ ਨੇ ਸੀਬੀਐਸਈ 10ਵੀਂ ਬੋਰਡ ਦੀ ਪ੍ਰੀਖਿਆ ਦਿੱਤੀ। ਹੁਣ ਜਦੋਂ ਨਤੀਜਾ ਆਇਆ ਤਾਂ ਆਈਦਾ ਨੇ ਪੂਰੇ ਮੋਹਾਲੀ ‘ਚ ਟਾਪ ਕੀਤਾ। ਆਈਦਾ ਨੇ ਗਣਿਤ, ਵਿਗਿਆਨ ਅਤੇ ਇਨਫੋਰਮੇਸ਼ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਹਨ। ਆਈਦਾ ਨੇ ਆਪਣੀ ਸਫਲਤਾ ਦਾ ਰਾਜ਼ ਸਖਤ ਮਿਹਨਤ ਅਤੇ ਸਬਰ ਨੂੰ ਦੱਸਿਆ ਹੈ।
ਇਹ ਵੀ ਪੜ੍ਹੋ:
ਫਰੀਦਕੋਟ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਗਾਇਕ ਹੰਸਰਾਜ ਹੰਸ ਖਿਲਾਫ ਮੋਗਾ ’ਚ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਪਿੰਡ ਮੋਠਾਂਵਾਲੀ ਵਿੱਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਦੇ ਪੁੱਤਰ ਯੁਵਰਾਜ ਹੰਸ ਖ਼ਿਲਾਫ਼ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਭਾਰੀ ਸੁਰੱਖਿਆ ਬਲ ਵੀ ਮੌਕੇ ’ਤੇ ਮੌਜੂਦ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਇਕਬਾਲ ਸਿੰਘ ਨੇ ਦੱਸਿਆ ਕਿ ਭਾਜਪਾ ਉਮੀਦਵਾਰ ਹੰਸਰਾਜ ਹੰਸ ਦਾ ਪੁੱਤਰ ਯੁਵਰਾਜ ਹੰਸ ਅੱਜ ਪਿੰਡ ਮੋਠਾਂਵਾਲੀ ਪੁੱਜਾ ਸੀ ਜਿਸ ਦਾ ਅਸੀਂ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ। ਇੰਨਾ ਹੀ ਨਹੀਂ ਕਿਸਾਨਾਂ ਨੇ ਭਾਜਪਾ ਉਮੀਦਵਾਰ ਦੇ ਪੁੱਤਰ ਨੂੰ ਵੀ ਪਿੰਡ ’ਚ ਵੜਨ ਨਹੀਂ ਦਿੱਤਾ।
ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪੂਰੀ ਤਰ੍ਹਾਂ ਭਾਜਪਾ ਦਾ ਵਿਰੋਧ ਕੀਤਾ ਹੈ। ਅਸੀਂ ਹਰ ਪਿੰਡ ਵਿਚ ਇਸ ਤਰ੍ਹਾਂ ਦਾ ਵਿਰੋਧ ਕਰਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਕਾਤਲ ਪਾਰਟੀ ਹੈ, ਜਿਸ ਨੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਹੈ। ਉਨ੍ਹਾਂ ’ਤੇ ਗੋਲੀਆਂ ਚਲਾਈਆਂ ਗਈਆਂ, ਅੱਥਰੂ ਗੈਸ ਦੇ ਗੋਲੇ ਸੁੱਟੇ ਗਏ, ਕਿਸਾਨਾਂ ’ਤੇ ਕੇਸ ਦਰਜ ਕੀਤੇ ਗਏ, ਭਾਜਪਾ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਅਸੀਂ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਪ੍ਰਚਾਰ ਨਹੀਂ ਕਰਨ ਦੇਵਾਂਗੇ।