Begin typing your search above and press return to search.

ਅਮਰੀਕਾ ਵਿੱਚ ਤਿੰਨ ਬੱਚਿਆਂ ਨੇ ਬੈਂਕ ਲੁੱਟਿਆ

ਨਿਰਮਲ ਨਿਊਯਾਰਕ, 25 ਮਾਰਚ (ਰਾਜ ਗੋਗਨਾ)- ਅਸੀਂ ਸਾਰੇ ਹੀ ਜਾਣਦੇ ਹਾਂ ਕਿ ਬੱਚੇ ਖੇਡਾਂ ਨੂੰ ਪਸੰਦ ਕਰਦੇ ਹਨ। ਕੁਝ ਬੱਚੇ ਇਨਡੋਰ ਖੇਡਾਂ ਨੂੰ ਤਰਜੀਹ ਦਿੰਦੇ ਹਨ। ਕੁਝ ਬੱਚੇ ਬਾਹਰ ਖੇਡਦੇ ਰਹੇ ਹਨ। ਪਰ ਕੁਝ ਅਜਿਹੇ ਵੀ ਬੱਚੇ ਹਨ ਜੋ ਟਾਈਮ ਪਾਸ ਕਰਨ ਲਈ ਬੈਂਕ ਲੁੱਟਦੇ ਹਨ। ਹੁਣ ਆਓ ਜਾਣਦੇ ਹਾਂ ਕਿ ਇਹ ਦਿਲਚਸਪ ਘਟਨਾ ਕਦੋਂ […]

ਅਮਰੀਕਾ ਵਿੱਚ ਤਿੰਨ ਬੱਚਿਆਂ ਨੇ ਬੈਂਕ ਲੁੱਟਿਆ

Editor EditorBy : Editor Editor

  |  25 March 2024 12:35 AM GMT

  • whatsapp
  • Telegram

ਨਿਰਮਲ

ਨਿਊਯਾਰਕ, 25 ਮਾਰਚ (ਰਾਜ ਗੋਗਨਾ)- ਅਸੀਂ ਸਾਰੇ ਹੀ ਜਾਣਦੇ ਹਾਂ ਕਿ ਬੱਚੇ ਖੇਡਾਂ ਨੂੰ ਪਸੰਦ ਕਰਦੇ ਹਨ। ਕੁਝ ਬੱਚੇ ਇਨਡੋਰ ਖੇਡਾਂ ਨੂੰ ਤਰਜੀਹ ਦਿੰਦੇ ਹਨ। ਕੁਝ ਬੱਚੇ ਬਾਹਰ ਖੇਡਦੇ ਰਹੇ ਹਨ। ਪਰ ਕੁਝ ਅਜਿਹੇ ਵੀ ਬੱਚੇ ਹਨ ਜੋ ਟਾਈਮ ਪਾਸ ਕਰਨ ਲਈ ਬੈਂਕ ਲੁੱਟਦੇ ਹਨ। ਹੁਣ ਆਓ ਜਾਣਦੇ ਹਾਂ ਕਿ ਇਹ ਦਿਲਚਸਪ ਘਟਨਾ ਕਦੋਂ ਅਤੇ ਕਿੱਥੇ ਵਾਪਰੀ। ਨਕਲੀ ਪਿਸਤੌਲਾਂ ਨਾਲ ਚੋਰ ਅਤੇ ਪੁਲਿਸ ਦੇ ਖੇਡਣ ਵਾਲੀ ਉਮਰ ਦੇ ਤਿੰਨ ਬੱਚਿਆਂ ਨੇ ਬੈਂਕ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਨ੍ਹਾਂ ਬੱਚਿਆਂ ਦੀ ਉਮਰ ਸਿਰਫ਼ 11, 12, ਅਤੇ 16 ਸਾਲ ਹੈ। ਇਹ ਅਜੀਬ ਮਾਮਲਾ ਅਮਰੀਕਾ ਦੇ ਟੈਕਸਾਸ ਸੂਬੇ ’ਚ ਸਾਹਮਣੇ ਆਇਆ ਹੈ। ਜਿੰਨਾਂ ਵਿੱਚ ਤਿੰਨ ਲੜਕਿਆਂ ਨੇ ਮਿਲ ਕੇ ਹਿਊਸਟਨ, ਟੈਕਸਾਸ ਵਿੱਚ ਇੱਕ ਸਥਾਨਕ ਬੈਂਕ ਨੂੰ ਲੁੱਟਿਆ। ਪੁਲਿਸ ਨੇ ਦੱਸਿਆ ਕਿ ਲੰਘੀ 14 ਮਾਰਚ ਨੂੰ, ਉਹ ਗ੍ਰੀਨਪੁਆਇੰਟ ਖੇਤਰ ਵਿੱਚ ਇੱਕ ਵੇਲਜ਼ ਫਾਰਗੋ ਨਾਂ ਦੀ ਬੈਂਕ ਵਿੱਚ ਗਏ। ਅਤੇ ਟੈਲਰ ਨੂੰ ਇੱਕ ਧਮਕੀ ਭਰਿਆ ਨੋਟ ਸੌਂਪਿਆ। ਬਾਅਦ ਵਿੱਚ ਉਹ ਬੈਂਕ ਵਿੱਚੋਂ ਪੈਸੇ ਲੁੱਟ ਕੇ ਉਥੋਂ ਫਰਾਰ ਹੋ ਗਏ। ਜਦੋਂ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਹ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਬੱਚਿਆਂ ਨੇ ਬੈਂਕ ਡਕੈਤੀ ਕੀਤੀ ਹੈ।

ਰਿਟਾਇਰਡ ਜੁਵੇਨਾਈਲ ਡਿਸਟ੍ਰਿਕਟ ਕੋਰਟ ਦੇ ਜੱਜ ਮਾਈਕ ਸ਼ਨਾਈਡਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਮਾਮਲਾ ਦੇਖਿਆ ਹੈ। ਹੈਰਿਸ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਨੁਸਾਰ, ਲੜਕਿਆਂ ਨੇ ਲੁੱਟ ਦੇ ਦੌਰਾਨ ਕੈਸ਼ੀਅਰ ਨੂੰ ਬੰਦੂਕ ਨਹੀਂ ਦਿਖਾਈ। ਪਰ ਉਨ੍ਹਾਂ ਨੇ ਬੈਂਕ ਦੇ ਕੈਸ਼ੀਅਰ ਨੂੰ ਇਕ ਧਮਕੀ ਭਰਿਆ ਨੋਟ ਦਿੱਤਾ ਕਿ ਉਨ੍ਹਾਂ ਕੋਲ ਹਥਿਆਰ ਹੈ। ਬਾਅਦ ਵਿੱਚ ਉਹ ਪੈਸੇ ਲੈ ਕੇ ਉਥੋਂ ਫ਼ਰਾਰ ਹੋ ਗਏ।ਇਸ ਘਟਨਾ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਇਨ੍ਹਾਂ ਤਿੰਨਾਂ ਲੁਟੇਰਿਆਂ (ਬੱਚਿਆਂ) ਦੀਆਂ ਤਸਵੀਰਾਂ ਵਾਲੇ ਪੋਸਟਰ ਲਗਾ ਦਿੱਤੇ। ਇਨ੍ਹਾਂ ਪੋਸਟਰਾਂ ਨੂੰ ਦੇਖ ਕੇ ਲੜਕਿਆ ਦੇ ਮਾਪਿਆਂ ਨੇ ਇਨ੍ਹਾਂ ਨੂੰ ਪੁਲੀਸ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ

ਹਰਿਆਣਾ ਬੀਜੇਪੀ ਨੇ ਲੋਕ ਸਭਾ ਚੋਣਾਂ ਲਈ ਅਪਣੇ ਸਾਰੇ 10 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਭਾਜਪਾ ਨੇ ਐਤਵਾਰ ਰਾਤ ਹਰਿਆਣਾ ਦੀਆਂ ਬਾਕੀ 4 ਲੋਕ ਸਭਾ ਸੀਟਾਂ ਲਈ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਡਾ: ਅਰਵਿੰਦ ਸ਼ਰਮਾ ਨੂੰ ਰੋਹਤਕ ਤੋਂ, ਨਵੀਨ ਜਿੰਦਲ ਨੂੰ ਕੁਰੂਕਸ਼ੇਤਰ ਤੋਂ ਅਤੇ ਕੈਬਨਿਟ ਮੰਤਰੀ ਰਣਜੀਤ ਚੌਟਾਲਾ ਨੂੰ ਹਿਸਾਰ ਤੋਂ ਟਿਕਟ ਦਿੱਤੀ ਗਈ ਹੈ। ਸੋਨੀਪਤ ਤੋਂ ਮੌਜੂਦਾ ਸਾਂਸਦ ਰਮੇਸ਼ ਚੰਦਰ ਕੌਸ਼ਿਕ ਦੀ ਟਿਕਟ ਕੱਟ ਕੇ ਮੋਹਨ ਲਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਏ ਗਏ ਨਵੀਨ ਜਿੰਦਲ ਨੇ ਐਤਵਾਰ ਸ਼ਾਮ ਨੂੰ ਹੀ ਨਵੀਂ ਦਿੱਲੀ ਵਿੱਚ ਭਾਜਪਾ ਦੀ ਮੈਂਬਰਸ਼ਿਪ ਲੈ ਲਈ। ਦੂਜੇ ਪਾਸੇ ਹਰਿਆਣਾ ਦੇ ਕੈਬਨਿਟ ਮੰਤਰੀ ਅਤੇ ਆਜ਼ਾਦ ਵਿਧਾਇਕ ਰਣਜੀਤ ਚੌਟਾਲਾ ਐਤਵਾਰ ਨੂੰ ਸਿਰਸਾ ਵਿੱਚ ਸਨ। ਭਾਜਪਾ ਹਾਈਕਮਾਂਡ ਦਾ ਫੋਨ ਆਉਣ ਤੋਂ ਬਾਅਦ ਉਹ ਕਾਹਲੀ ਨਾਲ ਸਿਰਸਾ ਭਾਜਪਾ ਦਫਤਰ ਪੁੱਜੇ। ਇੱਥੇ ਅਸ਼ੋਕ ਤੰਵਰ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।

ਰਣਜੀਤ ਚੌਟਾਲਾ ਨੂੰ ਭਾਜਪਾ ’ਚ ਸ਼ਾਮਲ ਕਰਨ ਦਾ ਫੈਸਲਾ ਇੰਨੀ ਜਲਦਬਾਜ਼ੀ ’ਚ ਲਿਆ ਗਿਆ ਕਿ ਪਾਰਟੀ ਦਾ ਕੋਈ ਵੀ ਵੱਡਾ ਨੇਤਾ ਉਨ੍ਹਾਂ ਦੇ ਸਵਾਗਤ ਲਈ ਸਿਰਸਾ ’ਚ ਮੌਜੂਦ ਨਹੀਂ ਸੀ। ਨਤੀਜੇ ਵਜੋਂ ਦੋ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ (ਆਪ) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਅਸ਼ੋਕ ਤੰਵਰ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੀ। ਭਾਜਪਾ ਨੇ ਅਸ਼ੋਕ ਤੰਵਰ ਨੂੰ ਸਿਰਸਾ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਹੈ।

Next Story
ਤਾਜ਼ਾ ਖਬਰਾਂ
Share it