ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਲੰਮੀ ਯਾਤਰਾ ’ਤੇ ਨਿਕਲਿਆ ਇਹ ਨੌਜਵਾਨ
ਬਟਾਲਾ, (ਭੋਪਾਲ ਸਿੰਘ) : ਪੂਰੀ ਦੁਨੀਆਂ ’ਚ ਇਹ ਸਾਲ ‘ਇੰਟਰਨੈਸ਼ਨਲ ਮਿੱਲਟ ਈਅਰ’ ਵਜੋਂ ਮਨਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਨੌਜਵਾਨ ਵਲੋਂ ਸਾਈਕਲ ’ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੀ ਯਾਤਰਾ ਸ਼ੁਰੂ ਕੀਤੀ ਗਈ ਹੈ। ਅੱਜ ਇਹ ਨੌਜਵਾਨ ਬਟਾਲਾ ਪਹੁੰਚਿਆ, ਜਿੱਥੇ ਅਗਾਂਹਵਾਧੂ ਕਿਸਾਨ ਗੁਰਮੁਖ ਸਿੰਘ ਨੇ ਇਸ ਦਾ ਨਿੱਘਾ […]
By : Editor Editor
ਬਟਾਲਾ, (ਭੋਪਾਲ ਸਿੰਘ) : ਪੂਰੀ ਦੁਨੀਆਂ ’ਚ ਇਹ ਸਾਲ ‘ਇੰਟਰਨੈਸ਼ਨਲ ਮਿੱਲਟ ਈਅਰ’ ਵਜੋਂ ਮਨਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਨੌਜਵਾਨ ਵਲੋਂ ਸਾਈਕਲ ’ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੀ ਯਾਤਰਾ ਸ਼ੁਰੂ ਕੀਤੀ ਗਈ ਹੈ। ਅੱਜ ਇਹ ਨੌਜਵਾਨ ਬਟਾਲਾ ਪਹੁੰਚਿਆ, ਜਿੱਥੇ ਅਗਾਂਹਵਾਧੂ ਕਿਸਾਨ ਗੁਰਮੁਖ ਸਿੰਘ ਨੇ ਇਸ ਦਾ ਨਿੱਘਾ ਸਵਾਗਤ ਕੀਤਾ।
ਨੀਰਜ ਕੁਮਾਰ ਨਾਂ ਦੇ ਇਸ ਨੌਜਵਾਨ ਨੇ ਦੱਸਿਆ ਕਿ ਉਸ ਨੇ 4200 ਕਿਲੋਮੀਟਰ ਲੰਮੀ ਯਾਤਰਾ ਸ਼ੁਰੂ ਕੀਤੀ ਹੈ। ਉਸ ਦੀ ਇਸ ਯਾਤਰਾ ਦਾ ਮੰਤਵ ਲੋਕਾਂ ਨੂੰ ਅਨਾਜ ਦੀ ਮਹੱਤਤਾ ਤੇ ਇਸ ਨਾਲ ਸ਼ੂਗਰ ਅਤੇ ਹੋਰ ਬਿਮਾਰੀਆਂ ਤੋਂ ਨਿਜਾਤ ਪਾਉਣ ਦੇ ਢੰਗ ਤਰੀਕੇ ਬਾਰੇ ਜਾਗਰੂਕ ਕਰਨਾ ਹੈ।
ਨੀਰਜ ਨੇ ਕਿਹਾ ਕਿ ਉਸ ਨੇ 1 ਦਸੰਬਰ ਤੋਂ ਆਪਣੀ ਸਾਈਕਲ ਯਾਤਰਾ ਸ੍ਰੀਨਗਰ ਲਾਲ ਚੌਕ ਤੋਂ ਸ਼ੁਰੂ ਕੀਤੀ ਸੀ। ਉਸ ਦਾ ਟੀਚਾ ਹੈ ਕਿ 31 ਜਨਵਰੀ ਨੂੰ ਆਪਣੀ ਯਾਤਰਾ ਕੰਨਿਆਕੁਮਾਰੀ ਤੱਕ ਪੂਰੀ ਕਰੇਗਾ।
ਸਾਈਕਲ ਯਾਤਰਾ ਕਰ ਰਿਹਾ ਨੌਜਵਾਨ ਨੀਰਜ ਕੁਮਾਰ ਅੱਜ ਜਿਵੇਂ ਹੀ ਬਟਾਲਾ ਪਹੁੰਚਿਆ ਤਾਂ ਬਟਾਲਾ ਦੇ ਰੰਗੀਲਪੁਰ ਦੇ ਅਗਾਂਹਵਾਧੂ ਕਿਸਾਨ ਗੁਰਮੁਖ ਸਿੰਘ ਵਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਗੁਰਮੁਖ ਸਿੰਘ ਨੇ ਕਿਹਾ ਕਿ ਉਹ ਮੂਲ ਅਨਾਜ ਦੀ ਖੇਤੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਬਿਮਾਰੀਆਂ ਤੋਂ ਬਚਣ ਲਈ ਅੱਜ ਮਹਿਜ਼ ਆਪਣੇ ਜੀਵਨ ਜਾਚ ਨੂੰ ਬਦਲਣ ਦੀ ਲੋੜ ਹੈ। ਇਸ ਦੇ ਨਾਲ ਹੀ ਇਸ ਕਿਸਾਨ ਨੇ ਲੋਕਾਂ ’ਚ ਜਾਗਰੂਕਤਾ ਫੈਲਾ ਰਹੇ ਨੀਰਜ ਕੁਮਾਰ ਦਾ ਖਾਸ ਤੌਰ ’ਤੇ ਧੰਨਵਾਦ ਕੀਤਾ।