Begin typing your search above and press return to search.
ਪਰਵਾਸੀ ਭਾਰਤੀ ਦੇ ਘਰੋਂ ਚੋਰਾਂ ਨੇ ਗਹਿਣੇ ਤੇ ਅਮਰੀਕਨ ਡਾਲਰ ਉਡਾਏ
ਜਲੰਧਰ ਕੈਂਟ, 23 ਦਸੰਬਰ, ਨਿਰਮਲ : ਬੀਤੀ ਰਾਤ ਪਰਵਾਸੀ ਭਾਰਤੀ ਦੇ ਘਰ ਚੋਰੀ ਹੋ ਗਈ। ਥਾਣਾ ਰਾਮਾ ਮੰਡੀ, ਚੌਂਕੀ ਦਕੋਹਾ ਅਧੀਨ ਆਉਂਦੇ ਪਿੰਡ ਸਲੇਮਪੁਰ ਮਸੰਦਾਂ ਵਿਖੇ ਬੀਤੀ ਦੇਰ ਰਾਤ ਐਨ.ਆਰ.ਆਈ ਬਜ਼ੁਰਗ ਜੋੜੇ ਦੇ ਘਰ ’ਚ ਦਾਖ਼ਲ ਹੋਏ ਚੋਰ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਅਮਰੀਕਨ ਡਾਲਰ ਲੈ ਕੇ ਰਫੂਚੱਕਰ ਹੋ ਗਏ । ਘਟਨਾ […]
By : Editor Editor
ਜਲੰਧਰ ਕੈਂਟ, 23 ਦਸੰਬਰ, ਨਿਰਮਲ : ਬੀਤੀ ਰਾਤ ਪਰਵਾਸੀ ਭਾਰਤੀ ਦੇ ਘਰ ਚੋਰੀ ਹੋ ਗਈ। ਥਾਣਾ ਰਾਮਾ ਮੰਡੀ, ਚੌਂਕੀ ਦਕੋਹਾ ਅਧੀਨ ਆਉਂਦੇ ਪਿੰਡ ਸਲੇਮਪੁਰ ਮਸੰਦਾਂ ਵਿਖੇ ਬੀਤੀ ਦੇਰ ਰਾਤ ਐਨ.ਆਰ.ਆਈ ਬਜ਼ੁਰਗ ਜੋੜੇ ਦੇ ਘਰ ’ਚ ਦਾਖ਼ਲ ਹੋਏ ਚੋਰ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਅਮਰੀਕਨ ਡਾਲਰ ਲੈ ਕੇ ਰਫੂਚੱਕਰ ਹੋ ਗਏ ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਹਰਕਤ ’ਚ ਆਇਆ ਅਤੇ ਏ.ਸੀ.ਪੀ ਕ੍ਰਾਈਮ ਪਰਮਜੀਤ ਸਿੰਘ, ਥਾਣਾ ਰਾਮਾ ਮੰਡੀ ਦੇ ਐਸ.ਐਚ.ਓ ਇੰਸਪੈਕਟਰ ਰਵਿੰਦਰ ਕੁਮਾਰ ਅਤੇ ਦਕੋਹਾ ਚੌਂਕੀ ਦੇ ਇੰਚਾਰਜ ਐਸ.ਆਈ ਮਦਨ ਸਿੰਘ ਨੇ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਵਾਰਦਾਤ ਦਾ ਸ਼ਿਕਾਰ ਹੋਏ ਬਜ਼ੁਰਗ ਸੁੱਚਾ ਸਿੰਘ ਪੁੱਤਰ ਉਜਾਗਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਧਰਮਪਤਨੀ ਗੁਰਦੇਵ ਕੌਰ ਅਤੇ ਬਜ਼ੁਰਗ ਰਿਸ਼ਤੇਦਾਰ ਔਰਤ ਦੇ ਨਾਲ ਘਰ ਵਿੱਚ ਇਕੱਲੇ ਮੌਜੂਦ ਸਨ ਤਾਂ ਰਾਤ ਕਰੀਬ 12 ਤੋਂ ਸਾਢੇ 12 ਵਜੇ ਦੇ ਕਰੀਬ 6 ਤੋਂ 7 ਦੇ ਕਰੀਬ ਚੋਰ ਗੇਟ ਟੱਪ ਕੇ ਘਰ ਦੇ ਵਿੱਚ ਦਾਖ਼ਲ ਹੋ ਗਏ ਅਤੇ ਦਰਵਾਜੇ ਦੀ ਕੁੰਡੀ ਤੋੜ ਕੇ ਅੰਦਰ ਆ ਗਏ । ਉਨ੍ਹਾਂ ਦੱਸਿਆ ਕਿ ਚੋਰਾਂ ਨੇ ਆਉਂਦਿਆਂ ਹੀ ਉਨ੍ਹਾਂ ਨਾਲ ਜ਼ੋਰ ਜਬਰਦਸਤੀ ਕੀਤੀ ਅਤੇ ਉਸਨੂੰ ਬੇਹੋਸ਼ ਕਰਨ ਲਈ ਜ਼ਬਰਦਸਤੀ ਕੋਈ ਨਸ਼ੀਲਾ ਪਾਊਡਰ ਉਸਦਾ ਮੂੰਹ ’ਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਪਾਊਡਰ ਥੁੱਕ ਦਿੱਤਾ ।
ਉਨ੍ਹਾਂ ਦੱਸਿਆ ਕਿ ਚੋਰ ਉਨ੍ਹਾਂ ਦੇ ਘਰ ’ਚ ਤਕਰੀਬਨ 4 ਹਜ਼ਾਰ ਅਮਰੀਕਨ ਡਾਲਰ, ਕਰੀਬ 2 ਲੱਖ ਰੁਪਏ ਭਾਰਤੀ ਨਕਦੀ, ਸੁੱਚਾ ਸਿੰਘ ਦਾ 3 ਤੋਲੇ ਸੋਨੇ ਦਾ ਕੜਾ, ਕਰੀਬ ਤੋਲੇ ਸੋਨੇ ਦੀ ਚੇਨ, 1 ਤੋਲੇ ਦੀ ਮੁੰਦੀ, ਪਤਨੀ ਗੁਰਦੇਵ ਕੌਰ ਦੀਆਂ ਵਾਲੀਆਂ ਦਾ ਜੋੜਾ, 4 ਸੋਨੇ ਦੀਆਂ ਮੁੰਦੀਆਂ, 4 ਸੋਨੇ ਦੀਆਂ ਚੂੜੀਆਂ, ਪਤਨੀ ਗੁਰਦੇਵ ਕੌਰ ਦੀ ਭੈਣ ਦੀਆਂ ਸੋਨੇ ਦੀਆਂ ਵਾਲੀਆਂ ਦਾ ਜੋੜਾ, 1 ਸੋਨੇ ਦੀ ਮੁੰਦਰੀ ਤੇ ਉਸ ਦੀ 15 ਹਜ਼ਾਰ ਰੁਪਏ ਨਕਦੀ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਰਫੂਚੱਕਰ ਹੋ ਗਏ ।
ਇਹ ਖ਼ਬਰ ਵੀ ਪੜ੍ਹੋ
ਜਲੰਧਰ ਵਿਚ ਪੁਲਿਸ ਵਲੋਂ ਐਨਕਾਊਂਟਰ ਕੀਤਾ ਗਿਆ। ਜਿਸ ਵਿਚ ਕੌਸ਼ਲ ਚੌਧਰੀ ਦੇ ਗੈਂਗਸਟਰ ਨੂੰ ਗੋਲੀ ਲੱਗੀ ਹੈ। ਇਸ ਮਾਮਲੇ ਵਿਚ ਗੈਂਗਸਟਰਾਂ ਨੇ ਟਰੈਵਲ ਏਜੰਟ ’ਤੇ ਫਾਇਰਿੰਗ ਕਰਕੇ 5 ਕਰੋੜ ਰੁਪਏ ਮੰਗੇ ਸਨ। ਜਲੰਧਰ ਦੇ ਜੰਡਿਆਲਾ ਨੇੜੇ ਪੰਜਾਬ ਪੁਲਿਸ ਅਤੇ ਹਰਿਆਣਾ ਦੇ ਖੂੰਖਾਰ ਗੈਂਗਸਟਰ ਕੌਸ਼ਲ ਚੌਧਰੀ ਦੇ ਸਾਥੀਆਂ ਵਿਚਕਾਰ ਮੁਕਾਬਲਾ ਹੋਇਆ। ਇਸ ਘਟਨਾ ’ਚ ਗੈਂਗਸਟਰ ਦਵਿੰਦਰ ਵਾਸੀ ਕਰਤਾਰਪੁਰ (ਜਲੰਧਰ) ਜ਼ਖਮੀ ਹੋ ਗਿਆ। ਦਵਿੰਦਰ ਉਹੀ ਗੈਂਗਸਟਰ ਹੈ ਜਿਸ ਨੇ ਜਲੰਧਰ ਬੱਸ ਸਟੈਂਡ ਦੇ ਬਾਹਰ ਡੈਲਟਾ ਪਾਰਕਿੰਗ ’ਚ ਟਰੈਵਲ ਏਜੰਟ ਇੰਦਰਜੀਤ ਦੀ ਕਾਰ ’ਤੇ ਕਰੀਬ 5 ਗੋਲੀਆਂ ਚਲਾਈਆਂ ਸਨ। ਪੁਲਿਸ ਨੂੰ ਮੌਕੇ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਵਾਲੀ ਪਰਚੀ ਮਿਲੀ ਸੀ। ਪਰਚੀ ’ਤੇ ਕੌਸ਼ਲ ਚੌਧਰੀ ਗੈਂਗ ਦਾ ਨਾਮ ਲਿਖਿਆ ਹੋਇਆ ਸੀ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਟਰੈਵਲ ਏਜੰਟ ਵੱਲੋਂ ਫਿਰੌਤੀ ਦੀ ਕਾਲ ਆਉਣ ਤੋਂ ਬਾਅਦ ਸੀਆਈਏ ਸਟਾਫ਼ ਅਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਮੁਲਜ਼ਮਾਂ ਦਾ ਪਿੱਛਾ ਕਰ ਰਹੀਆਂ ਸਨ। ਵੀਰਵਾਰ ਨੂੰ ਸੀਆਈਏ ਸਟਾਫ਼ ਦੇ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਨੂੰ ਸੂਹ ਮਿਲੀ ਕਿ ਗੈਂਗਸਟਰ ਥਾਣਾ ਸਦਰ ਦੇ ਏਰੀਏ ਵਿੱਚ ਆ ਗਏ ਹਨ। ਸੂਚਨਾ ਦੇ ਆਧਾਰ ’ਤੇ ਥਾਣਾ ਸਦਰ ਦੀ ਪੁਲਸ ਅਤੇ ਸੀ.ਆਈ.ਏ ਸਟਾਫ ਨੇ ਜਾਲ ਵਿਛਾ ਦਿੱਤਾ। ਜਦੋਂ ਪੁਲਿਸ ਨੇ ਅੱਗੇ ਆ ਕੇ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਬਾਈਕ ਛੱਡ ਕੇ ਉਥੋਂ ਭੱਜਣ ਲੱਗੇ। ਪੁਲਸ ਨੇ ਪਿੱਛਾ ਕੀਤਾ ਤਾਂ ਮੁਲਜ਼ਮਾਂ ਨੇ ਪੁਲਸ ’ਤੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮਾਂ ਵੱਲੋਂ ਪੁਲਸ ’ਤੇ 4 ਦੇ ਕਰੀਬ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ। ਜਿਸ ਤੋਂ ਬਾਅਦ ਜਦੋਂ ਪੁਲਿਸ ਮੁਲਾਜ਼ਮਾਂ ਨੇ ਜਵਾਬੀ ਕਾਰਵਾਈ ਕੀਤੀ ਤਾਂ ਉਕਤ ਦੋਸ਼ੀ ਦੀ ਲੱਤ ’ਚ ਗੋਲੀ ਲੱਗ ਗਈ। ਜਿਸ ਤੋਂ ਬਾਅਦ ਮੁਲਜ਼ਮ ਹਥਿਆਰ ਉਥੇ ਹੀ ਛੱਡ ਕੇ ਹੇਠਾਂ ਡਿੱਗ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਪੁਲਿਸ ਮੁਲਾਜ਼ਮਾਂ ਨੇ ਬੁਲੇਟ ਪਰੂਫ਼ ਜੈਕਟ ਪਾਈ ਹੋਈ ਸੀ, ਨਹੀਂ ਤਾਂ ਉਨ੍ਹਾਂ ਨੂੰ ਵੀ ਗੋਲੀ ਲੱਗ ਸਕਦੀ ਸੀ। ਕਿਉਂਕਿ ਮੁਲਜ਼ਮਾਂ ਨੇ ਪੁਲਿਸ ’ਤੇ ਸਿੱਧੀ ਫਾਇਰਿੰਗ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਪੁਲਸ ਨੇ ਇਸ ਮਾਮਲੇ ’ਚ ਦੋਸ਼ੀ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਖ਼ਿਲਾਫ਼ ਜਲੰਧਰ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਅੱਧੀ ਦਰਜਨ ਤੋਂ ਵੱਧ ਕੇਸ ਦਰਜ ਹਨ। ਮੁਲਜ਼ਮ ਦਾ ਇੱਕ ਸਾਥੀ ਫਿਲਹਾਲ ਫਰਾਰ ਹੈ। ਜਿਸ ਦੀ ਭਾਲ ਲਈ ਪੁਲਿਸ ਜਲਦ ਹੀ ਦਵਿੰਦਰ ਤੋਂ ਪੁੱਛਗਿੱਛ ਸ਼ੁਰੂ ਕਰੇਗੀ। ਸੀਪੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਡੈਲਟਾ ਟਾਵਰ ਵਿੱਚ ਗੋਲੀ ਚਲਾਉਣ ਵਾਲੇ ਤਿੰਨ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਜਿਨ੍ਹਾਂ ਵਿੱਚੋਂ ਇੱਕ ਦਵਿੰਦਰ ਸੀ। ਜਿਸ ਨੂੰ ਐਨਕਾਊਂਟਰ ਤੋਂ ਬਾਅਦ ਫੜ ਲਿਆ ਗਿਆ। 15 ਦਸੰਬਰ ਨੂੰ ਦੁਪਹਿਰ 12:15 ਵਜੇ ਤਿੰਨ ਸ਼ੂਟਰਾਂ ਨੇ ਟਰੈਵਲ ਏਜੰਟ ਇੰਦਰਜੀਤ ਸਿੰਘ ਦੀ ਐਮਜੀ ਹੈਕਟਰ ਕਾਰ ’ਤੇ ਪੰਜ ਗੋਲੀਆਂ ਚਲਾਈਆਂ। 3 ਗੋਲੀਆਂ ਕਾਰ ਨੂੰ ਲੱਗੀਆਂ। ਜਿਨ੍ਹਾਂ ਦੇ ਖੋਲ ਪੁਲਿਸ ਨੇ ਬਰਾਮਦ ਕਰ ਲਏ ਹਨ।
Next Story