youth made a reel in the police station of Punjabਪੰਜਾਬ ਦੇ ਥਾਣੇ ਵਿਚ ਨੌਜਵਾਨ ਨੇ ਬਣਾਈ ਰੀਲ
ਅੰਮ੍ਰਿਤਸਰ, 22 ਅਪ੍ਰੈਲ, ਨਿਰਮਲ : ਅੰਮ੍ਰਿਤਸਰ ਵਿਚ ਇੱਕ ਨੌਜਵਾਨ ਨੂੰ ਥਾਣੇ ਵਿਚ ਵੀਡੀਓ ਬਣਾਉਣੀ ਮਹਿੰਗੀ ਪੈ ਗਈ। ਨੌਜਵਾਨ ਨੇ ਵੀਡੀਓ ਨੂੰ ਐਡਿਟ ਕਰਕੇ ਗਾਣਾ ਲਗਾਇਆ ਅਤੇ ਅਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕਰ ਦਿੱਤੀ। ਨੌਜਵਾਨ ਦੀ ਇਸ ਰੀਲ ’ਤੇ ਪੁਲਿਸ ਦੇ ਸੋਸ਼ਲ ਮੀਡੀਆ ਵਿੰਗ ਦੀ ਨਜ਼ਰ ਪੈ ਗਈ। ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ […]
By : Editor Editor
ਅੰਮ੍ਰਿਤਸਰ, 22 ਅਪ੍ਰੈਲ, ਨਿਰਮਲ : ਅੰਮ੍ਰਿਤਸਰ ਵਿਚ ਇੱਕ ਨੌਜਵਾਨ ਨੂੰ ਥਾਣੇ ਵਿਚ ਵੀਡੀਓ ਬਣਾਉਣੀ ਮਹਿੰਗੀ ਪੈ ਗਈ। ਨੌਜਵਾਨ ਨੇ ਵੀਡੀਓ ਨੂੰ ਐਡਿਟ ਕਰਕੇ ਗਾਣਾ ਲਗਾਇਆ ਅਤੇ ਅਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕਰ ਦਿੱਤੀ। ਨੌਜਵਾਨ ਦੀ ਇਸ ਰੀਲ ’ਤੇ ਪੁਲਿਸ ਦੇ ਸੋਸ਼ਲ ਮੀਡੀਆ ਵਿੰਗ ਦੀ ਨਜ਼ਰ ਪੈ ਗਈ। ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਪਛਾਣ ਕੀਤੀ ਅਤੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ।
ਮਾਮਲਾ ਅੰਮ੍ਰਿਤਸਰ ਦੀ ਪੁਲਿਸ ਦੇ ਅਧੀਨ ਆਉਣ ਵਾਲੇ ਥਾਣਾ ਤਰਸਿੱਕਾ ਦਾ ਹੈ। ਨੌਜਵਾਨ ਦੀ ਪਛਾਣ ਤਰਸਿੱਕਾ ਦੇ ਅਧੀਨ ਆਉਂਦੇ ਰਾਏਪੁਰ ਖੁਰਦ ਪਿੰਡ ਦੇ ਸਨਪ੍ਰੀਤ ਸਿੰਘ ਉਰਫ ਸਨੀ ਦੇ ਤੌਰ ’ਤੇ ਹੋਈ ਹੈ।
ਸਨੀ ਨੇ ਪੁਲਿਸ ਨੂੰ ਦੱਸਿਆ ਕਿ ਤਕਰੀਬਨ 2 ਸਾਲ ਪਹਿਲਾਂ ਉਹ ਅਪਣਾ ਕੰਮ ਕਰਾਉਣ ਲਈ ਥਾਣਾ ਤਰਸਿੱਕਾ ਆਇਆ ਸੀ। ਕੰਮ ਪੂਰਾ ਹੋਣ ਤੋਂ ਬਾਅਦ ਬਾਹਰ ਨਿਕਲਦੇ ਹੋਏ ਉਸ ਦੇ ਦੋਸਤ ਗਗਨਦੀਪ ਨੇ ਇਹ ਵੀਡੀਓ ਬਣਾ ਬਣਾ ਲਈ। ਤਕਰੀਬਨ 2 ਸਾਲ ਤੱਕ ਵੀਡੀਓ ਉਸ ਦੇ ਫੋਨ ਵਿਚ ਪਈ ਰਹੀ।
ਬੀਤੇ ਦਿਨ ਹੀ ਉਸ ਨੇ ਇਸ ਵੀਡੀਓ ਨੁੂੰ ਫੋਨ ਤੋਂ ਚੁਣਿਆ ਅਤੇ ਗੀਤ ਲਗਾ ਦਿੱਤਾ ਜਿਸ ਦੇ ਬੋਲ ਸੀ, ਡੇਢ ਲੱਖ ਦੇ ਕੇ ਆਇਆ ਸ਼ੂਟ ਦੇ, ਤਾਹੀਂ ਸ਼ਰੀਕ ਸੜਦੇ।
ਸਨੀ ਨੇ ਵੀਡੀਓ ਨੂੰ ਅਪਣੇ ਇੰਸਟਾਗਰਾਮ ’ਤੇ ਪੋਸਟ ਕੀਤਾ। ਅੰਮ੍ਰਿਤਸਰ ਪੁਲਿਸ ਦੀ ਸੋਸ਼ਲ ਮੀਡੀਆ ਟੀਮ ਦੀ ਨਜ਼ਰ ਵਾਇਰਲ ਹੋ ਰਹੀ ਵੀਡੀਓ ’ਤੇ ਪੈ ਗਈ। ਪੁਲਿਸ ਨੇ ਵੀਡੀਓ ਪੋਸਟ ਕਰਨ ਵਾਲੇ ਦਾ ਡਾਟਾ ਕੱਢਿਆ। ਇਹ ਅਕਾਊਂਟ ਸਨਪ੍ਰੀਤ ਸਿੰਘ ਦਾ ਸੀ। ਜਿਸ ਤੋਂ ਬਾਅਦ ਸਨੀ ਦੇ ਘਰ ਅਤੇ ਪਿੰਡ ਦਾ ਪਤਾ ਲਗਾ ਕੇ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ।
ਪੰਜਾਬ ਪੁਲਿਸ ਨੇ ਸਨੀ ਕੋਲੋਂ ਵੀਡੀਓ ਡਿਲੀਟ ਕਰਵਾ ਦਿੱਤੀ। ਸਨੀ ਨੇ ਪੁਲਿਸ ਕੋਲੋਂ ਇਸ ਦੇ ਲਈ ਮੁਆਫ਼ੀ ਵੀ ਮੰਗੀ। ਸਨੀ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਥਾਣੇ ਦਾ ਵੀਡੀਓ ਨਹੀਂ ਬਣਾ ਸਕਦੇ। ਪੁਲਿਸ ਨੇ ਜਾਂਚ ਤੋਂ ਬਾਅਦ ਮੁਆਫ਼ੀਨਾਮਾ ਲਿਖਵਾਇਆ ਅਤੇ ਵੀਡੀਓ ਡਿਲੀਟ ਕਰਵਾ ਦਿੱਤੀ। ਜਿਸ ਤੋਂ ਬਾਅਦ ਵਾਰਨਿੰਗ ਦੇਕੇ ਉਸ ਨੂੰ ਛੱਡ ਦਿੱਤਾ।
ਇਹ ਖ਼ਬਰ ਵੀ ਪੜ੍ਹੋ
ਪੰਜਾਬ ਕਾਂਗਰਸ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ, ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਗੁੱਸੇ ਵਿੱਚ ਆ ਗਏ ਹਨ। ਚੰਨੀ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹਨ।
ਜਲੰਧਰ ਦੇ ਸ਼੍ਰੀ ਰਾਮ ਚੌਕ ਨੇੜੇ ਕੌਂਸਲਰ ਸ਼ੌਰੀ ਚੱਢਾ ਦੇ ਦਫਤਰ ਪੁੱਜੇ ਚੰਨੀ ਨੇ ਇਕ ਬਿਆਨ ਵਿਚ ਕਿਹਾ, ਸੰਤੋਖ ਚੌਧਰੀ ਕਾਂਗਰਸ ਵਿੱਚ ਜਿੰਦਾ ਸਨ। ਪਰ ਅੱਜ ਕਰਮਜੀਤ ਕੌਰ ਚੌਧਰੀ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਮਾਰ ਦਿੱਤਾ ਹੈ। ਚੰਨੀ ਨੇ ਕਿਹਾ, ਕਰਮਜੀਤ ਕੌਰ ਚੌਧਰੀ ਬੁੱਢੀ ਹੋ ਗਈ ਹੈ। ਉਸ ਨੂੰ ਹੁਣ ਆਰਾਮ ਕਰਨਾ ਚਾਹੀਦਾ ਹੈ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, ਚੌਧਰੀ ਪਰਿਵਾਰ ਨੇ ਕਾਂਗਰਸ ਪਾਰਟੀ ਲਈ ਸ਼ੁਰੂ ਤੋਂ ਹੀ ਸਖ਼ਤ ਮਿਹਨਤ ਕੀਤੀ ਹੈ। ਮੈਂ ਚੌਧਰੀ ਸੰਤੋਖ ਸਿੰਘ, ਚੌਧਰੀ ਜਗਜੀਤ ਸਿੰਘ ਅਤੇ ਗੁਰਬੰਤਾ ਸਿੰਘ ਦਾ ਬਹੁਤ ਸਤਿਕਾਰ ਕਰਦਾ ਹਾਂ ਅਤੇ ਕਰਦਾ ਰਹਾਂਗਾ। ਪਰ ਅੱਜ ਪਰਿਵਾਰ ਨੇ ਕਾਂਗਰਸ ਛੱਡਣ ਦਾ ਕੰਮ ਕੀਤਾ ਹੈ, ਇਸ ਨਾਲ ਕਾਂਗਰਸ ਦਾ ਕੋਈ ਨੁਕਸਾਨ ਨਹੀਂ ਹੋਇਆ। ਪਰ ਤੁਸੀਂ ਆਪਣੇ ਪਰਿਵਾਰ ਦਾ ਨੁਕਸਾਨ ਜ਼ਰੂਰ ਕੀਤਾ ਹੈ।
ਚੰਨੀ ਨੇ ਅੱਗੇ ਕਿਹਾ, ਸੰਤੋਖ ਸਿੰਘ ਚੌਧਰੀ ਦੀ ਮੌਤ ਭਾਰਤ ਜੋੜੋ ਯਾਤਰਾ ਦੌਰਾਨ ਨਹੀਂ ਹੋਈ, ਸਗੋਂ ਅੱਜ ਉਸ ਸਮੇਂ ਹੋਈ ਜਦੋਂ ਪਰਿਵਾਰ ਭਾਜਪਾ ਵਿੱਚ ਸ਼ਾਮਲ ਹੋ ਰਿਹਾ ਸੀ। ਅੱਜ ਸੰਤੋਖ ਸਿੰਘ ਚੌਧਰੀ ਕਾਂਗਰਸ ਦੀ ਸੋਚ ਵਿੱਚ ਜਿੰਦਾ ਸੀ। ਅੱਜ ਮੈਨੂੰ ਬਹੁਤ ਦੁੱਖ ਹੈ ਕਿ ਚੌਧਰੀ ਪਰਿਵਾਰ ਨੇ ਅਜਿਹਾ ਕਦਮ ਚੁੱਕਿਆ ਹੈ। ਚੌਧਰੀ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਦੀ ਸੇਵਾ ਕਰਦਾ ਆ ਰਿਹਾ ਹੈ।
ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਫਿਲੌਰ ਦੇ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਦੀ ਤੁਲਨਾ ਦੁਰਯੋਧਨ ਨਾਲ ਕਰਦਿਆਂ ਕਿਹਾ, ਜਿਵੇਂ ਦੁਰਯੋਧਨ ਨੇ ਮਹਾਭਾਰਤ ਕਰਵਾ ਕੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੋਵੇ। ਅੱਜ ਬਿਕਰਮ ਨੇ ਉਸੇ ਤਰ੍ਹਾਂ ਆਪਣੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ। ਬਿਕਰਮ ਦੇ ਇਸ਼ਾਰੇ ’ਤੇ ਕਾਂਗਰਸ ਛੱਡਣ ਨਾਲ ਸਿਰਫ ਚੌਧਰੀ ਪਰਿਵਾਰ ਦਾ ਹੀ ਨੁਕਸਾਨ ਹੋਇਆ ਹੈ, ਕਾਂਗਰਸ ਨੂੰ ਨਹੀਂ। ਪਰਿਵਾਰ ਨੇ ਅੱਜ ਆਪਣਾ ਸਿਆਸੀ ਜੀਵਨ ਖ਼ਤਮ ਕਰ ਦਿੱਤਾ ਹੈ।
ਚੰਨੀ ਨੇ ਕਿਹਾ ਕਿ ਜੇਕਰ ਚੌਧਰੀ ਪਰਿਵਾਰ ਸਬਰ ਨਾਲ ਪਾਰਟੀ ਲਈ ਕੰਮ ਕਰਦੇ ਤਾਂ ਪਾਰਟੀ ਉਨ੍ਹਾਂ ਦੇ ਲਈ ਚੰਗਾ ਸੋਚਦੀ। ਪਾਰਟੀ ਨੇ ਬਿਕਰਮਜੀਤ ਨੂੰ ਸਾਰੀ ਜ਼ਿੰਦਗੀ ਰਾਜ ਕਰਵਾਇਆ ਹੈ।