ਅਕਾਲੀ ਦਲ ਦੀ ਰੈਲੀ 'ਚ ਪਿਓ ਦੀ ਬੰਦੂਕ ਲੈ ਕੇ ਪਹੁੰਚਿਆ ਨੌਜਵਾਨ
ਫਤਿਹਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਵੱਲੋਂ ਫਤਿਹਗੜ੍ਹ ਸਾਹਿਬ ਵਿਖੇ ਵਿਦਿਆਰਥੀ ਵਿੰਗ ਐਸ.ਓ.ਆਈ ਦੀਆਂ ਇਕਾਈਆਂ ਦੇ ਗਠਨ ਸਬੰਧੀ ਕੀਤੀ ਗਈ ਰੈਲੀ ਵਿੱਚ ਮੋਗਾ ਦਾ ਇੱਕ ਨੌਜਵਾਨ ਆਪਣੇ ਪਿਤਾ ਦੀ ਬੰਦੂਕ ਲੈ ਕੇ ਪਹੁੰਚਿਆ। ਵਾਪਸੀ 'ਤੇ ਖੰਨਾ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਮੋਗਾ ਦੇ ਧਰਮਕੋਟ ਥਾਣਾ ਅਧੀਨ ਪੈਂਦੇ ਪਿੰਡ ਰਸੂਲਪੁਰ ਦੇ […]
By : Editor (BS)
ਫਤਿਹਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਵੱਲੋਂ ਫਤਿਹਗੜ੍ਹ ਸਾਹਿਬ ਵਿਖੇ ਵਿਦਿਆਰਥੀ ਵਿੰਗ ਐਸ.ਓ.ਆਈ ਦੀਆਂ ਇਕਾਈਆਂ ਦੇ ਗਠਨ ਸਬੰਧੀ ਕੀਤੀ ਗਈ ਰੈਲੀ ਵਿੱਚ ਮੋਗਾ ਦਾ ਇੱਕ ਨੌਜਵਾਨ ਆਪਣੇ ਪਿਤਾ ਦੀ ਬੰਦੂਕ ਲੈ ਕੇ ਪਹੁੰਚਿਆ। ਵਾਪਸੀ 'ਤੇ ਖੰਨਾ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਮੋਗਾ ਦੇ ਧਰਮਕੋਟ ਥਾਣਾ ਅਧੀਨ ਪੈਂਦੇ ਪਿੰਡ ਰਸੂਲਪੁਰ ਦੇ ਵਾਸੀ ਰੁਪਿੰਦਰ ਸਿੰਘ ਵਜੋਂ ਹੋਈ ਹੈ। ਉਸ ਦੇ ਕਬਜ਼ੇ 'ਚੋਂ 12 ਬੋਰ ਦੀ ਬੰਦੂਕ ਅਤੇ 6 ਜਿੰਦਾ ਕਾਰਤੂਸ ਬਰਾਮਦ ਹੋਏ ਹਨ।
ਥਾਣਾ ਸਿਟੀ-2 ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਏਐਸਆਈ ਚਰਨਜੀਤ ਸਿੰਘ ਦੀ ਅਗਵਾਈ ਵਿੱਚ ਅਮਲੋਹ ਰੋਡ ਚੌਕ ਵਿੱਚ ਮੌਜੂਦ ਸੀ। ਇਸ ਦੌਰਾਨ ਇਕ ਨੌਜਵਾਨ ਮੋਢੇ 'ਤੇ ਇਕ ਵੱਡਾ ਬੈਗ ਲਟਕਾਏ ਉਥੋਂ ਲੰਘ ਰਿਹਾ ਸੀ। ਬੰਦੂਕ ਦੀ ਬੈਰਲ ਬੈਗ ਵਿੱਚੋਂ ਬਾਹਰ ਨਿਕਲਦੀ ਦਿਖਾਈ ਦਿੱਤੀ। ਇਸ ’ਤੇ ਨੌਜਵਾਨ ਨੂੰ ਤੁਰੰਤ ਰੋਕ ਲਿਆ ਗਿਆ। ਬੈਗ ਦੀ ਤਲਾਸ਼ੀ ਲੈਣ 'ਤੇ ਉਸ ਵਿੱਚੋਂ 12 ਬੋਰ ਦੀ ਬੰਦੂਕ ਅਤੇ 6 ਜਿੰਦਾ ਕਾਰਤੂਸ ਬਰਾਮਦ ਹੋਏ।
ਦੋਸ਼ੀ ਮੌਕੇ 'ਤੇ ਕੋਈ ਲਾਇਸੈਂਸ ਜਾਂ ਪਰਮਿਟ ਨਹੀਂ ਦਿਖਾ ਸਕਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਲਾਇਸੈਂਸੀ ਬੰਦੂਕ ਰੁਪਿੰਦਰ ਸਿੰਘ ਦੇ ਪਿਤਾ ਚਮਕੌਰ ਸਿੰਘ ਦੀ ਹੈ। ਉਸ ਦੇ ਦੋਸਤ ਨੇ ਫਤਹਿਗੜ੍ਹ ਸਾਹਿਬ ਵਿੱਚ SOI ਦੀ ਕੋਈ ਪੋਸਟ ਪਾਉਣੀ ਸੀ। ਜਿਸ ਨੂੰ ਲੈ ਕੇ ਰੁਪਿੰਦਰ ਆਪਣੇ ਦੋਸਤਾਂ ਨਾਲ ਉੱਥੇ ਪਹੁੰਚ ਗਿਆ ਸੀ। ਸ਼ੌਕ ਵਜੋਂ ਰੁਪਿੰਦਰ ਆਪਣੇ ਪਿਤਾ ਦੀ ਬੰਦੂਕ ਆਪਣੇ ਨਾਲ ਲੈ ਗਿਆ, ਜੋ ਕਿ ਗੈਰ-ਕਾਨੂੰਨੀ ਹੈ।
ਇਸ ਸਬੰਧੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਝਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ।