Begin typing your search above and press return to search.

ਵਿਆਹ ਦੇ 3 ਮਿੰਟ ਬਾਅਦ ਹੀ ਕਿਉਂ ਲੈ ਲਿਆ ਲਾੜੀ ਨੇ ਤਲਾਕ?

ਵਿਆਹ ਦਾ ਦਿਨ ਪੂਰੇ ਪਰਿਵਾਰ ਲਈ ਖਾਸ ਕਰਕੇ ਲਾੜਾ ਤੇ ਲਾੜੀ ਲਈ ਸੱਭ ਤੋਂ ਵੱਡੀ ਦਿਨ ਹੁੰਦਾ ਹੈ। ਜਿੱਥੇ ਵਿਆਹ ਨੂੰ ਲੈ ਕੇ ਮੁੰਡਾ ਤੇ ਕੁੜੀ ਦੋਵਾਂ ਨੇ ਹੀ ਕਈ ਸੁਪਨੇ ਦੇਖੇ ਹੁੰਦੇ ਹਨ ਕਿ ਅਸੀਂ ਇਸ ਤਰ੍ਹਾਂ ਵਿਆਹ ਕਰਾਂਗੇ। ਵਿਆਹ ਦਾ ਚਾਅ ਇਨ੍ਹਾਂ ਹੁੰਦਾ ਹੈ ਕਿ ਆਪਣੇ ਵਿਆਹ ਨੂੰ ਸ਼ਾਨਦਾਰ ਬਣਾਉਣਾ ਲਈ ਕਈ ਲੋਕ ਕਰੋੜਾਂ ਰੁਪਏ ਤੱਕ ਖਰਚ ਕਰਦੇ ਹਨ ਤੇ ਕੁਝ ਲੋਕ ਡੈਸਟੀਨੇਸ਼ਨ ਵੈਡਿੰਗ ਪਲਾਨ ਕਰਦੇ ਹਨ।

ਵਿਆਹ ਦੇ 3 ਮਿੰਟ ਬਾਅਦ ਹੀ ਕਿਉਂ ਲੈ ਲਿਆ ਲਾੜੀ ਨੇ ਤਲਾਕ?
X

Makhan shahBy : Makhan shah

  |  16 Jan 2025 7:38 PM IST

  • whatsapp
  • Telegram

ਕੁਵੈਤ, ਕਵਿਤਾ : ਵਿਆਹ ਦਾ ਦਿਨ ਪੂਰੇ ਪਰਿਵਾਰ ਲਈ ਖਾਸ ਕਰਕੇ ਲਾੜਾ ਤੇ ਲਾੜੀ ਲਈ ਸੱਭ ਤੋਂ ਵੱਡੀ ਦਿਨ ਹੁੰਦਾ ਹੈ। ਜਿੱਥੇ ਵਿਆਹ ਨੂੰ ਲੈ ਕੇ ਮੁੰਡਾ ਤੇ ਕੁੜੀ ਦੋਵਾਂ ਨੇ ਹੀ ਕਈ ਸੁਪਨੇ ਦੇਖੇ ਹੁੰਦੇ ਹਨ ਕਿ ਅਸੀਂ ਇਸ ਤਰ੍ਹਾਂ ਵਿਆਹ ਕਰਾਂਗੇ। ਵਿਆਹ ਦਾ ਚਾਅ ਇਨ੍ਹਾਂ ਹੁੰਦਾ ਹੈ ਕਿ ਆਪਣੇ ਵਿਆਹ ਨੂੰ ਸ਼ਾਨਦਾਰ ਬਣਾਉਣਾ ਲਈ ਕਈ ਲੋਕ ਕਰੋੜਾਂ ਰੁਪਏ ਤੱਕ ਖਰਚ ਕਰਦੇ ਹਨ ਤੇ ਕੁਝ ਲੋਕ ਡੈਸਟੀਨੇਸ਼ਨ ਵੈਡਿੰਗ ਪਲਾਨ ਕਰਦੇ ਹਨ।

ਵਿਆਹ ਤੋਂ ਬਾਅਦ ਤਲਾਕ ਦਾ ਫੈਸਲਾ ਲੈਣਾ ਵੀ ਬਹੁਤ ਔਖਾ ਹੁੰਦਾ ਹੈ ਤੇ ਤਲਾਕ ਲੈਣ ਪਹਿਲਾਂ ਵੀ ਪਤਨੀ ਹੋਵੇ ਭਾਵੇਂ ਪਤੀ ਹੋਵੇ ਓਹ 100 ਵਾਰ ਸੋਚਦੇ ਹਨ । ਅਜਿਹੇ ਵਿੱਚ ਤੁਸੀਂ ਸ਼ਾਇਦ ਹੀ ਕਦੀ ਕਲਪਨਾ ਕਰ ਸਕਦੇ ਹੋ ਕਿ ਕੋਈ ਵਿਆਹ ਤੋਂ ਸਿਰਫ਼ 3 ਮਿੰਟ ਬਾਅਦ ਹੀ ਤਲਾਕ ਲੈ ਸਕਦਾ ਹੈ।


ਜੀ ਹਾਂ ਵਿਆਹ ਦੇ 3 ਮਿੰਟ ਬਾਅਦ ਹੀ ਤਲਾਕ ਦਾ ਫੈਸਲਾ ਬਹੁਤ ਵੱਡਾ ਫੈਸਲਾ ਹੈ ਤੇ ਤਲਾਕ ਦਾ ਕਾਰਨ ਜਾਣ ਕੇ ਵੀ ਤੁਸੀਂ ਹੈਰਾਨ ਹੋ ਜਾਓਗੋ। ਦਰਅਸਲ ਵਿਆਹ ਤੋਂ ਥੋੜ੍ਹੀ ਦੇਰ ਬਾਅਦ ਲਾੜੇ ਦੀ ਇੱਕ ਹਰਕਤ ਨੇ ਲਾੜੀ ਨੂੰ ਇੰਨਾ ਦੁੱਖ ਪਹੁੰਚਾਇਆ ਕਿ ਉਸਨੇ ਵਿਆਹ ਖਤਮ ਕਰਨ ਦਾ ਫੈਸਲਾ ਕਰ ਲਿਆ। ਦਰਅਸਲ ਇੱਕ ਜੋੜੇ ਨੇ ਇੱਕ ਅਦਾਲਤ ਵਿੱਚ ਵਿਆਹ ਕਰਵਾਇਆ। ਇਹ ਜੋੜਾ ਖੁਸ਼ੀ-ਖੁਸ਼ੀ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਤੇ ਜਿਵੇਂ ਹੀ ਉਹ ਅਦਾਲਤ ਤੋਂ ਬਾਹਰ ਨਿਕਲਣ ਲੱਗੇ ਤਾਂ ਲਾੜੀ ਅਚਾਨਕ ਫਿਸਲ ਗਈ ਅਤੇ ਡਿੱਗ ਪਈ। ਇਸ 'ਤੇ ਲਾੜੇ ਨੇ ਲਾੜੀ ਨੂੰ 'ਸਟੂਪਿਡ' (ਮੂਰਖ) ਕਹਿ ਦਿੱਤਾ। ਲਾੜੇ ਦੇ ਇਸ ਅਪਮਾਨਜਨਕ ਵਿਵਹਾਰ ਨੂੰ ਲਾੜੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕੀ।

ਉਸ ਨੇ ਆਪਣੇ ਆਤਮ-ਸਨਮਾਨ ਲਈ ਤੁਰੰਤ ਤਲਾਕ ਲੈਣ ਦਾ ਫੈਸਲਾ ਕਰ ਲਿਆ। ਉਸ ਨੇ ਅਦਾਲਤ ਵਿੱਚ ਉਸੇ ਸਮੇਂ ਤਲਾਕ ਲਈ ਅਰਜ਼ੀ ਦੇ ਦਿੱਤੀ, ਜਿਸਨੂੰ ਜੱਜ ਨੇ ਤੁਰੰਤ ਮਨਜ਼ੂਰ ਕਰ ਦਿੱਤਾ। ਵਿਆਹ ਤੋਂ ਸਿਰਫ਼ 3 ਮਿੰਟ ਬਾਅਦ ਤਲਾਕ ਦਾ ਇਹ ਮਾਮਲਾ ਕੁਵੈਤ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਮਿਆਦ ਦੇ ਵਿਆਹ ਵਜੋਂ ਦਰਜ ਕੀਤਾ ਗਿਆ।


ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰ ਲਾੜੀ ਨੇ ਇਨ੍ਹੀ ਛੇਤੀ ਤਲਾਕ ਲੈਣ ਦਾ ਫੈਸਲਾ ਕਿਉਂ ਕੀਤਾ? ਦਰਅਸਲ ਲਾੜੀ ਨੂੰ ਲੱਗਾ ਕਿ ਜੇਕਰ ਵਿਆਹ ਦੀ ਸ਼ੁਰੂਆਤ ਵਿੱਚ ਉਸਦੇ ਸਾਥੀ ਦਾ ਰਵੱਈਆ ਇਸ ਤਰ੍ਹਾਂ ਰਿਹਾ ਤਾਂ ਭਵਿੱਖ ਵਿੱਚ ਰਿਸ਼ਤਾ ਹੋਰ ਵੀ ਖਰਾਬ ਹੋ ਸਕਦਾ ਹੈ। ਉਸਨੇ ਤੁਰੰਤ ਆਪਣੇ ਆਤਮ-ਸਨਮਾਨ ਨੂੰ ਤਰਜੀਹ ਦਿੱਤੀ ਅਤੇ ਰਿਸ਼ਤਾ ਖਤਮ ਕਰ ਦਿੱਤਾ, ਜਿਸ ਨਾਲ ਉਸਨੂੰ ਭਾਵਨਾਤਮਕ ਤੌਰ 'ਤੇ ਨੁਕਸਾਨ ਹੋ ਸਕਦਾ ਸੀ। ਹਰ ਰਿਸ਼ਤੇ ਦੀ ਨੀਂਹ ਆਪਸੀ ਸਤਿਕਾਰ ਅਤੇ ਸਮਝ 'ਤੇ ਅਧਾਰਤ ਹੁੰਦੀ ਹੈ।

ਜੇਕਰ ਕਿਸੇ ਰਿਸ਼ਤੇ ਵਿੱਚ ਸ਼ੁਰੂ ਤੋਂ ਹੀ ਸਤਿਕਾਰ ਦੀ ਕਮੀ ਹੋਵੇ, ਤਾਂ ਉਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਦਾ। ਇਸ ਮਾਮਲੇ ਵਿੱਚ ਲਾੜੇ ਵੱਲੋਂ ਆਪਣੀ ਪਤਨੀ ਨੂੰ 'ਮੂਰਖ' ਕਹਿਣਾ ਨਾ ਸਿਰਫ਼ ਅਸੰਵੇਦਨਸ਼ੀਲ ਸੀ ਸਗੋਂ ਇਹ ਵੀ ਦਰਸਾਉਂਦਾ ਹੈ ਕਿ ਉਸਨੂੰ ਆਪਣੀ ਪਤਨੀ ਦੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਹੈ।


ਇਹ ਘਟਨਾ 2019 ਦੀ ਹੈ, ਪਰ ਅੱਜ ਵੀ ਇਹ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਾਲ 2019 ਵਿੱਚ ਕੁਵੈਤ ਦੇ ਕੁਵੈਤ ਵਿੱਚ ਇੱਕ ਅਜਿਹੀ ਹੀ ਘਟਨਾ ਵਾਪਰੀ, ਜਿਸਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ। 2019 ਵਿੱਚ ਵਾਪਰੀ ਘਟਨਾ ਹੁਣ 5 ਸਾਲਾਂ ਬਾਅਦ ਇਹ ਦੁਬਾਰਾ ਵਾਇਰਲ ਹੋ ਗਈ। ਲੋਕ ਇਸਨੂੰ ਇੱਕ ਪ੍ਰੇਰਨਾਦਾਇਕ ਉਦਾਹਰਣ ਵਜੋਂ ਦੇਖ ਰਹੇ ਹਨ। ਲਾੜੀ ਦੇ ਇਸ ਫੈਸਲੇ ਨੇ ਇਹ ਸੁਨੇਹਾ ਦਿੱਤਾ ਕਿ ਆਤਮ-ਸਨਮਾਨ ਨਾਲ ਸਮਝੌਤਾ ਕਰਨਾ ਕਿਸੇ ਵੀ ਰਿਸ਼ਤੇ ਲਈ ਸਹੀ ਨਹੀਂ ਹੈ।

ਲੋਕਾਂ ਨੇ ਲਾੜੀ ਦੇ ਫੈਸਲੇ ਦੀ ਪ੍ਰਸ਼ੰਸਾ ਕੀਤੀ, ਕਿਉਂਕਿ ਉਸਨੇ ਆਪਣੇ ਆਤਮ-ਸਨਮਾਨ ਨੂੰ ਤਰਜੀਹ ਦਿੱਤੀ। ਇਸ ਘਟਨਾ ਤੋਂ ਇਹ ਸਬਕ ਮਿਲਦਾ ਹੈ ਕਿ ਆਤਮ-ਸਨਮਾਨ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। ਜੇਕਰ ਕੋਈ ਤੁਹਾਨੂੰ ਸ਼ੁਰੂ ਵਿੱਚ ਹੀ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਭਵਿੱਖ ਵਿੱਚ ਇਹ ਹੋਰ ਵੀ ਵੱਧ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਸਮੇਂ ਸਿਰ ਲਿਆ ਗਿਆ ਫੈਸਲਾ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦਾ ਹੈ।

ਇਸ ਖਬਰ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ।

Next Story
ਤਾਜ਼ਾ ਖਬਰਾਂ
Share it