ਲਹਿੰਦੇ ਪੰਜਾਬ ਦੀ ਸਰਕਾਰ ਨੇ ਲਾਇਆ 'ਗੋਬਰ ਟੈਕਸ'
ਪਾਕਿਸਤਾਨ ਦੇ ਪੰਜਾਬ ਸੂਬੇ ਭਾਵ ਲਹਿੰਦੇ ਪੰਜਾਬ ਦੀ ਸਰਕਾਰ ਨੇ ਇੱਕ ਅਜੀਬ ਟੈਕਸ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਲੋਕ “ਗੋਬਰ ਟੈਕਸ” ਜਾਂ “ਝੋਟਾ ਟੈਕਸ” ਕਿਹਾ ਜਾ ਰਿਹਾ ਹੈ

By : Mehtab-Ud-Din
ਮਰੀਅਮ ਸਰਕਾਰ ਦਾ ਨਵਾਂ ਟੈਕਸ ਬਣਿਆ ਚੁਫੇਰੇ ਮਜ਼ਾਕ
'ਸੁਥਰਾ ਪੰਜਾਬ' ਦੇ ਨਾਂਅ ਹੇਠ ਪਸ਼ੂ–ਪਾਲਕਾਂ ਤੋਂ ਵਸੂਲਿਆ ਜਾ ਰਿਹਾ ਪੈਸਾ
ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਭਾਵ ਲਹਿੰਦੇ ਪੰਜਾਬ ਦੀ ਸਰਕਾਰ ਨੇ ਇੱਕ ਅਜੀਬ ਟੈਕਸ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਲੋਕ “ਗੋਬਰ ਟੈਕਸ” ਜਾਂ “ਝੋਟਾ ਟੈਕਸ” ਕਿਹਾ ਜਾ ਰਿਹਾ ਹੈ। ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਹਰ ਇੱਕ ਗਊ ਜਾਂ ਮੱਝ ਤੇ ਰੋਜ਼ਾਨਾ 30 ਰੁਪਏ ਟੈਕਸ ਲਿਆ ਜਾਵੇਗਾ।
ਇਹ ਟੈਕਸ ਪਾਕਿਸਤਾਨੀ ਪੰਜਾਬ ਵਿਚ 168 ਵੱਡੀਆਂ ਡੇਅਰੀਆਂ (ਪਸੂਆਂ ਵਾਲੀਆਂ ਥਾਵਾਂ) 'ਤੇ ਲਾਗੂ ਹੋਵੇਗਾ। ਲਾਹੌਰ ਦੇ ਹਰਬੰਸਪੁਰਾ ਅਤੇ ਗੁੱਜਰਪੁਰਾ ਵਰਗੀਆਂ ਥਾਵਾਂ ਵੀ ਇਸ ਵਿਚ ਸ਼ਾਮਲ ਹਨ।
ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਇਹ ਟੈਕਸ “ਸੁਥਰਾ ਪੰਜਾਬ” ਮੁਹਿੰਮ ਤਹਿਤ ਲਾਇਆ ਗਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਟੈਕਸ ਤੋਂ ਇਕੱਠਾ ਕੀਤਾ ਗੋਬਰ (ਝੋਟਾ) ਇਕੱਠਾ ਕਰਕੇ ਉਸ ਤੋਂ ਬਿਜਲੀ ਬਣਾਈ ਜਾਵੇਗੀ ਅਤੇ ਸਾਫ਼ ਊਰਜਾ ਤਿਆਰ ਕੀਤੀ ਜਾਵੇਗੀ। ਇਸ ਨੂੰ ਉਨ੍ਹਾਂ ਨੇ “ਸਰਵਿਸ ਫੀਸ” ਦਾ ਨਾਮ ਦਿੱਤਾ ਹੈ।
ਇਸ ਟੈਕਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕਾਂ ਨੇ ਖੂਬ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਅਤੇ ਪਾਕਿਸਤਾਨ ਦੋਵੇਂ ਪਾਸਿਓਂ ਲੋਕ ਮੀਮਜ਼, ਵੀਡੀਓਜ਼ ਅਤੇ ਮਜ਼ਾਕੀਆ ਟਿੱਪਣੀਆਂ ਪੋਸਟ ਕਰ ਰਹੇ ਹਨ।
ਕੁਝ ਵੱਡੀਆਂ ਗੱਲਾਂ ਜੋ ਲੋਕ ਲਿਖ ਰਹੇ ਹਨ:
ਜਿਸ ਕੋਲ 10 ਗਊ-ਮੱਝਾਂ ਹਨ, ਉਸ ਨੂੰ ਇੱਕ ਸਾਲ ਵਿਚ 11,000 ਰੁਪਏ ਤੋਂ ਵੀ ਵੱਧ ਟੈਕਸ ਦੇਣਾ ਪਵੇਗਾ। ਲੋਕ ਮਜ਼ਾਕ ਕਰ ਰਹੇ ਹਨ ਕਿ ਅਗਲੀ ਵਾਰ ਸਰਕਾਰ ਇਨਸਾਨੀ ਮਲ–ਮੂਤਰ 'ਤੇ ਵੀ ਟੈਕਸ ਲਾ ਦੇਵੇਗੀ।
ਇੱਕ ਮਸ਼ਹੂਰ ਅਦਾਕਾਰਾ ਅਤੇ ਕਾਮੇਡੀਅਨ ਮਿਸ਼ੀ ਖਾਨ ਨੇ ਵੀ ਇਸ ਟੈਕਸ 'ਤੇ ਤਨਜ਼ ਕੱਸਿਆ ਅਤੇ ਕਿਹਾ ਕਿ ਮਹਿੰਗਾਈ ਵਿਚ ਲੋਕਾਂ 'ਤੇ ਇਸ ਤਰ੍ਹਾਂ ਦਾ ਟੈਕਸ ਲਾਉਣਾ ਹਾਸੋਹੀਣੀ ਗੱਲ ਹੈ।
ਲੋਕਾਂ ਨੇ ਸੁਝਾਅ ਦਿੱਤਾ ਕਿ ਰਾਜਨੇਤਾਵਾਂ ਦੇ “ਗੋਬਰ ਭਰੇ ਦਿਮਾਗ਼” 'ਤੇ ਵੀ ਟੈਕਸ ਲਾਇਆ ਜਾਵੇ।
ਮਜ਼ਾਕ ਤੋਂ ਇਲਾਵਾ ਇਸ ਟੈਕਸ ਨਾਲ ਛੋਟੇ ਪਸ਼ੂ–ਪਾਲਕਾਂ ਅਤੇ ਗਰੀਬ ਪਸੂ ਪਾਲਕਾਂ ਤੇ 'ਬੋਝ ਵਧਣ ਵਾਲਾ ਹੈ। ਵਿਰੋਧੀ ਧਿਰਾਂ ਕਹਿ ਰਹੀਆਂ ਹਨ ਕਿ ਇਹ ਟੈਕਸ ਸਰਕਾਰ ਵੱਲੋਂ ਸਿਰਫ਼ ਪੈਸਾ ਇਕੱਠਾ ਕਰਨ ਦਾ ਇੱਕ ਤਰੀਕਾ ਹੈ। ਉਨ੍ਹਾਂ ਇਸ ਨੂੰ ਵਾਤਾਵਰਣ ਵਾਲੀ ਯੋਜਨਾ ਦਾ ਢਿੱਲਾ ਬਹਾਨਾ ਦੱਸਿਆ ਹੈ।
ਇਸ ਟੈਕਸ ਨੇ ਪਾਕਿਸਤਾਨੀ ਪੰਜਾਬ ਵਿਚ ਬਹੁਤ ਵੱਡੀ ਚਰਚਾ ਛੇੜ ਦਿੱਤੀ ਹੈ ਅਤੇ ਸੋਸ਼ਲ ਮੀਡੀਆ ਤੇ ਇਸ ਤੇ ਰੋਜ਼ ਨਵੀਆਂ ਮਜ਼ਾਕੀਆਂ ਖਬਰਾਂ ਆ ਰਹੀਆਂ ਹਨ।


