Begin typing your search above and press return to search.

20 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਵਿਹਲਾ ਕਰਨ ਦੀ ਤਿਆਰੀ ਵਿਚ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਰਫ਼ਾ ਕਰਨ ਦੀ ਮੁਹਿੰਮ ਤਹਿਤ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੀ ਤਿਆਰੀ ਕਰ ਲਈ ਹੈ।

20 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਵਿਹਲਾ ਕਰਨ ਦੀ ਤਿਆਰੀ ਵਿਚ ਟਰੰਪ
X

Upjit SinghBy : Upjit Singh

  |  29 Jan 2025 6:39 PM IST

  • whatsapp
  • Telegram

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਰਫ਼ਾ ਕਰਨ ਦੀ ਮੁਹਿੰਮ ਤਹਿਤ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੀ ਤਿਆਰੀ ਕਰ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤਕਰੀਬਨ 20 ਲੱਖ ਫੈਡਰਲ ਮੁਲਾਜ਼ਮਾਂ ਨੂੰ ਈਮੇਲ ਭੇਜ ਸਵੈ-ਇੱਛਾ ਨਾਲ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਅਤੇ 6 ਫਰਵਰੀ ਤੱਕ ਅਸਤੀਫ਼ਾ ਦੇਣ ਵਾਲਿਆਂ ਨੂੰ 8 ਮਹੀਨੇ ਦੀ ਤਨਖਾਹ ਦਿਤੀ ਜਾਵੇਗੀ।

6 ਫਰਵਰੀ ਤੱਕ ਅਸਤੀਫ਼ਾ ਦੇਣ ਵਾਲਿਆਂ ਨੂੰ ਮਿਲੇਗੀ 8 ਮਹੀਨੇ ਦੀ ਤਨਖਾਹ

ਦੱਸ ਦੇਈਏ ਕਿ ਅਮਰੀਕਾ ਸਰਕਾਰ ਦੇ ਮੁਲਾਜ਼ਮਾਂ ਦੀ ਗਿਣਤੀ 30 ਲੱਖ ਤੋਂ ਵੱਧ ਹੈ ਅਤੇ ਇਹ ਅਮਰੀਕਾ ਦੀ 15ਵੀਂ ਸਭ ਤੋਂ ਵੱਡੀ ਵਰਕ ਫੋਰਸ ਹੈ। ਪਿਊ ਰਿਸਰਚ ਮੁਤਾਬਕ ਇਕ ਫੈਡਰਲ ਮੁਲਾਜ਼ਮ ਦੀ ਔਸਤ ਕਾਰਜਕਾਲ 12 ਸਾਲ ਹੁੰਦਾ ਹੈ। ਵੈਟ੍ਰਨ ਅਫੇਅਰਜ਼ ਡਿਪਾਰਟਮੈਂਟ ਵਿਚ ਕੰਮ ਕਰਨ ਵਾਲੇ ਹੈਲਥ ਵਰਕਰ, ਘਰ ਜਾਂ ਬਿਜ਼ਨਸ ਵਾਸਤੇ ਲੋਨ ਪ੍ਰੋਸੈਸ ਕਰਨ ਵਾਲੇ ਅਫਸਰ ਅਤੇ ਫੌਜ ਲਈ ਹਥਿਆਰ ਖਰੀਦਣ ਵਾਲੇ ਠੇਕੇਦਾਰ ਸਾਰੇ ਇਕੋ ਵੇਲੇ ਬਾਹਰ ਜਾ ਸਕਦੇ ਹਨ। ਇਸ ਤੋਂ ਇਲਾਵਾ ਫੂਡ ਐਂਡ ਵਾਟਰ ਸਪਲਾਈ ਦੀ ਪੜਤਾਲ ਕਰਨ ਵਾਲੇ ਵਿਗਿਆਨੀਆਂ ਨੂੰ ਵੀ ਆਪਣੀ ਨੌਕਰੀ ਗੁਆਣੀ ਪੈ ਸਕਦੀ ਹੈ।

ਅਸਤੀਫ਼ੇ ਤੋਂ ਨਾਂਹ ਕਰਨ ਵਾਲਿਆਂ ਦੀ ਹੋ ਸਕਦੀ ਐ ਛਾਂਟੀ

ਅਮਲਾ ਵਿਭਾਗ ਵੱਲੋਂ ਭੇਜੀ ਈਮੇਲ ਵਿਚ ਘਰੋਂ ਕੰਮ ਕਰ ਰਹੇ ਮੁਲਾਜ਼ਮਾਂ ਤੁਰਤ ਦਫ਼ਤਰ ਆਉਣ ਦੇ ਹੁਕਮ ਦਿਤੇ ਗਏ ਹਨ। ਇਨ੍ਹਾਂ ਮੁਲਾਜ਼ਮਾਂ ਨੂੰ ਹਫ਼ਤੇ ਵਿਚ 5 ਦਿਨ ਦਫ਼ਤਰ ਬੈਠ ਕੇ ਕੰਮ ਕਰਨਾ ਹੋਵੇਗਾ। ਡੌਨਲਡ ਟਰੰਪ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਫੈਡਰਲ ਮੁਲਾਜ਼ਮਾਂ ਨੂੰ ਦਫ਼ਤਰ ਬੈਠ ਕੇ ਕੰਮ ਕਰਨਾ ਹੋਵੇਗਾ ਅਤੇ ਅਜਿਹਾ ਨਾ ਹੋਣ ’ਤੇ ਨੌਕਰੀ ਖੁੱਸ ਜਾਵੇਗੀ। ਦੂਜੇ ਪਾਸੇ ਮੁਲਾਜ਼ਮ ਯੂਨੀਅਨ ਦਾ ਕਹਿਣਾ ਹੈ ਕਿ ਟਰੰਪ ਦੀ ਵਫਾਦਾਰੀ ਨਾ ਕਰਨ ਵਾਲਿਆਂ ਨੂੰ ਨੌਕਰੀ ਤੋਂ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਅਮੈਰਿਕਨ ਫੈਡਰੇਸ਼ਨ ਆਫ਼ ਗਵਰਮੈਂਟ ਇੰਪਲੌਈਜ਼ ਯੂਨੀਅਨ ਦੇ ਪ੍ਰਧਾਨ ਐਵਰਟ ਕੈਲੀ ਨੇ ਕਿਹਾ ਕਿ ਫੈਡਰਲ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਗੰਭੀਰ ਸਿੱਟੇ ਨਿਕਲਣਗੇ।

Next Story
ਤਾਜ਼ਾ ਖਬਰਾਂ
Share it