21ਵੀਂ ਸਦੀ ਦੀ ਸਭ ਤੋਂ ਵੱਡੀ ਖੋਜ, ਨੇਤਰਹੀਣ ਵੀ ਦੇਖ ਸਕਣਗੇ ਦੁਨੀਆ
ਐਲਨ ਮਸਕ ਦੀ ਕੰਪਨੀ Nuralink ਨੇ ਇਕ ਅਜਿਹਾ ਚਮਤਕਾਰ ਕਰ ਕੇ ਦਿਖਾ ਦਿੱਤਾ ਏ, ਜਿਸ ਨੂੰ ਦੇਖ ਕੇ ਪੂਰੀ ਦੁਨੀਆ ਹੈਰਾਨ ਹੋ ਰਹੀ ਐ। ਦਰਅਸਲ ਨਿਊਰਾÇਲੰਕ ਵੱਲੋਂ ਇਕ ਅਜਿਹੀ ਚਿੱਪ ਤਿਆਰ ਕੀਤੀ ਗਈ ਐ, ਜਿਸ ਦੇ ਜ਼ਰੀਏ ਹੁਣ ਅੱਖਾਂ ਤੋਂ ਵਾਂਝੇ ਲੋਕ ਵੀ ਦੁਨੀਆ ਦੇਖ ਸਕਣਗੇ। ਇਸ ਵੱਡੀ ਖੋਜ ਨੂੰ 21ਵੀਂ ਸਦੀ ਦਾ ਸਭ ਤੋਂ ਵੱਡਾ ਚਮਤਕਾਰ ਮੰਨਿਆ ਜਾ ਰਿਹਾ ਏ।
By : Makhan shah
ਵਾਸ਼ਿੰਗਟਨ : ਐਲਨ ਮਸਕ ਦੀ ਕੰਪਨੀ Nuralink ਨੇ ਇਕ ਅਜਿਹਾ ਚਮਤਕਾਰ ਕਰ ਕੇ ਦਿਖਾ ਦਿੱਤਾ ਏ, ਜਿਸ ਨੂੰ ਦੇਖ ਕੇ ਪੂਰੀ ਦੁਨੀਆ ਹੈਰਾਨ ਹੋ ਰਹੀ ਐ। ਦਰਅਸਲ Nuralinkਕ ਵੱਲੋਂ ਇਕ ਅਜਿਹੀ ਚਿੱਪ ਤਿਆਰ ਕੀਤੀ ਗਈ ਐ, ਜਿਸ ਦੇ ਜ਼ਰੀਏ ਹੁਣ ਅੱਖਾਂ ਤੋਂ ਵਾਂਝੇ ਲੋਕ ਵੀ ਦੁਨੀਆ ਦੇਖ ਸਕਣਗੇ। ਇਸ ਵੱਡੀ ਖੋਜ ਨੂੰ 21ਵੀਂ ਸਦੀ ਦਾ ਸਭ ਤੋਂ ਵੱਡਾ ਚਮਤਕਾਰ ਮੰਨਿਆ ਜਾ ਰਿਹਾ ਏ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਇਸ ਚਿੱਪ ਦਾ ਨਾਮ ਅਤੇ ਕਿਵੇਂ ਕਰਦੀ ਐ ਇਹ ਕੰਮ?
ਨੇਤਰਹੀਣ ਲੋਕਾਂ ਦੀ ਅਕਸਰ ਖ਼ੁਵਾਹਿਸ਼ ਹੁੰਦੀ ਐ ਕਿ ਕਾਸ਼ ਉਹ ਵੀ ਦੁਨੀਆ ਨੂੰ ਦੇਖ ਸਕਦੇ, ਪਰ ਹੁਣ ਨੇਤਰਹੀਣ ਲੋਕਾਂ ਦੀ ਇਹ ਇੱਛਾ ਪੂਰੀ ਹੋਣ ਜਾ ਰਹੀ ਐ ਕਿਉਂਕਿ ਐਲਨ ਮਸਕ ਦੀ ਕੰਪਨੀ Nuralink ਵੱਲੋਂ ‘ਬਲਾਇੰਡਸਾਈਟ’ ਨਾਂਅ ਦੀ ਇਕ ਅਜਿਹੀ ਚਿੱਪ’ ਤਿਆਰ ਕੀਤੀ ਗਈ ਐ, ਜਿਸ ਦੇ ਜ਼ਰੀਏ ਨੇਤਰਹੀਣ ਲੋਕ ਵੀ ਹੁਣ ਦੁਨੀਆ ਦੇਖ ਸਕਣਗੇ, ਫਿਰ ਚਾਹੇ ਉਹ ਜਨਮ ਤੋਂ ਹੀ ਦੋਵੇਂ ਅੱਖਾਂ ਤੋਂ ਨੇਤਰਹੀਣ ਹੋਵੇ ਜਾਂ ਆਪਣੇ ਆਪਟਿਕ ਨਰਵ ਸਿਸਟਮ ਨੂੰ ਖੋ ਚੁੱਕਿਆ ਹੋਵੇ। ਇਸ ਚਿੱਪ ਨੂੰ ਨੇਤਰਹੀਣ ਵਿਚ ਇੰਪਲਾਂਟ ਕੀਤਾ ਜਾਵੇਗਾ, ਜਿਸ ਤੋਂ ਬਾਅਦ ਨੇਤਰਹੀਣ ਲੋਕ ਵੀ ਦੁਨੀਆ ਨੂੰ ਦੇਖ ਸਕਣਗੇ। ਅਮਰੀਕੀ ਖੁਰਾਕ ਅਤੇ ਔਸ਼ਧੀ ਪ੍ਰਾਸਸ਼ਨ ਵਿਭਾਗ ਨੇ ਐਲਨ ਮਸਕ ਦੇ ਨਿਊਰਾÇਲੰਕ ਨੂੰ ‘ਬਲਾਇੰਡਸਾਈਟ’ ਚਿੱਪ ਦੇ ਇੰਪਲਾਂਟ ਦੀ ਇਜਾਜ਼ਤ ਦੇ ਦਿੱਤੀ ਐ।
The Blindsight device from Neuralink will enable even those who have lost both eyes and their optic nerve to see.
— Elon Musk (@elonmusk) September 17, 2024
Provided the visual cortex is intact, it will even enable those who have been blind from birth to see for the first time.
To set expectations correctly, the vision… https://t.co/MYLHNcPrw6 pic.twitter.com/RAenDpd3fx
ਅਮਰੀਕਾ ਦੇ ਮਸ਼ਹੁਰ ਉਦਯੋਗਪਤੀ ਐਲਨ ਮਸਕ ਦੇ ਬ੍ਰੇਨ ਚਿੱਪ ਸਟਾਰਟਅੱਪ Nuralink ਨੇ ਆਖਿਆ ਕਿ ਨਿਗ੍ਹਾ ਬਹਾਲ ਕਰਨ ਦੇ ਉਦੇਸ਼ ਨਾਲ ਕੀਤੇ ਗਏ ਉਸ ਦੇ ਪ੍ਰਯੋਗਾਤਮਕ ਇੰਪਲਾਂਟ ਨੂੰ ਅਮਰੀਕੀ ਐਫਡੀਏ ਵੱਲੋਂ ‘ਬ੍ਰੇਕਥਰੂ ਡਿਵਾਈਸ’ ਉਪ ਨਾਮ ਦਿੱਤਾ ਗਿਆ ਏ। ਐਫਡੀਏ ਦਾ ਬ੍ਰੇਕਥਰੂ ਟੈਗ ਕੁੱਝ ਅਜਿਹੇ ਮੈਡੀਕਲ ਉਪਕਰਨਾਂ ਨੂੰ ਦਿੱਤਾ ਜਾਂਦਾ ਏ ਜੋ ਜੀਵਨ ਘਾਤਕ ਸਥਿਤੀਆਂ ਦਾ ਇਲਾਜ ਕਰਨ ਵਿਚ ਸਮਰੱਥਾ ਹੁੰਦੇ ਨੇ।
ਇਸ ਦਾ ਮਕਸਦ ਵਿਕਾਸ ਵਿਚ ਤੇਜ਼ੀ ਲਿਆਉਣਾ ਅਤੇ ਮੌਜੂਦਾ ਵਿਕਾਸ ਅਧੀਨ ਉਪਕਰਨਾਂ ਦੀ ਸਮੀਖਿਆ ਕਰਨਾ ਹੈ। ਐਲਨ ਮਸਕ ਨੇ ਬਲਾਇੰਡ ਸਾਈਟ ਚਿੱਪ ਨੂੰ ਐਫਡੀਏ ਦਾ ਅਪਰੂਵਲ ਮਿਲਣ ਤੋਂ ਬਾਅਦ ਐਕਸ ’ਤੇ ਟਵੀਟ ਕਰਕੇ ਲਿਖਿਆ ‘‘ਬਲਾਇੰਡ ਸਾਈਟ’ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਇਹ ਪ੍ਰਯੋਗਾਤਮਕ ਉਪਕਰਨ ਉਨ੍ਹਾਂ ਲੋਕਾਂ ਨੂੰ ਵੀ ਦੇਖਣ ਵਿਚ ਸਮਰੱਥਾ ਕਰੇਗਾ, ਜਿਨ੍ਹਾਂ ਨੇ ਆਪਣੀਆਂ ਦੋਵੇਂ ਅੱਖਾਂ ਅਤੇ ਆਪਟਿਕ ਤੰਤਰਿਕਾ ਖੋ ਗਵਾ ਦਿੱਤੀ ਹੋਵੇ। ਹਾਲਾਂਕਿ ਨਿਊਰਾÇਲੰਕ ਨੇ ਬਲਾਇੰਡ ਸਾਈਟ ਡਿਵਾਈਸ ਦੇ ਮਨੁੱਖੀ ਪ੍ਰੀਖਣ ਵਿਚ ਜਾਣ ਦੀ ਉਮੀਦ ਦੇ ਬਾਰੇ ਵਿਚ ਵੇਰਵਾ ਮੰਗਣ ਦੀ ਬੇਨਤੀ ਦਾ ਉਨ੍ਹਾਂ ਵੱਲੋਂ ਤੁਰੰਤ ਜਵਾਬ ਨਹੀਂ ਦਿੱਤਾ ਗਿਆ।
ਨੁਰਾਲਿੰਕ ਦੇ ਉਪਕਰਨ ਵਿਚ ਇਕ ਚਿੱਪ ਹੁੰਦੀ ਐ ਜੋ ਤੰਤਰਿਕਾ ਸੰਕੇਤਾਂ ਨੂੰ ਪ੍ਰਸਾਰਿਤ ਕਰਦੀ ਐ, ਜਿਨ੍ਹਾਂ ਨੂੰ ਕੰਪਿਊਟਰ ਜਾਂ ਫੋਨ ਵਰਗੇ ਉਪਕਰਨਾਂ ਵਿਚ ਇੰਪਲਾਂਟ ਕੀਤਾ ਜਾ ਸਕਦਾ ਏ। ਇਹ ਸਟਾਰਟਅੱਪ ਵੱਖਰੇ ਤੌਰ ’ਤੇ ਇਕ ਇੰਪਲਾਂਟ ਦਾ ਪ੍ਰੀਖਣ ਕਰ ਰਿਹਾ ਏ ਜੋ ਲਕਵਾਗ੍ਰਸਤ ਮਰੀਜ਼ਾਂ ਨੂੰ ਇਕੱਲੇ ਸੋਚਣ ਨਾਲ ਡਿਜ਼ੀਟਲ ਉਪਕਰਨਾਂ ਦੀ ਵਰਤੋਂ ਕਰਨ ਦੀ ਸਮਰੱਥਾ ਪ੍ਰਦਾਨ ਕਰਦਾ ਏ। ਇਸ ਨਾਲ ਇਕ ਉਮੀਦ ਜਾਗੀ ਐ ਕਿਉਂਕਿ ਇਸ ਨਾਲ ਰੀੜ੍ਹ ਦੀ ਹੱਡੀ ਦੀ ਸੱਟ ਵਾਲੇ ਮਰੀਜ਼ਾਂ ਦੀ ਮਦਦ ਕੀਤੀ ਜਾ ਸਕੇਗੀ। ਸਾਲ 2016 ਤੋਂ ਸਥਾਪਿਤ ਮਸਕ ਦੀ ਕੰਪਨੀ Nuralink ਇਕ ਬ੍ਰੇਨ ਚਿੱਪ ਇੰਟਰਫੇਸ ਦਾ ਵੀ ਨਿਰਮਾਣ ਕਰ ਰਹੀ ਐ, ਜਿਸ ਨੂੰ ਖੋਪੜੀ ਦੇ ਅੰਦਰ ਲਗਾਇਆ ਜਾ ਸਕਦਾ ਏ। ਇਸ ਬਾਰੇ ਐਲਨ ਮਸਕ ਦਾ ਕਹਿਣਾ ਏ ਕਿ ਇਹ ਵਿਕਲਾਂਗ ਰੋਗੀਆਂ ਨੂੰ ਫਿਰ ਤੋਂ ਚੱਲਣ ਅਤੇ ਗੱਲਬਾਤ ਕਰਨ ਦੇ ਨਾਲ ਨਾਲ ਨਿਗ੍ਹਾ ਬਹਾਲ ਕਰ ਸਕਦੀ ਐ।
ਅਮਰੀਕੀ ਸਰਕਾਰ ਦੇ ਕਲੀਨਿਕਲ ਪ੍ਰੀਖਣ ਡਾਟਾਬੇਸ ਦੇ ਵੇਰਵੇ ਅਨੁਸਾਰ ਇਸ ਪ੍ਰੀਖਣ ਵਿਚ ਇਸ ਦੇ ਉਪਕਰਨ ਦਾ ਮੁਲਾਂਕਣ ਕਰਨ ਦੇ ਲਈ ਤਿੰਨ ਰੋਗੀਆਂ ਨੂੰ ਨਾਮਜ਼ਦ ਕਰਨ ਦੀ ਉਮੀਦ ਐ, ਜਿਸ ਨੂੰ ਪੂਰਾ ਹੋਣ ਵਿਚ ਕਈ ਸਾਲ ਲੱਗ ਸਕਦੇ ਨੇ। ਇਸ ਸਾਲ ਦੀ ਸ਼ੁਰੂਆਤ ਵਿਚ Nuralinkਨੇ ਡਿਵਾਈਸ ਨੂੰ ਦੂਜੇ ਮਰੀਜ਼ ਵਿਚ ਸਫ਼ਲਤਾਪੂਰਵਕ ਇੰਪਲਾਂਟ ਕੀਤਾ ਜੋ ਇਸ ਦੀ ਵਰਤੋਂ ਵੀਡੀਓ ਗੇਮ ਖੇਡਣ ਅਤੇ 3ਡੀ ਆਬਜੈਕਟ ਡਿਜ਼ਾਇਨ ਕਰਨ ਦਾ ਤਰੀਕਾ ਸਿੱਖਣ ਦੇ ਲਈ ਕਰ ਰਿਹਾ ਏ।
ਸੋ Nuralink ਦੀ ਇਸ ਵੱਡੀ ਖੋਜ ਬਾਰੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ