ਵਿਸ਼ਵ ਸ਼ਾਂਤੀ ਲਈ ਯੂਰਪ ਫੇਰੀ 'ਤੇ ਆਇਆ ਭਾਰਤ ਸਰਕਾਰ ਦਾ ਵਿਸ਼ੇਸ਼ ਵਫ਼ਦ
ਦੁਨੀਆਂ ਵਿੱਚੋਂ ਅੱਤਵਾਦ ਦੇ ਖਾਤਮੇ ਤੇ ਵਿਸ਼ਵ ਸ਼ਾਂਤੀ ਦੇ ਮੱਦੇ ਨਜ਼ਰ ਭਾਰਤ ਸਰਕਾਰ ਵੱਲੋਂ ਇੱਕ ਵਿਸੇ਼ਸ ਸਰਬ-ਪਾਰਟੀ ਸੰਸਦੀ ਵਫ਼ਦ ਰਵੀ ਸ਼ੰਕਰ ਪ੍ਰਸਾਦ ਐਮ ਪੀ ਦੀ ਅਗਵਾਈ ਹੇਠ ਇਟਲੀ ਸਮੇਤ ਕਈ ਹੋਰ ਯੂਰਪੀਅਨ ਦੇਸ਼ਾਂ ਨਾਲ ਆਪਸੀ ਸਾਂਝ ਨੂੰ ਗੂੜਾ ਕਰਨ ਲਈ ਇਟਲੀ ਦੀ ਰਾਜਧਾਨੀ ਰੋਮ ਵਿਖੇ ਪਹੁੰਚਿਆ ਜਿਸ ਦਾ ਭਾਰਤੀ ਅੰਬੈਂਸੀ ਰੋਮ ਦੇ ਰਾਜਦੂਤ ਮੈਡਮ ਵਾਣੀ ਰਾਓ ਨੇ ਨਿੱਘਾ ਸਵਾਗਤ ਕੀਤਾ।

By : Makhan shah
ਰੋਮ (ਇਟਲੀ) : ਦੁਨੀਆਂ ਵਿੱਚੋਂ ਅੱਤਵਾਦ ਦੇ ਖਾਤਮੇ ਤੇ ਵਿਸ਼ਵ ਸ਼ਾਂਤੀ ਦੇ ਮੱਦੇ ਨਜ਼ਰ ਭਾਰਤ ਸਰਕਾਰ ਵੱਲੋਂ ਇੱਕ ਵਿਸੇ਼ਸ ਸਰਬ-ਪਾਰਟੀ ਸੰਸਦੀ ਵਫ਼ਦ ਰਵੀ ਸ਼ੰਕਰ ਪ੍ਰਸਾਦ ਐਮ ਪੀ ਦੀ ਅਗਵਾਈ ਹੇਠ ਇਟਲੀ ਸਮੇਤ ਕਈ ਹੋਰ ਯੂਰਪੀਅਨ ਦੇਸ਼ਾਂ ਨਾਲ ਆਪਸੀ ਸਾਂਝ ਨੂੰ ਗੂੜਾ ਕਰਨ ਲਈ ਇਟਲੀ ਦੀ ਰਾਜਧਾਨੀ ਰੋਮ ਵਿਖੇ ਪਹੁੰਚਿਆ ਜਿਸ ਦਾ ਭਾਰਤੀ ਅੰਬੈਂਸੀ ਰੋਮ ਦੇ ਰਾਜਦੂਤ ਮੈਡਮ ਵਾਣੀ ਰਾਓ ਨੇ ਨਿੱਘਾ ਸਵਾਗਤ ਕੀਤਾ।
ਇਸ ਵਫ਼ਦ ਵਿੱਚ ਡਾ:ਡੀ ਪੁਰਨਦੇਸ਼ਵਰੀ ਸੰਸਦ ਮੈਂਬਰ ,ਲੋਕ ਸਭਾ (ਹੇਠਲਾ ਸਦਨ) ਪ੍ਰਿਯੰਕਾ ਚਤੁਰਵੇਦੀ ਸੰਸਦ ਮੈਂਬਰ ,ਰਾਜ ਸਭਾ (ਉੱਚ ਸਦਨ) ਗੁਲਾਮ ਅਲੀ ਸੰਸਦ ਮੈਂਬਰ, ਰਜ ਸਭਾ (ਉੱਚ ਸਦਨ) ਡਾ:ਅਮਰ ਸਿੰਘ ਸੰਸਦ ਮੈਂਬਰ ਲੋਕ ਸਭਾ (ਹੇਠਲਾ ਸਦਨ), ਸੁਨੀਲ ਦੱਤਾਤਰੇਯ ਤਟਕਰੇ ਸੰਸਦ ਮੈਂਬਰ,ਲੋਕ ਸਭਾ ਮੈਂਬਰ (ਹੇਠਲਾ ਸਦਨ), ਡਾ:ਐਮ ਥੰਬੀਦੁਰਾਈ ਸੰਸਦ ਮੈਂਬਰ,ਰਾਜ ਸਭਾ (ਉੱਚ ਸਦਨ),ਐਮ ਜੇ ਅਕਬਰ ਸਾਬਕਾ ਉਪ ਮੰਤਰੀ ਵਿਦੇਸ਼ ਮਾਮਲੇ ਤੇ ਸਾਬਕਾ ਰਾਜਦੂਤ ਪੰਕਜ ਸਰਨ ਸਾਬਕਾ ਡਿਪਟੀ ਐਨ ਐਸ ਏ ਆਦਿ ਸਖ਼ਸੀਅਤ ਨੇ ਸਿ਼ਰਕਤ ਕਰਦਿਆਂ ਸੈਨੇਟ ਦੀ ਵਿਦੇਸ਼ ਮਾਮਲੇ ਅਤੇ ਰੱਖਿਆ ਕਮੇਟੀ ਦੀ ਮੁੱਖੀ ਸੈਨੇਟਰ ਸਤੇਫਾਨੀਆ ਕਰਾਕਸੀ ,ਚੈਂਬਰ ਆਫ਼ ਡਿਪਟੀਜ਼ ਵਿੱਚ ਵਿਦੇਸ਼ ਮਾਮਲਿਆਂ ਤੇ ਯੂਰਪੀਅਨ ਕਮਿਸ਼ਨ ਦੀ ਕਮੇਟੀ ਪ੍ਰਧਾਨ ਸਨੇਟਰ ਜਿਓਲੀਓ ਤਰੇਮੋਨਤੀ ਅਤੇ ਵਿਦੇਸ਼ ਮੰਤਰੀ ਮਰੀਆ ਤਰੀਪੋਦੀ ਨਾਲ ਵਿਸੇ਼ਸ ਮੁਲਾਕਾਤ ਕੀਤੀ।ਭਾਰਤੀ ਵਫ਼ਦ ਨੇ ਅੱਤਵਾਦ ਨਾਲ ਲੜਨ ਲਈ ਭਾਰਤ ਦੀ ਅਟੱਲ ਵਚਨਬੱਧਤਾ ਅਤੇ ਅੱਤਵਾਦ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਤੇ ਰਾਸ਼ਟਰੀ ਸਹਿਮਤੀ ਨੂੰ ਉਗਾਗਰ ਕੀਤਾ।
ਇਟਲੀ ਦੀਆਂ ਵੱਖ-ਵੱਖ ਸਖ਼ਸੀਅਤਾਂ ਨੇ ਜਿੱਥੇ ਭਾਰਤ ਤੋਂ ਆਏ ਵਿਸੇ਼ਸ ਵਫ਼ਦ ਦੀ ਜੀ ਹਜ਼ੂਰੀ ਕੀਤੀ ਉੱਥੇ ਹੀ ਅੱਤਵਾਦ ਵਿਰੁੱਧ ਲਾਮਬੰਦ ਹੋਕੇ ਲੜਨ ਦਾ ਵੀ ਭਰਪੂਰ ਸਮਰਥਨ ਕਰਦਿਆਂ ਡੱਟਵਾਂ ਸਾਥ ਦੇਣ ਦਾ ਐਲਾਨ ਕੀਤਾ।ਇਸ ਵਿਸੇ਼ਸ ਵਫ਼ਦ ਨੇ ਇਟਲੀ ਦੇ ਭਾਰਤੀ ਭਾਈਚਾਰੇ ਨਾਲ ਵੀ ਵਿਸੇ਼ਸ ਮਿਲਣੀ ਕਰਦਿਆਂ ਅੱਤਵਾਦ ਦਾ ਮੁਬਾਬਲਾ ਕਰਨ ਅਤੇ ਸਰਹੱਦ ਪਾਰ ਅੱਤਵਾਦ ਵਿਰੁੱੱਧ ਸਖ਼ਤ ਕਾਰਵਾਈਆਂ ਕਰਨ ਦੇ ਰਾਸ਼ਟਰੀ ਸੰਕਲਪ ਨੂੰ ਵੀ ਸਾਂਝਾ ਕੀਤਾ। ਵਫ਼ਦ ਨੇ ਭਾਰਤੀ ਪ੍ਰਵਾਸੀਆਂ ਦੇ ਯੋਗਦਾਨ ਅਤੇ ਆਪਣੀ ਮਾਤ ਭੂਮੀ ਨਾਲ ਉਹਨਾਂ ਦੇ ਮਜ਼ਬੂਤ ਸੰਬਧਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।
ਵਫ਼ਦ ਨਾਲ ਮਿਲਣੀ ਲਈ ਆਏ ਭਾਰਤੀ ਭਾਈਚਾਰੇ ਨੇ ਭਾਰਤ ਸਰਕਾਰ ਦੇ ਅੱਤਵਾਦ ਦੇ ਖਾਤਮੇ ਲਈ ਮਿਸ਼ਨ ਸੰਧੂਰ ਦੀ ਕਾਮਯਾਬੀ ਲਈ ਵਧਾਈ ਵੀ ਦਿੱਤੀ ਤੇ ਭੱਵਿਖ ਵਿੱਚ ਭਾਰਤ ਵੱਲੋਂ ਅੱਤਵਾਦ ਦੇ ਖਾਤਮੇ ਲਈ ਚੁੱਕੇ ਠੋਸ ਕਦਮਾਂ ਦੀ ਸਲਾਘਾਂ ਕਰਦਿਆਂ ਕਿਹਾ ਕਿ ਉਹਨਾਂ ਨੂੰ ਭਾਰਤੀ ਫੌਜ ਤੇ ਭਾਰਤ ਸਰਕਾਰ ਉਪੱਰ ਮਾਣ ਤੇ ਪੂਰਾ ਭਰੋਸਾ ਹੈ ਕਿ ਜਿਹੜਾ ਵਫ਼ਦ ਯੂਰਪ ਦੀ ਫੇਰੀ ਤੇ ਵਿਸ਼ਵ ਸ਼ਾਂਤੀ ਤੇ ਅੱਤਵਾਦ ਦੇ ਖਾਤਮਾ ਆਇਆ ਹੈ ਵੱਖ-ਵੱਖ ਯੁਰਪੀਅਨ ਦੇਸ਼ਾਂ ਦੀਆਂ ਸਰਕਾਰਾਂ ਨੇ ਰਲ-ਮਿਲ ਕੇ ਅੱਤਵਾਦ ਵਿਰੁੱਧ ਲੜਨ ਦਾ ਪੂਰਨ ਭਰੋਸਾ ਦਿੱਤਾ ਹੈ।


