Begin typing your search above and press return to search.

ਪੰਜਾਬੀਆਂ ਨੂੰ ਸੰਵਿਧਾਨਕ ਮਾਨਤਾ ਮਿਲਣੀ ਸ਼ੁਰੂ, ਜਾਰਜੀਆ ਦੀ ਅਸੈਂਬਲੀ ਵੱਲੋਂ ਪਹਿਲ

ਜਾਰਜੀਆ ਸਟੇਟ ਅਸੈਂਬਲੀ ਨੇ ਇਤਿਹਾਸ ਰਚਦਿਆਂ ਹਾਊਸ ਮਤਾ 430 ਪਾਸ ਕਰਕੇ ਪੰਜਾਬੀ ਭਾਸ਼ਾ ਅਤੇ ਸਥਾਨਕ ਸਿੱਖ-ਪੰਜਾਬੀ ਭਾਈਚਾਰੇ ਦੇ ਯੋਗਦਾਨ ਨੂੰ ਸਰਕਾਰੀ ਮਾਨਤਾ ਦਿੱਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਦੇ ਕਿਸੇ ਰਾਜ ਨੇ ਪੰਜਾਬੀ ਭਾਸ਼ਾ ਨੂੰ ਵਿਧਾਨਕ ਰੂਪ ‘ਚ ਸਨਮਾਨਿਤ ਕੀਤਾ, ਜੋ ਦੁਨੀਆ ਭਰ ‘ਚ 60 ਕਰੋੜ ਤੋਂ ਵੱਧ ਲੋਕਾਂ ਦੀ ਆਵਾਜ਼ ਹੈ। ਇਸ ਕਦਮ ਨਾਲ ਪੰਜਾਬੀ ਭਾਸ਼ਾ ਦੀ ਸੱਭਿਆਚਾਰਕ ਤਾਕਤ ਅਤੇ ਵਿਸ਼ਵਵਿਆਪੀ ਮਹੱਤਤਾ ਹੋਰ ਮਜ਼ਬੂਤ ਹੋਈ ਹੈ।

ਪੰਜਾਬੀਆਂ ਨੂੰ ਸੰਵਿਧਾਨਕ ਮਾਨਤਾ ਮਿਲਣੀ ਸ਼ੁਰੂ, ਜਾਰਜੀਆ ਦੀ ਅਸੈਂਬਲੀ ਵੱਲੋਂ ਪਹਿਲ
X

Makhan shahBy : Makhan shah

  |  25 March 2025 7:39 PM IST

  • whatsapp
  • Telegram

ਅਟਲਾਂਟਾ, ਕਵਿਤਾ: ਜਾਰਜੀਆ ਸਟੇਟ ਅਸੈਂਬਲੀ ਨੇ ਇਤਿਹਾਸ ਰਚਦਿਆਂ ਹਾਊਸ ਮਤਾ 430 ਪਾਸ ਕਰਕੇ ਪੰਜਾਬੀ ਭਾਸ਼ਾ ਅਤੇ ਸਥਾਨਕ ਸਿੱਖ-ਪੰਜਾਬੀ ਭਾਈਚਾਰੇ ਦੇ ਯੋਗਦਾਨ ਨੂੰ ਸਰਕਾਰੀ ਮਾਨਤਾ ਦਿੱਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਦੇ ਕਿਸੇ ਰਾਜ ਨੇ ਪੰਜਾਬੀ ਭਾਸ਼ਾ ਨੂੰ ਵਿਧਾਨਕ ਰੂਪ ‘ਚ ਸਨਮਾਨਿਤ ਕੀਤਾ, ਜੋ ਦੁਨੀਆ ਭਰ ‘ਚ 60 ਕਰੋੜ ਤੋਂ ਵੱਧ ਲੋਕਾਂ ਦੀ ਆਵਾਜ਼ ਹੈ। ਇਸ ਕਦਮ ਨਾਲ ਪੰਜਾਬੀ ਭਾਸ਼ਾ ਦੀ ਸੱਭਿਆਚਾਰਕ ਤਾਕਤ ਅਤੇ ਵਿਸ਼ਵਵਿਆਪੀ ਮਹੱਤਤਾ ਹੋਰ ਮਜ਼ਬੂਤ ਹੋਈ ਹੈ।


ਜਾਰਜੀਆ ਦੀ ਸਿੱਖ ਅਮਰੀਕਨ ਸੋਸਾਇਟੀ ਦੇ ਪ੍ਰਧਾਨ ਅਤੇ ਪ੍ਰਮੁੱਖ ਕਾਰੋਬਾਰੀ ਸੁਰਿੰਦਰ ਸਿੰਘ ਲਾਲੀ ਨੇ ਇਸਨੂੰ “ਇਤਿਹਾਸਕ ਜਿੱਤ” ਕਰਾਰ ਦਿੱਤਾ। ਉਨ੍ਹਾਂ ਕਿਹਾ, “ਇਹ ਪੰਜਾਬੀ ਅਤੇ ਸਿੱਖ ਭਾਈਚਾਰੇ ਲਈ ਮਾਣ ਵਾਲਾ ਮੌਕਾ ਹੈ, ਜੋ ਸਾਡੇ ਵਧਦੇ ਪ੍ਰਭਾਵ ਨੂੰ ਦਰਸਾਉਂਦਾ ਹੈ। ਅਸੀਂ ਵਿਧਾਇਕਾਂ ਅਤੇ ਸਮਰਥਕਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ।”


ਤੁਹਾਨੂੰ ਦੱਸ਼ ਦਈਏ ਕਿ ਇਸ ਪ੍ਰਸਤਾਵ ਨੂੰ ਰਸਮੀ ਤੌਰ 'ਤੇ 22 ਮਾਰਚ 2025 ਨੂੰ ਅਸੈਂਬਲੀ ਦੁਆਰਾ ਅਪਣਾਇਆ ਗਿਆ ਸੀ।” ਜਾਰਜੀਆ ਦੀ ਇਹ ਪਹਿਲਕਦਮੀ ਹੋਰ ਅਮਰੀਕੀ ਰਾਜਾਂ ਲਈ ਵੀ ਪ੍ਰੇਰਨਾ ਬਣ ਸਕਦੀ ਹੈ। ਪੰਜਾਬੀ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ, ਜਦੋਂ ਕਿ ਯੂਕੇ ਵਿੱਚ ਇਹ ਚੋਟੀ ਦੀਆਂ ਪੰਜ ਭਾਸ਼ਾਵਾਂ ਵਿੱਚੋਂ ਇੱਕ ਹੈ। ਇਸ ਮਾਨਤਾ ਦੇ ਨਾਲ, ਜਾਰਜੀਆ ਦੁਨੀਆ ਭਰ ਦੇ ਉਨ੍ਹਾਂ ਖੇਤਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜੋ ਪੰਜਾਬੀ ਦੀ ਮਹੱਤਤਾ ਨੂੰ ਸਵੀਕਾਰ ਕਰਦੇ ਹਨ।


Next Story
ਤਾਜ਼ਾ ਖਬਰਾਂ
Share it