Begin typing your search above and press return to search.
ਨਿਊਜ਼ੀਲੈਂਡ ਵਿਚ ਪੰਜਾਬੀ ਮਾਂ-ਪੁੱਤ ਦੀ ਸੜਕ ਹਾਦਸੇ ਦੌਰਾਨ ਮੌਤ
ਪੁਲਿਸ ਵੱਲੋਂ ਮਰਨ ਵਾਲਿਆਂ ਦੀ ਸ਼ਨਾਖਤ 2 ਸਾਲ ਦੇ ਅਗਮਬੀਰ ਧੰਜੂ ਅਤੇ 38 ਸਾਲ ਦੀ ਸੁਮੀਤ ਵਜੋਂ ਕੀਤੀ ਗਈ ਹੈ ਜੋ ਔਕਲੈਂਡ ਨਾਲ ਸਬੰਧਤ ਸਨ।
By : Upjit Singh
ਔਕਲੈਂਡ : ਨਿਊਜ਼ੀਲੈਂਡ ਵਿਚ ਵਾਪਰੇ ਦਰਦਨਾਕ ਹਾਦਸੇ ਦੌਰਾਨ ਪੰਜਾਬੀ ਮਾਂ-ਪੁੱਤ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮਰਨ ਵਾਲਿਆਂ ਦੀ ਸ਼ਨਾਖਤ 2 ਸਾਲ ਦੇ ਅਗਮਬੀਰ ਧੰਜੂ ਅਤੇ 38 ਸਾਲ ਦੀ ਸੁਮੀਤ ਵਜੋਂ ਕੀਤੀ ਗਈ ਹੈ ਜੋ ਔਕਲੈਂਡ ਨਾਲ ਸਬੰਧਤ ਸਨ। ਨਿਊਜ਼ੀਲੈਂਡ ਦੇ ਨੌਰਥ ਹਾਈਲੈਂਡ ਇਲਾਕੇ ਵਿਚ ਮੰਗਾਵੀਕਾ ਵਿਖੇ ਵਾਪਰੇ ਹਾਦਸੇ ਦੇ ਕਾਰਨਾਂ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।
ਅਗਮਬੀਰ ਧੰਜੂ ਅਤੇ ਸੁਮੀਤ ਵਜੋਂ ਕੀਤੀ ਗਈ ਸ਼ਨਾਖਤ
ਪੁਲਿਸ ਨੇ ਦੱਸਿਆ ਕਿ ਇਕ ਕਾਰ ਅਤੇ ਵੈਨ ਦੀ ਆਹਮੋ ਸਾਹਮਣੀ ਟੱਕਰ ਕਾਰਨ ਦੋ ਜਣੇ ਦਮ ਤੋੜ ਗਏ। ਹਾਈਵੇਅ ਤੋਂ ਲੰਘ ਰਹੇ ਲੋਕਾਂ ਨੇ ਐਮਰਜੰਸੀ ਕਾਮਿਆਂ ਦੇ ਪੁੱਜਣ ਤੱਕ ਜ਼ਖਮੀਆਂ ਨੂੰ ਸੰਭਾਲਣ ਦੇ ਯਤਨ ਕੀਤੇ ਜਿਨ੍ਹਾਂ ਦਾ ਪੁਲਿਸ ਵੱਲੋਂ ਸ਼ੁਕਰੀਆ ਅਦਾ ਕੀਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਨਿਊਜ਼ੀਲੈਂਡ ਵਿਚ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ 24 ਦਸੰਬਰ ਤੋਂ 3 ਜਨਵਰੀ ਤੱਕ ਵੱਖ ਵੱਖ ਸੜਕ ਹਾਦਸਿਆਂ ਦੌਰਾਨ 13 ਜਣੇ ਦਮ ਤੋੜ ਗਏ।
Next Story